Tuesday, September 17, 2019
Home > News > ਦੇਖੋ ਹਰਨੇਕ ਨੇਕੀ ਨਿਊਜ਼ੀਲੈਂਡ ਦੀ ਕਰਤੂਤ ਸਾਡੇ ਮਹਾਨ ਅਕਾਲ ਤਖ਼ਤ ਸਾਹਿਬ ਬਾਰੇ ਕੀ ਬੋਲ ਰਿਹਾ ਹੈ (ਆਪਣੇ ਵਿਚਾਰ ਦਿਉ)

ਦੇਖੋ ਹਰਨੇਕ ਨੇਕੀ ਨਿਊਜ਼ੀਲੈਂਡ ਦੀ ਕਰਤੂਤ ਸਾਡੇ ਮਹਾਨ ਅਕਾਲ ਤਖ਼ਤ ਸਾਹਿਬ ਬਾਰੇ ਕੀ ਬੋਲ ਰਿਹਾ ਹੈ (ਆਪਣੇ ਵਿਚਾਰ ਦਿਉ)

ਸ਼ੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਹੈ ਜਿਸ ਤੇ ਲੋਕੀ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਨ ਪਰ ਕੁੱਝ ਸ਼ਰਾਰਤੀ ਅਨਸਰ ਅਕਸਰ ਹੀ ਸ਼ੋਸ਼ਲ ਮੀਡੀਆ ਦਾ ਗਲਤ ਢੰਗ ਨਾਲ ਕੰਮ ਲੈਦੇ ਹਨ ਇੰਨੀ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਸੋਸ਼ਲ ਮੀਡੀਆ ‘ਤੇ ਹਰਨੇਕ ਨੇਕੀ ਨਿਊਜ਼ੀਲੈਂਡ ਵਲੋਂ ਇਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਅਕਾਲ ਤਖ਼ਤ ‘ਤੇ ਵੱਡਾ ਹਮਲਾ ਕੀਤਾ ਹੈ। ਨੇਕੀ ਵਲੋਂ ਇਸ ਵੀਡੀਉ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਭੜਕਾ ਕੇ ਪੰਜਾਬ ਵਿਚਲੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੂਜੇ ਪਾਸੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਾਗ਼ਲ ਵਿਅਕਤੀ ਬਕਵਾਸ ਮਾਰਨ ਦਾ ਆਦੀ ਹੈ। ਸਿਮਰਨਜੀਤ ਸਿੰਘ ਮਾਨ ਨੇ ਨੇਕੀ ਨੂੰ ਵੰਗਾਰਦਿਆਂ ਕਿਹਾ,”ਇਹ ਕੰਮ ਭੇਡਾਂ ਮੁੰਨਣ ਵਾਲੀ ਧਰਤੀ ਨਿਊਜ਼ੀਲੈਂਡ ‘ਤੇ ਬੈਠ ਕੇ ਨਹੀਂ ਹੋਣਾ ਜੇ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਢਾਹੁਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ ਆਉਣਾ ਪਵੇਗਾ ਛੇਤੀ ਆ ਜਾਉ।” ਤੁਹਾਨੂੰ ਦੱਸ ਦੇਈਏ ਕਿ ਹਰਨੇਕ ਨੇਕੀ ਨਿਊਜ਼ੀਲੈਂਡ ਦੀ ਸੋਸ਼ਲ ਮੀਡੀਆ ‘ਤੇ ਚਰਚਿਤ ਹੋ ਰਹੀ ਵੀਡੀਉ ਵਿਚ ਹਰਨੇਕ ਨੇਕੀ ਨਿਊਜ਼ੀਲੈਂਡ ਵਲੋਂ ਇਕ ਇੰਟਰਵਿਊ ਵਿਚ ਕਿਹਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਰਕਾਰਾਂ ਤੋਂ ਨਹੀਂ ਢਾਹਿਆ ਗਿਆ ਇਹ ਹੁਣ ਸਾਨੂੰ ਢਾਹੁਣਾ ਪਵੇਗਾ। ਨੇਕੀ ਨੇ ਵੀਡੀਉ ਵਿਚ ਕਿਹਾ ਕਿ ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਇਕ ਮੜ੍ਹੀ ਹੈ ਜੋ ਸਾਡੇ ਉਤੇ ਥੋਪੀ ਗਈ ਹੈ। ਉਸ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਦੀ ਪੁਲਿਸ ਅਤੇ ਫ਼ੌਜ ਦਾ ਸਿਸਟਮ ਇੰਨਾ ਖ਼ਤਰਨਾਕ ਨਹੀਂ ਜਿੰਨੇ ਖ਼ਤਰਨਾਕ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਹਨ। ਇਹ ਸ਼ਖ਼ਸ ਕਾਫ਼ੀ ਲੰਬੇ ਸਮੇਂ ਤੋਂ ਸਿੱਖ ਕੌਮ ਅਤੇ ਸਿੱਖਾਂ ਦੇ ਧਾਰਮਕ ਸਥਾਨਾਂ ਵਿਰੁਧ ਜ਼ਹਿਰ ਉਗਲਦਾ ਆ ਰਿਹਾ ਹੈ। ਅਜਿਹਾ ਹੀ ਇਕ ਹੋਰ ਵਿਵਾਦਪੂਰਨ ਬਿਆਨ ਉਸ ਨੇ ਸਾਡੇ ਅਕਾਲ ਤਖਤ ਸਾਹਿਬ ਬਾਰੇ ਦਿੱਤਾ ਹੈ ਜਿਸ ਕਰਕੇ ਸੰਗਤਾਂ ਚ ਰੋਸ ਪਾਇਆ ਜਾ ਰਿਹਾ ਹੈ ਇਸ ਮਾਮਲੇ ਸਬੰਧੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਇਹ ਪਾਗ਼ਲ ਆਦਮੀ ਹੈ। ਨਿਊਜ਼ੀਲੈਂਡ ਵਿਖੇ ਇਕ ਬੰਦ ਕਮਰੇ ਵਿਚ ਰਹਿ ਕੇ ਬਕਵਾਸ ਕਰਦਾ ਰਹਿੰਦਾ ਹੈ। ਅਕਾਲ ਤਖ਼ਤ ਸਾਹਿਬ ਵਲੋਂ ਪੰਥ ਵਿਚੋਂ ਛੇਕਿਆ ਹੋਇਆ ਹੈ।ਇਸ ਬਾਰੇ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪਤਾ ਲੱਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੇ ਸੰਪਰਕ ਕਰਨ ‘ਤੇ ਕਿਹਾ ਕਿ ਜੇਕਰ ਉਹ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਨੂੰ ਢਾਹੁਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਕੰਮ ਲਈ ਪੰਜਾਬ ਵਿਚ ਆਉਣਾ ਪਵੇਗਾ ਕਿਉਂਕਿ ਭੇਡਾਂ ਮੁੰਨਣ ਵਾਲੇ ਦੇਸ਼ ਨਿਊਜ਼ੀਲੈਂਡ ਵਿਚ ਬਹਿ ਕੇ ਇਹ ਕੰਮ ਨਹੀਂ ਹੋਣਾ। ਇਸ ਤੋਂ ਬਾਅਦ ਨੇਕੀ ਦਾ ਕੋਈ ਬਿਆਨ ਨਹੀਂ ਆਇਆ। ਤੁਹਾਨੂੰ ਦੱਸ ਦੇਈਏ ਕਿ ਨੇਕੀ ਕਾਮਰੇਡ ਵਿਚਾਰਾਂ ਦਾ ਹੈ ਜੋ ਸਮੇਂ ਸਮੇਂ ਤੇ ਸਿੱਖਾਂ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ। ਜਿਸ ਕਰਕੇ ਨੇਕੀ ਨੂੰ ਪੰਥ ਚੋਂ ਵੀ ਛਕਿਅਾ ਗਿਆ ਹੈ।