Thursday, July 18, 2019
Home > News > ਆਹ ਸੁਣੋ ਸੁਖਪਾਲ ਖਹਿਰੇ ਨੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਰੈਲੀਆਂ ਨੂੰ ਦਿੱਤੇ ਨਵੇਂ ਨਾਮ !!!

ਆਹ ਸੁਣੋ ਸੁਖਪਾਲ ਖਹਿਰੇ ਨੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਰੈਲੀਆਂ ਨੂੰ ਦਿੱਤੇ ਨਵੇਂ ਨਾਮ !!!

ਗੁਰੂ ਗੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਅੱਜ ਵੀ ਜੋ ਬਾਦਲ ਪਰਿਵਾਰ ਆਪਣੇ ਆਪ ਨੂੰ ਨਿਰਦੋਸ਼ ਦੱਸ ਰਿਹਾ ਹੈ ਜਦਕਿ ਉਨ•ਾਂ ਨੂੰ ਇਸ ਬਾਰੇ ਮੁੰਕਮਲ ਕਿਆਸ ਸੀ। ਉਨ•ਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਕਿਰਦਾਰ ਦਾ ਤਾਂ ਸਿੱਖ ਕੌਮ ਦੇ ਬੱਚੇ ਬੱਚੇ ਨੂੰ ਪਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲੇ ‘ਤੇ ਅਜੇਹੀ ਗੈਰਜਿੰਮੇਵਰਾਨਾ ਤੇ

ਬਦਇਖਲਾਕੀ ਵਾਲੀ ਭੂਮੀਕਾ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਸੀ। ਪਰ ਤੱਤਕਾਲੀ ਸਰਕਾਰ ਨੇ ਇਸ ਬੇਹੱਦ ਸੰਵੇਦਨਸ਼ੀ ਮਾਮਲੇ ਨੂੰ ਸੰਜੀਦਗੀ ਨਾਲ ਲੈਣਾ ਵਾਜਬ ਹੀ ਨਹੀਂ ਸਮਝਿਆ,ਇਨ•ਾ ਤਿੱਖੇ ਸ਼ਬਦਾਂ ਦਾ ਪ੍ਰਗਟਾਵਾ ਆਪ ਆਗੂ ਸੁਖਪਾਲ ਖਹਿਰਾ ਨੇ 7 ਤਾਰੀਕ ਨੂੰ ਕੋਟਕਪੂਰੇ ਤੋਂ ਬਰਗਾੜੀ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਸਬੰਧੀ ਲਾਗਲੇ ਪਿੰਡ ਬੁਰਜ ਸਿੱਧਵਾਂ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਦੀ ਭਰਵਾ ਮੀਟਿੰਗ ਵਿੱਚ ਕੀਤਾ। ਉਨ•ਾਂ ਬਾਦਲ ਪਰਿਵਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਨ•ਾ ਦੇ ਆਖੇ ‘ਤੇ ਲਿਫਾਫਿਆਂ ਚੋਂ ਨਿਕਲੇ ਜੱਥੇਦਾਰਾਂ ਵੱਲੋਂ ਸਿੱਖਾਂ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਸਿਰ ਹੁਕਮਨਾਮੇ ਜਾਰੀ ਕੀਤੇ ਜਾਂਦੇ ਸਨ। ਉਨ•ਾਂ ਨੂੰ ਅਜੇਹੀਆਂ ਘਟਨਾਂਵਾਂ ਵਿੱਚ ਸ਼ਾਮਲ ਜਿੰਮੇਵਾਰ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਦੂਸਰਾ ਜੋ ਗੁਰੂ ਗੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਸ ਵਿੱਚ ਡੇਰੇ ਵਾਲਿਆਂ ਦਾ ਨਾਂਅ ਵਿੱਚ ਆਉਣ ਕਰਕੇ ਇਨ•ਾਂ ਨੇ ਮਾਮਲੇ ਦੀ ਤਹਿਕੀਕਾਤ ਉਸ ਪਾਸੇ ਵੱਲ ਜਾਣ ਹੀ ਨਹੀਂ ਦਿੱਤੀ। ਵਿਧਾਨ ਸਭਾ ਅਤੇ ਲਾਈਵ ਮੀਡੀਆ ਦਾ ਸਾਹਮਣਾ ਨਾ ਕਰ ਸਕਣ ਵਾਲੇ ਬਾਦਲ ਸਾਹਿਬ ਹੁਣ ਮਿੰਨਤਾਂ ਤਰਲੇ ਕਰਦੇ ਫਿਰਦੇ ਹਨ ਅਤੇ ਆਪਣੇ ਵਰਕਰਾਂ ਨੂੰ ਪੰਜ ਪੰਜ ਬੰਦੇ ਹੀ ਇਕੱਠੇ ਕਰਕੇ ਲਿਆਉਣ ਦੀ ਅਪੀਲ ਕਰ ਰਹੇ ਹਨ,ਕਿਉਂਕਿ ਉਹ ਖੁਦ ਜਾਣਦੇ ਹਨ ਕਿ ਪਟਿਆਲਾ ਵਿਖੇ ਹੋਣ ਵਾਲਾ ਇਕੱਠ ‘ਮੰਸੱਦਾਂ’ ਦਾ ਇੱਕਠ ਹੈ। ਉੱਥੇ ਕਿਸੇ ਗੈਰਤਮੰਦ ਬੰਦੇ ਨੇ ਸ਼ਿਰਕਿਤ ਨਹੀਂ ਕਰਨੀ। ਉਨ•ਾਂ ਕਾਂਗਰਸੀਆਂ ਨੂੰ ਡੋਗਰ ਦੱਸਦਿਆਂ ਕਿਹਾ ਕੈਪਟਨ ਸਰਕਾਰ ਵਿੱਚ ਵੀ ਉਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਦੱਸਿਆ ਜੋਕਿ ਅਕਾਲੀ ਵਜਾਰਤ ਵਿੱਚ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਨ•ਾ ਕਿਹਾ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀ ਕਵਾਇਦ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸ ਮੋਕੇ ਉਨ•ਾ ਇਕੱਠ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਹਰੇਕ ਗੈਰਤਮੰਦ ਤੇ ਗੁਰੂ ਵਾਲਾ ਵਿਅਕਤੀ 7 ਤਾਰੀਕ ਨੂੰ ਕੋਟਕਪੂਰਾ ਜਰੂਰ ਪਹੁੰਚੇ।

Leave a Reply

Your email address will not be published. Required fields are marked *