Thursday, June 20, 2019
Home > News > ਦੇਖੋ ਹੁਣ producer dxxx ਦਾ ਵੱਡਾ ਖੁਲਾਸਾ .. ਮਾਸੂਮ ਫਤਿਹਵੀਰ ਕਿਓਂ ਨਹੀਂ ਬਚਿਆ ਸੁਣੋ ਇਹਨਾਂ ਦੀ ਗੱਲ

ਦੇਖੋ ਹੁਣ producer dxxx ਦਾ ਵੱਡਾ ਖੁਲਾਸਾ .. ਮਾਸੂਮ ਫਤਿਹਵੀਰ ਕਿਓਂ ਨਹੀਂ ਬਚਿਆ ਸੁਣੋ ਇਹਨਾਂ ਦੀ ਗੱਲ

ਫ਼ਤਿਹਵੀਰ ਦੇ ਦਾਦਾ ਜੀ ਸ੍ਰੀ ਰੋਹੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨਾ ਕੀਤਾ ਜਾਣ। ਇਹ ਬਿਆਨ ਪੰਜਾਬ ਸਰਕਾਰ ਦੇ PRO ਰਾਹੀਂ ਜਾਰੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਅਤੇ ਪ੍ਰਸ਼ਾਸਨ ਵੱਲੋਂ ਫਤਿਹ ਨੂੰ ਬਚਾਉਣ ਲਈ ਬਹੁਤ ਉਪਰਾਲੇ ਕੀਤੇ ਗਏ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਹੈ ਕਿ ਹੁਣ ਆਪਾਂ ਫਤਿਹ ਦੇ ਨਾਮ ‘ਤੇ ਆਮ ਲੋਕਾਂ ਨੂੰ ਤੰਗ ਨਾ ਕਰੀਏ ਅਤੇ ਕੋਈ ਧਰਨਾ ਵਗੈਰਾ ਨਾ ਲਗਾਇਆ ਜਾਏ ਅਤੇ ਸ਼ਾਂਤੀ ਬਣਾਈ ਰੱਖੀਏ । ਉਨ੍ਹਾਂ ਨੇ ਸੜਕਾਂ ਦੇ ਜਾਮ ਖੋਲ੍ਹਣ ਦੀ ਅਤੇ ਆਪੋ ਆਪਣੇ ਧਾਰਮਿਕ ਸਥਾਨਾਂ ਉੱਪਰ ਫਤਿਹ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ। ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ ‘ਚ 150 ਫੁੱਟ ਡੂੰਘੇ ਪੁਰਾਣੇ ਬੋਰਵੈੱਲ ‘ਚ ਡਿੱਗੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਬਚਾਇਆ ਨਹੀਂ ਜਾ ਸਕਿਆ। ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਖਿਲਾਫ ਲੋਕਾਂ ਵਿਚ ਗੁੱਸਾ ਵਧ ਗਿਆ ਹੈ। ਫ਼ਤਿਹਵੀਰ ਦੀ ਮੌਤ ਖਿਲਾਫ ਲੋਕਾਂ ਨੇ ਸੁਨਾਮ ਤੇ ਸੰਗਰੂਰ ‘ਚ ਕਈ ਥਾਂ ‘ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਨਾਮ ‘ਚ ਦੁਕਾਨਾਂ ਬੰਦ ਹਨ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਭ ਬਚਾਅ ਅਭਿਆਨ ਪ੍ਰਸ਼ਾਸਨ ਦੀਆਂ ਗਲਤ ਤਕਨੀਕਾਂ ਕਰਕੇ ਫੇਲ੍ਹ ਹੋਇਆ ਹੈ। ਇਕ ਪਾਸੇ ਫ਼ਤਿਹਵੀਰ ਪੋਸਟਮਾਰਟਮ ਹੋ ਰਿਹਾ ਸੀ ਤੇ ਦੂਸਰੇ ਪਾਸੇ ਹਸਪਤਾਲ ਦੇ ਬਾਹਰ ਭੜਕੇ ਲੋਕ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿਚ ਡਿੱਗੇ ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਸ਼ਹਿਰ ਸੁਨਾਮ ਵਿਖੇ ਮਾਹੌਲ ਤਣਾਅਪੂਰਨ ਹੈ। ਪ੍ਰਦਰਸ਼ਨਕਾਰੀਆਂ ਨੇ ਬਾਜ਼ਾਰ ਕਰਵਾਏ ਬੰਦ ਕਰਵਾ ਦਿੱਤੇ ਹਨ।

Leave a Reply

Your email address will not be published. Required fields are marked *