Thursday, July 18, 2019
Home > News > ਸ਼ੇਅਰ ਕਰੋ ਜੀ “ਦਸ਼ਮੇਸ਼ ਪਿਤਾ ਜੀ ਦੇ ਇਸ ਨਾਦੀ ਪੁੱਤਰ ਅਣਗੌਲਿਆ ਸ਼ਹੀਦ ਦੇ ਇਤਿਹਾਸ ਬਾਰੇ ਪਤਾ ਹੋਣਾ ਜਰੂਰੀ ਹੈ ਜੀ

ਸ਼ੇਅਰ ਕਰੋ ਜੀ “ਦਸ਼ਮੇਸ਼ ਪਿਤਾ ਜੀ ਦੇ ਇਸ ਨਾਦੀ ਪੁੱਤਰ ਅਣਗੌਲਿਆ ਸ਼ਹੀਦ ਦੇ ਇਤਿਹਾਸ ਬਾਰੇ ਪਤਾ ਹੋਣਾ ਜਰੂਰੀ ਹੈ ਜੀ

ਦਸ਼ਮੇਸ਼ ਪਿਤਾ ਜੀ ਦਾ ਨਾਦੀ ਪੁੱਤਰ ਜ਼ੋਰਾਵਰ ਸਿੰਘ-ਅਣਗੌਲਿਆ ਸ਼ਹੀਦ ਦੇ ਇਤਿਹਾਸ ਬਾਰੇ ਪਤਾ ਹੋਣਾ ਜਰੂਰੀ ਹੈ ਜੀ (ਸ਼ੇਅਰ ਕਰੋ ਜੀ) ਦਸ਼ਮੇਸ਼ ਪਿਤਾ ਜੀ ਦਾ ਨਾਦੀ ਪੁੱਤਰ ਜ਼ੋਰਾਵਰ ਸਿੰਘ-ਅਣਗੌਲਿਆ ਸ਼ਹੀਦ ਪਿੰਡ ਬੱਸੀ ਪਠਾਣਾਂ ਵਿਖੇ ਭਾਈ ਨੱਥੂਰਾਮ ਲੋਟੇ (ਤਰਖਾਣ ਬਿਰਾਦਰੀ) ਦਾ ਵਿਆਹ ਬੀਬੀ ਭਿਖੀ ਨਾਲ ਹੋਇਆ ਜੋ ਕਿ ਉਸ ਸਮੇਂ ਦੇ ਕਾਨੂੰਗੋ ਭਾਈ ਭਾਨਾ ਜੀ ਦੀ ਬੇਟੀ ਸੀ। ਉਹਨਾਂ ਦੇ ਘਰ ਦਸੰਬਰ 1695 ਈ: ਨੂੰ ਤੀਸਰੇ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਜ਼ੋਰਾਵਰ ਰੱਖਿਆ ਗਿਆ। ਬੱਚੇ ਦੀ ਉਮਰ ਪੰਜ ਕੁ ਸਾਲ ਦੀ ਹੋਈ ਤਾਂ ਇਹ ਪਰਿਵਾਰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਆਇਆ। ਇਹ ਘਟਨਾ ਤਕਰੀਬਨ ਸੰਨ 1700 ਈ: ਦੇ ਅੰਤਿਮ ਮਹੀਨਿਆਂ ਦੀ ਹੈ। ਜਦੋਂ ਇਹ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਕੇ ਮਹਲ ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰ ਚੁੱਕੇ ਸਨ ਅਤੇ ਸਾਹਿਬ ਫਤਹਿ ਸਿੰਘ ਦੀ ਆਯੂ ਬਹੁਤ ਛੋਟੀ ਸੀ। ਆਪਣੇ ਪਤੀ ਨਾਲ ਸਲਾਹ ਕਰਕੇ ਬੀਬੀ ਭਿਖੀ ਨੇ ਇਹ ਨਿਸ਼ਚਾ ਕਰ ਲਿਆ ਕਿ ਹੁਣ ਮੈਂ ਮਾਤਾ ਗੁਜ਼ਰੀ ਜੀ ਦੀ ਸੇਵਾ ਵਿੱਚ ਹੀ ਰਹਾਂਗੀ ਅਤੇ ਗੁਰੂ ਸਾਹਿਬ ਜੀ ਦੇ ਫਰਜ਼ੰਦਾਂ ਦੀ ਖ਼ਿਦਮਤ ਵਿੱਚ ਜੀਵਨ ਬਤੀਤ ਕਰਾਂਗੀ। ਸੋ ਭਾਰੀ ਨੱਥੂਰਾਮ ਜੀ ਤਾਂ ਵਾਪਸ ਚਲੇ ਗਏ ਅਤੇ ਬੀਬੀ ਜੀ ਆਪਣੇ ਬੇਟੇ ਸਮੇਤ ਅਨੰਦਪੁਰ ਹੀ ਟਿੱਕ ਗਏ।ਜ਼ੋਰਾਵਰ ਖੰਡੇ ਬਾਟੇ ਦਾ ਅੰਮਿ੍ਰਤ ਪਾਨ ਕਰਕੇ ਜ਼ੋਰਾਵਰ ਸਿੰਘ ਬਣ ਗਿਆ। ਬੀਬੀ ਦਾ ਬੇਟਾ ਵੀ ਗੁਰੂ ਸਾਹਿਬ ਜੀ ਦੇ ਫਰਜ਼ੰਦਾਂ ਦੇ ਨਾਲ ਹੀ ਖੇਡਦਾ ਅਤੇ ਨਾਲ ਹੀ ਸ਼ਸਤਰ ਵਿਦਿਆ ਦਾ ਅਤੇ ਕੁਸ਼ਤੀ ਦਾ ਅਭਿਆਸ ਵੀ ਕਰਦਾ। ਇਸ ਦੀ ਉਮਰ ਸਾਹਿਬ ਜ਼ੋਰਾਵਰ ਸਿੰਘ ਜੀ ਨਾਲੋਂ ਕੁਝ ਮਹੀਨੇ ਵੱਡੀ ਸੀ।ਇਕ ਦਿਨ ਅਖਾੜੇ ਵਿੱਚ ਬਾਬਾ ਜ਼ੋਰਾਵਰ ਸਿੰਘ ਜੀ ਨਾਲ ਕੁਸ਼ਤੀ ਲੜ ਰਿਹਾ ਸੀ ਤਾਂ ਇਸ ਨੇ ਉਹਨਾਂ ਨੂੰ ਢਾਅ ਲਿਆ। ਦਸ਼ਮੇਸ਼ ਪਿਤਾ ਇਹ ਵੇਖ ਰਹੇ ਸਨ ਤਾਂ ਉਹਨਾਂ ਨੇ ਕੋਲ ਜਾ ਕੇ ਗੱਲ ਦੇ ਨਾਲ ਲਗਾ ਕੇ ਕਿਹਾ ਇਹ ਵੀ ਤਾਂ ਮੇਰਾ ਜ਼ੋਰਾਵਰ ਹੈ.. ਅਸੀਸ ਅਤੇ ਪਿੱਠ ਤੇ ਥਾਪੀ ਦਿੱਤੀ ਅਤੇ ਉਸ ਦਿਨ ਤੋ ਨੱਥੂ ਰਾਮ ਦਾ ਸਪੁੱਤਰ ਕਲਗੀਧਰ ਪਾਤਸ਼ਾਹ ਜੀ ਦਾ ਪਾਿਲਤ ਪੁੱਤਰ ਬਣ ਗਿਆ।ਗੁਰੂ ਸਾਹਿਬ ਦੇ ਫਰਜ਼ੰਦਾਂ ਨਾਲ ਅੰਤਾਂ ਦਾ ਮੋਹ ਪੈ ਗਿਆ ਅਤੇ ਅਜੀਤ ਸਿੰਘ ਜੀ ਵੀ ਛੋਟਾ ਭਰਾ ਸਮਝਕੇ ਪਿਆਰ ਕਰਦੇ। ਜਦੋਂ ਗੁਰੂ ਸਾਹਿਬ ਆਨੰਦਪੁਰ ਛੱਡ ਕੇ ਕੋਟਲਾ ਨਿਹੰਗਖਾਨ ਵਿਖੇ ਪਹੁੰਚੇ ਤਾਂ ਇਹ ਵੀ ਨਾਲ ਸੀ ਅਤੇ ਉਸ ਸਮੇਂ ਇਸ ਦੀ ਉਮਰ 9 ਕੁ ਸਾਲ ਦੇ ਕਰੀਬ ਸੀ। ( ਕੁਝ ਸਰੋਤ ਲਿਖਦੇ ਹਨ ਕਿ ਇਹ ਭਾਈ ਬੱਚਿਤਰ ਸਿੰਘ ਜੀ ਦੇ ਨਾਲ ਸੀ ਅਤੇ ਇਸ ਨੂੰ ਜਖ਼ਮੀ ਹਾਲਤ ਵਿੱਚ ਚੁੱਕ ਕੇ ਲਿਆਂਦਾ ਗਿਆ ਪਰ ਭੱਟ ਵਹੀ ਸਰੋਤ ਇਸ ਦੀ ਸ਼ਾਹਦੀ ਨਹੀਂ ਭਰਦੇ) ਜਦੋਂ ਸੱਤ ਪੋਹ ਭਾਵ ਕਿ 20 ਦਸੰਬਰ 1704 ਦੀ ਸ਼ਾਮ ਨੂੰ ਗੁਰੂ ਸਾਹਿਬ ਚਮਕੌਰ ਵੱਲ ਨੂੰ ਗਏ ਤਾਂ ਇਹ ਵੀ ਇਕ ਘੋੜੇ ਉਪਰ ਸਵਾਰ ਹੋ ਕੇ ਉਹਨਾਂ ਦੇ ਨਾਲ ਗਿਆ। ਅੱਠ ਪੋਹ ਯਾਨਿ ਕਿ 21 ਦਸੰਬਰ 1704 ਨੂੰ ਨਾਹਰ ਖਾਨ ਦੀ ਅਗਵਾਈ ਵਿੱਚ ਚਮਕੌਰ ਉਪਰ ਹਮਲਾ ਹੋ ਗਿਆ ਤਾਂ ਗੁਰੂ ਸਾਹਿਬ ਜੀ ਵਲੋਂ ਭੇਜੇ ਜਾਂਦੇ ਜਥੇ ਦੁਸ਼ਮਣਾਂ ਦਾ ਮੁਕਾਬਲਾ ਕਰ ਸ਼ਹੀਦ ਹੁੰਦੇ ਗਏ। ਗੁਰੂ ਸਾਹਿਬ ਦੇ ਵੱਡੇ ਫਰਜ਼ੰਦ ਵੀ ਜਾਮੇ ਸ਼ਹਾਦਤ ਪੀ ਗਏ ਪਰ ਗੁਰੂ ਸਾਹਿਬ ਨੇ ਇਸ ਪਾਲਿਤ ਪੁੱਤਰ ਨੂੰ ਮੈਦਾਨ ਏ ਜੰਗ ਵੱਲ ਨਾ ਤੋਰਿਆ।ਇਸ ਨੇ ਜੰਗ ਵੱਲ ਜਾਣ ਦੀ ਇਜ਼ਾਜਤ ਮੰਗੀ ਤਾਂ ਗੁਰੂ ਸਾਹਿਬ ਨੇ ਇਸ ਨੂੰ ਰੋਕ ਲਿਆ। ਅਖੀਰ ਜਦੋਂ ਅੱਠ ਪੋਹ ਦਾ ਰਾਤ ਆਰੰਭ ਹੋਈ ਤਾਂ ਗੁਰੂ ਪਹਰ ਰਾਤ ਗਈ ਭਾਵ ਕਿ ਗਿਆਰਾਂ ਕੁ ਵਜੇ ਗੁਰੂ ਸਾਹਿਬ ਨੇ ਇਸ ਨੂੰ ਗੜ੍ਹੀ ਵਿੱਚੋਂ ਨਿਕਲਣ ਦਾ ਹੁਕਮ ਦਿੱਤਾ। ਗੜ੍ਹੀ ਦਾ ਦਰਵਾਜਾ ਖੋਹਲਿਆ ਗਿਆ ਅਤੇ ਇਹ ਘੋੜੇ ਉਪਰ ਸਵਾਰ ਹੋ ਕੇ ਨਿਕਲ ਗਿਆ। ਦੁਸ਼ਮਣ ਨੇ ਤੀਰਾਂ ਨੇਜਿਆਂ ਦੇ ਨਿਸ਼ਾਨੇ ਸਾਧੇ… ਗੁਰੂ ਕਾ ਪਾਿਲਤ ਪੁੱਤਰ ਜਖ਼ਮੀ ਹੋ ਗਿਆ.., ਸਰੀਰ ਉਪਰ 22 ਫੱਟ ਲਗੇ ਪਰ ਰਾਤ ਦੇ ਹਨੇਰੇ ਵਿੱਚ ਫਿਰ ਕੋਟਲਾ ਨਿਹੰਗਖਾਨ ਭਾਈ ਗੁਰਸਾ ਸਿੰਘ (ਸੈਣੀ ਬਰਾਦਰੀ) ਦੇ ਘਰ ਜਾ ਪਹੁੰਚਿਆ। ਸਾਰੀ ਰਹਿੰਦੀ ਰਾਤ ਉਹਨਾਂ ਪਾਸ ਬਿਤਾਈ ਪਰ ਜਿਸਮ ਉਪਰ ਫੱਟ ਕਾਫੀ ਡੂੰਘੇ ਸਨ। ਇਲਾਜ ਜ਼ਰੂਰੀ ਸੀ ਪਰ ਸਾਰੇ ਪਾਸੇ ਫੌਜ ਦਾ ਘੇਰਾ ਸੀ ਜਿਸ ਕਰਕੇ ਕੋਈ ਵੈਦ ਜਾਂ ਜ਼ੱਰਾਹ ਨਹੀਂ ਬੁਲਾਇਆ ਜਾ ਸਕਦਾ ਸੀ। ਭਾਈ ਗੁਰਸਾ ਸਿੰਘ ਅਤੇ ਬੱਗਾ ਸਿੰਘ ਲੋਟੇ ਨੇ ਸਲਾਹ ਕੀਤੀ ਅਤੇ ਇਕ ਗੱਡੇ ਵਿੱਚ ਕੁਝ ਲੱਕੜ ਦੀਆਂ ਛੱਟੀਆਂ ਰੱਖ ਕੇ ਅਤੇ ਇਸ ਨੂੰ ਲੁਕਾ ਕੇ ਪਿੰਡ ਡਡਹੇੜੀ ਬੀਬੀ ਪੂਪਾਂ ਦੇ ਘਰ ਲੈ ਗਏ। ਬੀਬੀ ਪੂਪਾਂ ਵੀ ਗੁਰੂ ਘਰ ਦੀ ਸ਼ਰਧਾਲੂ ਸੀ ਅਤੇ ਹਰ ਸਾਲ ਹੱਥੀਂ ਕੱਤ ਕੇ ਪੰਜ ਗਜ ਖੱਦਰ ਗੁਰੂ ਸਾਹਿਬ ਨੂੰ ਭੇਜਿਆ ਕਰਦੀ ਸੀ।ਬੀਬੀ ਥੋੜੀ ਬਹੁਤੀ ਹਿਕਮਤ ਵੀ ਜਾਣਦੀ ਸੀ ਅਤੇ ਉਸ ਨੇ ਸਾਲਾਂ ਦੇ ਪਾਿਲਤ ਪੁੱਤਰ ਜ਼ੋਰਾਵਰ ਸਿੰਘ ਦਾ ਇਲਾਜ ਕੀਤਾ। ਇਹ ਬਿਲਕੁਲ ਠੀਕ ਹੋ ਕੇ ਕੁਝ ਦਿਨ ਪਿੰਡ ਉਗਾਣੀ ਭਜਨ ਦਾਸ ਮਹੰਤ ਦੇ ਡੇਰੇ ਰਿਹਾ ਅਤੇ ਫਿਰ ਆਪਣੇ ਪਿੰਡ ਬੱਸੀ ਪਠਾਣਾ ਆ ਗਿਆ। ਇਥੇ ਇਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਸਹੀ ਸਲਾਮਤ ਗੜੀ ਵਿੱਚੋਂ ਨਿਕਲ ਗਏ ਹਨ ਤਾਂ ਇਹ ਪਤਾ ਕਰਦਾ ਕਰਦਾ ਗੁਰੂ ਕੇ ਮਹਲਾਂ ਪਾਸ ਦਿੱਲੀ ਪਹੁੰਚ ਗਿਆ। ਜਦੋਂ ਗੁਰੂ ਸਾਹਿਬ ਦੇ ਮਹਲ ਦਿੱਲੀ ਤੋਂ ਤਲਵੰਡੀ ਸਾਬੋ ਆਏ ਤਾਂ ਇਹ ਫਿਰ ਉਹਨਾਂ ਨਾਲ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ।ਗੁਰੂ ਸਾਹਿਬ ਇਸ ਨੂੰ ਤੱਕ ਬਹੁਤ ਪ੍ਰਸੰਨ ਹੋਏ ਅਤੇ ਗੋਦ ਵਿੱਚ ਲੈ ਕੇ ਬੜਾ ਪਿਆਰ ਕੀਤਾ।ਕੁਝ ਸਮਾਂ ਬੀਤਿਆ ਤਾਂ ਗੁਰੂ ਸਾਹਿਬ ਨੇ ਇਸ ਨੂੰ ਫਿਰ ਵਾਪਸ ਭੇਜ ਦਿੱਤਾ ਅਤੇ ਇਹ ਕੁਝ ਸਮਾਂ ਬੋਪਾਰਾਏ ਰਹਿਆ। ਜਦੋਂ ਗੁਰੂ ਸਾਹਿਬ ਦੱਖਣ ਨੂੰ ਗਏ ਤਾਂ ਇਸ ਨੂੰ ਕਿਤਿਓਂ ਪਤਾ ਲੱਗ ਗਿਆ ਅਤੇ ਅਤੇ ਇਹ ਵੀ ਸਾਢੇ ਕੁ ਬਾਰਾਂ ਸਾਲ ਦੀ ਉਮਰ ਵਿੱਚ ਉਧਰ ਤੁਰ ਪਿਆ ਅਤੇ ਇਤਮਾਦਪੁਰ ਕੋਲ ਜਾ ਗੁਰੂ ਸਾਹਿਬ ਨੂੰ ਮਿਲਿਆ ਅਤੇ ਦੱਖਣ ਜਾ ਰਹੇ ਵਹੀਰ ਦਾ ਹਿੱਸਾ ਬਣ ਗਿਆ। ਜਦੋਂ ਗੁਰੂ ਸਾਹਿਬ ਰਾਜਪੂਤਾਨੇ ਦੇ ਇਲਾਕੇ ਵਲੋਂ ਗ਼ੁਜ਼ਰ ਰਹੇ ਸਨ ਤਾਂ ਇਹ ਆਪਣੇ ਹੋਰ ਵੀਹ ਕੁ ਸਾਥੀਆਂ ਨੂੰ ਨਾਲ ਲੈ ਕੇ ਚਿਤੌੜਗੜ੍ਹ ਦਾ ਕਿਲ੍ਹਾ ਦੇਖਣ ਗਿਆ। ( ਕੁਝ ਕਲਮਜ਼ਾਰ ਲਿਖਦੇ ਹਨ ਕਿ ਭਾਈ ਮਾਨ ਸਿੰਘ ਨਿਸ਼ਾਨਚੀ ਵੀ ਉਸ ਸਮੇਂ ਇਸ ਦੇ ਨਾਲ ਸਨ ਪਰ ਭੱਟ ਵਹੀ ਸਰੋਤ ਇਸ ਦੀ ਗਵਾਹੀ ਨਹੀਂ ਭਰਦੇ) ਜਦੋਂ ਇਹ ਚਿਤੌੜਗੜ੍ਹ ਦੇ ਕਿਲੇ ਅੰਦਰ ਦਾਖਲ ਹੋਣ ਲੱਗਾ ਤਾਂ ਪਹਿਰੇਦਾਰਾਂ ਨੇ ਇਸ ਨੂੰ ਰੋਕਿਆ ਕਿ ਅਕਬਰ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਹੁਣ ਗੈਰਮੁਸਲਿਮ ਇਸ ਕਿਲ੍ਹੇ ਵਿੱਚ ਦਾਖਲ ਨਹੀਂ ਹੋ ਸਕਦਾ।