Thursday, July 18, 2019
Home > News > 10 MoterCycles ਤੋਂ ਵੱਧ ਜੋਰ ਹੈ ਇਸ ਇਕੱਲੇ ਸਿੰਘ ਵਿੱਚ .. video ਕਰੋ ਸਭ ਨਾਲ ਸ਼ੇਅਰ

10 MoterCycles ਤੋਂ ਵੱਧ ਜੋਰ ਹੈ ਇਸ ਇਕੱਲੇ ਸਿੰਘ ਵਿੱਚ .. video ਕਰੋ ਸਭ ਨਾਲ ਸ਼ੇਅਰ

ਗਤਕਾ ਪੰਜਾਬੀਆਂ ਦੀ ਜੰਗੀ ਖੇਡ ਹੈ। ਕਦੇ ਇਹਦੇ ਰਾਹੀਂ ਜੋਧਿਆਂ ਦੀਆਂ ਵਾਰ ਕਰਨ ਤੇ ਵਾਰ ਰੋਕਣ ਦੀਆਂ ਮਸ਼ਕਾਂ ਹੁੰਦੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਗਤਕਾ ਸਿੱਖਣਾ ਫੌਜੀਆਂ ਦੀ ਰਕਰੂਟੀ ਦਾ ਹਿੱਸਾ ਸੀ। ਜਿਵੇਂ ਜਪਾਨ ਦੀ ਕਰਾਟੇ ਤੇ ਯੂਰਪੀ ਮੁਲਕਾਂ ਦੀ ਖੇਡ ਫੈਂਸਿੰਗ ਹੈ ਉਵੇਂ ਹੀ ਪੰਜਾਬੀਆਂ ਦਾ ਗਤਕਾ ਆਪਣਾ ਬਚਾਓ ਆਪ ਕਰਨ ਵਾਲੀ ਖੇਡ ਹੈ।  

