Monday, October 14, 2019
Home > News > 1947 ਦੀ ਇੱਕ ਵੀਡਿਉ ਵਿੱਚੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 1947 A Rare Video Of Sri Darbar Sahib Amritsar Before Partition

1947 ਦੀ ਇੱਕ ਵੀਡਿਉ ਵਿੱਚੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 1947 A Rare Video Of Sri Darbar Sahib Amritsar Before Partition

5000share ਦਰਸ਼ਨ ਕਰੋ ਵੰਡ ਤੋਂ ਥੋੜੇ ਦਿਨ ਪਹਿਲਾਂ 1947 ਦੀ ਇੱਕ ਵੀਡਿਉ ਵਿੱਚੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 1947 A Rare Video Of Sri Darbar Sahib Amritsar Before Partition…ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਲਗਭਗ ਦੋ ਸਦੀਆਂ ਪੁਰਾਣੇ ਦਰਵਾਜ਼ਿਆਂ ਦੀ ਥਾਂ ਨਵੇਂ ਲਗਾਏ ਗਏ ਹਨ। ਦਰਸ਼ਨੀ ਡਿਉਢੀ ਦੇ ਪੁਰਾਣੇ ਦਰਵਾਜ਼ਿਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਸੀ

ਅਤੇ ਇਨ੍ਹਾਂ ਨੂੰ ਕਰੀਬ 8 ਸਾਲ ਪਹਿਲਾਂ ਜੁਲਾਈ 2010 ਵਿਚ ਮੁਰੰਮਤ ਲਈ ਉਤਾਰ ਦਿੱਤਾ ਗਿਆ ਸੀ।ਨਵੇਂ ਬਣਾਏ ਗਏ ਦਰਵਾਜ਼ਿਆਂ ’ਤੇ ਹੁਣ ਹਾਥੀ ਦੰਦ ਦੀ ਥਾਂ ਸਮੁੰਦਰੀ ਸਿੱਪੀ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਲਈ ਟਾਹਲੀ ਦੀ ਲੱਕੜ ਵਰਤੀ ਗਈ ਹੈ। ਅੰਮ੍ਰਿਤਸਰ ਅਤੇ ਆਗਰਾ ਤੋਂ ਸੱਦੇ 12 ਕਾਰੀਗਰਾਂ ਨੇ ਇਨ੍ਹਾਂ ਦਰਵਾਜ਼ਿਆਂ ਨੂੰ ਅੱਠ ਮਹੀਨਿਆਂ ਵਿਚ ਤਿਆਰ ਕੀਤਾ ਹੈ। ਬਹੁਤ ਖਾਸ ਹਨ ਪੁਰਾਣੇ ਦਰਵਾਜੇ-ਕਰੀਬ 9 ਫੁੱਟ ਚੌੜੇ ਅਤੇ ਦਸ ਫੁੱਟ ਉੱਚੇ ਇਹ ਪੁਰਾਤਨ ਦਰਵਾਜ਼ੇ 18ਵੀਂ ਸਦੀ ਦੇ ਆਰੰਭ ਵਿਚ ਇਕ ਸਿੱਖ ਪਰਿਵਾਰ ਵਲੋਂ ਮੁਸਲਿਮ ਮਿਸਤਰੀ ਮੁਹੰਮਦ ਯਾਰ ਖਾਂ ਕੋਲੋਂ ਤਿਆਰ ਕਰਵਾਏ ਗਏ ਸਨ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਲੋਂ ਚਾਂਦੀ ਲਗਵਾਈ ਗਈ ਸੀ। ਦਰਵਾਜ਼ਿਆਂ ਦੇ ਅੰਦਰਲੇ ਪਾਸੇ ਹਾਥੀ ਦੰਦ ਨਾਲ ਮੀਨਾਕਾਰੀ ਕੀਤੀ ਗਈ ਹੈ। ਦਰਸ਼ਨੀ ਡਿਉਢੀ ਦੇ ਇਹ ਦਰਵਾਜ਼ੇ ਹੁਣ ਸੰਗਤ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਸੰਭਾਲ ਕੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਪੁਰਾਤਨ ਦਰਵਾਜ਼ਿਆਂ ਬਾਰੇ ਇਹ ਵੀ ਚਰਚਾ ਰਹੀ ਹੈ ਕਿ ਇਹ ਸੋਮਨਾਥ ਮੰਦਰ ਦੇ ਦਰਵਾਜ਼ੇ ਸਨ, ਜਿਨ੍ਹਾਂ ਨੂੰ ਮੁਗ਼ਲਾਂ ਨੇ ਲੁੱਟ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਸਿੱਖ ਫ਼ੌਜਾਂ ਨੇ ਇਹ ਦਰਵਾਜ਼ੇ ਖੋਹ ਲਏ ਸਨ। ਪਰ ਇਸ ਚਰਚਾ ਨੂੰ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਰੱਦ ਕਰ ਦਿੱਤਾ ਸੀ ਜਦੋਂ ਇਸ ਸਬੰਧੀ ਸੋਮਨਾਥ ਭੇਜੀ ਇਕ ਟੀਮ ਨੇ ਵਾਪਸ ਪਰਤ ਕੇ ਖ਼ੁਲਾਸਾ ਕੀਤਾ ਕਿ ਸੋਮਨਾਥ ਮੰਦਰ ਦੇ ਦਰਵਾਜ਼ੇ ਛੋਟੇ ਆਕਾਰ ਦੇ ਹਨ। ਉਂਝ ਵੀ ਇਹ ਦਰਵਾਜ਼ੇ ਤਰਨ ਤਾਰਨ ਜ਼ਿਲ੍ਹੇ ਦੇ ਇਕ ਸਿੱਖ ਪਰਿਵਾਰ ਵਲੋਂ ਤਿਆਰ ਕਰਵਾਏ ਗਏ ਸਨ। ਇਸ ਦਾ ਸਿੱਖ ਇਤਿਹਾਸ ਵਿਚ ਹਵਾਲਾ ਵੀ ਸ਼ਾਮਲ ਹੈ।