Thursday, July 18, 2019
Home > News > ਮੱਦਦ ਲਈ ਸ਼ੇਅਰ ਕਰੋ ਜੀ ਦੇਖੋ ਦਰਦਭਰੀ ਕਹਾਣੀ ਜਦੋਂ 40 ਸਾਲ ਬਾਅਦ ਪਾਕਿ ਤੋਂ ਪਰਤੇ ਬਜ਼ੁਰਗ ਨੂੰ 2 ਹਫਤੇ ਬਾਅਦ ਵੀ ਲੈਣ ਨਹੀਂ ਆਇਆ ਕੋਈ ਰਿਸ਼ਤੇਦਾਰ

ਮੱਦਦ ਲਈ ਸ਼ੇਅਰ ਕਰੋ ਜੀ ਦੇਖੋ ਦਰਦਭਰੀ ਕਹਾਣੀ ਜਦੋਂ 40 ਸਾਲ ਬਾਅਦ ਪਾਕਿ ਤੋਂ ਪਰਤੇ ਬਜ਼ੁਰਗ ਨੂੰ 2 ਹਫਤੇ ਬਾਅਦ ਵੀ ਲੈਣ ਨਹੀਂ ਆਇਆ ਕੋਈ ਰਿਸ਼ਤੇਦਾਰ

ਸਾਡੇ ਦੇਸ਼ ਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਹੀ ਨਹੀਂ ਅਨੇਕਾਂ ਉਦਹਾਰਣਾਂ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਅਜਿਹੀ ਹੀ ਇੱਕ ਦਰਦਭਰੀ ਕਹਾਣੀ ਅਸੀ ਸ਼ੇਅਰ ਕਰਨ ਲੱਗੇ ਹਾਂ ਆਉ ਜਾਣਦੇ ਪੂਰੀ ਖਬਰ ਬਾਰੇ ਦਰਅਸਲ ਪਾਕਿਸਤਾਨ ਵਿਚ 40 ਸਾਲ ਤੱਕ ਮਿਹਨਤ ਮਜ਼ਦੂਰੀ ਕਰਨ ਅਤੇ ਕਰਾਚੀ ਜੇਲ ਵਿਚ ਲੰਮੀ ਸਜ਼ਾ ਕੱਟਣ ਦੇ ਬਾਅਦ ਭਾਰਤ ਪਰਤੇ 65 ਸਾਲ ਦਾ ਮੁਸ਼ਰਫ ਅਲੀ ਨੂੰ ਇਹ ਉਮੀਦ ਨਹੀਂ ਸੀ ਕਿ ਆਪਣੇ ਵਤਨ ਆਉਣ ’ਤੇੇ ਉਨ੍ਹਾਂ ਨੂੰ ਆਪਣੇ ਹੀ ਸਕੇ ਰਿਸ਼ਤੇਦਾਰਾਂ ਤੋਂ ਜ਼ਲੀਲ ਹੋਣਾ ਪਵੇਗਾ। ਜਾਣਕਾਰੀ ਦੇ ਅਨੁਸਾਰ 29 ਅਪ੍ਰੈਲ ਨੂੰ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਮੁਸ਼ਰਫ ਅਲੀ ਨੂੰ ਭਾਰਤ ਆਏ ਦੋ ਹਫ਼ਤੇ ਦਾ ਸਮਾਂ ਲੰਘ ਚੁੱਕਾ ਹੈ ਪਰ ਅਜੇ ਤੱਕ ਉਸ ਦਾ ਕੋਈ ਵੀ ਸਕਾ ਸਬੰਧੀ ਉਸ ਨੂੰ ਆਪਣੇ ਘਰ ਲੈ ਜਾਣ ਨਹੀਂ ਆਇਆ।ਮੁਸ਼ਰਫ ਅਲੀ ਦੇ ਪਿਤਾ ਦਾ ਨਾਂ ਫਜ਼ਲ ਹੱਕ, ਮਾਤਾ ਦਾ ਨਾਂ ਸਲੇਹਾ ਖਾਤੂਨ ਨਿਵਾਸੀ ਵੱਡਾ ਤਾਜਪੁਰ, ਚੰਡੀਤਾਲ, ਹੁਗਲੀ, ਪੱਛਮੀ ਬੰਗਾਲ ਇਸ ਸਮੇਂ ਅੰਮ੍ਰਿਤਸਰ ਰੈੱਡ ਕਰਾਸ ਦਫਤਰ ਵਿਚ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਦੇ ਸਹਾਰੇ ਆਪਣੀ ਜ਼ਿੰਦਗੀ ਗੁਜ਼ਾਰਨ ਨੂੰ ਮਜਬੂਰ ਹੈ। ਰੈੱਡ ਕਰਾਸ ਦਫਤਰ ਜੋ ਆਮ ਤੌਰ ’ਤੇ ਦੁਖੀ ਪੀਡ਼ਤਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ। ਰਿਪੋਰਟਾਂ ਅਨੁਸਾਰ ਇਸ ਦਫਤਰ ਵੱਲੋਂ ਮੁਸ਼ਰਫ ਅਲੀ ਨੂੰ ਖਾਣ-ਪੀਣ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਅਜੇੇ ਤੱਕ ਮੁਸ਼ਰਫ ਅਲੀ ਨੂੰ ਆਪਣੇ ਘਰ ਜ਼ਿਲੇ ਯਾਨੀ ਆਪਣੇ ਘਰ ਲੈ ਜਾਣ ਲਈ ਕੋਈ ਨਹੀਂ ਆ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਉਸ ਦੇ ਇਕ ਹੋਰ ਸਾਥੀ ਕੈਦੀ ਨੂੰ ਰੈੱਡ ਕਰਾਸ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਉਸ ਨੂੰ ਹੁਗਲੀ ਛੱਡ ਦੇਣ ਪਰ ਸਾਥੀ ਕੈਦੀ ਨੇ ਵੀ ਮੁਸ਼ਰਫ ਅਲੀ ਨੂੰ ਆਪਣੇ ਨਾਲ ਲੈ ਜਾਣ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ 40 ਸਾਲ ਦੇ ਬਾਅਦ ਹੋ ਸਕਦਾ ਹੈ ਮੁਸ਼ਰਫ ਅਲੀ ਦਾ ਪਰਿਵਾਰ ਹੀ ਨਾ ਬਚਿਆ ਹੋਵੇ ਅਤੇ ਸ਼ਾਇਦ ਉਸ ਦੇ ਬੱਚਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਉਸ ਦੀਆਂ ਪਿਛਲੀਆਂ ਯਾਦਾਂ ਤੱਕ ਭੁੱਲ ਗਈਆਂ ਹੋਣ। ਪਰ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧ ਵਿਚ ਮੁਸ਼ਰਫ ਅਲੀ ਨੂੰ ਉਸ ਦੇ ਘਰ ਪਹੁੰਚਾਉਣ ਲਈ ਰੈੱਡ ਕਰਾਸ ਦਫਤਰ ਹੁਗਲੀ ਦੇ ਡੀ.ਐੱਮ. ਦੇ ਨਾਲ ਸੰਪਰਕ ਕਰ ਰਿਹਾ ਹੈ ਪਰ ਇਥੇ ਵੀ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਚੋਣ ਡਿਊਟੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਫਿਲਹਾਲ ਇਕ ਬਜ਼ੁਰਗ ਵਿਅਕਤੀ ਜੋ ਪਾਕਿਸਤਾਨ ਵਰਗੇ ਦੇਸ਼ ਤੋਂ ਰਿਹਾਅ ਹੋ ਕੇ ਆਪਣੇ ਘਰ ਜਾਣਾ ਚਾਹੁੰਦਾ ਹੈ ਉਸ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ ਕਿਉਂਕਿ ਉਸ ਦਾ ਕੋਈ ਆਪਣਾ ਉਸ ਨੂੰ ਘਰ ਲੈ ਜਾਣ ਅੰਮ੍ਰਿਤਸਰ ਨਹੀਂ ਆ ਰਿਹਾ। ਉਸ ਨੇ ਪੱਤਰਕਾਰਾਂ ਨੂੰ ਭਰੇ ਮਨ ਨਾਲ ਕਿਹਾ ਹੈ ਕਿ ਮੈਂ ਸੁਪਨੇ ਚ ਵੀ ਕਦੀ ਇਹ ਨਹੀਂ ਸੋਚਿਆ ਸੀ ਕਿ ਇਹ ਦਿਨ ਵੀ ਆਉਣਗੇ ਕਿ ਮੇਰੇ ਆਪਣੇ ਹੀ ਮੈਨੂੰ ਪਛਾਣ ਨਹੀਂ ਸਕਦੇ। ਦੂਜੇ ਪਾਸੇ ਜੇ ਆਪਾਂ ਰੈੱਡ ਕਰਾਸ ਦਫਤਰ ਦੇ ਸਕੱਤਰ ਰਣਧੀਰ ਸਿੰਘ ਠਾਕੁਰ ਦੀ ਮੰਨੀਏ ਤਾਂ ਉਨ੍ਹਾਂ ਦੇ ਦਫਤਰ ਵਿਚ ਪਹਿਲਾਂ ਵੀ ਅਜਿਹੇ ਕਈ ਕੇਸ ਆ ਚੁੱਕੇ ਹਨ ਜਿਨ੍ਹਾਂ ਨੂੰ ਰੈੱਡ ਕਰਾਸ ਦਫਤਰ ਨੇ ਤਿੰਨ ਤੋਂ ਚਾਰ ਮਹੀਨੇ ਤੱਕ ਆਪਣੇ ਕੋਲ ਰੱਖਿਆ ਅਤੇ ਸੇਵਾ ਵੀ ਕੀਤੀ ਪਰ ਅੰਤ ਵਿਚ ਪਾਕਿਸਤਾਨ ਤੋਂ ਆਏ ਅਜਿਹੇ ਕੈਦੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਕਿਉਂਕਿ ਇੰਨੀ ਲੰਮੀ ਮਿਆਦ ਦੇ ਬਾਅਦ ਭਾਰਤ ਆਉਣ ਵਾਲੇ ਕੈਦੀਆਂ ਦੇ ਆਪਣੇ ਰਿਸ਼ਤੇਦਾਰ ਤੱਕ ਭੁੱਲ ਚੁੱਕੇ ਹੁੰਦੇ ਹਨ ਕਿ ਉਨ੍ਹਾਂ ਦਾ ਕੋਈ ਆਪਣਾ ਪਰਤ ਆਇਆ ਹੈ। ਸਾਡੀ ਪਾਠਕਾਂ ਨੂੰ ਆਹੀ ਬੇਨਤੀ ਹੈ ਜੀ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਇਸ ਬਜੁਰਗ ਘਰ ਵਾਪਸ ਜਾ ਸਕੇ। ਇਸ ਕਹਾਣੀ ਨੂੰ ਪੜਨ ਤੋਂ ਬਾਅਦ ਬਹੁਤ ਦੁੱਖ ਹੁੰਦਾ ਹੈ ਬੁਜਰਗ ਅਵਸਥਾ ਚ ਇਸ ਤਰ੍ਹਾਂ ਦੇ ਹਲਾਤ ਵੀ ਆ ਜਾਂਦੇ ਹਨ ਕਿ ਆਪਣੇ ਵੀ ਪਛਾਣ ਨਹੀਂ ਕਰਦੇ। ਵਾਹਿਗੁਰੂ ਮਿਹਰ ਕਰੀ ਬਜੁਰਗਾਂ ਤੇ।

Leave a Reply

Your email address will not be published. Required fields are marked *