Tuesday, September 17, 2019
Home > News > ਦੁਖਦਾਇਕ ਖ਼ਬਰ ਹੁਣੇ ਹੁਣੇ ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ਚ ਫਿਰ ਵਾਪਰਿਆ ਕਹਿਰ (ਦੇਖੋ ਵੀਡੀਓ)

ਦੁਖਦਾਇਕ ਖ਼ਬਰ ਹੁਣੇ ਹੁਣੇ ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ਚ ਫਿਰ ਵਾਪਰਿਆ ਕਹਿਰ (ਦੇਖੋ ਵੀਡੀਓ)

ਸੰਗਰੂਰ ਦੇ ਧੁਰੀ ਵਿਚ ਇਕ ਨਵ-ਵਿਆਹੁਤਾ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਨਾਲ ਕੁੜੀ ਦਾ ਸਿਰ ਖੱਖੜੀਆਂ-ਖੱਖੜੀਆਂ ਹੋ ਗਿਆ।ਦਰਅਸਲ 1 ਸਾਲ ਪਹਿਲਾਂ ਇਸ ਕੁੜੀ ਨੇ ਕੈਨੇਡਾ ਜਾਣ ਲਈ ਖੰਨਾ ਨਿਵਾਸੀ ਇਕ ਮੁੰਡੇ ਨਾਲ ਕੰਟਰੈਕਟ ਮੈਰਿਜ ਨੇ ਕਰਵਾਈ ਸੀ ਅਤੇ ਕੁੱਝ ਨਗਦੀ ਵੀ ਦਿੱਤੀ ਸੀ ਪਰ ਪਿਛਲੇ 1 ਸਾਲ ਤੋਂ ਉਹ ਉਸ ਨੂੰ ਕੈਨੇਡਾ ਲੈ ਕੇ ਜਾਣ ਲਈ ਟਾਲ-ਮਟੋਲ ਕਰਦਾ ਰਿਹਾ, ਜਿਸ ਤੋਂ ਨਾਰਾਜ਼ ਹੋ ਕੇ 25 ਸਾਲਾ ਕੁੜੀ ਨੇ ਖੁਦ ਨੂੰ ਪਿਤਾ ਦੀ ਬੰਦੂਕ ਨਾਲ ਗੋਲੀ ਮਾਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕਾ ਦੇ ਪਤੀ ਅਤੇ ਉਸ ਦੀ ਮਾਂ ਵਿਰੁੱਧ ਮਾਮਲਾ ਦਰਜ ਕਰਕੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਪਤੀ ਅਜੇ ਗ੍ਰਿਫਤ ਵਿਚੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਓਧਰ ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ। ਕਹਿੰਦੇ ਨੇ ਅੰਤ ਭਲਾ ਸੋ ਭਲਾ। ਪਰ ਨੰਨ੍ਹੇ ਫਰਿਸ਼ਤੇ ਫਤਿਹਵੀਰ ਨਾਲ ਅਜਿਹਾ ਨਹੀਂ ਹੋਇਆ। 120 ਫੁੱਟ ਡੂੰਘੇ ਬੋਰਵੈੱਲ ਵਿੱਚ 6 ਦਿਨ ਦਾ ਫਾਸਲਾ ਕਿਸੇ ਵੱਡੇ ਲਈ ਵੀ ਘੱਟ ਨਹੀਂ ਹੁੰਦਾ, ਉਹ ਸਭ ਨੇ ਵੇਖਿਆ, ਕਿਸ ਤਰ੍ਹਾਂ ਦੇਸ਼ ਦੀ ਇੱਕ ਵੱਡੀ ਸੰਸਥਾ ਬੱਚੇ ਨੂੰ ਬਚਾਅ ਨਹੀਂ ਸਕੀ। ਹੁਣ ਗੋਂਗਲੂਆਂ ਤੋਂ ਮਿੱਟੀ ਝਾੜਣ ਦਾ ਕੋਈ ਲਾਭ ਨਹੀਂ, ਜਿਨ੍ਹਾਂ ਦੀ ਜਿੰਦਗੀ ਉਜੜਨੀ ਸੀ ਉਜੜ ਗਈ। ਇਹ ਮੌਤ ਫਤਿਹਵੀਰ ਦੀ ਨਹੀਂ ਹੈ, ਸਾਡੇ ਸੁੱਤੇ ਹੋਏ ਨਿਜਾਮ, ਅਣਗਹਿਲੀ, ਅਤੇ ਸਵਾ ਸੌ ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਭਤੋਂ ਵੱਡੀ ਬਚਾਅ ਏਜੰਸੀ ਦੀ ਨਾਕਾਮੀ ਦੀ ਮੌਤ ਹੈ। ਇਹ ਪਹਿਲਾ ਮਾਮਲਾ ਨਹੀਂ ਹੈ ਕਿਸੇ ਮਾਸੂਮ ਦੇ ਬੋਰਵੈੱਲ ਵਿੱਚ ਡਿੱਗਣ ਦਾ।