Sunday, October 20, 2019
Home > News > ਦੇਖੋ ਕਿਓਂ ਪਾਕਿਸਤਾਨ ਦੇ 40 ਹਿੰਦੂ ਪਰਿਵਾਰਾਂ ਨੇ ਅਪਣਾਇਆ ਸਿੱਖ ਧਰਮ .. ਸਾਰੇ ਸ਼ੇਅਰ ਕਰੋ

ਦੇਖੋ ਕਿਓਂ ਪਾਕਿਸਤਾਨ ਦੇ 40 ਹਿੰਦੂ ਪਰਿਵਾਰਾਂ ਨੇ ਅਪਣਾਇਆ ਸਿੱਖ ਧਰਮ .. ਸਾਰੇ ਸ਼ੇਅਰ ਕਰੋ

ਸ਼ਹੀਦੀ ਜਾਂ ਸ਼ਹਾਦਤ ਜੈਸੇ ਕਾਰਨਾਮੇ ਸਿਰਫ਼ ਉਸ ਸਮੇਂ ਹੀ ਸਾਹਮਣੇ ਆਉਂਦੇ ਹਨ ਜਦੋਂ ਕ੍ਰਾਂਤੀਕਾਰੀ ਵਿਚਾਰਧਾਰਾ ਪੈਦਾ ਹੁੰਦੀ ਹੈ। ਸ਼ਹੀਦੀ ਅਤੇ ਕ੍ਰਾਂਤੀ (ਇਨਕਲਾਬ) ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਨਕਲਾਬੀ ਵਿਚਾਰਧਾਰਾ ਲੋਕਾਂ ਵਿੱਚ ਨਵੀਂ ਰੂਹ ਫੂਕਦੀ ਹੈ; ਨਵੀਂ ਰੂਹ ਵਿੱਚੋਂ ਬਗਾਵਤ ਪਨਪਦੀ ਹੈ; ਬਗਾਵਤ ਵਿੱਚੋਂ ਸਮੇਂ ਦੀ ਹਕੂਮਤ ਦਾ ਜਬਰ ਤੇ ਜ਼ੁਲਮ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦੀਆਂ ਦੇਣੀਆਂ ਪੈਂਦੀਆਂ ਹਨ।

ਵਿਸ਼ਵ ਵਿੱਚ ਜਦੋਂ ਅਤੇ ਜਿੱਥੇ ਵੀ ਇਨਕਲਾਬੀ ਵਿਚਾਰਧਾਰਾ ਪਨਪੀ ਹੈ ਉੱਥੇ ਹੀ ਸ਼ਹੀਦ ਪੈਦਾ ਹੋਏ ਹਨ ਅਤੇ ਉੱਥੋਂ ਹੀ ਇਨ੍ਹਾਂ ਸ਼ਬਦਾਂ ਦੀ ਉਤਪਤੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹਰ ਬੋਲੀ ਅਤੇ ਸੱਭਿਆਚਾਰ ਦੇ ਆਪਣੇ ਸ਼ਬਦ ਹੁੰਦੇ ਹਨ ਅਤੇ ਆਪਣੀ ਹੀ ਵਿਆਖਿਆ। ਇਸ ਤਰ੍ਹਾਂ ਸ਼ਹਾਦਤ ਅਤੇ ਇਨਕਲਾਬੀ ਵਿਚਾਰਧਾਰਾ ਦਾ ਇੱਕ-ਦੂਜੀ ਨਾਲ ਅਟੁੱਟ ਸਬੰਧ ਹੈ। ਜਿੱਥੋਂ ਤਕ ਸ਼ਹੀਦ ਜਾਂ ਸ਼ਹਾਦਤ ਵਰਗੇ ਸ਼ਬਦਾਂ ਦਾ ਕਿਸੇ ਵਿਸ਼ੇਸ਼ ਬੋਲੀ ਨਾਲ ਸਬੰਧ ਹੋਣ ਦੀ ਗੱਲ ਹੈ, ਜਿਸ ਸ਼ਬਦ ਨੂੰ ਕਿਸੇ ਕੌਮ ਦਾ ਅਨਪੜ੍ਹ ਵਿਅਕਤੀ ਵੀ ਸਮਝ ਅਤੇ ਬੋਲ ਸਕੇ ਉਹ ਸ਼ਬਦ ਉਸੇ ਕੌਮ ਦੀ ਬੋਲੀ ਦਾ ਮੰਨਿਆ ਜਾਂਦਾ ਹੈ। ਇਹ ਤਾਂ ਵਿਦਵਾਨ ਲੋਕਾਂ ਦਾ ਕੰਮ ਹੈ ਕਿ ਉਹ ਵਿਦੇਸ਼ੀ ਬੋਲੀਆਂ ਦੇ ਕਿੰਨੇ ਕੁ ਸ਼ਬਦ ਲੈ ਕੇ ਆਪਣੀਆਂ ਲਿਖਤਾਂ ਵਿੱਚ ਵਰਤਦੇ ਹਨ ਪਰ ਅਨਪੜ੍ਹ ਲੋਕਾਂ ਨੇ ਤਾਂ ਸਿਰਫ਼ ਉਹੀ ਸ਼ਬਦ ਬੋਲਣਾ ਅਤੇ ਸਮਝਣਾ ਹੈ ਜਿਹੜਾ ਉਨ੍ਹਾਂ ਨੇ ਆਪਣੀ ਮਾਂ ਅਤੇ ਆਪਣੇ ਵੱਡੇ-ਵਡੇਰਿਆਂ ਪਾਸੋਂ ਸੁਣਿਆ ਹੁੰਦਾ ਹੈ। ਇਸ ਤਰ੍ਹਾਂ ਅਨਪੜ੍ਹ ਲੋਕਾਂ ਦਾ ਕਿਸੇ ਦੀ ਲਿਖਤ ਨਾਲ ਕੋਈ ਸਬੰਧ ਨਹੀਂ ਹੁੰਦਾ। ਅੱਜ ਪੰਜਾਬੀ ਭਾਈਚਾਰੇ ਵਿੱਚ ਹਰ ਵਿਅਕਤੀ ਸ਼ਹੀਦ ਅਤੇ ਸ਼ਹਾਦਤ ਦੇ ਅਰਥ ਵੀ ਸਮਝਦਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਬੜੀ ਆਸਾਨੀ ਨਾਲ ਬੋਲਦਾ ਵੀ ਹੈ।ਅੱਜ ਜਿਸ ਭਾਵ ਵਿੱਚ ਸਿੱਖ ਧਰਮ ਅਨੁਸਾਰ ਸ਼ਹੀਦ ਅਤੇ ਸ਼ਹਾਦਤ ਦੀ ਵਿਆਖਿਆ ਕੀਤੀ ਜਾਂਦੀ ਹੈ ਉਸ ਮੁਤਾਬਕ ਇਹ ਸਾਰੀ ਦੀ ਸਾਰੀ ਵਿਆਖਿਆ ਸਿੱਖ ਧਰਮ ਦੀ ਆਪਣੀ ਹੈ। ਸਿੱਖ ਧਰਮ ਅਤੇ ਪੰਜਾਬੀ ਇੱਕ-ਦੂਜੇ ਦੀਆਂ ਸਹਾਇਕ ਧਾਰਾਵਾਂ ਹਨ। ਪੰਜਾਬੀ ਬੋਲੀ ਨੇ ਪੰਜਾਬ ਨੂੰ ਵਿਸ਼ੇਸ਼ ਪਛਾਣ ਪ੍ਰਦਾਨ ਕੀਤੀ ਹੈ ਅਤੇ ਸਿੱਖ ਧਰਮ ਨੇ ਪੰਜਾਬੀ ਬੋਲੀ ਨੂੰ ਇਨਕਲਾਬੀ ਰੂਪ ਬਖ਼ਸ਼ਿਆ ਹੈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਤਾਕਤਾਂ- ਸਿੱਖ ਵਿਚਾਰਧਾਰਾ ਅਤੇ ਪੰਜਾਬੀ ਬੋਲੀ ਨੇ ਪੰਜਾਬੀਆਂ ਨੂੰ ਜਬਰ-ਜ਼ੁਲਮ ਖ਼ਿਲਾਫ਼ ਲੜਨ ਲਈ ਖੜ੍ਹਾ ਕੀਤਾ ਹੈ। ਇਸੇ ਇਨਕਲਾਬੀ ਕਾਰਵਾਈ ਅਤੇ ਵਿਚਾਰਧਾਰਾ ਵਿੱਚੋਂ ਸ਼ਹੀਦ ਅਤੇ ਸ਼ਹਾਦਤ ਜੈਸੇ ਸ਼ਬਦ ਉਤਪੰਨ ਹੋਏ ਹਨ। ਇਨਕਲਾਬੀ ਲਹਿਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਪੈਰੋਕਾਰ ਨੂੰ ਜੀਵਨ ਅਤੇ ਮੌਤ ਦਾ ਗਿਆਨ ਕਰਵਾ ਕੇ ਚਲਦੀ ਹੈ। ਜੀਵਨ ਅਤੇ ਮੌਤ ਦਾ ਗਿਆਨ ਕਰਵਾਏ ਬਗੈਰ ਨਾ ਹੀ ਸੰਘਰਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਘਰਸ਼ ਲਈ ਜਾਨ ਵਾਰੀ ਜਾ ਸਕਦੀ ਹੈ। ਅਸਲ ਵਿੱਚ ਜੀਵਨ ਦਾ ਦੂਜਾ ਨਾਂ ਹੀ ਸੰਘਰਸ਼ ਹੈ। ਸੰਘਰਸ਼ ਤੋਂ ਬਿਨਾਂ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ। ਮਨੁੱਖ ਲਈ ਆਪਣੇ ਰੁਜ਼ਗਾਰ ਵਾਸਤੇ ਦਸਾਂ ਨਹੁੰਆਂ ਦੀ ਕਿਰਤ ਕਰਨੀ ਹੀ ਸਭ ਤੋਂ ਵੱਡਾ ਸੰਘਰਸ਼ ਹੈ ਕਿਉਂਕਿ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਨੂੰ ਹੀ ਜੀਵਨ ਜਿਉਣ ਦੀਆਂ ਚੁਣੌਤੀਆਂ ਨਾਲ ਮੱਥਾ ਲਾਉਣਾ ਪੈਂਦਾ ਹੈ। ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਮਿਹਨਤਕਸ਼ ਨੂੰ ਹੀ ਆਪਣੇ ਸਮਾਜਿਕ ਅਧਿਕਾਰਾਂ ਅਤੇ ਫ਼ਰਜ਼ਾਂ ਦਾ ਗਿਆਨ ਹੁੰਦਾ ਹੈ। ਮਿਹਨਤ ਹੀ ਸੰਘਰਸ਼ ਹੈ।ਬਿਨਾਂ ਮਿਹਨਤ ਤੋਂ ਆਏ ਪੈਸੇ ਨੂੰ ਸਿੱਖ ਧਰਮ ਨੇ ‘ਪਾਪਾਂ ਦੀ ਕਮਾਈ’ ਅਤੇ ਆਧੁਨਿਕ ਬੋਲੀ ਨੇ ਇਸ ਨੂੰ ਕਾਲਾ ਧਨ (Black Money) ਕਿਹਾ ਹੈ। ਸਮਾਜ ਲਈ ਮਾੜਾ ਸਰਮਾਏਦਾਰ ਉਹ ਨਹੀਂ ਹੈ ਜਿਸ ਦਾ ਧਨ, ਚਿੱਟੇ ਧਨ (White Money) ਦੇ ਰੂਪ ਵਿੱਚ ਕਮਾਇਆ ਹੁੰਦਾ ਹੈ ਸਗੋਂ ਮਾੜਾ ਸਰਮਾਏਦਾਰ ਉਹ ਹੈ ਜਿਸ ਦਾ ਧਨ ‘ਕਾਲੇ ਧਨ’ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਹੁੰਦਾ ਹੈ। ਅੱਜ ਇਨ੍ਹਾਂ ਦੋ ਤਾਕਤਾਂ ਵਿੱਚ ਸੰਘਰਸ਼ ਹੈ। ਸਿੱਖ ਧਰਮ ਨੇ ਆਪਣੀ ਸ਼ਬਦਾਵਲੀ ਵਿੱਚ ਗੁਰਮੁਖ ਅਤੇ ਮਨਮੁਖ ਦੇ ਰੂਪ ‘ਚ ਦੋ ਵਿਰੋਧੀ ਤਾਕਤਾਂ ਨੂੰ ਦਰਸਾਇਆ ਹੈ। ਬੇਸ਼ੱਕ ਅੱਜ ਦੇ ਰਾਜਨੀਤਕ ਸਿਧਾਂਤਾਂ ਨੇ ਇਸ ਸੰਘਰਸ਼ ਨੂੰ ਵੱਖ-ਵੱਖ ਸ਼ਬਦਾਵਲੀ ਦਿੱਤੀ ਹੈ ਅਤੇ ਵੱਖ-ਵੱਖ ਸਿਧਾਂਤਾਂ ਅਤੇ ਸ਼ਬਦਾਵਲੀ ਤਹਿਤ ਹੀ ਇਹ ਸੰਘਰਸ਼ ਸਾਹਮਣੇ ਆਏ ਹਨ ਪਰ ਸਿੱਖ ਧਰਮ ਦੀ ਜੀਵਨ-ਸੰਘਰਸ਼ ਦੇ ਸਮੁੱਚੇ ਨਜ਼ਰੀਏ ਬਾਰੇ ਆਪਣੀ ਵਿਲੱਖਣ ਅਤੇ ਨਿਵੇਕਲੀ ਪਹੁੰਚ ਹੈ। ਇਸ ਲਈ ਸਿੱਖ ਧਰਮ ਦੇ ਬਾਨੀਆਂ ਨੇ ਮਨੁੱਖ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਇਨ੍ਹਾਂ ਤਿੰਨ ਉਦੇਸ਼ਾਂ ਦੁਆਲੇ ਕੇਂਦਰਤ ਕੀਤਾ ਹੈ: ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਦਸਾਂ ਨਹੁੰਆਂ ਦੀ ਕਮਾਈ (ਕਿਰਤ) ਕਰਨੀ ਹੈ; ਇਸ ਕਿਰਤ ਕਮਾਈ ਨੂੰ ਆਪਸੀ ਭਾਈਚਾਰੇ ਵਿੱਚ ਵੰਡ ਕੇ ਛਕਣਾ ਹੈ; ਅਤੇ ਇਸ ਤਰ੍ਹਾਂ ਆਪਣੀ ਭੁੱਖ ਨੂੰ ਦੂਰ ਕਰਕੇ ਫਿਰ ਪੂਰੀ ਸੰਤੁਸ਼ਟੀ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ। ਸਿੱਖ ਧਰਮ ਦਾ ਸਮੁੱਚਾ ਸੰਘਰਸ਼ ਅਤੇ ਇਤਿਹਾਸ ਇਸੇ ਸਿਧਾਂਤ ਦੁਆਲੇ ਘੁੰਮਦਾ ਹੈ। ਸਿੱਖ ਸੰਘਰਸ਼ ਜਦੋਂ ਤਕ ਇਸ ਸਿਧਾਂਤ ਦੁਆਲੇ ਕੇਂਦਰਿਤ ਰਿਹਾ ਹੈ ਇਸ ਨੂੰ ਸਫ਼ਲਤਾਵਾਂ ਹੀ ਮਿਲੀਆਂ ਹਨ। ਸਿੱਖ ਸ਼ਹਾਦਤਾਂ ਇਸੇ ਸੰਘਰਸ਼ ਦੀ ਪੈਦਾਵਾਰ ਹਨ।ਇਸ ਤਰ੍ਹਾਂ ਦੇ ਸੰਘਰਸ਼ ਦੀ ਤਿਆਰੀ ਲਈ ਹੀ ਗੁਰੂ ਨਾਨਕ ਸਾਹਿਬ ਨੇ ਹੋਕਾ ਦਿੱਤਾ ਸੀ ਕਿ ਜੇ ਤੈਨੂੰ ਇਸ ਤਰ੍ਹਾਂ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਆਪਣੇ ਸਿਰ ਨੂੰ ਵਾਰ ਦੇਣ ਦੇ ਅਹਿਸਾਸ ਨਾਲ ਮੇਰੇ ਪਾਸ ਆ ਕਿਉਂਕਿ ਜਦੋਂ ਤੂੰ ਇੱਕ ਵਾਰ ਇਸ ਮਾਰਗ ‘ਤੇ ਤੁਰਨ ਦੀ ਸ਼ੁਰੂਆਤ ਕਰ ਦਿੱਤੀ ਤਾਂ ਫਿਰ ਮਰਿਆ ਤਾਂ ਜਾ ਸਕਦਾ ਹੈ ਪਰ ਪਿੱਛੇ ਨਹੀਂ ਮੁੜਿਆ ਜਾ ਸਕਦਾ।ਗੁਰੂ ਨਾਨਕ ਸਾਹਿਬ ਦੇ ਇਸ ਸੰਘਰਸ਼ ਦੇ ਮਾਰਗ ‘ਤੇ ਤੁਰਨ ਵਾਲੇ ਪੈਰੋਕਾਰ ਇੰਨੇ ਦ੍ਰਿੜ੍ਹ ਇਰਾਦੇ ਵਾਲੇ ਸਨ ਕਿ ਉਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਦੇ ਰਾਹ ਵਿੱਚ ਮਰ ਤਾਂ ਸਕਦੇ ਸਨ ਪਰ ਆਪਣੇ ਸੰਘਰਸ਼ ਨੂੰ ਨਹੀਂ ਛੱਡ ਸਕਦੇ। ਮਿਹਨਤਕਸ਼ ਲੋਕਾਂ ਦੇ ਸੰਘਰਸ਼ ਦੀ ਹਰ ਸਮੇਂ ਹੀ ਪਰਖ ਹੁੰਦੀ ਰਹਿੰਦੀ ਹੈ ਕਿਉਂਕਿ ਲੋਟੂ-ਤਾਕਤਾਂ ਬਹੁਤ ਤਾਕਤਵਰ ਹੁੰਦੀਆਂ ਹਨ। ਅਸਲ ਪਰਖ ਉਸ ਸਮੇਂ ਹੀ ਹੁੰਦੀ ਹੈ ਜਦੋਂ ਸੰਘਰਸ਼ ਕਰਨ ਵਾਲੇ ਨੂੰ ਜ਼ਿੰਦਗੀ ਅਤੇ ਮੌਤ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪੈਂਦਾ ਹੈ। ਸਿੱਖ ਸੰਘਰਸ਼ ਲਈ ਇਹ ਪਹਿਲਾ ਮੌਕਾ 1606 ਵਿੱਚ ਆਇਆ ਜਦੋਂ ਇਸ ਦੀ ਸਮੁੱਚੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਸੀ। ਇਹ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ। ਸਮੇਂ ਦਾ ਬਾਦਸ਼ਾਹ ਜਹਾਂਗੀਰ ਸੀ। ਜਹਾਂਗੀਰ ਵੱਲੋਂ ਗੁਰੂ ਅਰਜਨ ਨੂੰ ਜਾਂ ਤਾਂ ਇਸਲਾਮ ਕਬੂਲ ਕਰਨ ਬਾਰੇ ਕਿਹਾ ਗਿਆ ਤੇ ਜਾਂ ਫਿਰ ਮੌਤ। ਇਹ ਪਹਿਲਾ ਮੌਕਾ ਸੀ ਜਦੋਂ ਸਿੱਖ ਕੌਮ ਨੇ ਆਪਣੇ ਅਕੀਦੇ ਅਤੇ ਸੱਚ ਦੇ ਮਾਰਗ ਦੀ ਰਾਖੀ ਲਈ ਸ਼ਹਾਦਤ ਦੇਣੀ ਸੀ। ਗੁਰੂ ਨਾਨਕ ਨੇ ਹੋਕਾ ਦਿੱਤਾ ਸੀ ਕਿ ਇਸ ਸੱਚ ਦੇ ਮਾਰਗ ‘ਤੇ ਚਲਦਿਆਂ ਸਿਰ ਤਾਂ ਦਿੱਤਾ ਜਾ ਸਕਦਾ ਹੈ ਪਰ ਪਿੱਠ ਨਹੀਂ ਦਿੱਤੀ ਜਾ ਸਕਦੀ। ਇਸ ਹੋਕੇ ਦੀ ਪਵਿੱਤਰਤਾ ਅਤੇ ਪ੍ਰਮਾਣਕਤਾ ਨੂੰ ਦਰਸਾਉਣ ਦੀ ਪੰਜਵੇਂ ਪਾਤਸ਼ਾਹ ਦੀ ਜ਼ਿੰਮੇਵਾਰੀ ਸੀ। ਇਹ ਸਮਾਂ ਜੇਠ ਸੁਦੀ ਚੌਥ ਸੰਮਤ 1663 ਬਿਕਰਮੀ ਮੁਤਾਬਕ 30 ਮਈ 1606 ਦਾ ਸੀ। ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਆਪਾ ਵਾਰਨ ਦਾ ਫ਼ੈਸਲਾ ਕੀਤਾ। ਇਹ ਸਿੱਖ ਇਤਿਹਾਸ ਦੀ ਪਹਿਲੀ ਸ਼ਹਾਦਤ ਸੀ। ਆਪਣੇ ਅਕੀਦੇ ਦੀ ਰਾਖੀ ਲਈ ਕੋਈ ਸਿੱਖ ਕੁਰਬਾਨ ਹੋਵੇ, ਇਸ ਤੋਂ ਪਹਿਲਾਂ ਸਿੱਖਾਂ ਨੂੰ ਗੁਰੂ ਨੇ ਆਪ ਹੀ ਕੁਰਬਾਨ ਹੋ ਕੇ ਦਿਖਾਇਆ।