Thursday, July 18, 2019
Home > News > ਦੇਖੋ ਵਾਇਰਲ ਵੀਡੀਓ ਜਦੋਂ ਪੰਜਾਬੀ ਗੀਤ ਤੇ ਛਾਤੀ ਠੋਕ-ਠੋਕ ਭਗਵੰਤ ਮਾਨ ਨੇ ਲੋਕਾਂ ਨੂੰ ਮਾਰੇ ਲਲਕਾਰੇ !

ਦੇਖੋ ਵਾਇਰਲ ਵੀਡੀਓ ਜਦੋਂ ਪੰਜਾਬੀ ਗੀਤ ਤੇ ਛਾਤੀ ਠੋਕ-ਠੋਕ ਭਗਵੰਤ ਮਾਨ ਨੇ ਲੋਕਾਂ ਨੂੰ ਮਾਰੇ ਲਲਕਾਰੇ !

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਿਆਸਤ ਦੇ ਖੇਤਰ ਵਿੱਚੋ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਜਾਣਕਾਰੀ ਅਨੁਸਾਰ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਚ ਉਹ ਪੰਜਾਬੀ ਗੀਤ ਤੇ ਨੱਚਦਾ ਨਜ਼ਰ ਆ ਰਿਹਾ ਹੈ ਪਰ ਹੱਦ ਤਾ ਉਸ ਸਮੇਂ ਹੋ ਗਈ ਜਦੋਂ ਇਹ ਗਾਣੇ ਦਿਸ਼੍ਰ ਗੁਰੂਦਵਾਰਾ ਸਾਹਿਬ ਵਾਲੀ ਗਲੀ ਚ ਹੋਇਆ ਕੀ ਇਹ ਬੇਅਦਬੀ ਨਹੀਂ। ਭਗਵੰਤ ਮਾਨ ਜਿਹੜੇ ਆਪਣੇ ਚੋਣ ਪ੍ਰਚਾਰ ‘ਚ ਐਨਾ ਜਿਆਦਾ ਰੁੱਝੇ ਹੋਏ ਹਨ ਕਿ ਹਰ ਦਿਨ ਸੁਰਖੀਆਂ ‘ਚ ਆਉਣਾ ਉਨ੍ਹਾਂ ਦਾ ਲਾਜ਼ਮੀ ਬਣ ਗਿਆ। ਗੱਡੀ ਦੇ ਉਪਰ ਚੜ੍ਹ ਕੇ ਗੀਤਾਂ ਤੇ ਭੰਗੜਾ ਪਾਉਣਾ ਬੇਸ਼ੱਕ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਪਰ ਵਿਰੋਧੀ ਇਸ ਨੂੰ ਕਿਸੇ ਅਲੱਗ ਤਰੀਕੇ ਨਾਲ ਬਿਆਨ ਕਰਦੇ ਹਨ। ਹੁਣ ਤੁਹਾਨੂੰ ਲੈ ਚਲਦੇ ਹਾਂ ਸਾਰੇ ਮਾਮਲੇ ਵੱਲ, ਸੰਗਰੂਰ ਦੇ ਪਿੰਡ-ਪਿੰਡ ‘ਚ ਪ੍ਰਚਾਰ ਦੌਰਾਨ ਭਗਵੰਤ ਮਾਨ ਜਿਵੇਂ ਹੀ ਆਪਣੇ ਗੋਦ ਲਏ ਪਿੰਡ ਪਹੁੰਚੇ ਤਾਂ ਸਾਹਮਣੇ ਕਾਲੀਆਂ ਝੰਡੀਆਂ ਲੈ ਕੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਇਕ ਪਾਸੇ ਭਗਵੰਤ ਮਾਨ ਵੱਡਾ ਕਾਫਲਾ ਤੇ ਦੂਜੇ ਪਾਸੇ ਕਾਲੇ ਝੰਡੀਆਂ ਵਾਲੇ ਪਰ ਜਿਵੇਂ ਹੀ ਭਗਵੰਤ ਮਾਨ ਦਾ ਮੇਨ ਰੋਡ ਤੋਂ ਗੁਜਰਦਾ ਕੋਲ ਆਉਂਦਾ ਤਾਂ ਭਗਵੰਤ ਮਾਨ ਦੇ ਬੰਦੇ ਕਾਲੀਆਂ ਝੰਡੀਆਂ ਵਾਲਿਆਂ ਨੂੰ ਧੱਕੇ ਮਾਰਦੇ ਵੀ ਦਿਖਾਈ ਦਿੰਦੇ ਹਨ ਪਰ ਵਿਰੋਧ ਕਰ ਰਹੇ ਲੋਕ ਰਤਾ ਵੀ ਪਿਛੇ ਨਹੀਂ ਹਟਦੇ। ਫੇਰ ਹੋਇਆ ਇੰਝ ਸੰਗਰੂਰ ਤੋਂ ਇਕ ਵਾਰ ਐਮਪੀ ਤੇ ਦੁਬਾਰਾ ਲੋਕ ਸਭਾ ਦੇ ਉਮੀਦਵਾਰ ਭਗਵੰਤ ਮਾਨ ਦੀ ਗੱਡੀ ਆਉਂਦੀ ਹੈ ਤੇ ਜਨਾਬ ਗੱਡੀ ਦੇ ਉਪਰ ਬੈਠੇ ਹੁੰਦੇ ਹਨ ਨਾਲ ਪ੍ਰਸਿੱਧ ਗਾਇਕ ਹਰਜੀਤ ਹਰਮਨ ਵੀ ਬੈਠਾ ਦਿਖਾਈ ਦਿੰਦਾ ਹੈ।ਜਿਵੇਂ ਹੀ ਕਾਲੀਆਂ ਝੰਡੀਆਂ ਵਾਲਿਆਂ ਦੇ ਕੋਲ ਗੱਡੀ ਆਉਂਦੀ ਹੈ ਤਾਂ ਜਨਾਬ ਭਗਵੰਤ ਮਾਨ ਮਾਇਕ ਫੜ੍ਹ ਕੇ ਕਹਿੰਦੇ ਹਨ ਬਈ ਗੀਤ ਚਲਾਓ, ਓਹੀ ਵਾਲਾ, ਯਾਰ ਦਬਦਾ ਕਿੱਥੇ ਆ… ਸਪੀਕਰ ਵਾਲਾ ਗੱਲ ਮੰਨਦਾ ਤਾਂ ਇਕ ਦਮ ਗੀਤ ਚੱਲਾ ਦਿੰਦਾ ਪਰ ਭਗਵੰਤ ਮਾਨ ਸਾਬ੍ਹ ਦਾ ਰੂਪ ਇਕ ਦਮ ਬਦਲ ਜਾਂਦਾ ਹੈ। ਕਾਲੀਆਂ ਝੰਡੀਆਂ ਵਾਲਿਆਂ ਨੂੰ ਦੇਖ ਕੇ ਆਪਣੀ ਛਾਤੀ ਤੇ ਜੋਰ-ਜੋਰ ਹੱਥ ਮਾਰਦੇ ਨੇ ਤੇ ਫਿਰ ਨੱਚਣਾ ਸ਼ੁਰੂ ਕਰ ਦਿੰਦੇ ਨੇ ਤੇ ਉਥੋਂ ਜਾਣ ਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੰਦੇ ਹਨ।ਇਕ ਪਾਸੇ ਮੇਨ ਰੋਡ ਤੇ ਗੱਡੀਆਂ ਖੜ੍ਹਾ ਕੇ ਪ੍ਰਚਾਰ ਕਰਨਾ ਤੇ ਦੂਜੇ ਪਾਸੇ ਆਵਾਜਾਈ ਦਾ ਰੁਕ ਜਾਣਾ, ਬੱਸਾਂ ਟਰੈਫਿਕ ‘ਚ ਫਸ ਜਾਂਦੀਆਂ ਨੇ ਭੀੜ ਨੇ ਟਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ। ਪਰ ਹੁਣ ਇੱਥੇ ਸਵਾਲ ਇਹ ਉੱਠਦਾ ਜਨਤਾ, ਜਿਸਨੂੰ ਖੁੱਲ੍ਹ ਕੇ ਆਪਣੇ ਹੱਕ ਤੇ ਪੱਖ ਰੱਖਣ ਦਾ ਅਧਿਕਾਰ ਹੈ ਪਰ ਜੇਕਰ ਏਹੀ ਲੋਕ ਇਨ੍ਹਾਂ ਲੀਡਰਾਂ ਦਾ ਵਿਰੋਧ ਕਰਨ ਤਾਂ ਉਨ੍ਹਾਂ ਤੇ ਆਪਣੀ ਹਕੂਮਤ ਝਾੜਦੇ ਹਨ। ਆਪਣੀਆਂ ਰੈਲੀਆਂ ਕਾਰਨ ਸੜਕਾਂ ‘ਤੇ ਲਗਦੀ ਭੀੜ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਜ਼ਿੰਮੇਵਾਰ ਕੌਣ ਹੋਵੇਗਾ।

Leave a Reply

Your email address will not be published. Required fields are marked *