Monday, October 14, 2019
Home > News > ਹੋ ਗਿਆ ਵੱਡਾ ਐਲਾਨ, ਬਾਦਲਾਂ ਦਾ ਬਾਈਕਾਟ,ਬਰਗਾੜੀ ਮੋਰਚੇ ਦੀ ਹਮਾਇਤ

ਹੋ ਗਿਆ ਵੱਡਾ ਐਲਾਨ, ਬਾਦਲਾਂ ਦਾ ਬਾਈਕਾਟ,ਬਰਗਾੜੀ ਮੋਰਚੇ ਦੀ ਹਮਾਇਤ

ਪੰਜਾਬ ਵਿਧਾਨ ਸਭਾ ਦੀ ਤਰਜ ਤੇ ਚਲਾਈ ਗਈ 2 ਰੋਜਾ ਪੰਥਕ ਅਸੈਂਬਲੀ ਦਾ ਇਜਲਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਪਤ ਹੋਗਿਆ ਜਿਸ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਵਿਚਾਰ ਚਰਚਾ ਵਿਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਤੋਂ ਇਲਾਵਾ ਸਿੱਖ ਧਰਮ ਨਾਲ ਜੁੜੇ ਹੋਰ ਵੀ ਕਈ ਮਸਲਿਆਂ ਤੇ ਵਿਚਾਰ ਕੀਤੇ ਗਏ। ਜਿਸਤੋਂ ਬਾਅਦ ਇਹਨਾਂ ਨੂੰ ਮਤਿਆਂ ਦੇ ਰੂਪ ਵਿਚ ਪ੍ਰਵਾਨਗੀ ਦਿੱਤੀ ਗਈ।

ਇਸ ਮੌਕੇ ਭਾਈ ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ ਸਰਕਾਰਾਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਨਹੀਂ ਹਨ ਤੇ ਸਿੱਖ ਕੌਮ ਨੂੰ ਇਨਸਾਫ ਲੈਣ ਲਈ ਮੋਰਚੇ ਲਗਾਉਣੇ ਪੈ ਰਹੇ ਹਨ। ਇਸ ਮੌਕੇ ਬਾਦਲਾਂ ਖਿਲਾਫ ਹਰ ਤਰਾਂ ਦੇ ਬਾਈਕਾਟ ਦਾ ਮਤਾ ਵੀ ਪਾਸ ਕੀਤਾ ਗਿਆ।ਸਿੱਖ ਆਗੂਆਂ ਵਲੋਂ ਸਾਂਝੇ ਰੂਪ ਵਿਚ ਕਰਵਾਈ ਇਸ ਪੰਥਕ ਅਸੈਂਬਲੀ ਵਿਚ ਕਈ ਮਤੇ ਪਾਸ ਕੀਤੇ ਗਏ ਜਿਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਸਿੱਖ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ। ਦੋ ਰੋਜ਼ਾ ਇਸ ਇਜਲਾਸ ਦੇ ਪਹਿਲੇ ਦਿਨ ਜਿਥੇ ਵਿਦਵਾਨਾਂ ਨੇ ਸਿੱਖੀ ਨੂੰ ਖੋਰਾ ਲਾਉਣ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਿੱਖਾਂ ਨੂੰ ਆਪਸ ਵਿਚ ਲੜਾਉਣ ਦੇ ਦੋਸ਼ ਵੀ ਲਾਏ। ਇਸ ਦੇ ਨਾਲ ਪੰਥਕ ਅਸੈਂਬਲੀ ਲਈ ਵਿਧਾਨ ਸਭਾ ਵਾਂਗ 117 ਮੈਂਬਰ ਨਾਮਜ਼ਦ ਕੀਤੇ ਗਏ ਹਨ। ਵਿਧਾਨ ਸਭਾ ਵਾਂਗ ਹੀ ਪੰਥਕ ਅਸੈਂਬਲੀ ਦੇ ਸਪੀਕਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਸੁਖਦੇਵ ਸਿੰਘ ਭੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਬਾਰੇ ਜਿਨ੍ਹਾਂ ਨੇ ਕਮਿਸ਼ਨ ਬਣਾਏ, ਉਨ੍ਹਾਂ ਨੇ ਹੀ ਰਿਪੋਰਟਾਂ ਰੋਲ ਦਿੱਤੀਆਂ ਕਿਉਂਕਿ ਕਮਿਸ਼ਨ ਕਾਇਮ ਕਰਨ ਵਾਲਿਆਂ ਦੀ ਭਾਵਨਾ ਸਹੀ ਨਹੀਂ ਸੀ।ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਭ ਤੋਂ ਵੱਡਾ ਨੁਕਸਾਨ ਕੌਮ ਦਾ ਇਹ ਕੀਤਾ ਕਿ ਉਨ੍ਹਾਂ ਸਿੱਖਾਂ ਦੀ ਸੋਚ ਵਿੱਚੋਂ ਪੰਥ ਮਨਫ਼ੀ ਕਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਿੱਖ ਮਸਲਿਆਂ ਨੂੰ ਵਿਚਾਰਨ ਅਤੇ ਹੱਲ ਲਈ ਪੰਥਕ ਅਸੈਂਬਲੀ ਨੂੰ ਸਥਾਈ ਬਣਾਇਆ ਜਾਵੇ।