Monday, October 14, 2019
Home > News > ਦਮੋਰੀਆ ਪੁੱਲ ਨੇੜੇ ਰਾਈਫਲ ਮਿਲਣ ਨਾਲ ਫੈਲੀ ਦਹਿਸ਼ਤ

ਦਮੋਰੀਆ ਪੁੱਲ ਨੇੜੇ ਰਾਈਫਲ ਮਿਲਣ ਨਾਲ ਫੈਲੀ ਦਹਿਸ਼ਤ

ਜਲੰਧਰ ਦੀ ਰੇਲਵੇ ਰੋਡ ਤੋਂ ਲਾਵਾਰਿਸ ਪਈ ਇਕ ਦੋਨਾਲੀ ਬੰਦੂਕ ਅਤੇ ਕਾਰਤੂਸ ਮਿਲੇ ਹਨ, ਜਿਸ ਕਰਕੇ ਖੇਤਰ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਤਿੰਨ ਦੇ ਅਧੀਨ ਆਉਂਦੇ ਦਮੋਰੀਆ ਪੁਲ ਨੇੜੇ ਸਥਿਤ ਐੱਮ. ਬੀ. ਡੀ. ਦਫਤਰ ਦੇ ਸਾਹਮਣੇ ਖਾਲੀ ਪਲਾਟ ‘ਚ ਦੋਨਾਲੀ ਨੂੰ ਦੇਖ ਇਕ ਖੋਖੇ ਵਾਲੇ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਤਿੰਨ ਦੇ ਇੰਚਾਰਜ ਕੁੰਵਰ ਵਿਜੇ ਪਾਲ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।

ਜਾਂਚ ਕਰਨ ‘ਤੇ ਪਤਾ ਲੱਗਾ ਕਿ ਦੋਨਾਲੀ ਕਿਸੇ ਨਿੱਜੀ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ ਹੈ। ਦੋਨਾਲੀ ਖਾਲੀ ਪਲਾਟ ‘ਚ ਕਿਵੇਂ ਪਹੁੰਚੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਦੋਨਾਲੀ ਦੇ ਨੇੜੇ ਤੋਂ ਇਕ ਬੈਗ ਵੀ ਮਿਲਿਆ ਸੀ।ਦੋਵੇਂ ਚੀਜ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕਰਨ ਦੌਰਾਨ ਬੈਗ ‘ਚੋਂ ਮੁਕੇਰੀਆਂ ਦੇ ਵਾਸੀ ਯਾਦਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਲਾਇਸੈਂਸੀ ਅਸਲਾ ਮਿਲਿਆ।ਇਸ ਦੌਰਾਨ ਪਤਾ ਲੱਗਾ ਕਿ ਉਸ ਨੇ ਥਾਣਾ ਜੀ. ਆਰ. ਪੀ. ‘ਚ ਇਸ ਬਾਰੇ ‘ਚ ਸ਼ਿਕਾਇਤ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਬੀ. ਐੱਮ. ਸੀ. ਚੌਕ ਦੇ ਕੋਲ ਸਥਿਤ ਯੈੱਸ ਬੈਂਕ ‘ਚ ਸੁਰੱਖਿਆ ਗਾਰਡ ਹੈ।ਬੀਤੀ ਰਾਤ ਜਦੋਂ ਉਹ ਆਪਣੀ ਗੰਨ ਬੈਗ ‘ਚ ਪਾ ਕੇ ਆਪਣੇ ਘਰ ਜਾਣ ਲਈ ਰੇਲਵੇ ਸਟੇਸ਼ਨ ਗਿਆ ਅਤੇ ਗੱਡੀ ਦਾ ਇਤਜ਼ਾਰ ਕਰ ਰਿਹਾ ਸੀ ਕਿ ਉਦੋਂ ਹੀ ਕੋਈ ਵਿਅਕਤੀ ਉਸ ਦਾ ਬੈਗ ਚੋਰੀ ਕਰਕੇ ਲੈ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਇਦ ਬੈਗ ‘ਚ ਬੰਦੂਕ ਨੂੰ ਪਈ ਦੇਖ ਉਸ ਨੂੰ ਨੇੜੇ ਦੀ ਗਲੀ ‘ਚ ਸੁੱਟ ਗਿਆ ਹੋਵੇਗਾ।ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.