Thursday, July 18, 2019
Home > News > ਦੇਖੋ ਕਲਯੁੱਗ ਕਤਲ ਕਰਨ ਤੋਂ ਬਾਅਦ ਮੋਢੇ ਚੁੱਕ ਨਵੀ ਵਿਆਹੀ ਦੀ ਲਾਸ਼ ਨਾਲ ਦੇਖੋ ਕੀ ਕੀਤਾ ਦੇਖੋ ਵੀਡੀਓ…

ਦੇਖੋ ਕਲਯੁੱਗ ਕਤਲ ਕਰਨ ਤੋਂ ਬਾਅਦ ਮੋਢੇ ਚੁੱਕ ਨਵੀ ਵਿਆਹੀ ਦੀ ਲਾਸ਼ ਨਾਲ ਦੇਖੋ ਕੀ ਕੀਤਾ ਦੇਖੋ ਵੀਡੀਓ…

ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਕੈਮਰੇ ਵਿਚ ਕੈਦ ਕਰ ਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਦੀਆਂ ਵੀਡੀਓ ਦਿਨਾਂ ਚ ਵਾਇਰਲ ਹੋ ਜਾਂਦੀਆਂ ਹਨ ਅਜਿਹੀ ਹੀ ਇੱਕ ਖਬਦ ਆਈ ਹੈ ਜਿਸ ਕਤਲ ਕਰਨ ਤੋਂ ਬਾਅਦ ਨਵੀ ਵਿਆਹੀ ਦੀ ਲਾਸ਼ ਨੂੰ ਮੋਢੇ ਤੇ ਚੁੱਕ ਕੇ ਵੀਡੀਓ ਚ ਨਜ਼ਰ ਆ ਰਿਹਾ ਹੈ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਖੰਨਾ ਵਿਖੇ ਰੁਪਿੰਦਰ ਕੌਰ ਪਤਨੀ ਗੁਰਦੀਪ ਸਿੰਘ ਦਾ ਕਤਲ ਹੋਣ ਦੀ ਸੂਚਨਾ ਮਿਲੀ ਹੈ। ਰੁਪਿੰਦਰ ਕੌਰ ਦੀ ਮਾਂ ਮਨਜੀਤ ਕੌਰ ਨੇ ਮੀਡੀਆ ਨੂੰ ਆਪਣੀ ਦਰਦ ਕਹਾਣੀ ਦੱਸਦਿਆਂ ਜਾਣਕਾਰੀ ਦਿੱਤੀ ਕਿ ਉਹ ਲੁਹਾਰ ਮਾਜਰਾ ਪਿੰਡ ਦੇ ਰਹਿਣ ਵਾਲੇ ਹਨ। ਕੋਈ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਬੀਏ ਪਾਸ ਦੀ ਰੁਪਿੰਦਰ ਕੌਰ ਦਾ ਵਿਆਹ ਗੁਰਦੀਪ ਸਿੰਘ ਨਾਲ ਕੀਤਾ ਸੀ। ਜਿਹੜੇ ਕੇ ਖੰਨਾ ਵਿਖੇ ਗਿੱਲ ਇਨਕਲੇਵ ਵਿਚ ਰਹਿੰਦੇ ਹਨ। ਮਨਜੀਤ ਕੌਰ ਦਾ ਬਿਆਨ ਹੈ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਦੋਂ ਉਹ ਆਪਣੀ ਧੀ ਨੂੰ ਕੋਈ ਪੈਸਾ ਦਿੰਦੇ ਸਨ ਤਾਂ ਉਹ ਖੋਹ ਲੈਂਦਾ ਸੀ। ਗੁਰਦੀਪ ਸਿੰਘ ਤੋਂ ਤੰਗ ਰੁਪਿੰਦਰ ਕੌਰ ਨੇ ਆਪਣੀ ਮਾਂ ਨੂੰ ਫੋਨ ਕਰਕੇ ਮਿਲਣ ਲਈ ਕਿਹਾ ਅਤੇ ਦੱਸਿਆ ਕਿ ਉਹ ਫੋਨ ਤੇ ਕੁਝ ਨਹੀਂ ਦੱਸ ਸਕਦੀ। ਪ੍ਰੰਤੂ ਜਦੋਂ ਉਸ ਦੀ ਮਾਂ ਰੁਪਿੰਦਰ ਕੌਰ ਨੂੰ ਮਿਲਣ ਆਈ ਤਾਂ ਉਸ ਦਾ ਕਤਲ ਹੋ ਚੁੱਕਾ ਸੀ ਅਤੇ ਉਸ ਦੀ ਲਾਸ਼ ਘਰ ਦੇ ਨਾਲ ਖਾਲੀ ਪਲਾਟ ਵਿੱਚ ਪਈ ਸੀ। ਮ੍ਰਿਤਕ ਦੇ ਗਲੇ ਤੇ ਨਿਸ਼ਾਨ ਸਨ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਸੀਸੀਟੀਵੀ ਕੈਮਰੇ ਤੋਂ ਵੀ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਮੋਢਿਆਂ ਤੇ ਚੁੱਕ ਕੇ ਲਾਸ਼ ਨੂੰ ਪਲਾਂਟ ਵਿਚ ਸੁੱਟ ਦਿੰਦਾ ਹੈ ਪਰ ਫੋਟੋ ਸਾਫ ਨਹੀਂ ਦਿਖਾਈ ਦੇ ਰਹੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਕਤਲ ਦੀ ਖ਼ਬਰ ਮਿਲਣ ਉਪਰੰਤ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਨੂੰ ਦੇਖ ਰਹੀ ਹੈ। ਮ੍ਰਿਤਕ ਲੜਕੀ ਦੀ ਗਰਦਨ ਤੇ ਨਿਸ਼ਾਨਾਂ ਤੋਂ ਮਾਮਲਾ ਕਤਲ ਦਾ ਜਾਪਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *