Friday, July 19, 2019
Home > News > ਆਹ ਦੇਖੋ ਬੰਦੇ ਦਾ .. ਸਿਰਾ ਲਾੲੀ ਜਾਂਦਾ ਕੁੱਝ ਪਾਗਲ ਕਹੀ ਜਂਦੇ ਕੁੱਝ ਤਰੀਫਾਂ ਕਰਦੇ ..

ਆਹ ਦੇਖੋ ਬੰਦੇ ਦਾ .. ਸਿਰਾ ਲਾੲੀ ਜਾਂਦਾ ਕੁੱਝ ਪਾਗਲ ਕਹੀ ਜਂਦੇ ਕੁੱਝ ਤਰੀਫਾਂ ਕਰਦੇ ..

ਦਿਮਾਗ, ਮਨੁੱਖੀ ਸਰੀਰ ਦਾ ਤਾਜ਼। ਸਭ ਤੋਂ ਉਚਾ ਰੁਤਬਾ। ਸ਼ਾਇਦ ਇਸੇ ਲਈ ਸਿਰ ‘ਤੇ ਤਾਜ਼ ਸੱਜਦੇ, ਦੁਮਾਲੇ ਸੋਂਹਦੇ ਅਤੇ ਸ਼ਮਲਿਆਂ ਦੀ ਸੱਤਰੰਗੀ ਚੌਗਿਰਦੇ ਵਿਚ ਰੰਗ ਬਿਖੇਰਦੀ। ਦਿਮਾਗ, ਮਨੁੱਖ ਦਾ ਕੰਟਰੋਲਰ, ਸਮਾਜਿਕ, ਪਰਿਵਾਰਕ, ਆਰਥਿਕ ਤੇ ਧਾਰਮਿਕ ਸਰੋਕਾਰਾਂ ਦਾ ਹੱਲ, ਹਨੇਰਿਆਂ ‘ਚ ਬਿੱਖਰ ਰਹੀ ਰੌਸ਼ਨ-ਕਾਤਰ, ਜੀਵਨ-ਸੇਧਾਂ ਨਿਰਧਾਰਤ ਕਰਨ ਦਾ ਪੈਗਾਮ ਅਤੇ ਨਵੀਆਂ ਪਿਰਤਾਂ ਦਾ ਰਾਹ-ਦਸੇਰਾ। ਦਿਮਾਗ

ਸਰੀਰ ਦਾ ਸਭ ਤੋਂ ਪੇਚੀਦਾ, ਸੁਰੱਖਿਅਤ, ਸੂਖਮ, ਸੰਵੇਦਨਸ਼ੀਲ ਅੰਗ। ਔਸਤਨ 1æ5 ਕਿਲੋ ਵਜ਼ਨ ਵਾਲਾ ਦਿਮਾਗ, ਸਰੀਰ ਦੇ ਕੁਲ ਪੁੰਜ ਦਾ 2% ਜਿਸ ਵਿਚ ਨੇ ਅਰਬਾਂ ਨਾੜੀ-ਤੰਤੂ। ਇਹ ਸੂਖਮ ਤੰਤੂਆਂ ਨਾਲ ਜੁੜੀ ਹੋਈ ਹੈ ਸਰੀਰ ‘ਤੇ ਕਿਸੇ ਵੀ ਹਿੱਸੇ ਵਿਚ ਹੋ ਰਹੀ ਕਿਰਿਆ-ਪ੍ਰਤੀਕਿਰਿਆ। ਸੂਖਮ ਸੰਕੇਤ ਰਾਹੀਂ ਹਰ ਅੰਗ ਨਾਲ ਸੰਪਰਕ। ਦਿਮਾਗੀ-ਤੰਤਰ ਵਿਚ ਛੁਪਿਆ ਹੋਇਆ ਹੈ ਅਜਿਹਾ ਸੂਖਮ ਸਿਸਟਮ ਜਿਸ ਦੀ ਹਾਥ ਪਾਉਣਾ ਮਨੁੱਖ ਦੇ ਵੱਸ ਨਹੀਂ। ਇਸ ਨੂੰ ਕਿਸੇ ਪ੍ਰੋਗਰਾਮਿੰਗ, ਕਲੀਨ-ਅੱਪ ਜਾਂ ਰੀਬ੍ਰਸ਼ ਕਰਨ ਦੀ ਲੋੜ ਨਹੀਂ। ਇਹ ਸਮੇਂ, ਸਥਿਤੀ, ਸਥਾਨ, ਸੰਭਾਵਨਾ ਅਤੇ ਸਰੋਕਾਰਾਂ ਅਨੁਸਾਰ ਮੌਕੇ ‘ਤੇ ਹੀ ਫੈਸਲਾ ਕਰਨ, ਲਾਗੂ ਕਰਨ ਅਤੇ ਇਸ ਨਾਲ ਨਿਪਟਣ ਲਈ ਮਨੁੱਖ ਨੂੰ ਤਿਆਰ ਕਰ ਦਿੰਦਾ ਹੈ।ਇਸ ਦੀ ਪ੍ਰੀਕਿਰਿਆ ਵਿਚ ਮਨੁੱਖੀ ਅੰਗਾਂ ਦਾ ਆਪਣਾ ਰੋਲ ਤੇ ਮਹੱਤਵ ਪਰ ਇਸ ਨੂੰ ਕਿੰਜ ਵਰਤਣਾ ਹੈ, ਇਹ ਮਨੁੱਖੀ ਦਿਮਾਗ ਸਥਿਤੀ ਅਨੁਸਾਰ ਨਿਰਧਾਰਤ ਕਰਦਾ ਏ। ਦਿਮਾਗ ਦਾ ਪ੍ਰਮੁੱਖ ਕੰਮ ਸੋਚਣਾ। ਹਾਲਾਤ, ਲੋਕ, ਸਥਿਤੀਆਂ ਤੇ ਸੰਭਾਵਨਾਵਾਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖ ਤੇ ਸਮਝ, ਇਕ ਅਜਿਹੇ ਫੈਸਲੇ ‘ਤੇ ਅੱਪੜਨਾ ਜੋ ਮਨੁੱਖ ਅਤੇ ਮਨੁੱਖੀ ਸਰੋਕਾਰਾਂ ਲਈ ਅਹਿਮ ਤੇ ਸਾਜਗਾਰ ਹੋਵੇ।ਦਿਮਾਗ, ਸੁਪਨਿਆਂ ਦੀ ਕਰਮ-ਭੂਮੀ, ਤਦਬੀਰਾਂ ਅਤੇ ਤਕਦੀਰਾਂ ਦਾ ਜਨਮਦਾਤਾ, ਨਵੀਆਂ ਉਪਲਬਧੀਆਂ ਦਾ ਦਿਸਹੱਦਾ ਅਤੇ ਇਨ੍ਹਾਂ ‘ਤੇ ਪਹੁੰਚਣ ਲਈ ਜੁਗਤੀ-ਸਾਧਨ।ਦਿਮਾਗ ਚਲਦਾ ਹੈ ਤਾਂ ਮਨੁੱਖੀ ਜਿਸਮ ਵਿਚ ਹਰਕਤ ਪੈਦਾ ਹੁੰਦੀ। ਆਲੇ-ਦੁਆਲੇ ਕਿਰਤ-ਕਾਮਨਾ ਦਾ ਰਾਗ ਉਪਜਦਾ, ਕਰਮਯੋਗਤਾ ਦੀ ਮੁਹਾਰਨੀ ਪੜ੍ਹੀ ਜਾਂਦੀ ਤੇ ਕਰਮ-ਧਰਮ ਦਾ ਪਹਿਲਾ ਸਬਕ ਉਚਾਰਿਆ ਜਾਂਦਾ।ਬੋਧੀ ਗੁਰੂ ਦਲਾਈ ਲਾਮਾ ਦਾ ਕਹਿਣਾ ਹੈ ਕਿ ਧਰਮ ਲਈ ਕਿਸੇ ਮੰਦਰ ਜਾਂ ਗੁੰਝਲਦਾਰ ਫਿਲਾਸਫੀ ਦੀ ਲੋੜ ਨਹੀਂ ਹੈ। ਸਾਡਾ ਦਿਮਾਗ ਹੀ ਮੰਦਰ ਹੈ ਜਿਸ ਵਿਚ ਦਿਆ-ਭਾਵਨਾ ਦੀ ਫਿਲਾਸਫੀ ਪੈਦਾ ਕਰਨਾ ਹੀ ਪੂਰਨ ਧਰਮ ਹੈ।ਦਿਮਾਗ, ਅਸੀਮਤ ਸੋਚ-ਸਮਰੱਥਾ ਦਾ ਮਾਲਕ। ਮਨੁੱਖ ਕਦੇ ਵੀ ਇਸ ਦੀ ਪੂਰਨ ਸਮਰੱਥਾ ਨਹੀਂ ਵਰਤਦਾ। ਸਿਰਫ ਕੁਝ ਕੁ ਸਮਰੱਥਾ ਦੀ ਵਰਤੋਂ ਨਾਲ ਹੀ ਮਨੁੱਖ ਨੇ ਹੈਰਾਨੀਜਨਕ ਕਾਢਾਂ, ਸੁਵਿਧਾਵਾਂ ਅਤੇ ਸੰਭਾਵਨਾ ਪੈਦਾ ਕੀਤੀਆਂ ਹਨ।ਦਿਮਾਗ, ਵਿਗਿਆਨੀਆਂ ਦੇ ਬਣਾਏ ਸੁਪਰ ਕੰਪਿਊਟਰਾਂ ਦਾ ਜਨਮ ਦਾਤਾ। ਭਲਾ! ਇਸ ਦੀ ਸਮਰੱਥਾ, ਸੁਵਰਤੋਂ ਅਤੇ ਸਪੀਡ ਦਾ ਅਜੋਕੇ ਕੰਪਿਊਟਰ ਕਿਵੇਂ ਮੁਕਾਬਲਾ ਕੀ ਕਰਨਗੇ?ਦਿਮਾਗ, ਸੋਚ-ਸਾਧਨਾ ਦਾ ਸਾਗਰ। ਅਸੀਮਤ ਗਹਿਰਾਈ, ਤਰੰਗਾਂ ਦੀ ਪੈਦਾਇਸ਼ ਅਤੇ ਵੱਖ ਵੱਖ ਸੁਰਾਂ ਉਪਜਾਉਣ ਦਾ ਹੁਨਰ। ਚੌਗਿਰਦਾ, ਵਾਪਰ ਰਹੀਆਂ ਘਟਨਾਵਾਂ, ਸਮਾਜਿਕ ਸਰੋਕਾਰਾਂ, ਆਰਥਿਕ ਲੋੜਾਂ, ਧਾਰਮਿਕ ਆਸਥਾ, ਪਰਿਵਾਰਕ ਜਿੰਮੇਵਾਰੀਆਂ ਅਤੇ ਵਾਪਰ ਰਹੀ ਹਰ ਘਟਨਾ ਹੀ ਇਸ ‘ਤੇ ਪ੍ਰਭਾਵ ਪਾਉਂਦੀ। ਕਦੇ ਇਹ ਮਨੁੱਖ ਨੂੰ ਉਡਾਉਂਦਾ, ਅੰਬਰ ਦੀ ਸੈਰ ਕਰਵਾਉਂਦਾ ਅਤੇ ਤਾਰਿਆਂ ਦਾ ਸ਼ਗਨ ਮਾਨਵ ਦੀ ਝੋਲੀ ‘ਚ ਪਾਉਂਦਾ। ਕਦੇ ਇਸ ਨੂੰ ਡੂੰਘੇ ਰਸਾਤਲ ਵਿਚ ਧਕੇਲਦਾ, ਜੀਵਨ-ਉਪਰਾਮਤਾ ਉਪਜਾਉਂਦਾ ਅਤੇ ਸਾਹਾਂ ਨੂੰ ਸੂਲੀ ਚੜਾਉਂਦਾ। ਖੁਦਕੁਸ਼ੀ ਦਾ ਮੁੱਖ ਕਾਰਨ, ਦਿਮਾਗ ਵਿਚ ਸਵੈ-ਮਾਰੂ ਸੋਚ ਹੈ ਜੋ ਕਿਸੇ ਦਾ ਚੀਰ-ਹਰਨ ਤੇ ਕਿਸੇ ਦਾ ਕਤਲ ਕਰਵਾਉਂਦੀ ਹੈ, ਹੱਕਾਂ ‘ਤੇ ਮਾਰੇ ਡਾਕਾ ਦਾ ਜਸ਼ਨ ਮਨਾਉਂਦੀ ਅਤੇ ਆਪਣੀ ਉਚਤਮਤਾ ਦਾ ਪਰਪੰਚ ਰਚਾਉਂਦੀ ਏ।ਦਿਮਾਗ, ਹਾਂ-ਪੱਖੀ ਜਾਂ ਨਾਂਹ-ਪੱਖੀ ਸੋਚ ਦਾ ਕੇਂਦਰ ਬਿੰਦੂ। ਥੋੜੇ ਨੂੰ ਬਹੁਤਾ ਸਮਝਣ ਵਾਲਾ ਸ਼ੁਕਰਗੁਜਾਰੀ ਵਿਚੋਂ ਜੀਵਨ-ਰਸ ਮਾਣਦਾ ਜਦ ਕਿ ਸਭ ਕੁਝ ਹੁੰਦਿਆਂ-ਸੁੰਦਿਆਂ ਭੁੱਖਮਰੀ ਦਾ ਰੌਲਾ ਪਾਊਣਾ, ਦਿਮਾਗੀ ਸੋਚ ਦਾ ਵਿਨਾਸ਼ਕਾਰੀ ਰੂਪ ਹੈ ਜਿਸ ਨਾਲ ਮਨੁੱਖੀ ਫਿਤਰਤ ਕਬਰਾਂ ਦੇ ਰਾਹ ਪੈਂਦੀ, ਸਿਵੇ ਦੀ ਅੱਗ ਵਿਚ ਫਨਾਹ ਹੋ ਜਾਂਦੀਆਂ ਭਾਵਨਾਵਾਂ, ਰੀਝਾਂ, ਅਹਿਸਾਸਾਂ ਅਤੇ ਸੰਦਲੀ ਸੁਪਨਿਆਂ ਦੀ ਰੰਗੀਨ ਰੁੱਤ।ਦਿਮਾਗ ਵਿਚ ਪੈਦਾ ਹੋਈ ਸੋਚ ਹੀ ਸਾਡੀ ਸੂਖਮਤਾ ਦਾ ਮੂਲ ਮੰਤਰ। ਜਖਮ ਦੇਣ ਵਾਲੇ, ਦਰਦ ਵਣਜਾਰੇ, ਬੋਲਾਂ ਨਾਲ ਮਨੁੱਖੀ ਰਿਸ਼ਤਿਆਂ ਨੂੰ ਉਚਾੜਨ ਵਾਲੇ ਜਾਂ ਜ਼ਹਿਰੀ ਸੂਲਾਂ ਨੂੰ ਮਾਨਵੀ ਸੋਚ ਵਿਚ ਖੁਭੋਣ ਵਾਲੇ ਹੀ ਮਨੁੱਖੀ ਤ੍ਰਾਸਦੀ ਦਾ ਸਿਰਨਾਵਾਂ ਹੁੰਦੇ। ਦਿਮਾਗੀ ਪ੍ਰੀਕਿਰਿਆ ਸਭ ਤੋਂ ਤੇਜ ਅਤੇ ਪ੍ਰਭਾਵਸ਼ਾਲੀ। ਇਕ ਹੀ ਬੋਲ, ਸ਼ਬਦ, ਇਸ਼ਾਰਾ, ਠਿੱਬੀ ਜਾਂ ਊਝ ਮਨੁੱਖੀ ਪਰਾਂ ਨੂੰ ਝੰਬਦੀ, ਸਦੀਵੀ ਤੜਫਣੀ ਮਨੁੱਖੀ ਸੋਚ ਵਿਚ ਧਰ ਜਾਂਦੀ ਜਿਸ ਤੋਂ ਉਭਰਨ ਵਿਚ ਕਈ ਵਾਰ ਉਮਰ ਹੀ ਬੀਤ ਜਾਂਦੀ। ਯਾਦ ਰੱਖਣਾ! ਦਿਮਾਗ ਬੀਤੇ ਪਲਾਂ ਨੂੰ ਆਪਣੀ ਹਾਰਡ ਡਿਸਕ ਵਿਚ ਹਮੇਸ਼ਾ ਸਾਂਭੀ ਰੱਖਦਾ। ਨਿਸ਼ਾਨ ਅਮਿੱਟ। ਗਾਹੇ-ਬਗਾਹੇ ਇਹ ਚਸਕਦੇ ਰਹਿੰਦੇ ਅਤੇ ਬੀਤੇ ਨੂੰ ਸੋਚ-ਦਰ ‘ਤੇ ਲਿਆ, ਨੈਣਾਂ ਨੂੰ ਸਿੰਮਣ ਲਾਉਂਦੇ।ਦਿਮਾਗ ਸ਼ਾਤਰ ਹੋਵੇ ਤਾਂ ਲੋਕ-ਪੌੜੀਆਂ ਰਾਹੀਂ ਸ਼ੁਹਰਤ, ਧਨ ਤੇ ਰੁੱਤਬਿਆਂ ਨੂੰ ਆਪਣੇ ਨਾਂ ਕਰ ਲੈਂਦਾ। ਭੋਲੇ, ਭਲੇਮਾਣਸ ਬੰਦੇ ਜਲਦੀ ਹੀ ਚਲਾਕ ਲੋਕਾਂ ਦੇ ਬੁਣੇ ਜਾਲ ਵਿਚ ਫਸ ਜਾਂਦੇ। ਢੋਂਗੀ ਬਾਬੇ, ਠੱਗ, ਬਹਿਰੂਪੀਏ ਸਿਆਸਤਦਾਨ, ਫਰੇਬੀ ਕਾਰੋਬਾਰੀ ਤੇ ਕਈ ਸਬੰਧੀ ਵੀ ਅਜਿਹੀ ਫਿਤਰਤ ਦੇ ਮਾਲਕ। ਅਜੋਕੇ ਸਮੇਂ ‘ਚ ਸ਼ਾਇਦ ਕਾਮਯਾਬੀ ਦਾ ਇਹੋ ਗੁਰ ਰਹਿ ਗਿਆ ਏ।ਦਿਮਾਗ ਵਿਚ ਫੁਰਨਾ ਫੁਰਦਾ ਤਾਂ ਇਕ ਨਵਾਂ ਸੁਪਨਾ, ਸੋਚ, ਸੰਭਾਵਨਾ ਤੇ ਸਬੰਧ ਜਨਮ ਲੈਂਦੇ ਜੋ ਸੋਚ-ਦਾਇਰਿਆਂ ਵਿਚ ਫੈਲਦੇ, ਕਈ ਰੂਪ ਤੇ ਕਰਵਟਾਂ ਬਦਲਦੇ ਅਤੇ ਕਈ ਨਿਤਾਰਿਆਂ ਵਿਚੋਂ ਲੰਘ ਕੇ ਹੰਗਾਲੇ ਸੱਚ ਦਾ ਸਰੂਪ ਧਾਰਦੇ। ਆਧੁਨਿਕ ਨਵੀਨਤਮ ਖੋਜਾਂ ਮਾਨਸਿਕ ਫੁਰਨਿਆਂ ਦੀ ਹੀ ਉਪਜ ਹਨ।ਦਿਮਾਗ ਅਤੇ ਦਿਲ ਹੀ ਅਜਿਹੇ ਅੰਗ ਹਨ ਜੋ ਸਦਾ ਕਿਰਿਆਸ਼ੀਲ ਰਹਿੰਦੇ। ਦਿਨ ਵੇਲੇ ਦਿਮਾਗ ਸੋਚਾਂ ਦੇ ਘੋੜੇ ਦੌੜਾਉਣ ‘ਚ ਲੱਗਾ ਰਹਿੰਦਾ ਤੇ ਰਾਤ ਨੂੰ ਅਚੇਤ ਰੂਪ ਵਿਚ ਬੀਤੀਆਂ ਤੇ ਭਵਿੱਖੀ ਘਟਨਾਵਾਂ ਤੇ ਸੰਭਾਵੀ ਅਣਹੋਣੀਆਂ ਹੋਣੀਆਂ ਦਾ ਕੈਨਵਸ ਲੈ ਕੇ, ਸਾਡੇ ਸੁਪਨਿਆਂ ਨੂੰ ਨਿਵਾਜ਼ਦਾ। ਸੁਪਨੇ ਹੀ ਦੁਨਿਆਵੀ ਸੋਹਬਤਾਂ ਨਾਲ ਸ਼ਿੰਗਾਰਦੇ, ਤਲਖੀ, ਗੁੱਸਾ, ਨਫਰਤ ਨੂੰ ਹੰਗਾਲਦੇ ਅਤੇ ਕਦੇ-ਕਦਾਈਂ ਡਰ, ਸਹਿਮ ਤੇ ਮੌਤ ਦੇ ਸਨਮੁੱਖ ਕਰਦੇ, ਪੀੜਾ ਤੇ ਹੰਝੂਆਂ ਦੀ ਅਉਧ ਵੀ ਬਣਦੇ।

Leave a Reply

Your email address will not be published. Required fields are marked *