Tuesday, September 17, 2019
Home > News > ਦੇਖੋ ਫਤਿਹਵੀਰ ਦੇ ਜਨਮ ਦਿਨ ਵਾਲੀ ਵਾਇਰਲ ਕੀਤੀ ਗਈ ਵੀਡੀਓ ਦਾ ਅਸਲ ਸੱਚ ” ਪਰਿਵਾਰ ਸਦਮੇ ਵਿਚ !

ਦੇਖੋ ਫਤਿਹਵੀਰ ਦੇ ਜਨਮ ਦਿਨ ਵਾਲੀ ਵਾਇਰਲ ਕੀਤੀ ਗਈ ਵੀਡੀਓ ਦਾ ਅਸਲ ਸੱਚ ” ਪਰਿਵਾਰ ਸਦਮੇ ਵਿਚ !

ਸਾਡੇ ਸਮਾਜ ਚ ਵਿੱਚ ਗਲਤ ਚੀਜਾਂ ਜਾਂ ਫੇਕ ਚੀਜ਼ਾਂ ਨੂੰ ਮਿੰਟਾਂ ਵਿੱਚ ਵਾਇਰਲ ਕਰਕੇ ਨਵੀਂ ਮੁਸੀਬਤ ਨੂੰ ਜਨਮ ਦੇ ਦਿੱਤਾ ਜਾਦਾ ਹੈ ਜਿਸ ਕਈ ਵਾਰ ਵੱਡੇ ਚੈਨਲਾਂ ਵਾਲੇ ਵੀ ਗਲਤੀ ਕਰ ਜਾਂਦੇ ਹਨ ਜਾਂ ਇਹ ਸਮਝ ਲਵੋ ਕਿ ਬਿਨਾਂ ਜਾਂਚ ਕੀਤੇ ਵੀਡੀਓ ਅਪਲੋਡ ਕਰ ਦਿੰਦੇ ਹਨ ਜਿਸ ਕਰਕੇ ਦੂਜੇ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀ ਇੱਕ ਅਜੀਬ ਘਟਨਾ ਵਾਪਰੀ ਹੈ ਜੀਰਕਪੁਰ ਦੇ ਰਹਿਣ ਵਾਲੇ ਪਰਿਵਾਰ ਨਾਲ। ਆਉ ਜਾਣਦੇ ਪੂਰੀ ਖਬਰ ਬਾਰੇ ਆਖਰ ਇਹ ਸਾਰਾ ਮਾਮਲਾ ਕੀ ਸੀਫ਼ਤਿਹਵੀਰ ਦੀ ਬੋਰਵੈੱਲ ’ਚ ਡਿੱਗਣ ਕਾਰਨ ਮੌਤ ਦੇ ਮਾਮਲੇ ਨੂੰ ਦਿਖਾਉਣ ਲਈ ਇਲੈਕਟ੍ਰਾਨਿਕਸ ਮੀਡੀਆ ਵੱਲੋਂ ਵੱਡੀ ਲਾਪ੍ਰਵਾਹੀ ਵਰਤੀ ਗਈ ਹੈ। ਕਈ ਵੱਡੇ ਚੈਨਲਾਂ ਵੱਲੋਂ ਬਿਨਾਂ ਜਾਂਚ ਕੀਤੇ ਜ਼ੀਰਕਪੁਰ ਵਸਨੀਕ ਇਕ ਬੱਚੇ ਦੀ ਗਲਤ ਵੀਡੀਓ ਦਿਖਾ ਕੇ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਬੱਚੇ ਦਾ ਨਾਮ ਵੀ ਫਤਿਹਵੀਰ ਹੈ।ਪਿੰਡ ਕਾਠਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਕਈ ਵੱਡੇ ਤੇ ਕੁਝ ਸੋਸ਼ਲ ਮੀਡੀਆ ਦੇ ਚੈਨਲ, ਵੈਬ ਪੋਰਟਲਾਂ ਵੱਲੋਂ ਮ੍ਰਿਤਕ ਬੱਚੇ ਫ਼ਤਿਹਵੀਰ ਦੇ ਜਨਮ ਦਿਨ ਮਨਾਉਣ ਦੀ ਵੀਡੀਓ ਦਾ ਦਾਅਵਾ ਕਰਦੇ ਹੋਏ ਵੀਡੀਓ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਫ਼ਤਿਹਵੀਰ ਦੇ ਪਰਿਵਾਰ ਵਾਲੇ ਉਸ ਦਾ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਨਾਂ ਵੀ ਫ਼ਤਿਹਵੀਰ ਹੈ ਜਿਸ ਕਾਰਨ ਚੈਨਲਾਂ ਨੇ ਬਿਨਾਂ ਜਾਂਚ ਕੀਤੇ ਉਨ੍ਹਾਂ ਦੇ ਬੱਚੇ ਦੀ ਵੀਡੀਓ ਆਪਣੇ ਚੈਨਲਾਂ ’ਤੇ ਚਲਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਕੁਝ ਚੈਨਲਾਂ ’ਤੇ ਉਨ੍ਹਾਂ ਵੱਲੋਂ ਇਸ ਗਲਤੀ ਬਾਰੇ ਦੱਸਣ ’ਤੇ ਕੁਝ ਨੇ ਤਾਂ ਵੀਡੀਓ ਹਟਾ ਲਈ ਪਰ ਹਾਲੇ ਵੀ ਕੁਝ ਚੈਨਲਾਂ ਵੱਲੋਂ ਵੀਡੀਓ ਨੂੰ ਹਟਾਇਆ ਨਹੀਂ ਗਿਆ।ਬੱਚੇ ਦੇ ਪਿਤਾ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਚੈਨਲਾਂ ’ਤੇ ਵੀਡੀਓ ਤੇ ਫੋਟੋਆਂ ਦੇਖ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਜਿਸ ਕਾਰਨ ਪਰਿਵਾਰ ਭਾਰੀ ਸਦਮੇ ਵਿੱਚ ਹੈ।