Monday, October 14, 2019
Home > News > ਹੁਣੇ ਆਈ ਨਵੀਂ ਵੀਡੀਓ ‘ਚ ਆਹ ਸੁਣੋ ਮਿੱਠੂ ਮਦਾਨ ਕੀ ਕਹਿ ਰਿਹਾ…..

ਹੁਣੇ ਆਈ ਨਵੀਂ ਵੀਡੀਓ ‘ਚ ਆਹ ਸੁਣੋ ਮਿੱਠੂ ਮਦਾਨ ਕੀ ਕਹਿ ਰਿਹਾ…..

ਦੁਸ਼ਹਿਰੇ ਮੌਕੇ ਅੰਮ੍ਰਿਤਸਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਜਿੱਥੇ ਮਾਸੂਮ ਜਾਨਾਂ ਦੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਉੱਪਰ ਉਹਨਾਂ ਦੇ ਵਿਰੋਧੀਆਂ ਨੇ ਨਿਸ਼ਾਨੇ ਲਾਏ ਉੱਥੇ ਹੀ ਗਾਇਬ ਹੋਏ ਮਿੱਠੂ ਮਦਾਨ ‘ਤੇ ਵੀ ਸਵਾਲ ਚੁੱਕੇ ਗਏ। ਹੁਣ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਮਿੱਠੂ ਮਦਾਨ ਆਪਣਾ ਪੱਖ ਰੱਖਦਾ ਵਿਖਾਈ ਦੇ ਰਿਹਾ ਹੈ। ਉਕਤ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ

ਆਓ ਤੁਸੀਂ ਆਪ ਹੀ ਸੁਣੋ ਕੀ ਕਿਹਾ ਉਸਨੇ ? ਉਧਰ ਇੱਕ ਪੁਰਾਣੀ ਰਿਪੋਰਟ ਅਨੁਸਾਰ ਇਸ ਹਾਦਸੇ ਨੂੰ ਲੈ ਕੇ ਗੁੱਸੇ ‘ਚ ਆਏ ਲੋਕਾਂ ਨੇ ਰੇਲ ਲਾਈਨਾਂ ਦੇ ਕੋਲ ਦੁਸ਼ਹਿਰਾ ਸਮਾਰੋਹ ਦਾ ਆਯੋਜਨ ਕਰਨ ਵਾਲੇ ਆਯੋਜਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਕੇ ਭੰਨਤੋੜ ਕੀਤੀ ਸੀ। ਪ੍ਰਦਰਸ਼ਨਕਾਰੀਆਂ ਨੇ ਕੌਂਸਲਰ ਵਿਜੇ ਮਦਾਨ ਅਤੇ ਉਸ ਦੇ ਪੁੱਤਰ ਸੌਰਭ ਮਦਾਨ ਦੇ ਖਿਲਾਫ, ਨਾਅਰੇਬਾਜ਼ੀ ਕਰਕੇ ਪੱਥਰਬਾਜ਼ੀ ਕਰਦੇ ਹੋਏ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਅਤੇ ਉਸ ਦਾ ਪੁੱਤਰ ਘਰੋਂ ਫਰਾਰ ਹਨ। ਜਾਣਕਾਰੀ ਮੁਤਾਬਕ ਪਹਿਲਾਂ ਜਾਣਕਾਰੀ ਦੇ ਆਧਾਰ ‘ਤੇ ਰੇਲਵੇ ਦੀ ਥਾਣਾ ਜੀ.ਆਰ.ਪੀ. ਪੁਲਸ ਦੇ ਅਣਜਾਣ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਉੱਥੇ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਸੌਰਭ ਮਦਾਨ ਦੇ ਘਰ ਦੇ ਬਾਹਰ ਕਾਫੀ ਪੁਲਸ ਫੋਰਸ ਤਾਇਨਾਤ ਕੀਤੀ ਹੋਈ ਹੈ,ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਇਸ ਹਾਦਸੇ ‘ਚ 59 ਲੋਕਾਂ ਦੀ ਮੌਤ ਹੋ ਗਈ ਸੀ। ਕੁਝ ਮਿੰਟਾਂ ‘ਚ ਲਾਸ਼ਾਂ ਰੇਲ ਲਾਈਨਾਂ ਦੇ ਦੋਵੇਂ ਪਾਸੇ ਪਈਆਂ ਸਨ। ਚਾਰੇ ਪਾਸੇ ਹਾਹਾਕਾਰ, ਭੱਜਦੌੜ, ਪਸਰਿਆ ਖੂਨ, ਟੂਟੀਆਂ ਚੱਪਲਾਂ-ਜੁੱਤੇ ਅਤੇ ਹੋਰ ਸਾਮਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਉਹ ਦੇਖਣ ਤਾਂ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਰਾਵਣ ਦਹਿਨ ਆਏ ਸਨ, ਪਰ ਉਨ੍ਹਾਂ ਦੀ ਹੀ ਜੀਵਨ ਲੀਲਾ ਦਾ ਅੰਤ ਹੋ ਗਿਆ। ਜਲੰਧਰ ਤੋਂ ਅੰਮ੍ਰਿਤਸਰ ਵਲ ਆ ਰਹੀ ਟਰੇਨ ਨੇ ਦੁਸ਼ਹਿਰਾ ਦੇਖ ਰਹੇ ਕਈ ਲੋਕਾਂ ਨੂੰ ਕੁਚਲ ਦਿੱਤਾ।