ਇਹ 19 ਅਪ੍ਰੈਲ 1708 ਈ: ਦੀ ਗੱਲ ਹੈ । ਇਸ ਨੇ ਆਪਣੇ ਸਿੱਖ ਹੋਣ ਬਾਰੇ ਦੱਸ ਕੇ ਅੰਦਰ ਜਾਣਾ ਚਾਹਿਆ ਕਿ ਅਸੀਂ ਹਿੰਦੂ ਨਹੀਂ ਤਾਂ ਪਹਿਰੇਦਾਰਾਂ ਨੇ ਗੁਰੂ ਸਾਹਿਬ ਜੀ ਦੇ ਬਾਰੇ ਅਪਸ਼ਬਦ ਕਹੇ ਜਿਸ ਤੋਂ ਕ੍ਰੋਧ ਵਿੱਚ ਆ ਕੇ ਇਸ ਤੇਰਾਂ ਕੁ ਸਾਲ ਦੇ ਸੂਰਮੇ ਨੇ ਸ਼ਮਸ਼ੀਰ ਬੇਮਿਆਨ ਕਰ ਲਈ ਅਤੇ ਉਹਨਾਂ ਨੂੰ ਟੁੱਟ ਕੇ ਪੈ ਗਿਆ। ਇਸ ਦੇ ਸਾਥੀ ਵੀ ਬਹਾਦਰੀ ਨਾਲ ਲੜੇ। ਲੋਹੇ ਉਪਰ ਲੋਹਾ ਖੜਕਿਆ., ਹੋਰ ਕਈ ਮੁਗਲ ਸਿਪਾਹੀ ਆ ਗਏ.. ਲਾਸ਼ਾ ਦੇ ਢੇਰ ਲੱਗ ਪਏ ਅਤੇ ਇਕ ਸੋ ਪੰਝੀ ਦੇ ਕਰੀਬ ਦੁਸ਼ਮਣਾ ਨੂੰ ਜਮੀਨ ਉਪਰ ਵਿਛਾ ਕੇ ਇਹ ਗੁਰੂ ਕਾ ਪਾਲਿਤ ਪੁੱਤਰ ਜਾਮੇ ਸ਼ਹਾਦਤ ਪੀ ਗਿਆ।ਧੰਨ ਗੁਰੂ ਕਾ ਪਾਲਿਤ ਪੁੱਤਰ ਜਿਹੜਾ ਅਣਖ ਦੀ ਲੜਾਈ ਲੜ ਸ਼ਹੀਦੀ ਪਾ ਗਿਆ ਕੇਵਲ ਵੀਹ ਸਾਥੀਆਂ ਨਾਲ,ਪਰ ਆਪਣੇ ਆਪ ਨੂੰ ਰਾਜਪੁਤਾਨੇ ਦੇ ਮਾਲਿਕ ਅਖਵਾਉਣ ਵਾਲਿਆਂ ਨੇ ਮੁਗਲਾਂ ਦੇ ਕਬਜੇ ਬਾਅਦ ਐਸੀ ਜੁਅਰਤ ਨਾ ਕੀਤੀ। ਇਸ ਦੀ ਚਿਤੌੜਗੜ੍ਹ ਦੇ ਕਿਲ੍ਹੇ ਵਿੱਚ ਹੋਈ ਸ਼ਹਾਦਤ ਬਾਰੇ ਮੌਲਵੀ ਅਬਦੁਲ ਰਸੂਲ ਆਪਣੀ ਲਿਖਤ ‘ਤਵਾਰੀਖ਼ ਮੁਅਜ਼ਮ ਸ਼ਾਹ’ ਵਿੱਚ ਲਿਖਦਾ ਹੈ, ਪਿਸਰ ਏ ਗੁਰੂ ਗੋਬਿੰਦ ਚੂੰ ਜ਼ੇਰਿ ਤੁੰਦ ਬਾ ਸੈਫ਼ ਮਗਜ਼ ਸ਼ਿਗਾਫ਼ ਮਹਿੰਦ ਤਨੇ ਚੰਦ ਰਾ ਮਨਿੰਦ ਦਮ ਸ਼ਾਜਾਨ ਖ਼ੁਦ ਬਾਰਿ ਬਿਸਤਰਿ ਅਦਮ ਅੰਦਾਖ਼ਤਾ,ਖ਼ਦਮ ਦਰ ਪਹਿਲੂਏ ਅ ਹਾਂ ਬਰ ਨਾਜ਼ਿ ਬਾਲਿਸ਼ ਫ਼ਨਾਹ ਗ਼ਨੂਦ। ( ਹਿਜਰੀ 1120 ਦੀ ਲਿਖਤ ਬੁਰਹਾਨਪੁਰ) ਅਰਥਾਤ:-ਗੁਰੂ ਗੋਬਿੰਦ ਦਾ ਪੁੱਤਰ (ਪਾਲਿਤ) ਬੱਬਰ ਸ਼ੇਰ ਵਾਂਗ ਮਗ਼ਜ਼ ਪਾੜ ਦੇਣ ਵਾਲੀ ਆਪਣੀ ਤੇਗ਼ ਨਾਲ ਆਪਣੇ ਸਾਥੀਆਂ ਸਮੇਤ ਕਈ ਆਦਮੀਆਂ ਨੂੰ ਮਾਰ ਕੇ ਮੌਤ ਦੇ ਬਿਸਤਰੇ ਤੇ ਸੁਲਾ ਕੇ ਆਪ ਵੀ ਉਹਨਾਂ ਦੇ ਨਾਲ ਹੀ ਮਲਿਕਾ ਮੌਤ ਦੇ ਨਾਜ਼ ਭਰੇ ਸਿਰਹਾਣੇ ਉਪਰ ਸੌਂ ਗਿਆ।( 1742 ਈ:) ਗੁਰੂ ਸਾਹਿਬ ਜੀ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਸਿੰਘਾਂ ਸਮੇਤ ਆਏ ਅਤੇ ਇਸ ਪਾਿਲਤ ਪੁੱਤਰ ਦਾ ਸੰਸਕਾਰ ਆਪਣੇ ਹੱਥੀ ਗੰਭੀਰ ਨਦੀ ਦੇ ਕੰਢੇ ਉਪਰ ਕੀਤਾ।( ਗੰਭੀਰ ਬਰਸਾਤੀ ਨਦੀ ਹੈ ਜੋ ਕਰੌਲੀ ਜਿਲੇ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਭਰਤਪੁਰ ਵਿੱਚੋਂ ਹੁੰਦੀ ਹੋਈ ਉਤਰ ਪ੍ਰਦੇਸ਼ ਜਾ ਵੜਦੀ ਹੈ) ਇਸ ਦੇ ਭਰਾਵਾਂ ਵਲੋਂ ਇਸ ਸ਼ਹੀਦ ਦੀ ਯਾਦ ਵਿੱਚ ਖ਼ਿਜ਼ਰਾਬਾਦ ਵਿਖੇ ਯਾਦਗਾਰ ਬਣਾਈ ਜਿਥੇ ਹੁਣ ਗੁਰਦੁਆਰਾ ਬਣਾਇਆ ਗਿਆ ਹੈ ਸੋ ਹੁਣ ਕਿਤੇ ਚਿਤੌੜਗੜ੍ਹ ਜਾਣ ਦਾ ਮੌਕਾ ਮਿਲੇ ਤਾਂ ਇਸ ਮੰਜ਼ਰ ਨੂੰ ਅੱਖਾਂ ਸਾਹਵੇਂ ਜ਼ਰੂਰ ਲੈ ਕੇ ਆਿੲਓ। ਸਰੋਤ:-ਗਿਆਨੀ ਗਰਜਾ ਸਿੰਘ, ਭੱਟ ਵਹੀਆਂ ( ਸਰੂਪ ਸਿੰਘ ਕੌਸ਼ਸ਼) ਸ਼ਹੀਦ ਬਿਲਾਸ, ਪਿਅਰਾ ਸਿੰਘ ਪਦਮ ਤਸਵੀਰਾਂ ਦਾ ਵੇਰਵਾ:- (ੳ):-ਚਿਤੌੜਗੜ੍ਹ ਦਾ ਕਿਲਾ(ਅ):-ਖ਼ਿਜ਼ਰਾਬਾਦ ਦਾ ਗੁਰਦੁਆਰਾ ਡਾ:ਸੁਖਪ੍ਰੀਤ ਸਿੰਘ ਉਦੋਕੇ

Leave a Reply

Your email address will not be published. Required fields are marked *