Tuesday, September 17, 2019
Home > News > ਲੱਖੇ ਸਿਧਾਣਾ ਦਾ ਵੱਡਾ ਧਮਾਕਾ ਸ. ਸਿਮਰਨਜੀਤ ਸਿੰਘ ਮਾਨ ਦੇ ਵਿਰੋਧੀਆਂ ਦੇ ਮੂੰਹ ਹੋ ਗਏ ਬੰਦ (ਦੱਬਕੇ ਸ਼ੇਅਰ ਕਰੋ)

ਲੱਖੇ ਸਿਧਾਣਾ ਦਾ ਵੱਡਾ ਧਮਾਕਾ ਸ. ਸਿਮਰਨਜੀਤ ਸਿੰਘ ਮਾਨ ਦੇ ਵਿਰੋਧੀਆਂ ਦੇ ਮੂੰਹ ਹੋ ਗਏ ਬੰਦ (ਦੱਬਕੇ ਸ਼ੇਅਰ ਕਰੋ)

ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰਨ ਲੱਖਾ ਸਿਧਾਣਾ ਵੀ ਪਹੁੰਚ ਗਿਆ ਹੈ। ਲੱਖਾ ਸਿਧਾਣਾ ਨੇ ਮਾਨ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।ਗੈਂਗਸਟਰ ਤੋਂ ਆਮ ਜ਼ਿੰਦਗੀ ਵੱਲ ਪਰਤੇ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਪ੍ਰਸ਼ੰਸਕ ਹਨ। ਲੱਖਾ ਸਿਧਾਣਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਗੱਡੀ ਵਿੱਚ ਬੈਠੀ ਪਾਠ ਕਰਨ ਦੇ ਡਰਾਮੇ ਰਹੀ ਹੈ ਤੇ ਕੋਈ ਗੱਡੀ ‘ਤੇ ਰੱਖ ਕੇ ਖਾਣਾ ਖਾ ਰਿਹਾ ਹੈ ਪਰ ਇਹ ਪੰਜਾਬ ਦੇ ਮੁੱਦੇ ਨਹੀਂ। ਲੱਖਾ ਸਿਧਾਣਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਅਸਲ ਮੁੱਦੇ, ਪਾਣੀਆਂ ਤੇ ਭਾਸ਼ਾ ਆਦਿ ਨੂੰ ਆਪਣੇ ਚੋਣ ਮੁੱਦੇ ਨਹੀਂ ਬਣਾਇਆ।ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਉਮੀਦਵਾਰਾਂ ਦਾ ਹੀ ਸਾਥ ਦੇ ਰਹੇ ਹਨ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਹਨ। ਲੱਖਾ ਨੇ ਕਿਹਾ ਕਿ ਉਹ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਤੇ ਫ਼ਤਹਿਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਲਈ ਪ੍ਰਚਾਰ ਕਰਕੇ ਆਏ ਹਨ। ਹੁਣ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕਰ ਰਹੇ ਹਨ। ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੇ ਕਿਹਾ ਕਿ ਮਾਨ ਸੱਚ ਦੀ ਲੜਾਈ ਲੜਨ ਵਾਲੇ ਵਿਅਕਤੀ ਹਨ। ਇਸ ਲਈ ਉਹ ਉਨ੍ਹਾਂ ਦਾ ਸਾਥ ਦੇ ਰਹੇ ਹਨ। ਲੱਖਾ ਸਿਧਾਣਾ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਿਰੋਧ ਬਾਰੇ ਕਿਹਾ ਕਿ ਸ਼ਾਇਦ ਪੰਜਾਬੀਆਂ ਨੂੰ ਕੇਜਰੀਵਾਲ ਦਾ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਾ ਰਾਸ ਨਹੀਂ ਆਇਆ।ਸਿਮਰਨਜੀਤ ਸਿੰਘ ਮਾਨ ਦਾ ਜਨਮ 1945 ਵਿੱਚ ਸ਼ਿਮਲਾ ਵਿਖੇ ਹੋਇਆ। ਉਹ ਇੱਕ ਸਿਆਸੀ ਪਰਿਵਾਰ ਤੋਂ ਹੈ। ਉਸ ਦਾ ਪਿਤਾ, ਲੈਫ ਕਰਨਲ ਜੋਗਿੰਦਰ ਸਿੰਘ ਮਾਨ, ਪੰਜਾਬ ਦਾ ਇੱਕ ਆਗੂ ਸੀ ਅਤੇ 1967 ਵਿਚ ਪੰਜਾਬ ਵਿਧਾਨ ਸਭਾ ਦਾ ਸਪੀਕਰ ਸੀ। ਉਸ ਨੇ ਗੀਤਿੰਦਰ ਕੌਰ ਮਾਨ ਨਾਲ ਵਿਆਹ ਕਰਵਾਇਆ ਹੈ। ਮਾਨ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਭੈਣਾਂ ਹਨ।