Tuesday, September 17, 2019
Home > News > ਹੁਣੇ ਆਈ ਵੱਡੀ ਖਬਰ ਹੁਣ ਇਸ ਜਗ੍ਹਾ ਬੋਰਵੈੱਲ ‘ਚ ਡਿੱਗਿਆ 4 ਸਾਲ ਦਾ ਬੱਚਾ “(ਜਾਣੋ ਪੂਰਾ ਮਾਮਲਾ

ਹੁਣੇ ਆਈ ਵੱਡੀ ਖਬਰ ਹੁਣ ਇਸ ਜਗ੍ਹਾ ਬੋਰਵੈੱਲ ‘ਚ ਡਿੱਗਿਆ 4 ਸਾਲ ਦਾ ਬੱਚਾ “(ਜਾਣੋ ਪੂਰਾ ਮਾਮਲਾ

ਸਾਡੇ ਦੇਸ਼ ਵਿੱਚ ਆਏ ਦਿਨ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਜਿਸ ਤਰ੍ਹਾਂ ਪੰਜਾਬ ਵਿੱਚ ਮਾਸੂਮ ਫਤਿਹਵੀਰ ਦੀ ਦਰਦਭਰੀ ਘਟਨਾ ਹਰੇਕ ਇਨਸਾਨ ਨੂੰ ਰੋਵਾ ਕੇ ਗਈ ਹੈ। ਪਰ ਪਤਾ ਨਹੀਂ ਕਿਉ ਸਥਾਨਕ ਸਰਕਾਰਾਂ ਇਸ ਵਿਸ਼ੇ ਵਾਲਾ ਜਿਆਦਾ ਧਿਆਨ ਨਹੀਂ ਦੇ ਰਹੀ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਜੰਮੂ-ਕਸ਼ਮੀਰ ਚ ਇੱਕ ਘਟਨਾ ਸਾਹਮਣੇ ਆਈ ਹੈ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾ ਫ਼ਤਹਿਵੀਰ ਦੀ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ ਪਰ ਹਾਲੇ ਵੀ ਲੋਕ ਇਸ ਘਟਨਾ ਤੋਂ ਸਬਕ ਨਹੀਂ ਲੈ ਰਹੇ। ਹੁਣ ਜੰਮੂ-ਕਸ਼ਮੀਰ ਵਿੱਚ ਵੀ 4 ਸਾਲਾਂ ਦੇ ਬੱਚੇ ਦੇ 20 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ।ਹਾਲਾਂਕਿ ਪਰਿਵਾਰ ਵਾਲਿਆਂ ਇਸ ਬੱਚੇ ਨੂੰ ਸਮਾਂ ਰਹਿੰਦੇ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ। ਇਸ ਦੌਰਾਨ ਬੱਚੇ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਬੋਰਵੈੱਲ ਵਿੱਚੋਂ ਕੱਢਣ ਬਾਅਦ ਬੱਚੇ ਨੂੰ ਤੁਰੰਤ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰ ਬੱਚੇ ਦਾ ਇਲਾਜ ਕਰ ਰਹੇ ਹਨ। ਮੀਡੀਆ ਜਾਣਕਾਰੀ ਅਨੁਸਾਰ ਪਰਿਵਾਰ ਵਾਲਿਆਂ ਦੱਸਿਆ ਕਿ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਪਿੰਡ ਵਾਲਿਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ। ਜਦੋਂ ਡਾਕਟਰਾਂ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਬੱਚਾ ਹੁਣ ਖ਼ਤਰੇ ਤੋਂ ਬਾਹਰ ਹੈ। ਤਾਂ ਪਰਿਵਾਰ ਨੂੰ ਹੋਸ਼ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਚ ਫਤਿਹਵੀਰ ਤੋਂ ਬਾਅਦ ਪੰਜਾਬ ਸਰਕਾਰ ਕਾਫੀ ਸ਼ਖਤੀ ਵਿੱਚ ਹੈ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਖਤ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਬੋਰਵੈੱਲ ਖੁੱਲਣਾ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਡੀਸੀ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਪਣੇ-ਆਪਣੇ ਜਿਲਿਆਂ ਚ ਤੁਰੰਤ ਐਕਸ਼ਨ ਲਵੋ ਤਾਂ ਜੋ ਫਤਿਹਵੀਰ ਵਾਗ ਕਿਸੇ ਹੋਰ ਬੱਚੇ ਨੂੰ ਖੋਹਣਾ ਨਾ ਪਵੇ ਜਿਸ ਕਰਕੇ ਇੱਕ ਨੰਬਰ ਵੀ ਜਾਰੀ ਕੀਤਾ ਗਿਆ 0172-2740397 ਜਿਸ ਕੋਈ ਵੀ ਪੰਜਾਬ ਦਾ ਨਾਗਰਿਕ ਜਾਣਕਾਰੀ ਦੇ ਕੇ ਇਨਾਮ ਹਾਸਲ ਕਰ ਸਕਦਾ ਹੈ