ਗਤਕੇ ਦੇ ਮੁੱਢ ‘ਚ ਸਾਢੇ ਤਿੰਨ ਹੱਥ ਲੰਮਾ ਡੰਡਾ ਤੇ ਫਰੀ ਯਾਨੀ ਛੋਟੀ ਢਾਲ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਫਿਰ ਹੋਰ ਹਥਿਆਰ ਵਰਤੇ ਜਾਂਦੇ ਹਨ। ਜਰਨੈਲ ਹਰੀ ਸਿੰਘ ਨਲੂਆ ਗਤਕਾ ਖੇਡਦਾ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਚੜ੍ਹਿਆ ਸੀ।ਗਤਕਾ ਇਕ ਹਿਦੁਸਤਾਨੀ ਜੰਗੀ ਕਲਾ ਯਾ ਸ਼ਸਤਰ ਕਲਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਖਾਸ ਤੌਰ ਤੇ ਉਤਰੀ ਭਾਰਤ ਵਿਚ ਇਹ ਸਿਖਾਂ ਦੀ ਜੰਗੀ ਕਲਾ ਦੇ ਲਈ ਪ੍ਰਸਿਧ ਹੈ । ਅਜਕਲ ਪ੍ਰਚਲਤ ਕਿਸਮਾਂ ਵਿਚ ਗਤਕੇ ਦੀ ਯੂਰਪੀ ਸ਼ੈਲੀ ਵੀ ਸ਼ਾਮਲ ਹੈ ।ਸਿਖਾਂ ਦੇ ਦਸਵਂਖ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਸਤਰ ਵਿਦਿਆ ਨੂੰ ਆਪਣੇ ਸਿਖਰ ਤੇ ਪੁਚਾਇਆ । ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੁਣ ਤਕ ਅਕਾਲੀ ਨਿਹੰਗ ਸਿਖ ਇਸ ਕਲਾ ਵਿਚ ਸਭ ਤੋਂ ਅਗੇ ਰਹੇ ਹਨ ।ਤਲਵਾਰ ਬਾਜ਼ੀ , ਮਾਰਸ਼ਲ ਆਰਟ, ਗਤਕਾ ਸਾਡੇ ਸਿੱਖ ਧਰਮ ਦਾ ਇਕ ਮੁਢਲਾ ਅੰਗ ਹੈ ! ਅੱਜ ਅਸੀਂ ਆਪਣੀ ਇਸ ਕੌਮ ਦੀ ਪ੍ਰੰਪਰਾ ਨੂੰ ਖਤਮ ਕਰ ਦਿੱਤਾ ਹੈ , ਇਹ ਨਾ ਸਮਝਿਓ ਕੇ ਗਤਕੇ , ਅਖਾੜੇ ਖਤਮ ਹੋਏ ਨੇ, ਪਰ ਅੱਜ ਗਤਕਾ / ਮਾਰਸ਼ਲ ਆਰਟ ਤੋਂ ਮੇਜਿਕਲ ਆਰਟ ਬਣ ਗਿਆ ਹੈ ! ਸਾਡਾ ਗਤਕਾ ਮੈਦਾਨੇ ਜੰਗ ਚ ਜੂਝਣ ਦਾ ਹੁਨਰ ਸੀ ਪਰ ਅੱਜ ਸਿਰਾਂ ਦੇ ਉੱਤੇ ਅੱਗਾਂ ਲਾਉਣ ਵਾਸਤੇ . ਮੋਟਰ ਸਾਈਕਲ ਭਜੋਣ ਦੇ ਵਾਸਤੇ , ਬਰਫ ਤੋੜਨ ਦੇ ਵਾਸਤੇ ਜਾ ਸਿਰ ਤੇ ਟਿਊਬਾਂ ਤੋੜਨ ਦੇ ਵਾਸਤੇ ਜਾ ਹਦਵਾਣੇ ਭੰਨਣ ਵਾਸਤੇ ਨਹੀਂ ਸੀ ! ਇਹ ਸਦਾ ਗਤਕਾ ਨਹੀਂ ਬਿਲਕੁਲ ਨਹੀਂ ਜੋ ਅੱਜ ਕੀਤਾ ਜਾ ਰਿਹਾ, ਇਹ ਸਬ ਤੇ ਜਾਦੂਗਰ ਵੀ ਕਰਦੇ ਨੇ , ਆਰਟ ਦਿਖੋਣ ਵਾਲੇ ਵੀ ਕਰਦੇ ਨੇ ! ਸਾਡਾ ਗਤਕਾ ਕਿ ਸੀ ,ਮਹਾਨ ਜਰਨੈਲ ਹਰਿ ਸਿੰਘ ਨਲੂਆ ਜਿਸ ਵੇਲੇ ਸ਼ੇਰੇ ਪੰਜਾਬ ਨੂੰ ਪਹਿਲੀ ਵਾਰ ਮਿਲਦੇ ਨੇ ਹਰੀ ਸਿੰਘ ੧੭ ਸਾਲ ਦੀ ਉਮਰ ਚ ਤਲਵਾਰ ਬਾਜੀ ਦੇ ਜੌਹਰ ਦਿਖੋਂਦਾ ਹੈ ਤਾਂ ਸ਼ੇਰੇ ਪੰਜਾਬ ਪੁੱਛਦੇ ਨੇ ਕੇ ਇਹ ਕੌਣ ਹੈ ਕਿਸੇ ਕਿਹਾ ਸਰਦਾਰ ਗੁਰਦਿਆਲ ਸਿੰਘ ਉਪਲ ਦਾ ਪੁੱਤਰ ਹਰੀ ਸਿੰਘ ਹੈ ! ਉਸ ਸਮੇ ਦਾ ਸਬ ਟੋਹ ਵੱਡੀ ਕਲਾ ਗਤਕੇ ਦੀ ਉਹ ਮੰਨੀ ਗਈ ਸੀ ਜਿਦੋ ਹਰੀ ਸਿੰਘ ਨਲੂਏ ਨੇ ਮੰਜੀ ਉਪਰ ਬੈਠ ਕੇ ਮੰਜੀ ਦੇ ਚਾਰੇ ਪਾਸੇ ਇਸ ਕਦਰ ਆਪਣੀ ਸ਼ਮਸ਼ੀਰ ਨੂੰ ਚਲਾਇਆ ਕੇ ਮਨਜੀਤ ਹੇਠਾਂ ਬੈਠਾ ਹੋਇਆ ਕਾਂ ਬਾਹਰ ਵੱਲ ਨਿਕਲ ਨਾ ਸੀ ਸਕਿਆ ਤੇ ਉਸ ਸਮੇ ਹਰੀ ਸਿੰਘ ਮਹਿਜ ੧੭ ਸਾਲ ਦੀ ਛੋਟੀ ਉਮਰ ਸ਼ੇਰੇ ਪੰਜਾਬ ਦਾ ਪਹਿਲਾ ਤੇ ਖਾਸ ਅੰਗ ਰਕਸ਼ਕ ਨਿਯੁਕਤ ਹੋਇਆ ! ਇਹ ਸੀ ਗਤਕਾ ਹੁਣ ਸੋਚੋ ?

Leave a Reply

Your email address will not be published. Required fields are marked *