Monday, October 14, 2019
Home > News > ਸ੍ਰੀ ਅਕਾਲ ਤਖਤ ਸਾਹਿਬ ਦੇ ਬਰਖਾਸਤ ਪੰਜ ਪਿਆਰਿਆਂ ਵਲੋਂ ‘ਜਥੇਦਾਰ’ ਵਜੋਂ ਭਾਈ ਹਵਾਰੇ ਦਾ ਐਲਾਨ

ਸ੍ਰੀ ਅਕਾਲ ਤਖਤ ਸਾਹਿਬ ਦੇ ਬਰਖਾਸਤ ਪੰਜ ਪਿਆਰਿਆਂ ਵਲੋਂ ‘ਜਥੇਦਾਰ’ ਵਜੋਂ ਭਾਈ ਹਵਾਰੇ ਦਾ ਐਲਾਨ

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਕੇ, ਉਸ ਨੂੰ ਫ਼ਾਰਗ਼ ਕਰੇਗੀ। ਹੋ ਸਕਦਾ ਹੈ ਕਿ ਉਸਦੀ ਥਾਂ ਨਵਾਂ ਕਾਰਜਕਾਰੀ ਜਥੇਦਾਰ ਵੀ ਥਾਪ ਦਿੱਤਾ ਜਾਵੇ। ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਭਾਵੇਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਹੋਂਦ ਦੀ ਪ੍ਰਵਾਹ ਨਾ ਕਰਦਿਆਂ,

ਨਵੇਂ ਜਥੇਦਾਰ ਨੂੰ ਨਿਯੁਕਤ ਕਰ ਦੇਣਾ ਹੈ।ਪ੍ਰੰਤੂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਥਾਪੇ ਜਥੇਦਾਰ ਨੂੰ ਕੀ ਕੌਮ ਪ੍ਰਵਾਨ ਕਰੇਗੀ? ਭਾਵੇਂ ਕਿ ਬਾਦਲਾਂ ਨੇ ਕੌਮ ਦੇ ਗੁੱਸੇ ਨੂੰ ਠੰਡਾ ਕਰਨ ਲਈ ਗਿਆਨੀ ਗੁਰਬਚਨ ਸਿੰਘ ਦੀ ਬਲੀ ਲੈ ਲਈ ਹੈ। ਪ੍ਰੰਤੂ ਕੀ ਸੌਦਾ ਸਾਧ ਦੀ ਮੁਆਫ਼ੀ ਅਤੇ ਬਰਗਾੜੀ ਕਾਂਡ ਤੋਂ ਬਾਅਦ ਉਬਲਿਆ ਕੌਮ ਦਾ ਗੁੱਸਾ, ਇੱਕ ਅਸਤੀਫ਼ੇ ਨਾਲ ਠੰਡਾ ਹੋ ਜਾਵੇਗਾ?ਕੀ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ, ਜਥੇਦਾਰ ਹਵਾਰਾ ਅਤੇ ਜਥੇਦਾਰ ਮੰਡ ਦੇ ਸਾਹਮਣੇ ਹੁਣ ਕਿਸੇ ਹੋਰ ਜਥੇਦਾਰ ਦੀ ਪ੍ਰਵਾਨਗੀ ਹੋ ਸਕਦੀ ਹੈ? ਜਥੇਦਾਰ ਹਵਾਰਾ ਆਪਣੀ ਕੁਰਬਾਨੀ, ਸੂਝ-ਬੂਝ ਤੇ ਦ੍ਰਿੜ੍ਹਤਾ ਕਾਰਨ ਕੌਮ ‘ਚ ਕੌਮੀ ਨਾਇਕ ਵਾਂਗੂੰ ਹਰਮਨ ਪਿਆਰੇ ਹਨ। ਜਥੇਦਾਰ ਮੰਡ ਨੇ ਵੀ ਬਰਗਾੜੀ ਮੋਰਚੇ ਦੀ ਦ੍ਰਿੜ੍ਹਤਾ ਨਾਲ ਅਗਵਾਈ ਕਰ ਕੇ, ਆਪਣੇ ਆਪ ਨੂੰ ਕੌਮ ਦੇ ਆਗੂ ਵਜੋਂ ਸਥਾਪਿਤ ਕਰ ਲਿਆ ਹੈ।ਅਜਿਹੇ ਸਮੇਂ ਸ਼੍ਰੋਮਣੀ ਕਮੇਟੀ ਦੇ ਨਵੇਂ ਜਥੇਦਾਰ ਲਈ ਕੋਈ ਥਾਂ ਬਾਕੀ ਨਹੀਂ। ਦੂਜਾ ਬਾਦਲਾਂ ਵੱਲੋਂ ਥਾਪੇ ਜਥੇਦਾਰਾਂ ਵੱਲੋਂ ਬਾਦਲਾਂ ਦੀ ਪ੍ਰਵਾਨ ਗ਼ੁਲਾਮੀ ਨੂੰ ਕੌਮ ਨਫ਼ਰਤ ਦੀ ਨਜ਼ਰ ਨਾਲ ਵੇਖਣ ਲੱਗ ਪਈ ਹੈ। ਕੌਮ ਨੂੰ ਜਾਪਣ ਲੱਗ ਪਿਆ ਹੈ ਕਿ ਬਾਦਲਾਂ ਦੇ ਗ਼ੁਲਾਮ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਥੇਦਾਰ ਕੌਮ ਦੇ ਸਵੈਮਾਣ ਨੂੰ ਧੱਬਾ ਲਾਉਂਦੇ ਹਨ। ਉਹਨਾਂ ਵੱਲੋਂ ਬਾਦਲਾਂ ਦੇ ਰਾਜਸੀ ਹਿੱਤ ਪੂਰੇ ਕਰਨ ਲਈ ਜਾਰੀ ਹੁਕਮਨਾਮਿਆਂ ਨੂੰ ਕੌਮ ਹੋਰ ਝੱਲ੍ਹਣ ਲਈ ਤਿਆਰ ਨਹੀਂ।