Tuesday, September 17, 2019
Home > News > ਦੇਖੋ ਹੁਣ ਸਿੱਧੂ ਮੂਸੇਆਲੇ ਦੇ ਗਾਉਣ ਤੇ ਲੱਗੀ ਪਾਬੰਦੀ – ਦੇਖੋ ਤਾਜਾ ਵੱਡੀ ਖਬਰ (ਆਪਣੇ ਵਿਚਾਰ ਦਿਉ )

ਦੇਖੋ ਹੁਣ ਸਿੱਧੂ ਮੂਸੇਆਲੇ ਦੇ ਗਾਉਣ ਤੇ ਲੱਗੀ ਪਾਬੰਦੀ – ਦੇਖੋ ਤਾਜਾ ਵੱਡੀ ਖਬਰ (ਆਪਣੇ ਵਿਚਾਰ ਦਿਉ )

ਪੰਜਾਬ ਦੀ ਜਵਾਨੀ ਦਾ ਚਹੇਤਾ ਗਾਇਕ ਸਿੱਧੂ ਮੂਸੇਵਾਲਾ ਜਿਹੜਾ ਕਦੇ ਆਪਣੇ ਗੀਤਾਂ ਵਿਚਲੀ ਸ਼ਬਦਾਵਲੀ ਕਰਕੇ ਚਰਚਾ ਵਿਚ ਰਹਿੰਦਾ ਹੈ ਤੇ ਕਦੇ ਆਪਣੇ ਗੀਤ ਦੇ ਵੀਡੀਓ ਵਿਚ ਦਿਖਾਏ ਜਾਂਦੇ ਹਥਿਆਰਾਂ ਕਰਕੇ ਤੇ ਕਦੇ ਆਪਣੇ live ਸ਼ੋ ਦੌਰਾਨ ਹੁੰਦੇ ਵਿਵਾਦ ਕਰਕੇ।ਹਾਲ ਹੀ ਵਿਚ ਕੈਨੇਡਾ ਦੇ ਮੈਟਰੋ ਵੈਨਕੂਵਰ ‘ਚ ਕਰਵਾਏ ਜਾ ਰਹੇ 5X Festival ‘ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਉਸਨੂੰ “ਜਨਤਕ ਸੁਰੱਖਿਆ ਲਈ ਖਤਰਾ” ਦੱਸ ਕੇ ਗਾਉਣ ਤੋਂ ਮਨਾ ਕਰ ਦਿੱਤਾ ਹੈ।ਪੁਲਿਸ ਨੇ ਇਸ ਸਬੰਧੀ ਸਮਾਗਮ ਦੇ ਪ੍ਰਬੰਧਕ ”ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ” ਤੱਕ ਪਹੁੰਚ ਕੀਤੀ ਸੀ ਤੇ ਕਿਹਾ ਸੀ ਕਿ ਮੂਸੇਵਾਲਾ ਦੇ ਸ਼ੋਅ ਵਿਚ ਆਉਣ ਤੇ ਉਹ ਸ਼ੋਅ ਨਹੀਂ ਕਰਵਾਉਣ ਦੇਣਗੇ। ਅਖੀਰ ਸ਼ੋਅ ਵਾਲਿਆਂ ਵਲੋਂ ਮੂਸੇਵਾਲਾ ਦਾ ਨਾਮ ਗਾਇਕਾਂ ਦੀ ਲਿਸਟ ਚੋਂ ਕੱਢਣ ਮਗਰੋਂ ਪੁਲਿਸ ਸ਼ੋਅ ਲਈ ਰਾਜ਼ੀ ਹੋ ਗਈ।ਸਿਟੀ ਕੋਂਸਲਰ Mandeep Nagra ਨੇ ਦੱਸਿਆ ਕਿ ਲੋਕਾਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਸਰੀ ‘ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਇਸ ਲਈ ਸਿਟੀ ਪੁਲਿਸ ਨੇ ਪ੍ਰੋਗਰਾਮ ਦਾ ਪਰਮਿਟ ਦੇਣ ਤੋਂ ਹੀ ਮਨਾ ਕਰ ਦਿੱਤਾ ਸੀ ਕਿ ਪਰਮਿਟ ਤਾਂ ਮਿਲਣਾ, ਜੇ ਮੂਸੇ ਵਾਲੇ ਦਾ ਨਾਮ ਸੂਚੀ ‘ਚੋਂ ਬਾਹਰ ਕੱਢੋਂਗੇ ਤੇ ਅਖੀਰ ਪ੍ਰਬੰਧਕ ਸਹਿਮਤ ਹੋ ਗਏ।ਜਿਸ ਮੂਸੇਵਾਲੇ ਦੇ ਗੀਤਾਂ ਨੇ ਪੰਜਾਬ ਦੀ ਜਵਾਨੀ ਨੂੰ ਗਲਤ ਰਹੇ ਪਾਉਣ ਵਿਚ ਆਪਣਾ ਯੋਗਦਾਨ ਪਾਇਆ,ਉਸਨੂੰ ਪੰਜਾਬੀ ਲੋਕ ਤਾਂ ਸਮਝ ਨਹੀਂ ਸਕੇ ਪਰ ਕਨੇਡਾ ਦੀ ਪੁਲਿਸ ਨੂੰ ਸਮਝ ਆਗਿਆ ਕਿ ਇਸਦੇ ਗੀਤ ਸਮਾਜ ਨੂੰ ਕਿੰਨਾ ਨੁਕਸਾਨ ਕਰ ਸਕਦੇ ਹਨ। ਜਿਹੜਾ ਕੰਮ ਸਾਡੇ ਲੋਕ ਨਹੀਂ ਕਰ ਸਕੇ, ਉਹ ਕਨੇਡਾ ਦੀ ਪੁਲਿਸ ਨੂੰ ਕਰਨਾ ਪਿਆ। ਦੱਸ ਦੇਈਏ ਕਿ ਝਨਕਾਰ ਦੇ ਤਹਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਨਾਈਟ ਬੁਧਵਾਰ ਨੂੰ ਹੋਈ ਸੀ। ਇਸ ਦੌਰਾਨ ਮੂਸੇਵਾਲਾ ਦੇ ਗੀਤਾਂ ਦੇ ਖ਼ਿਲਾਫ਼ ਅਸਿਸਟੈਂਟ ਪ੍ਰੋਫੈਸਰ ਪੰਡਤ ਰਾਓ ਨੇ ਪੰਜਾਬੀ ਕਲਚਰ ਨੂੰ ਬਚਾਉਣ ਦਾ ਸੰਦੇਸ਼ ਲਿਖਿਆ0

+9/23-ਨਰ ਸਿਰ ‘ਤੇ ਰੱਖ ਕੇ ਪ੍ਰਦਰਸ਼ਨ ਕੀਤਾ ਸੀ। ਅਸਿਸਟੈਂਟ ਪ੍ਰੋਫੈਸਰ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਦੇ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਦੋ ਗੀਤਾਂ ਵਿਚ ਖਤਰਨਾਕ ਸ਼ਬਦਾਂ ਦਾ Îਇਸਤੇਮਾਲ ਕੀਤਾ, ਜੋ ਗੰਨ ਅਤੇ ਗੈਂਗਸਟਰ ਨੂੰ ਪ੍ਰਮੋਟ ਕਰਦੇ ਹਨ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਪੀਯੂ ਪ੍ਰਬੰਧਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਸ ਤਰ੍ਹਾਂ ਦੇ ਵਿਵਾਦਤ ਗੀਤ ਨਾ ਗਾਣ ਦਿੱਤੇ ਜਾਣ। ਤਦ ਉਨ੍ਹਾਂ ਭਰੋਸਾ ਮਿਲਿਆ ਸੀ ਕਿ ਪ੍ਰੋਗਰਾਮ ਦੀ ਵੀਡੀਓਗਰਾਫ਼ੀ ਕਰਵਾ ਕੇ ਉਨ੍ਹਾਂ ਦਿੱਤੀ ਜਾਵੇਗੀ ਅਤੇ ਵਿਵਾਦਤ ਗੀਤ ਨਹੀਂ ਚਲਣ ਦਿੱਤੇ ਜਾਣਗੇ ਲੇਕਿਨ ਇਸ ਦੇ ਬਾਵਜੂਦ ਵਿਵਾਦਤ ਗੀਤ ਚੱਲੇ। ਪੰਜਾਬ ਯੂਨੀਵਰਸਿਟੀ ਨੂੰ ਵੀ ਅਪਣੀ ਪਟੀਸ਼ਨ ਵਿਚ ਪਾਰਟੀ ਬਣਾਵੇਗਾ।