Tuesday, September 17, 2019
Home > News > ਦੁਖਦਾਇਕ ਖ਼ਬਰ ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ‘ਤੇ ਹੋਈ ਫਾਇਰਿੰਗ, ਤਿੰਨ ਗੋਲੀਆਂ ਵੱਜੀਆਂ ਅਤੇ !

ਦੁਖਦਾਇਕ ਖ਼ਬਰ ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ‘ਤੇ ਹੋਈ ਫਾਇਰਿੰਗ, ਤਿੰਨ ਗੋਲੀਆਂ ਵੱਜੀਆਂ ਅਤੇ !

ਦੁਖਦਾਇਕ ਖ਼ਬਰ ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ‘ਤੇ ਹੋਈ ਫਾਇਰਿੰਗ, ਤਿੰਨ ਗੋਲੀਆਂ ਵੱਜੀਆਂ ਅਤੇ ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਕੈਮਰੇ ਵਿਚ ਕੈਦ ਕਰ ਲਿਆ ਜਾਂਦਾ ਹੈ ਜਾਂ ਫਿਰ ਅਖਬਾਰਾਂ ਦੀਆਂ ਸੁਰਖੀਆਂ ਬਣਦਿਆਂ ਜਿਆਦਾ ਸਮਾਂ ਨਹੀਂ ਲੱਗਦਾ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ ਮੁਹਾਲੀ ਚ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਮੁਹਾਲੀ-ਚੰਡੀਗੜ੍ਹ ਖਰੜ ਨੈਸ਼ਨਲ ਹਾਈਵੇਅ ਤੇ ਬਲੌਂਗੀ ‘ਚ ਪਾਲਕੀ ਰਿਜੌਰਟ ਸਾਹਮਣੇ ਅੰਬ ਖਰੀਦ ਰਹੇ ਪੰਜਾਬੀ ਸਿੰਗਰ ‘ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ।
ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਮਸ਼ਹੂਰ ਪੰਜਾਬੀ ਗਾਇਕ ਬਲਤਾਜ ਖ਼ਾਨ ‘ਤੇ ਗੋਲ਼ੀਆਂ ਚਲਾਈਆਂ। ਘਟਨਾ ਸਮੇਂ ਬਲਤਾਜ ਦੇ ਨਾਲ ਉਸ ਦੀ ਪਤਨੀ ਵੀ ਸੀ।ਰਿਪੋਰਟਾਂ ਅਨੁਸਾਰ ਹਮਲਾਵਰਾਂ ਨੇ ਚਾਰ ਫਾਇਰ ਕੀਤੇ ਜਿਸ ਵਿੱਚੋਂ ਦੋ ਫਾਈਰ ਬਲਤਾਜ ਦੀ ਗਰਦਨ ਤੇ ਇੱਕ ਉਸ ਦੇ ਢਿੱਡ ‘ਚ ਲੱਗਿਆ। ਜਦਕਿ ਚੌਥਾ ਫਾਇਰ ਉਨ੍ਹਾਂ ਨੇ ਭੀੜ ਨੂੰ ਭਜਾਉਣ ਲਈ ਹਵਾ ‘ਚ ਕੀਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਹੜੀ ਵਾਲਾ ਜਿਸ ਤੋਂ ਪੀੜਤ ਅੰਬ ਖਰੀਦ ਰਿਹਾ ਸੀ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਬਲਤਾਜ ‘ਤੇ ਹਮਲਾ ਹੋਇਆ ਹੈ। ਬਲਤਾਜ ‘ਤੇ ਹਮਲਾ ਕਰਨ ਵਾਲੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਰਿਪੋਰਟਾਂ ਅਨੁਸਾਰ ਗੋਲ਼ੀਆਂ ਲੱਗਣ ਤੋਂ ਬਾਅਦ ਬਲਤਾਜ ਨੂੰ ਮੈਕਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮਿਲਣ ‘ਤੇ ਐਸਐਸਪੀ ਹਰਚਰਨ ਸਿੰਘ ਭੁਲੱਰ ਨੇ ਏਐਸਪੀ ਸਿਟੀ ਅਸ਼ਵਨੀ ਕੋਟਿਆਲ ਤੇ ਹੋਰ ਅਧਿਕਾਰੀਆਂ ਨੇ ਬਲਤਾਜ ਦੀ ਪਤਨੀ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਨੂੰ ਤਲਾਸ਼ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈਇਸ ਖਬਰ ਕਰਕੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਆਖਰ ਇਸ ਤਰ੍ਹਾਂ ਦੇ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਘਟਨਾ ਕਿਵੇਂ ਹੋ ਗਈ ਹੈ।