Wednesday, February 19, 2020
Home > News > ਹੁਣੇ ਆਈ ਵੱਡੀ ਦੁਖਦਾਇਕ ਖ਼ਬਰ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਮੌਤ ਛਾਇਆ ਸੋਗ ਤੇ!

ਹੁਣੇ ਆਈ ਵੱਡੀ ਦੁਖਦਾਇਕ ਖ਼ਬਰ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਮੌਤ ਛਾਇਆ ਸੋਗ ਤੇ!

ਪੰਜਾਬ ਦੇ ਉੱਘੇ ਗੀਤਕਾਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ । ਦੱਸ ਦੇਈਏ ਕਿ ਉਹ ਲੁਧਿਆਣਾ ਦੇ ਪਿੰਡ ਸੰਗੋਵਾਲ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਸਸਕਾਰ ਦੁਪਹਿਰੇ 2 ਵਜੇ ਕੀਤਾ ਜਾਵੇਗਾ। ਉਹ ਕਾਫ਼ੀ ਸਮੇਂ ਤੋਂ ਅਧਰੰਗ ਰੋਗ ਨਾਲ ਪੀੜਤ ਸਨ । ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਦੋ ਦਹਾਕੇ ਪਹਿਲਾਂ ਸਾਊਂਡ ਸਪੀਕਰਾਂ ’ਤੇ ਵੱਜਣ ਵਾਲੇ ਗੀਤਾਂ ਦੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਉਹ ਗੀਤਕਾਰ ਹੈ ਜਿਸ ਦੇ ਲਿਖੇ ਗੀਤ ਇੱਕ ਜ਼ਮਾਨੇ ਵਿੱਚ ਸੁਪਰਹਿੱਟ ਹੁੰਦੇ ਸਨ । ਉਹਨਾਂ ਦਾ ਗੀਤ ਲੈਣ ਲਈ, ਉਸ ਦੇ ਘਰ ਦੇ ਬਾਹਰ ਗਾਇਕਾਂ ਦੀ ਲੰਮੀ ਲਾਈਨ ਲੱਗੀ ਰਹਿੰਦੀ ਸੀ । ਪਰ ਇਹ ਗੀਤਕਾਰ ਕਾਫ਼ੀ ਸਮੇਂ ਤੋਂ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਸੀ। ਘਰ ਦੀ ਗਰੀਬੀ ਤੇ ਅਧਰੰਗ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਜੀ ਰਹੇ ਸਨ। ਇਸ ਗੀਤਕਾਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਮਿਰਜ਼ਾ ਸੰਗੋਵਾਲੀਆ ਦਾ ਪਹਿਲਾ ਗੀਤ 1975 ਵਿੱਚ ਰਿਕਾਰਡ ਹੋਇਆ ਸੀ ।ਇਹ ਗੀਤ ਹਰਚਰਨ ਗਰੇਵਾਲ ਤੇ ਸੁਰਰਿੰਦਰ ਕੌਰ ਨੇ ਐੱਚ.ਐੱਮ.ਵੀ. ਕੰਪਨੀ ਵਿੱਚ ਰਿਕਾਰਡ ਕਰਵਾਇਆ ਸੀ । ਇਸ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗਾਣਾ ਸ਼ੀਤਲ ਸਿੰਘ ਸ਼ੀਤਲ ਦੀ ਅਵਾਜ਼ ਵਿੱਚ ਕੁੜਤੀ ਸੁਆ ਦਿੱਤੀ ਤੰਗ ਮਿੱਤਰਾ ਰਿਕਾਰਡ ਹੋਇਆ ਸੀ । ਇਸ ਗੀਤ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗਾਣਾ ‘ਬਾਪੂ ਦਾ ਖੂੰਡਾ’ ਕਰਤਾਰ ਸਿੰਘ ਰਮਲਾ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸੀ ।ਇਸ ਗੀਤ ਤੋਂ ਬਾਅਦ ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਨੇ ਇੱਕ ਤੋਂ ਬਾਅਦ ਇੱਕ ਗੀਤ ਗਾਏ । ਜਿਸ ਤਰ੍ਹਾਂ ਗੀਤਕਾਰ ਦੇਵ ਥਰੀਕੇਵਾਲੇ ਦੀ ਜੋੜੀ ਮਾਣਕ ਨਾਲ ਸੀ ਉਸੇ ਤਰ੍ਹਾਂ ਮਿਰਜ਼ਾ ਸੰਗੋਵਾਲੀਆ ਦੀ ਜੋੜੀ ਕਰਤਾਰ ਸਿੰਘ ਰਮਲਾ ਨਾਲ ਬਣ ਗਈ ਸੀ । ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਦੇ ਸਭ ਤੋਂ ਵੱਧ ਲਿਖੇ ਗੀਤ ਗਾਏ। ਕਰਤਾਰ ਰਮਲੇ ਤੋਂ ਇਲਾਵਾ ਸੁਰਿੰਦਰ ਛਿੰਦਾ, ਸ਼ੀਤਲ ਸਿੰਘ ਸ਼ੀਤਲ, ਬਲਕਾਰ ਅਣਖੀਲਾ, ਹਰਪਾਲ ਠੱਠੇਵਾਲਾ ਸਮੇਤ ਬਹੁਤ ਸਾਰੇ ਗਾਇਕਾਂ ਨੇ ਮਿਰਜ਼ਾ ਸੰਗੋਵਾਲੀਆ ਦੇ ਗੀਤ ਗਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ । ਮਿਰਜ਼ਾ ਸੰਗੋਵਾਲੀਆ ਨੇ ਲਗਭਗ 500 ਗੀਤ ਲਿਖੇ ਹਨ ਜਿਹੜੇ ਕਿ ਬਹੁਤ ਹੀ ਮਕਬੂਲ ਹੋਏ । ਬਹੁਤ ਹੀ ਦੁਖਦਾਈ ਖਬਰ ਹੈ ਜੀ ਅੱਜ ਬਹੁਤ ਦੁਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਵਿਸ਼ਵ ਪ੍ਰਸਿੱਧ ਗੀਤਕਾਰ ਮਿਰਜ਼ਾ ਸੰਗੋਵਾਲੀਆ ਜੀ ਨਹੀਂ ਰਹੇ ਉਹ ਕਾਫੀ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ । ਉਹ ਇਸ ਭਿਆਨਕ ਬਿਮਾਰੀ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਉਹਨਾਂ ਵਲੋਂ ਲਿਖੇ ਗੀਤ ਕੲੀ ਨਾਮਵਰ ਗਾਇਕਾਂ ਨੇ ਗਾਏ ਹਨ । ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਵਿੱਚ ਇਹ ਪ੍ਰਸਿੱਧ ਗੀਤਕਾਰ ਗਰੀਬੀ ਦੀ ਦਲਦਲ ਦਾ ਸ਼ਿਕਾਰ ਰਿਹਾ । ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ । ਪਿਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ । ਜੈ ਹਿੰਦ ।