Friday, January 24, 2020
Home > News > ਦੇਖੋ ਜਦੋਂ ਮਾਸੂਮ ਫਤਿਹਵੀਰ ਦੀਆਂ ਬਾਹਰ ਆਉਣ ਦੀਆਂ ਤਸਵੀਰਾਂ “ਰੂਹ ਕੰਬ ਜਾਵੇਗੀ ਦੇਖਕੇ (ਤਸਵੀਰਾਂ)

ਦੇਖੋ ਜਦੋਂ ਮਾਸੂਮ ਫਤਿਹਵੀਰ ਦੀਆਂ ਬਾਹਰ ਆਉਣ ਦੀਆਂ ਤਸਵੀਰਾਂ “ਰੂਹ ਕੰਬ ਜਾਵੇਗੀ ਦੇਖਕੇ (ਤਸਵੀਰਾਂ)

ਪਿਛਲੇ ਵੀਰਵਾਰ ਤੋਂ ਬੋਰਵੈੱਲ ‘ਚ ਡਿੱਗੇ ਫਤਿਹਵੀਰ ਨੂੰ ਅੱਜ ਮੰਗਲਵਾਰ ਸਵੇਰੇ 5.15 ‘ਤੇ ਉਸੇ ਹੀ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਹੀ ਉਸ ਨੂੰ ਬਾਹਰ ਕੱਢਦੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਚੰਡੀਗੜ੍ਹ (ਭਗਵਤ) : ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ 6 ਜੂਨ ਨੂੰ ਬੋਰਵੈੱਲ ‘ਚ ਡਿਗਿਆ ਫਤਿਹਵੀਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ। ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਲੋਕਾਂ ਵਲੋਂ ਪੀ. ਜੀ. ਆਈ. ਬਾਹਰ ਲਗਾਤਾਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ 10 ਵਜੇ ਹੋਵੇਗਾ ਪੋਸਟ ਮਾਰਟਮ ਮ੍ਰਿਤਕ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ. ਜੀ. ਆਈ. ਦੇ ਡਾਕਟਰਾਂ ਵਲੋਂ 10 ਵਜੇ ਕੀਤਾ ਜਾਵੇਗਾ। ਇਸ ਦੇ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਬਣਾਇਆ ਗਿਆ ਹੈ। ਫਿਲਹਾਲ ਡਾਕਟਰਾਂ ਦੀ ਮੰਨੀਏ ਤਾਂ ਫਤਿਹਵੀਰ ਸਿੰਘ ਦੀ ਮੌਤ ਪੀ. ਜੀ. ਆਈ. ‘ਚ ਲਿਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ। 125 ਫੁੱਟ ਡੂੰਘੇ ਬੋਰ ਵਿਚ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਨੂੰ 5ਵੇਂ ਦਿਨ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ।ਇਸ ਬੱਚੇ ਦਾ ਅੱਜ ਜਨਮ ਦਿਨ ਸੀ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਇਸ ਬੱਚੇ ਨੂੰ ਹਰ ਹੀਲੇ ਬਾਹਰ ਕੱਢ ਲਿਆ ਜਾਵੇਗਾ। ਭਾਰਤ ਸਮੇਤ ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰ ਇਸ ਮਿਸ਼ਨ ਉਤੇ ਲੱਗੀਆਂ ਹੋਈਆਂ ਸਨ ਪਰ 10 ਵਜੇ ਤੱਕ ਵੀ ਇਸ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਸਭ ਤੋਂ ਵੱਧ ਸਵਾਲ ਐੱਨਡੀਆਰਐੱਫ਼ ਟੀਮ ਦੀ ਨਾਕਾਮੀ ਉਤੇ ਉਠ ਰਹੇ ਹਨ। ਇਸ ਟੀਮ ਨੂੰ ਅਜਿਹੇ ਹਾਲਾਤਾਂ ਨਾਲ ਹੀ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ ਪਰ ਇਸ ਟੀਮ ਨੇ ਮੈਂਬਰਾਂ ਨੇ ਅਜਿਹੀਆਂ ਗਲਤੀਆਂ ਕੀਤੀਆਂ ਜਿਸ ਕਾਰਨ ਪੀੜਤ ਪਰਿਵਾਰ ਦੇ ਨਾਲ ਨਾਲ ਇਸ ਬੱਚੇ ਲਈ ਦੁਆਵਾਂ ਕਰ ਰਹੇ ਲੋਕਾਂ ਹੱਥ ਨਿਰਾਸ਼ਾ ਲੱਗੀ। ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਹਾਦਸਿਆਂ ਸਮੇਂ ਹਰ ਹਾਲਾਤ ਨਾਲ ਨਜਿੱਠਣ ਵਾਲੀ ਟੀਮ ਇਸ ਮਿਸ਼ਨ ਨੂੰ ਤੈਅ ਸਮੇਂ ਵਿਚ ਕਿਉਂ ਨਹੀਂ ਸਿਰੇ ਲਾ ਸਕੀ। ਜਦੋਂ ਕਿ ਇਸ ਕੋਲ ਹਰ ਸਾਧਨ ਸੀ ਪਰ ਇਨ੍ਹਾਂ ਨੂੰ ਵਰਤਿਆ ਹੀ ਨਹੀਂ ਗਿਆ। ਜਿਸ ਕਾਰਨ 5 ਦਿਨਾਂ ਵਿਚ ਵੀ ਬੱਚੇ ਤੱਕ ਨਹੀਂ ਪਹੁੰਚਿਆ ਜਾ ਸਕਿਆ। ਅਸਲ ਵਿਚ ਇਸ ਟੀਮ ਵੱਲੋਂ ਬੱਚੇ ਨੂੰ ਕੱਢਣ ਲਈ ਹਾਦਸੇ ਵਾਲੇ ਬੋਰ ਤੋਂ 5 ਫੁੱਟ ਦੀ ਦੂਰੀ ਉਤੇ ਇਕ ਹੋ ਬੋਰ ਕੀਤਾ ਸੀ ਪਰ ਆਧੁਨਿਕ ਯੰਤਰਾਂ ਦੀ ਵਰਤੋਂ ਨਾ ਕਰਨ ਕਾਰਨ ਇਸ ਬੋਰ ਵਿਚ ਇੰਨੇ ਵਲ ਵਿੰਗ ਪੈ ਗਏ ਕਿ ਬੱਚੇ ਦੀ ਅਸਲ ਪੁਜ਼ੀਸ਼ਨ ਦਾ ਪਤਾ ਹੀ ਨਾ ਲੱਗ ਸਕਿਆ ਤੇ ਸਾਰਾ ਦਿਨ ਟੀਮ ਮੈਂਬਰ ਹਵਾ ਵਿਚ ਟੱਕਰਾਂ ਮਾਰਦੀ ਰਹੀ। ਇਸ ਟੀਮ ਨੇ ਵੀ ਆਪਣੀ ਗਲਤੀ ਮੰਨੀ ਹੈ ਕਿ ਬਚਾਅ ਲਈ ਬੋਰ ਕਰਦੇ ਸਮੇਂ ਉਸ ਦੀ ਦਿਸ਼ਾ ਦਾ ਖਿਆਲ ਹੀ ਨਾ ਰੱਖਿਆ ਗਿਆ।