Tuesday, September 17, 2019
Home > News > ਵੱਡੀ ਖਬਰ ਹੋ ਜਾਵੋ ਸਾਵਧਾਨ ਪਾਕਿਸਤਾਨ ਤੋਂ ਆ ਰਿਹਾ ਵੱਡਾ ਤੂਫ਼ਾਨ, ਲਪੇਟ ‘ਚ ਹੋਵੇਗਾ ਪੂਰਾ ਉੱਤਰੀ ਭਾਰਤ

ਵੱਡੀ ਖਬਰ ਹੋ ਜਾਵੋ ਸਾਵਧਾਨ ਪਾਕਿਸਤਾਨ ਤੋਂ ਆ ਰਿਹਾ ਵੱਡਾ ਤੂਫ਼ਾਨ, ਲਪੇਟ ‘ਚ ਹੋਵੇਗਾ ਪੂਰਾ ਉੱਤਰੀ ਭਾਰਤ

ਅੱਤ ਦੀ ਗਰਮੀ ਨਾਲ ਜੂਝ ਰਹੇ ਪੂਰੇ ਉੱਤਰ ਭਾਰਤ ਨੂੰ ਸਾਹ ਲੈਣਾ ਵੀ ਔਖਾ ਹੋ ਸਕਦਾ ਹੈ।ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਉੱਠ ਰਿਹਾ ਧੂੜ ਭਰਿਆ ਤੂਫ਼ਾਨ ਬੁੱਧਵਾਰ ਨੂੰ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਨੂੰ ਬੇਹਾਲ ਕਰ ਸਕਦਾ ਹੈ।ਇਸ ਦਾ ਅਸਰ ਆਉਂਦੇ ਦੋ ਤਿੰਨ ਦਿਨਾਂ ਤਕ ਰਹਿ ਸਕਦਾ ਹੈ। ਕੇਂਦਰ ਸਰਕਾਰ ਦੀ ਸੰਸਥਾ ਸਫ਼ਰ ਇੰਡੀਆ ਨੇ ਮੰਗਲਵਾਰ ਦੇਰ ਸ਼ਾਮ ਇਸ ਬਾਰੇ ਐਲਰਟ ਵੀ ਜਾਰੀ ਕਰ ਦਿੱਤਾ ਹੈ। ਸਫ਼ਰ ਇੰਡੀਆ ਦੇ ਪ੍ਰਾਜੈਕਟ ਨਿਰਦੇਸ਼ਕ ਡਾ. ਗੁਫਰਾਨ ਬੇਗ ਮੁਤਾਬਕ ਮੰਗਲਵਾਰ ਨੂੰ ਪਾਕਿਸਤਾਨ ਦੇ ਕਰਾਚੀ ਅਤੇ ਅਫ਼ਗਾਨਿਸਤਾਨ ਦੇ ਸਿਸਤਾਨ ਬੇਸਿਨ ਸ਼ਹਿਰ ਵਿੱਚ ਧੂੜ ਦਾ ਇੱਕ ਵੱਡਾ ਤੂਫ਼ਾਨ ਉੱਠ ਰਿਹਾ ਹੈ।ਇਹ ਤੂਫ਼ਾਨ ਰਾਜਸਥਾਨ ਦੇ ਥਾਰ ਮਾਰੂਥਲ ਦੀ ਧੂੜ ਹੋਰ ਵੀ ਗੰਭੀਰ ਬਣਾ ਸਕਦੀ ਹੈ।ਐਲਰਟ ਮੁਤਾਬਕ ਇਸ ਦੌਰਾਨ ਪੀਐਮ 2.5 ਤੇ ਪੀਐਮ 10 ਦੋਵਾਂ ਕਣਾਂ ਵਿੱਚ ਖਾਸਾ ਵਾਧਾ ਹੋਵੇਗਾ। ਤੂਫ਼ਾਨ ਕਾਰਨ ਹਵਾ ਦੀ ਗੁਣਵੱਤਾ ਦਾ ਪੱਧਰ ਬੇਹੱਦ ਖਰਾਬ ਪਹੁੰਚਣ ਵਾਲਾ ਹੈ। ਸਾਹ ਦੇ ਰੋਗੀਆਂ ਨੂੰ ਮਾਸਕ ਪਹਿਨ ਕੇ ਰੱਖਣਾ ਪੈ ਸਕਦਾ ਹੈ। ਸ਼ਿਮਲਾ ਵਿੱਚ ਮੰਗਲਵਾਰ ਨੂੰ ਬਾਰਸ਼ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ।ਮੰਗਲਵਾਰ ਨੂੰ ਦੁਪਹਿਰ ਬਾਅਦ ਚਾਰ ਵਜੇ ਸ਼ਿਮਲਾ ਵਿੱਚ ਬਾਰਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਨਜ਼ਰ ਆਈ।ਹਾਲਾਂਕਿ ਮੰਗਲਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਦੁਪਹਿਰ ਬਾਅਦ ਹੋਈ ਬਾਰਸ਼ ਤੇ ਗੜੇਮਾਰੀ ਬਾਅਦ ਕਾਫੀ ਰਾਹਤ ਮਿਲੀ।ਮੌਸਮ ਵਿਭਾਗ ਸ਼ਿਮਲਾ ਮੁਤਾਬਕ ਮੰਗਲਵਾਰ ਨੂੰ ਸ਼ਿਮਲਾ, ਕੁੱਲੂ, ਸਿਰਮੌਰ ਤੇ ਕਿੰਨੌਰ ਸਮੇਤ ਕੁਝ ਥਾਈਂ ਬਾਰਸ਼ ਹੋਈ।ਦੱਸ ਦੇਈਏ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।ਇਸੇ ਤਰ੍ਹਾਂ 16 ਤੇ 17 ਜੂਨ ਨੂੰ ਵੀ ਬਾਰਸ਼ ਦੀ ਚੇਤਾਵਨੀ ਹੈ।ਇਸ ਤੋਂ ਇਲਾਵਾ ਆਉ ਜਾਣਦੇ ਪੰਜਾਬ ਦਾ ਅੱਜ ਦਾ ਮੌਸਮ ਹਾਲ ਉੱਧਰ ਦੂਜੇ ਪਾਸੇ ਪੰਜਾਬ ਚ ਵੀ ਕਈ ਥਾਵਾਂ ਤੇ ਗੜ੍ਹੇਮਾਰੀ ਹੋ ਰਹੀ ਮੁਕਤਸਰ ਤੇ ਬਠਿੰਡਾ ਚ ਜਾਣਕਾਰੀ ਅਨੁਸਾਰ ਆਗਾਮੀ 6 ਚ ਜਲੰਧਰ, ਸ਼ਾਹਕੋਟ, ਮੋਗਾ, ਬਠਿੰਡਾ, ਕੋਟਕਪੂਰਾ, ਜਗਰਾਓਂ, ਰਾਏਕੋਟ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਨਵਾਂਸ਼ਹਿਰ, ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਨੰਗਲ, ਆਨੰਦਪੁਰ ਸਾਹਿਬ, ਰੋਪੜ, ਖਰੜ, ਚੰਡੀਗੜ੍ਹ, ਸਰਹੰਦ,ਪਟਿਆਲਾ,ਨਾਭਾ, ਰਾਜਪੁਰਾ ਦੇ ਹਿੱਸਿਆਂ ਚ ਹਨੇਰੀ(60-70ਕਿਮੀ/ਘੰਟਾ) ਨਾਲ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਹੈ। ਕਈ ਥਾਈਂ ਗੜੇਮਾਰੀ ਵੀ ਹੋਵੇਗੀ। ਜਿਕਰਯੋਗ ਹੈ ਸੂਬਾ ਵਾਸੀਆਂ ਨੂੰ ਤਪਸ਼ ਤੇ ਚਿਪਚਿਪੀ ਗਰਮੀ ਤੋਂ ਸੋਹਣੀ ਰਾਹਤ ਮਿਲੇਗੀ। ਦੁਪਹਿਰ ਪੱਟੀ-ਹਰੀਕੇ ਖੇਤਰ ਵੱਡੇ ਗੜ੍ਹੇ ਤੇ ਮਲੋਟ ਖੇਤਰ ਬਾਰਿਸ਼ ਪਈ।