Sunday, October 20, 2019
Home > News > ਸਿੱਧੂ ਪਰਿਵਾਰ ਦੇ ਹੱਕ ‘ਚ ਉਤਰੇ ਸਿਮਰਜੀਤ ਬੈਂਸ II ਦਿੱਤਾ ਇਹ ਬਿਆਨ

ਸਿੱਧੂ ਪਰਿਵਾਰ ਦੇ ਹੱਕ ‘ਚ ਉਤਰੇ ਸਿਮਰਜੀਤ ਬੈਂਸ II ਦਿੱਤਾ ਇਹ ਬਿਆਨ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨਾਲ ਦੁੱਖ ਸਾਂਝਾ ਕਰਨ ਸਿਵਲ ਹਸਪਤਾਲ ਪੁੱਜੇ। ਇਸ ਹਾਦਸੇ ‘ਤੇ ਆਪਣਾ ਦੁੱਖ ਜ਼ਾਹਰ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਹਾਦਸੇ ‘ਤੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਅਕਾਲੀ ਦਲ ਵਲੋਂ ਇਸ ਘਟਨਾ ‘ਤੇ ਜ਼ਿੰਮੇਵਾਰ ਸਿੱਧੂ ਪਰਿਵਾਰ ਨੂੰ ਦੱਸੇ ਜਾਣ ‘ਤੇ ਕਿਹਾ

ਕਿ ਸਿੱਧੂ ਪਰਿਵਾਰ ਖਿਲਾਫ ਅਕਾਲੀ ਦਲ ਘਟੀਆ ਰਾਜਨੀਤੀ ਕਰ ਰਿਹਾ ਹੈ,ਜੋ ਕਿ ਬੇਹੱਦ ਗਲਤ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਰੇਲਵੇ ਟਰੈਕ ਨੇੜੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਦੁਖਾਂਤ ਹੀ ਇੰਨਾ ਵੱਡਾ ਹੈ ਕਿ ਇਸ ਸਬੰਧੀ ਕਿਸੇ ‘ਤੇ ਦੋਸ਼ ਲਾਉਣਾ ਸ਼ੋਭਾ ਨਹੀਂ ਦਿੰਦਾ।ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰੰ ਇਕ-ਇਕ ਕਰੋੜ ਰੁਪਿਆ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮ੍ਰਿਤਕਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਸੰਬਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਗੱਲਬਾਤ ਕਰਨੀ ਚਾਹੀਦੀ ਹੈ।People’s justice party chief Simarjit Singh Bains reached civil hospital in the city to share his grief with the victims of a tragic accident on the Dussehra near Jora gate of Amritsar. Expressing his grief over the accident, Simerjit Singh Bains said that no politics should be done on this accident. On being told to the Sidhu family responsible for this incident, the Akali Dal said that the Akali Dal was doing dirty politics against the Sidhu family which is very wrong. He said that the district administration should not have been allowed to celebrate Dussehra near the railway track. He said that the tragedy is so great that no one should blame anyone for this. He said that the families of those killed during the accident should be given Rs. One crore each and at the same time Chief Minister Capt Amarinder Singh should talk to Prime Minister Narendra Modi and Railway Minister Piyush Goyal regarding jobs for each family member of the deceased.