Sunday, October 20, 2019
Home > News > ਗੁਰਸਿੱਖ ਭੈਣ ਨਾਲ ਵੱਜੀ ਠੱਗੀ, ਸ਼ੋਸ਼ਲ ਮੀਡੀਆ ‘ਤੇ ਦੱਸੀ ਹੱਡਬੀਤੀ ! (ਮੇਹਰਬਾਨੀ ਕਰਕੇ ਮੱਦਦ ਕਰੋ ਜੀ)

ਗੁਰਸਿੱਖ ਭੈਣ ਨਾਲ ਵੱਜੀ ਠੱਗੀ, ਸ਼ੋਸ਼ਲ ਮੀਡੀਆ ‘ਤੇ ਦੱਸੀ ਹੱਡਬੀਤੀ ! (ਮੇਹਰਬਾਨੀ ਕਰਕੇ ਮੱਦਦ ਕਰੋ ਜੀ)

ਠੱਗੀ ਕਿਸੇ ਨਾ ਵੀ ਵੱਜ ਸਕਦੀ ਹੈ ਅਤੇ ਜੇਕਰ ਥੋੜਾ ਚੌਂਕਸ ਰਿਹਾ ਜਾਵੇ ਤਾਂ ਸ਼ਾਇਦ ਅਸੀਂ ਆਪਣਾ ਬਚਾ ਕਰ ਸਕਦੇ ਹਾਂ। ਪਰ ਅੱਜ ਕੱਲ ਵਿਦੇਸ਼ ਜਾਣ ਦੇ ਨਾਮ ‘ਤੇ ਠੱਗੀਆਂ ਦਾ ਦੌਰ ਉਸੇ ਤਰਾਂ ਚੱਲ ਰਿਹਾ ਜਿਸ ਤਰਾਂ ਪਹਿਲਾਂ ਕਈ ਸਾਲਾਂ ਤੋਂ ਚੱਲ ਰਿਹਾ। ਅਜਿਹੀ ਇੱਕ ਘਟਨਾ ਇੱਕ ਗੁਰਸਿੱਖ ਭੈਣ ਨੇ ਆਪਣੇ ਸ਼ੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਹੈ। ਅਸੀਂ ਉਹ ਹੂਬਹੂ ਪੋਸਟ ਦਾ ਮੈਟਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਜੇਕਰ ਕੋਈ ਸੱਜਣ ਇਹਨਾਂ ਦੀ ਕਿਸੇ ਤਰਾਂ ਮਦਦ ਕਰ ਸਕਦਾ ਹੋਇਆ ਤਾਂ ਜਰੂਰ ਕਰੇ। ਪਰ ਮਾਮਲੇ ਦੀ ਜਾਂਚ ਆਪਣੇ ਪੱਧਰ ਉੱਪਰ ਕੀਤੀ ਜਾਵੇ ਅਤੇ ਅਸੀਂ ਕਿਸੇ ਤਰਾਂ ਦੀ ਕੋਈ ਜਿੰਮੇਵਾਰੀ ਨਹੀਂ ਲੈਂਦੇ। ਉਕਤ ਪੋਸਟ ਇਸ ਤਰਾਂ ਹੈ : ਜਰੂਰ ਪੂਰੀ ਪੋਸਟ ਪੜਨਾ ਸਾੲਿਦ ੲਿਹ ਮੇਰੀ ਅਾਖਰੀ ਪੋਸਟ ਹੋਵੇ : ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੲੀ ਦਿਨਾ ਤੋ ਦੋਚਿੱਤੀ ਵਿੱਚ ਹਾ ੲਿਹ ਗੱਲ ਸੰਗਤ ਨਾਲ ਸਾਝੀ ਕਰਾ ਜਾ ਨਾ ਕਰਾ, ਪਰ ਹੁਣ ਜਦੋ ਗੱਲ ਮੇਰੇ ਵੱਸੋ ਬਾਹਰ ਹੈ ਤਤ ਜਿਗਰਾ ਕਰ ਕੇ ਸੰਗਤ ਨਾਲ ਸਾਝੀ ਕਰ ਰਹੀ ਹਾ ਜੇ ਮੇਰੀ ਗੱਲ ਨਾਲ ਕਿਸੇ ਨੂੰ ਠੇਸ ਲੱਗੇ ਤਾ ਪਹਿਲਾ ਹੀ ਮਾਫੀ ਮੰਗ ਲੈਦੀ ਹਾ ਪਰ ਗੌਰ ਨਾਲ ਪੜਨਾ ਤੇ ਜਿੰਨਾ ਤਿੱਲ ਫੁੱਲ ਸਾਥ ਦੇ ਸਕੇ ਕਿਸੇ ਵੀ ਤਰੀਕੇ ਸਾਡਾ ਸਾਥ ਜਰੂਰ ਦਿੳੁ। ਸਾੲਿਦ ੲਿਹ ਮੇਰੀ ਅਾਖਰੀ ਪੋਸਟ ਹੋਵੇ, ਗੱਲ ਕਰੀਬ ਡੇਢ ਕੁ ਸਾਲ ਪਹਿਲਾ ਦੀ ਹੈ ਦਿੱਲੀ ਕਮੇਟੀ ਦੇ ੲਿਕ ਰਾਗੀ ਸਿੰਘ ਨੇ ਮੇਰਾ ਸੰਪਰਕ ਰਾਗੀ ਤੇਜਿੰਦਰਪਾਲ ਸਿੰਘ ਵਾਸੀ ਅਸੰਧ ਨਾਲ ਕਰਵਾੲਿਅਾ ਤੇਜਿੰਦਰਪਾਲ ਸਿੰਘ ਨੇ ਸਾਡੇ ਜੱਥੇ ਨੂੰ ਅਮਰੀਕਾ ਫਲੋਰੀਡਾ ਗੁਰੂ ਘਰ ਵੱਲੋ ਸਪੌਸਰਸਿਪ ਮੰਗਵਾ ਕੇ ਦਿੱਤੀ ਸਪੌਸਰਸਿਪ ਦੀ ਸਕਿੳੁਰਟੀ ਵੱਜੋ ੳੁਸਨੇ 270000 ਰੁਪੈ ਲੲੇ ਜੋ ਵਿਦੇਸ ਤੋ ਵਾਪਿਸ ਅਾੳੁਣ ਤੇ ਵਾਪਿਸ ਕਰਨ ਦਾ ਵਾਅਦਾ ਕੀਤਾ ਜਦੋ ੳੁਹ ਫਲੋਰੀਡਾ ਗੁਰੂ ਘਰ ਦੇ ਪੇਪਰਾ ਬਾਰੇ ਅਮਰੀਕਾ ਵਸਦੇ ਕੁਝ ਗੁਰਸਿੱਖਾ ਨੂੰ ਦਿਖਾ ਕੇ “ਵੀਜਾ ਅਪਲਾੲੀ ” ਕਰਨ ਬਾਰੇ ਪੁਛਿਅਾ ਤਾ ਸਾਰੇ ਸਿੰਘਾ ਨੇ ਅਪਲਾੲੀ ਕਰਨ ਤੋ ਰੋਕ ਦਿੱਤਾ ਸਿੰਘਾ ਦਾ ਕਹਿਣਾ ਸੀ ਤੁਹਾਡੇ ਪਾਸਪੋਰਟ ਫਰੈਸ ਹਨ ਵੀਜਾ ਮਿਲਣਾ ਮੁਸਕਿਲ ਹੈ ਸੋ ਅਪਲਾੲੀ ਨਾ ਕਰੋ” ਅਸੀ ਫਿਰ ਤੇਜਿੰਦਰਪਾਲ ਸਿੰਘ ਅਸੰਧ ਨਾਲ ਗੱਲ ਕੀਤੀ ੳੁਸ ਨੇ ਦਸ ਕੁ ਦਿਨਾ ਮਗਰੋ “ਗ ਦਸਮੇਸ ਦਰਬਾਰ ਸਾਹਿਬ ” ਸਰੀ ਵੱਲੋ ਸਪੌਸਰਸਿਪ ਲਿਅਾ ਦਿੱਤੀ. ਅਸੀ ਫਾੲਿਲ ਤਿਅਾਰ ਕਰਕੇ ਅਪਲਾੲੀ ਕਨੇਡਾ ਲੲੀ ਕਰਤਾ. ਕਾਫੀ ਸਮਾ ਲੰਘ ਜਾਣ ਮਗਰੋ ਅੰਬੈਸੀ ਸੰਪਰਕ ਕੀਤਾ ਤਾ ੳੁਹਨਾ ਕਿਹਾ “ਤੁਹਾਡੇ ਪੇਪਰ ਜਾਅਲੀ ਹਨ ਹੁਣ ਮਾਮਲਾ ਥਾਣੇ ਨਿਬੜੇਗਾ ” ਅਸੀ ਥਾਣੇ ਦੇ ਨਾਮ ਤੋ ਡਰ ਗੲੇ ਮੈ ਕੁਝ ਵਿਦੇਸੀ ਸਿੰਘਾ ਨਾਮ ਸੰਪਰਕ ਕੀਤਾ ਸਲਾਹ ਲੲੀ ਤਾ ਕਾਫੀ ਸਿੰਘ ਨੇ ਗੁਰੂ ਘਰ ਸਰੀ ਵਾਲਿਅਾ ਨਾਲ ਗੱਲ ਕੀਤੀ ਤੇ ਸਾਡੇ ਬਾਰੇ ਦੱਸਿਅਾ ਤੇ ਠੱਗੀ ਮਾਰਨ ਵਾਲਿਅਾ ਬਾਰੇ ਦੱਸਿਅਾ ਗੁ ਸਾਹਿਬ ਕਮੇਟੀ ਨੇ ਸਾਡਾ ਬਹੁਤ ਸਾਥ ਦਿੱਤਾ ਫਿਰ ਮੈ ਮਨਜੀਤ ਸਿੰਘ ਜੀ.ਕੇ ਤੇ ਪਰਮਜੀਤ ਸਿੰਘ ਰਾਣਾ ਜੀ ਨਾਲ ਗੱਲ ਕੀਤੀ ਦਿੱਲੀ ਕਮੇਟੀ ਵੱਲੋ ੳੁਹਨਾ ਨੇ ਵਕੀਲਾ ਦੀ ੲਿਕ ਟੀਮ ਸਾਡੀ ਨਾਲ ਥਾਣੇ ਭੇਜੀ ਤੇ ਸਾਰਾ ਪੱਖ ਪੁਲਿਸ ਕੋਲ ਰੱਖਿਅਾ ਕੌਮ ਦੇ ਕਾਫੀ ਜਿੰਮੇਵਾਰ ਅਾਗੂਅਾ ਤੇ ਮਹਾਪੁਰਸਾ ਦੇ ਨਾਲ ਨਾਲ ਦਿੱਲੀ ਗ ਕਮੇਟੀ ਵੱਲੋ ਸਖਤ ਸਟੈਡ ਲੈ ਕੇ ਸਾਥ ਦੇਣ ਕਰਕੇ ਅਸੀ 420 ਦੇ ਕੇਸ ਤੋ ਬਚ ਗੲੇ ਦਿੱਲੀ ਕਮੇਟੀ ਵੱਲੋ ਸਾਥ ਦੇਣ ਕਰਕੇ ਅਸੀ ਜੇਲ ਜਾਣ ਤੋ ਬਚ ਗੲੇ ਫਿਰ ਅਸੀ ਕਾਫੀ ਵਾਰ ਤੇਜਿੰਦਰ ਪਾਲ ਸਿੰਘ ਨਾਮ ਗੱਲ ਕਰਕੇ ਪੈਸੇ ਵਾਪਿਸ ਮੰਗੇ ਪਰ ੳੁਹ ਲਾਰੇ ਲਾੳੁਦਾ ਰਿਹਾ ਕੋਮ ਦੇ ਕਾਫੀ ਜਿੰਮੇਵਾਰ ਸਿੰਘ ਵੀ ਸਾਡੇ ਪੈਸੇ ਲੲੀ ਤੇਜਿੰਦਰਪਾਲ ਕੋਲ ਗੲੇ ਪਰ ੳੁਹ ਲਾੳੁਦਾ ਰਿਹਾ ਫਿਰ ੲਿਕ ਦਿਨ ਪਤਾ ਚੱਲਿਅਾ ੳੁਹ ਤਾ ਅਮਰੀਕਾ ਭੱਜ ਗਿਅਾ ੲਿਕ ਦਿਨ ਫੇਸਬੁਕ ਤੇ ਲਾੲਿਵ ਕੀਰਤਨ ਕਰਦੇ ਵੇੇਖਿਅਾ ਤਾ ਅਸੀ ਅਮਰੀਕਾ ਦੇ ਕੁਝ ਸਿੰਘਾਂ ਨਾਲ ਗੱਲ ਕੀਤੀ ੳੁਹਨਾ ਸਿੰਘਾ ਨੇ ਤੇਜਿੰਦਰਪਾਲ ਨਾਲ ਗੱਲ ਕੀਤੀ ਤੇ ੳੁਹ ਪੈਸੇ ਦੇਣ ਲੲੀ ਮੰਨ ਗਿਅਾ ਪਰ ਫਿਰ ੳੁਹੀ ਕੰਮ ਸੁਰੂ ਹੋ ਗਿਅਾ ਫਿਰ ਲਾਰੇ ਲਾੳੁਣ ਲੱਗਾ ਜਦੋ ਅਸੀ ਗੱਲਬਾਤ ਕੀਤੀ ਤਾ ਤੇਜਿੰਦਰਪਾਲ ਸਿੰਘ ਗੁ ਸਾਹਿਬ ਸਕਾਟਨ ਤੋ ਭੱਜ ਗਿਅਾ ਕਿਸੇ ਹੋਰ ਗੁਰੂ ਘਰ ਚਲਾ ਗਿਅਾ ਫਿਰ ਅਸੀ ਨਵੇ ਗੁਰੂ ਘਰ ਦਾ ਪਤਾ ਲੱਭਿਅਾ ਹੈ ਪਰ ਤੇਜਿੰਦਰਪਾਲ ਲਾਰੇ ਤੇ ਲਾਰਾ ਲਾ ਰਿਹਾ ਹੈ ੳੁਹਦੇ ਕੋਲ ਦਸ ਸਾਲਾ ਵੀਜਾ ਹੈ ਪਹਿਲਾ ਵੀ ੳੁਹ ਅਮਰੀਕਾ ਗਿਅਾ ਹੈ ਪਿਛਲੀ ਵਾਰ ਅਾਪਣਾ ਮੂੰਡਾ ਤਬਲੇ ਵਾਦਕ ਤੌਰ ਤੇ ਕੇ ਲਿਅਾ ਜੋ ਭਗੌੜਾ ਹੋ ਗਿਅਾ ਸੀ ਜੋ ਹੁਣ ਮਨਟੀਕਾ ਵਿਖੇ ਕਿਸੇ ਦਾ ਟਰੱਕ ਚਲਾ ਰਿਹਾ ਹੈ। ਮੈ ਸਾਰੇ ਪੈਸੇ ਕਰਜਾ ਲੈ ਕੇ ਦਿੱਤੇ ਸੀ ਪੈਸੇ ਲੈਣ ਵਾਲੇ ਮੈਨੂੰ ਤੰਗ ਕਰ ਰਹੇ ਵਿਅਾਜ ਵੱਧ ਰਿਹਾ ਹੈ 270000 ਦਾ ਹੁਣ ਤਿੰਨ ਤੋ ੳੁਪਰ ਬਣ ਗਿਅਾ ਹੈ ਮੈ ਪੈਸੇ ਮੋੜਨ ਤੋ ਅਸੱਮਰਥ ਹਾ ਮੇਰੇ ਕੋਲ ਕੋੲੀ ਰਾਹ ਨਹੀ ਹੈ. ਮੇਰੀ ਕੌਮ ਅੱਗੇ ਅਪੀਲ ਹੈ ਸਾਡੀ ਮੱਦਦ ਕਰੋ ਅਸੀ ਕਿਸੇ ਤੋ ਪੈਸੇ ਨਹੀ ਮੰਗ ਰਹੇ ਬੱਸ ਸਾਨੂੰ ਕੀਰਤਨ ਸਮਾਗਮ ਦੇ ਦਿਅਾ ਕਰੋ ਤਾ ਕੇ ਅਸੀ ਹੌਲੀ ਹੌਲੀ ਕਰਜਾ ਮੋੜ ਸਕੀੲੇ ਅਤੇ ਸਿਰ ੳੁਚਾ ਕਰਕੇ ਕੌਮ ਵਿਚ ਖੜਨ ਜੋਗੇ ਹੋ ਸਕੀੲੇ. ਜਿੰਨਾ ਨੇ ਪਹਿਲਾ ਸਾਥ ਦਿੱਤਾ ੳੁਹਨਾ ਦਾ ਧੰਨਵਾਦ ਜੋ ਅਣਡਿੱਠ ਕਰ ਰਹੇ ਹਨ ੳੁਹਨਾ ਅਖੌਤੀ ਅਾਪਣਿਅਾ ਦਾ ਵੀ ਪਾਤਸਾਹ ਭਲਾ ਕਰੇ, ਬੇਨਤੀ ਕਰਤਾ ਰਾਗੀ ਅਮਨਦੀਪ ਕੌਰ ਮਜੀਠਾ