Tuesday, September 17, 2019
Home > News > ਮਾਸੂਮ ਫ਼ਤਹਿਵੀਰ ਘਟਨਾ ਤੋਂ ਨਹੀਂ ਲਿਆ ਅਜੇ ਵੀ ਸਬਕ , 3 ਸਾਲਾ ਮਨਜੋਤ ਕਈ ਘੰਟੇ ਇੱਕਲਾ ਹੀ ਇੰਝ!

ਮਾਸੂਮ ਫ਼ਤਹਿਵੀਰ ਘਟਨਾ ਤੋਂ ਨਹੀਂ ਲਿਆ ਅਜੇ ਵੀ ਸਬਕ , 3 ਸਾਲਾ ਮਨਜੋਤ ਕਈ ਘੰਟੇ ਇੱਕਲਾ ਹੀ ਇੰਝ!

ਜ਼ਿਲ੍ਹਾ ਸੰਗਰੂਰ ਵਿਖੇ ਬੋਰ ਵੈਲ ਵਿਚ 2 ਸਾਲਾਂ ਫ਼ਤਹਿਵੀਰ ਸਿੰਘ ਦੀ ਹੋਈ ਦੁਖਦਾਈ ਮੌਤ ਦੇ ਮੁੱਦੇ ਤੋਂ ਦੇਸ਼ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਫ਼ਤਿਹਗੜ੍ਹ ਸਾਹਿਬ ਵਿਖੇ 3 ਸਾਲ ਦੇ ਮਨਜੋਤ ਸਿੰਘ ਨਾਮ ਦੇ ਬੱਚੇ ਨਾਲ ਅਜਿਹੀ ਹੀ ਘਟਨਾ ਹੋਣ ਤੋਂ ਬਾਲ-ਬਾਲ ਬਚਾਅ ਰਹਿ ਗਿਆ।ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਕਚਹਿਰੀ ਵਿਖੇ ਜਿੱਥੇ ਇਹ ਘਟਨਾ ਵਾਪਰੀ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਅੱਤ ਦੀ ਗਰਮੀ ਉੱਪਰੋਂ ਬੱਚਾ ਧੁੱਪ ਵਿਚ ਖੜੀ ਬੰਦ ਕਾਰ ਵਿਚ ਕਰੀਬ 3 ਘੰਟੇ ਫਸਿਆ ਰਿਹਾ ਇਹ ਰੱਬ ਦਾ ਚਮਤਕਾਰ ਹੀ ਸੀ ਕਿ ਉਹ ਬੱਚਾ ਜੀਵਿਤ ਹੈ। ਅੱਜ ਪੂਰਾ ਪੰਜਾਬ ਸੰਗਰੂਰ ਵਿੱਚ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਦੇ ਸੋਗ ਵਿੱਚ ਡੁੱਬਾ ਹੈ। ਥਾਂ-ਥਾਂ ਬੰਦ ਬੁਲਾਏ ਗਏ ਹਨ ਤੇ ਸਰਕਾਰ ਵਿਰੁੱਧ ਧਰਨੇ ਜਾਰੀ ਹਨ।ਫ਼ਤਹਿਵੀਰ ਸਿੰਘ ਦੀ ਮੌਤ ਬੋਰਵੈੱਲ ਵਿੱਚ ਡਿੱਗਣ ਕਰਕੇ ਹੋਈ ਜਿਸ ਨੂੰ ਸਮਾਂ ਰਹਿੰਦੇ ਬਾਹਰ ਨਹੀਂ ਕੱਢਿਆ ਜਾ ਸਕਿਆ। ਇਹ ਮੌਤ ਫਤਿਹਵੀਰ ਦੀ ਨਹੀਂ ਹੈ, ਸਾਡੇ ਸੁੱਤੇ ਹੋਏ ਨਿਜਾਮ, ਅਣਗਹਿਲੀ, ਅਤੇ ਸਵਾ ਸੌ ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਭਤੋਂ ਵੱਡੀ ਬਚਾਅ ਏਜੰਸੀ ਦੀ ਨਾਕਾਮੀ ਦੀ ਮੌਤ ਹੈ। ਇਹ ਪਹਿਲਾ ਮਾਮਲਾ ਨਹੀਂ ਹੈ ਕਿਸੇ ਮਾਸੂਮ ਦੇ ਬੋਰਵੈੱਲ ਵਿੱਚ ਡਿੱਗਣ ਦਾ।ਇਸ ਲਈ ਸਰਕਾਰ ਵੱਲੋਂ ਸੂਬੇ ਦੇ ਸਾਰੇ ਖੁੱਲ੍ਹੇ ਪਏ ਬੋਰਵੈੱਲਜ਼ ਨੂੰ ਤੁਰੰਤ ਬੰਦ ਕਰਵਾਉਣ ਦਾ ਹੁਕਮ ਦਿੱਤਾ ਗਿਆ।ਪਰ ਕੀ ਇਕੱਲੇ ਬੋਰਵੈੱਲ ਢੱਕਣ ਨਾਲ ਹਾਦਸਿਆਂ ਨੂੰ ਠੱਲ ਪਾਈ ਜਾ ਸਕਦੀ ਹੈ? ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਵੇਂ ਇਹ ਬੱਚੇ ਆਏ ਦਿਨ ਮੌਤ ਦੇ ਮੂੰਹ ਵਿੱਚੋਂ ਗੁਜ਼ਰ ਰਹੇ ਹਨ। ਕੀ ਸਾਨੂੰ ਸਿੱਖਣ ਵਿੱਚ ਸ਼ਰਮ ਆਉਂਦੀ ਹੈ, ਜਾਂ ਅਸੀਂ ਪਿਛਲੀਆਂ ਗਲਤੀਆਂ ਜਾਂ ਊਣਤਾਈਆਂ ਤੋਂ ਸਿੱਖਣਾ ਹੀ ਨਹੀਂ ਚਾਹੁੰਦੇ। ਜਦੋਂ ਵੀ ਕਿਸੇ ਦੀ ਜਾਨ ‘ਤੇ ਬਣਦੀ ਹੈ ਤਾਂ ਦੇਸ਼ ਵਿੱਚ ਹੋ-ਹੱਲਾ ਹੁੰਦਾ ਹੈ। ਸਾਰੇ ਜਣੇ ਵਹਾਅ ਵਿੱਚ ਵਹਿੰਦੇ ਨੇ, ਪਰ ਕੁਝ ਦਿਨ ਬੀਤਣ ਦੇ ਬਾਅਦ ਸਭ ਪਹਿਲਾਂ ਵਰਗਾ ਯਾਨੀ ਸ਼ਾਂਤ ਹੋ ਜਾਂਦਾ ਹੈ।