Thursday, February 20, 2020
Home > News > TikTok ਚਲਾਉਣ ਵਾਲਿਆਂ ਲਈ ਖੁਸ਼ਖਬਰੀ ਹੁਣ ਹਟਿਆ ਬੈਨ ਹੁਣ ਤੁਸੀਂ ਕਰ ਸਕਦੇ ਹੋ ਡਾਊਨਲੋਡ (ਜਾਣੋ)

TikTok ਚਲਾਉਣ ਵਾਲਿਆਂ ਲਈ ਖੁਸ਼ਖਬਰੀ ਹੁਣ ਹਟਿਆ ਬੈਨ ਹੁਣ ਤੁਸੀਂ ਕਰ ਸਕਦੇ ਹੋ ਡਾਊਨਲੋਡ (ਜਾਣੋ)

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਖਬਰ ਦੇ ਆਉਣ ਕਰਕੇ ਨੌਜਵਾਨ ਵਰਗ ਚ ਫਿਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੁਹਾਨੂੰ ਦੱਸ ਦੇਈਏ ਕਿ TikTok ਚਲਾਉਣ ਵਾਲਿਆਂ ਲਈ ਖੁਸ਼ਖਬਰੀ ਇਹ ਹੈ ਕਿ ਹੁਣ TikTok ਤੋਂ ਹਟਿਆ ਹੈ ਬੈਨ ਹੁਣ ਤੁਸੀਂ ਐਂਡ੍ਰਾਇਡ ਤੇ ਆਈਫੋਨ ‘ਤੇ ਕਰ ਸਕਦੇ ਹੋ ਡਾਊਨਲੋਡ ਪਰ ਰਿਪੋਰਟਾਂ ਅਨੁਸਾਰ ਅਜੇ play store ਤੇ ਐਪ ਨੂੰ ਆਉਣ ਤੇ ਸਮਾਂ ਲੱਗੇਗਾ। ਮਸ਼ਹੂਰ ਵੀਡੀਓ ਐਪ ਟਿਕਟਾਕ (tiktok) ਤੋਂ ਬੈਨ ਹਟਾ ਲਿਆ ਗਿਆ ਹੈ। ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਦੇ ਆਦੇਸ਼ ‘ਤੇ ਬੁੱਧਵਾਰ ਨੂੰ ਇਸ ਐਪ ਤੋਂ ਰੋਕ ਹਟਾਉਣ ਦਾ ਫੈਸਲ ਕੀਤਾ ਗਿਆ ਹੈ। ਦੱਸ ਦੇਈਏ ਕਿ ਮਦਰਾਸ ਹਾਈ ਕੋਰਟ ਦੇ ਟਿਕਟਾਕ ‘ਤੇ ਬੈਨ ਦੇ ਫੈਸਲੇ ਤੋਂ ਬਾਅਦ ਹੀ ਇਸ ਨੂੰ ਗੂਗਲ ਪਲੇਅ ਅਤੇ ਐਪਲ ਐਪ ਸਟੋਰ ਤੋਂ ਹਟਾ ਲਿਆ ਗਿਆ ਸੀ ਪਰ ਇਹ ਇਕ ਵਾਰ ਫਿਰ ਡਾਊਨਲੋਡ ਲਈ ਉਪਲੱਬਧ ਹੋਵੇਗਾ। ਟਿਕਟਾਕ ਮਾਮਲੇ ‘ਤੇ ਹੋਈ ਪਿਛਲੀ ਸੁਣਵਾਈ ‘ਚ ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ‘ਤੇ ਲੱਗੀ ਆਖਰੀ ਰੋਕ ਦੇ ਫੈਸਲੇ ‘ਤੇ ਫਿਰ ਤੋਂ ਵਿਚਾਰ ਕਰਨ ਨੂੰ ਕਿਹਾ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਸੀ ਕਿ ਜੇਕਰ 24 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਨੇ ਇਸ ਮਾਮਲੇ ‘ਤੇ ਫਿਰ ਤੋਂ ਵਿਚਾਰ ਨਹੀਂ ਕੀਤਾ ਤਾਂ ਟਿਕਟਾਕ ‘ਤੇ ਲੱਗੀ ਆਖਰੀ ਰੋਕ ਹਟਾ ਦਿੱਤੀ ਜਾਵੇਗੀ। ਟਿਕਟਾਕ ਇਕ ਸਪੈਸ਼ਲ ਵੀਡੀਓ ਐਪ ਹੈ ਜਿਸ ਨੂੰ ਪੇਚਇੰਗ ਦੀ ByteDance Co. ਨੇ ਲਾਂਚ ਕੀਤਾ ਸੀ। ਫਰਵਰੀ 2019 ਤਕ ਇਸ ਐਪ ਦੇ ਡਾਊਨਲੋਡ ਦੀ ਗਿਣਤੀ 100 ਕਰੋੜ ਦੇ ਅੰਕੜੇ ਪਾਰ ਗਈ।ਇਨਾਂ ਹੀ ਨਹੀਂ, ਇਸ ਨੂੰ ਸਾਲ 2018 ‘ਚ ਨਾਨ-ਗੇਮ ਕੈਟਿਗਰੀ ‘ਚ ਚੌਥਾ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਣ ਵਾਲੀ ਐਪ ਬਣਾਇਆ ਗਿਆ ਸੀ। ਦੱਸ ਦੇਈਏ ਕਿ ਟਿਕਟਾਕ ਇਕ ਚਾਈਨੀਜ਼ ਐਪ ਹੈ ਅਤੇ ਭਾਰਤ ‘ਚ ਇਸ ਦੇ 10.4 ਕਰੋੜ ਐਕਟੀਵ ਯੂਜ਼ਰਸ ਹਨ। ਬੈਨ ਦੀ ਜਿਥੇ ਤਕ ਗੱਲ ਹੈ ਤਾਂ ਇਸ ਨੂੰ ਇੰਡੋਨੇਸ਼ੀਆ ਅਤੇ ਬੰਗਲਾਦੇਸ਼ ‘ਚ ਪਹਿਲੇ ਹੀ ਬੈਨ ਕੀਤਾ ਜਾ ਚੁੱਕਿਆ ਹੈ।ਤੁਹਾਨੂੰ ਦੱਸ ਦੇਈਏ ਕਿ TikTok ਐਪ ਕਰਕੇ ਕਾਫੀ ਘਟਨਾਵਾਂ ਸਾਹਮਣੇ ਆਈਆਂ ਸਨ ਇਸ ਉੱਪਰ ਦਿਖਾਈਆਂ ਜਾਣ ਵਾਲੀਆਂ ਕਈ ਵੀਡੀਓ ਇਤਰਾਜ਼ਯੋਗ ਸਨ ਪਰ ਹੁਣ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ TikTok ਐਪ ਵਾਲੇ ਆਪਣੀਆਂ ਗਲਤੀਆਂ ਚ ਸੁਧਾਰ ਕਰਦੇ ਹਨ ਜਾਂ ਨਹੀਂ।