Tuesday, September 17, 2019
Home > News > ਤਾਜ਼ਾ ਵੱਡੀ ਖਬਰ ਲੋੜਵੰਦਾਂ ਦੇ ਮਸੀਹਾ ਅਖਵਾਉਂਦੇ ਅਨਮੋਲ ਕਵਾਤਰਾ ਤੇ ਉਸਦੇ ਪਿਤਾ ‘ਤੇ ਹੋਇਆ ਜਾਨਲੇਵਾ ਹਮਲਾ, ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਲੋਕ (ਵੀਡੀਓ )

ਤਾਜ਼ਾ ਵੱਡੀ ਖਬਰ ਲੋੜਵੰਦਾਂ ਦੇ ਮਸੀਹਾ ਅਖਵਾਉਂਦੇ ਅਨਮੋਲ ਕਵਾਤਰਾ ਤੇ ਉਸਦੇ ਪਿਤਾ ‘ਤੇ ਹੋਇਆ ਜਾਨਲੇਵਾ ਹਮਲਾ, ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਲੋਕ (ਵੀਡੀਓ )

ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵਾਇਰਲ ਹੋਣ ਚ ਸਮਾਂ ਨਹੀਂ ਲੱਗਦਾ ਅਜਿਹੀ ਇੱਕ ਖਬਰ ਆ ਰਹੀ ਲੁਧਿਆਣਾ ਤੋਂ ਜਿੱਥੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ਤੇ ਜਾਨਲੇਵਾ ਹਮਲਾ ਹੋਇਆ ਹੈ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਲੁਧਿਆਣਾ ਦੇ ਸ਼ਿਵਪੁਰੀ ਚੋਂਕ ‘ਚ ਸਮਾਜ ਸੇਵੀ ਅਨਮੋਲ ਕਵੱਤਰਾਅਤੇ ਉਸ ‘ਤੇ ਪਿਤਾ ‘ਤੇ ਜਾਨ ਲੇਵਾ ਹਮਲਾ ਹੋਣ ਦੀ ਖਬਰ ਮਿਲੀ ਹੈ।ਉਥੇ ਹੀ ਅਨਮੋਲ ਦੇ ਪਿਤਾ ਦੇ ਕੱਪੜੇ ਤੱਕ ਪਾੜੇ ਗਏ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਉਥੇ ਪਹੁੰਚ ਚੁੱਕੇ ਹਨ ਤੇ ਲੋਕਾਂ ਨੇ ਧਰਨਾ ਲਗਾ ਦਿੱਤਾ ਹੈ।ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਉਥੇ ਲੋਕਾਂ ਵੱਲੋਂ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਹਮਲਾ ਕਾਂਗਰਸੀਆਂ ਨੇ ਕੀਤਾ ਹੈ।ਜ਼ਿਕਰ ਏ ਖਾਸ ਹੈ ਕਿ ਸਮਾਜ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਲੱਖਾਂ ਲੋਕਾਂ ਦੇ ਦਿਲ ‘ਚ ਘਰ ਕਰ ਚੁੱਕੇ ਹਨ। ਅਨਮੋਲ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਨਮੋਲ ਕਵੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਲਈ ‘ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼’ ਨਾਮ ਦਾ ਐਨਜੀਓ ਚਲਾਇਆ ਜਾਂਦਾ ਹੈ ਜਿਹੜੇ ਡੋਨਰਜ਼ ਨੂੰ ਸਿੱਧਾ ਮਰੀਜ਼ ਨਾਲ ਮਿਲਵਾ ਕੇ ਉਹਨਾਂ ਦੀ ਮਦਦ ਕਰਵਾਉਂਦੇ ਹਨ। ਨੇਕ ਕੰਮਾਂ ਕਾਰਨ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਨਾਲ ਕੁੱਟਮਾਰ ਦੇ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਜਿਸ ਦੌਰਾਨ ਅਨਮੋਲ ਕਵੱਤਰਾ ਨੇ ਆਪਣੇ ਸਾਥੀਆਂ ਸਮੇਤ ਧਰਨਾ ਲਾ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ।ਇਸ ਤੋਂ ਇਲਾਵਾ ਕਵੱਤਰਾ ਨਾਲ ਭਾਰੀ ਗਿਣਤੀ ‘ਚ ਲੋਕ ਸ਼ਾਮਲ ਹਨ। ਲੁਧਿਆਣਾ ਦੇ ਸ਼ਿਵਪੁਰੀ ਚੋਂਕ ‘ਚ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ ਉਸ ‘ਤੇ ਪਿਤਾ ‘ਤੇ ਕੁਝ ਵਿਅਕਤੀਆਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਉਥੇ ਪਹੁੰਚ ਚੁੱਕੇ ਹਨ ਤੇ ਲੋਕਾਂ ਨੇ ਧਰਨਾ ਲਗਾ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਅਨਮੋਲ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸਮਾਂ ਧਰਨੇ ਤੇ ਬੈਠੇ ਹਨ ਜਿਨ੍ਹਾਂ ਸਮਾਂ ਹਮਲੇ ਕਰਨ ਵਾਲੇ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੇ।