Monday, October 14, 2019
Home > News > ਕੈਪਟਨ ਸਰਕਾਰ ਵੀ ਬਾਦਲ ਸਰਕਾਰ ਵਾਂਗ ਕਰਨ ਲੱਗੀ, ਆਹ ਵੇਖੋ ਹਾਲ…..

ਕੈਪਟਨ ਸਰਕਾਰ ਵੀ ਬਾਦਲ ਸਰਕਾਰ ਵਾਂਗ ਕਰਨ ਲੱਗੀ, ਆਹ ਵੇਖੋ ਹਾਲ…..

ਇਸ ਵੇਲੇ ਵੱਡੀ ਖ਼ਬਰ ਪੰਜਾਬ ਦੇ ਮਾਲਵੇ ਖਿੱਤੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਆਂਗਣਵਾਡ਼ੀ ਇੰਪਲਾਈਜ਼ ਫੈੱਡਰੇਸ਼ਨ ਆਫ਼ ਇੰਡੀਆ ਦੇ ਸੱਦੇ ’ਤੇ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ

ਵਰਕਰਾਂ ਤੇ ਹੈਲਪਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਈ. ਸੀ. ਡੀ. ਐੱਸ. ਸਕੀਮ ਅਧੀਨ ਵਰਕਰਾਂ ਤੇ ਹੈਲਪਰਾਂ 2 ਅਕਤੂਬਰ 1975 ਤੋਂ ਕੰਮ ਕਰ ਰਹੀਆਂ ਪਰ ਅਜੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਕਰ ਕੇ ਕੇਂਦਰ ਸਰਕਾਰ ਤੋਂ ਸਰਕਾਰੀ ਮੁਲਾਜ਼ਮ ਦਾ ਦਰਜਾ ਲੈਣ ਲਈ ਜਥੇਬੰਦੀ ਵਲੋਂ ਦੇਸ਼ ਭਰ ਵਿਚ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਤੇ ਹੈਲਪਰਾਂ ਨੂੰ ਗਰੇਡ ਦੇਵੇ। ਜਿੰਨਾ ਚਿਰ ਅਜਿਹਾ ਸੰਭਵ ਨਹੀਂ, ਉਨਾ ਚਿਰ ਵਰਕਰਾਂ ਨੂੰ 24 ਹਜ਼ਾਰ ਰੁਪਏ ਤੇ ਹੈਲਪਰਾਂ ਨੂੰ 18 ਹਜ਼ਾਰ ਰੁਪਏ ਮਾਣ-ਭੱਤਾ ਦਿੱਤਾ ਜਾਵੇਰੋਸ ਪ੍ਰਦਰਸ਼ਨ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਭੇਜਿਆ ਗਿਆ। ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।

ਬੁਲਾਰਿਆਂ ਨੇ ਦੱਸਿਆ ਕਿ 3 ਦਸੰਬਰ ਨੂੰ ਜੰਤਰ-ਮੰਤਰ ਦਿੱਲੀ ਵਿਖੇ ਦੇਸ਼ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਜਿਸ ਦੌਰਾਨ ਵੱਡੀ ਗਿਣਤੀ ’ਚ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ। ਇਸ ਸਮੇਂ ਗਿਆਨ ਕੌਰ ਦੂਹੇਵਾਲਾ, ਕੁਲਦੀਪ ਕੌਰ ਪੰਜਾਵਾ, ਰੁਪਿੰਦਰ ਕੌਰ ਮਲੋਟ, ਇਕਬਾਲ ਕੌਰ ਲੁਹਾਰਾ, ਗਗਨਦੀਪ ਕੌਰ ਮੱਲ੍ਹਣ, ਕਿਰਨਜੀਤ ਕੌਰ ਭੰਗਚਡ਼੍ਹੀ, ਉਂਕਾਰ ਕੌਰ ਮਲੋਟ, ਬਲਜੀਤ ਕੌਰ ਮਲੋਟ, ਮਨਜੀਤ ਕੌਰ ਡੋਹਕ, ਇੰਦਰਪਾਲ ਕੌਰ, ਸਰਬਜੀਤ ਕੌਰ ਕੌਡ਼ਿਆਂਵਾਲੀ, ਸੁਖਚਰਨਜੀਤ ਕੌਰ, ਨਰਿੰਦਰ ਕੌਰ ਕੋਟਲੀ, ਰਾਜਵੀਰ ਕੌਰ ਚੰਨੂੰ, ਸੁਰਿੰਦਰ ਭਾਗੂ, ਵੀਰਪਾਲ ਕੌਰ ਬੀਦੋਵਾਲਾ, ਸੀਤਾ ਰਾਣੀ ਮਹਿਣਾ ਮੁਮਤਾਜ ਭਾਗੂ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਕਮਲਦੀਪ ਕੌਰ ਸ਼ੇਰਵਾਲੀ, ਸੰਦੀਪ ਕੌਰ ਝੁੱਗੇ, ਪ੍ਰਭਜੀਤ ਕੌਰ ਰਣਜੀਤਗਡ਼੍ਹ, ਕਿਰਨਪਾਲ ਕੌਰ ਮਹਾਬੱਧਰ, ਸੁਖਵਿੰਦਰ ਕੌਰ, ਉਰਮਿਲਾ, ਕਮਲਜੀਤ ਕੌਰ ਦੋਦਾ ਅਤੇ ਕੁਲਵਿੰਦਰ ਕੌਰ ਆਦਿ ਮੌਜੂਦ ਸਨ। ਅੱਜ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਵਲੋਂ ਮੁਕਤੇ-ਏ-ਮੀਨਾਰ ਪਾਰਕ ਵਿਖੇ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ਼ ਕੀਤਾ ਗਿਆ ਸੀ। ਜਿਸ ਦੌਰਾਨ ਉਨ੍ਹਾਂ ਕੋਲੋਂ ਮੰਗ-ਪੱਤਰ ਲੈਣ ਲਈ ਕੋਈ ਅਧਿਕਾਰੀ ਜਦ ਨਾ ਪੁੱਜਾ ਤਾਂ ਵਰਕਰਾਂ ਤੇ ਹੈਲਪਰਾਂ ਨੇ ਡਿਪਟੀ ਕਮਿਸ਼ਨਰ ਨੂੰ ਘੇਰ ਲਿਆ ਤੇ ਮੁੱਖ ਗੇਟ ’ਤੇ ਜਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਸ ਅਤੇ ਵਰਕਰਾਂ ਦੀ ਆਪਸ ਵਿਚ ਮਾਮੂਲੀ ਝਡ਼ਪ ਵੀ ਹੋਈ।