Tuesday, September 17, 2019
Home > News > ਹੁਣੇ ਆਈ ਤਾਜਾ ਵੱਡੀ ਖਬਰ ਮਾਸੂਮ ਫ਼ਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਆਈ, ਡਾਕਟਰਾਂ ਨੇ ਕੀਤਾ ਇਹ ਖੁਲਾਸਾ…!

ਹੁਣੇ ਆਈ ਤਾਜਾ ਵੱਡੀ ਖਬਰ ਮਾਸੂਮ ਫ਼ਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਆਈ, ਡਾਕਟਰਾਂ ਨੇ ਕੀਤਾ ਇਹ ਖੁਲਾਸਾ…!

ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਡਾਕਟਰਾਂ ਵਲੋਂ ਜਾਰੀ ਕਰ ਦਿੱਤੀ ਗਈ ਹੈ। ਪੀਜੀਆਈ ਦੇ ਡਾਕਟਰਾਂ ਮੁਤਾਬਕ ਜਦੋਂ ਤੱਕ ਫਤਿਹ ਨੂੰ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਬੋਰਵੈੱਲ ‘ਚੋਂ ਫਤਿਹ ਨੂੰ ਬਾਹਰ ਕੱਢਿਆ ਗਿਆ ਉਸ ਤੋਂ 3 ਤੋਂ 4 ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਫਤਿਹਵੀਰ ਦਾ ਪੋਸਟਮਾਰਟਮ ਪੀਜੀਆਈ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੈਂਥਿਲ ਕੁਮਾਰ ਆਰ. ਅਤੇ ਐੱਚ ਓਡੀ ਪ੍ਰੋਫੈਸਰ ਵਾਈ.ਐੱਸ.ਬਾਂਸਲ ਦੀ ਦੇਖਰੇਖ ‘ਚ ਕੀਤਾ ਗਿਆ। ਫਤਿਹ ਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਸ਼ੁੱਕਰਵਾਰ ਜਾਂ ਸ਼ਨੀਵਾਰ ਹੀ ਮੌਤ ਦੇ ਮੂੰਹ ‘ਚ ਚਲਾ ਗਿਆ ਸੀ।ਮੌਤ ਦਾ ਅਸਲ ਕਾਰਨ ਸਾਹ ਰੁਕਣ ਕਾਰਨ ਹੀ ਦੱਸਿਆ ਗਿਆ ਹੈ। 3 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦੀ ਪੋਸਟਮਾਰਟਮ ਪ੍ਰਕਿਰਿਆ ਪੂਰੀ ਹੋ ਗਈ ਹੈ “ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ 140 ਫੁੱਟ ਡੂੰਘੇ ਬੋਰਵੈੱਲ ‘ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਇਹ ਬੱਚਾ 6 ਜੂਨ ਨੂੰ ਬੋਰ ਵਿਚ ਡਿੱਗਾ ਸੀ ਤੇ 6 ਦਿਨਾਂ ਬਾਅਦ 11 ਤਰੀਕ ਨੂੰ ਬਾਹਰ ਕੱਢਿਆ ਗਿਆ ਸੀ। ਸਰੀਰ ਦੀ ਹਾਲਤ ਵੀ ਇਹੀ ਦੱਸ ਰਹੀ ਸੀ ਕਿ ਬੱਚੇ ਦੀ ਮੌਤ 3 ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਦੱਸ ਦਈਏ ਕਿ ਬੱਚੇ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ ‘ਤੇ ਬੋਰਵੈੱਲ ‘ਚੋਂ ਕੱਢਿਆ ਗਿਆ ਸੀ। ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿਛਲੇ 5 ਦਿਨਾਂ ਤੋਂ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਸਿੰਘ ਨੇ ਫਾਨੀ ਸੰਸਾਰ ਨੂੰ ਅਲਵੀਦਾ ਆਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਤਹਿਵੀਰ ਲਗਭਗ 3-4 ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ।ਫਤਹਿਵੀਰ ਦਾ ਮ੍ਰਿਤਕ ਸਰੀਰ ਗਲਣਾ ਸੁ਼ਰੂ ਹੋ ਚੁੱਕਿਆ ਸੀ। ਹੁਣ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਪੀ.ਜੀ.ਆਈ. ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅੱਜ ਸਵੇਰੇ 5:10 ਮਿੰਟ ‘ਤੇ ਫ਼ਤਹਿਵੀਰ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ ‘ਚ ਡਿੱਗਿਆ ਸੀ।ਦੱਸਿਆ ਜਾਂਦਾ ਹੈ ਕਿ ਬੋਰਵੈੱਲ ‘ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ।ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ !ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।