Monday, October 14, 2019
Home > News > ਜਦੋਂ ਬਾਬਾ ਨੰਦ ਸਿੰਘ ਜੀ ਨੇ ਸ਼ਕਤੀ ਨਾਲ ਪੁਲ ਚੌੜ੍ਹਾ ਕਰ ਦਿੱਤਾ .. ਦੇਖੋ ਕੀ ਹੋਇਆ ..

ਜਦੋਂ ਬਾਬਾ ਨੰਦ ਸਿੰਘ ਜੀ ਨੇ ਸ਼ਕਤੀ ਨਾਲ ਪੁਲ ਚੌੜ੍ਹਾ ਕਰ ਦਿੱਤਾ .. ਦੇਖੋ ਕੀ ਹੋਇਆ ..

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 1870 ਈ. ਨੂੰ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ ਜਗਰਾਉਂ ਤੋਂ ਪੰਜ ਕਿਲੋਮੀਟਰ ਦੂਰ ਨਗਰ ਸ਼ੇਰਪੁਰ ਕਲਾਂ ਵਿਖੇ ਰਾਮਗੜ੍ਹੀਆ ਘਰਾਣੇ ਵਿਚ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਅਤੇ ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਬਾਬਾ ਜੀ ਦੇ ਅਵਤਾਰ ਤੋਂ ਥੋੜ੍ਹੇ ਮਹੀਨੇ ਬਾਅਦ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ।ਆਪ ਜੀ ਦੇ ਵੱਡੇ ਭਾਈ ਸ. ਭਗਤ ਸਿੰਘ ਜੋ ਕੁਝ ਪੜ੍ਹੇ ਹੋਏ ਸਨ

ਆਪ ਜੀ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਰਹਿੰਦੇ ਸਨ। ਇਥੋਂ ਬਾਬਾ ਜੀ ਨੂੰ ਆਤਮਿਕ ਲਗਨ ਲਗ ਗਈ।ਇਹਨਾਂ ਦੀ ਬਿਰਤੀ ਛੋਟੇ ਹੁਦਿਆਂ ਹੀ ਇੰਨੀ ਸਾਧੂ ਸੁਭਾਅ ਵਾਲੀ ਸੀ ਕਿ ਇਹਨਾਂ ਦੇ ਨਾਲ ਖੇਡਣ ਵਾਲੇ ਸਾਥੀ ਆਪ ਜੀ ਨੂੰ ਛੋਟੀ ਅਵਸਥਾ ਵਿਚ ਹੀ“ਬਾਬਾ” ਜੀ ਕਹਿਣ ਲੱਗ ਗਏ ਸੀ। 14 ਸਾਲ ਦੀ ਉਮਰ ਵਿਚ ਹੀ ਆਪਣੇ ਸਭ ਤੋਂ ਵੱਡੇ ਭਾਈ ਸਾਹਿਬ ਜੀ ਦੇ ਨਾਲ ਪਿਤਾ ਪੁਰਖੀ ਕਿਰਤ ਕਰਨ ਲੱਗ ਪਏ।ਕਿਰਤ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਜਿੰਨੀ ਮਜ਼ਦੂਰੀ ਮਿਲਦੀ ਉਸ ਤੋਂ ਦੁਗਣਾ ਕੰਮ ਕਰਦੇ ਸਨ।ਜਿੰਨੀ ਰਕਮ ਮਿਲਦੀ ਉਹ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੰਦੇ ਸਨ।ਇਕ ਵਾਰ ਦੀ ਗੱਲ ਹੈ ਕਿ ਆਪ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰ ਰਹੇ ਸਨ, ਕਿ ਇਕ ਫਕੀਰ ਆਇਆ ਜਿਸਦੇ ਚਿਹਰੇ ਤੇ ਕਾਫੀ ਜਲਾਲ ਸੀ।ਫਕੀਰ ਨੇ ਆ ਕੇ ਸਦ ਕੀਤੀ, ਘਰ ਵਾਲੇ ਘਰ ਨਹੀਂ ਸਨ। ਦੂਜੀ ਵਾਰ ਫਕੀਰ ਨੇ ਭਿਛਿਆ ਮੰਗੀ।ਇਸ ਅਵਾਜ ਨੂੰ ਸੁਣ ਕੇ ਬਾਬਾ ਜੀ ਦੇ ਮਨ ਵਿਚ ਰਹਿਮ ਆ ਗਿਆ।ਘਰ ਵਾਲਿਆਂ ਨੇ ਮੱਕੀ ਮੰਜੀ ਤੇ ਸੁੱਕਣ ਵਾਸਤੇ ਖਿਲਾਰੀ ਹੋਈ ਸੀ।ਹਜ਼ੂਰ ਨੇ ਮੱਕੀ ਦਾ ਚੰਗਾ ਬੁੱਕ ਭਰ ਕੇ ਫਕੀਰ ਦੇ ਕਾਸੇ ਵਿਚ ਪਾਇਆ।ਫਕੀਰ ਦਾ ਕਾਸਾ ਭਰ ਗਿਆ ਤੇ ਫਕੀਰ ਬੋਲਿਆ ਮਿਸਤਰੀ ਜੀ ਇਹ ਤੁਹਾਡੀ ਆਪਣੀ ਕਮਾਈ ਨਹੀਂ ਸੀ। ਆਪਣੀ ਕਮਾਈ ਹੁੰਦੀ ਤਾ ਇੰਨੀ ਬੁੱਕ ਭਰ ਕੇ ਨਾ ਦਿੰਦੇ। ਇਹ ਕਹਿ ਕੇ ਫਕੀਰ ਤੁਰ ਗਿਆ ਅਤੇ ਬਾਬਾ ਜੀ ਦੇ ਅੰਦਰ ਇਤਨਾ ਅਸਰ ਹੋਇਆ ਤੇ ਰਹਿ ਨਾ ਸਕੇ, ਮਨ ਵਿਚ ਵਿਚਾਰ ਕੀਤੀ ਕਿ ਇਹ ਝੂਠੀ ਕਮਾਈ ਕੀ ਕਰਨੀ ਹੈ। ਕਮਾਈ ਉਹ ਕਰੀਏ ਜੋ ਸਾਰੇ ਸੰਸਾਰ ਵਿਚ ਵਰਤਾਈ ਜਾਵੇ।ਉਸੇ ਵੇਲੇ ਬਾਬਾ ਜੀ ਫਕੀਰ ਦੀ ਭਾਲ ਵਿਚ ਤੁਰ ਪਏ ਫਕੀਰ ਤਾਂ ਪਤਾ ਨਹੀਂ ਕਿਥੇ ਅਲੋਪ ਹੋ ਗਿਆ ਪਰ ਬਾਬਾ ਜੀ ਫਿਰ ਵਾਪਿਸ ਪਿੰਡ ਨਹੀਂ ਵੜੇ। ਘਰ ਛੱਡ ਕੇ ਜੰਗਲ ਨੂੰ ਚਲੇ ਗਏ।ਹੁਣ ਸੋਚਿਆ ਬਈ ਨਾਮ ਜਪਨਾ ਹੈ ਤੇ ਰੋਟੀ ਕਿਥੋਂ ਖਾਈਏ।ਬਹੁਤ ਸੋਚ ਕੇ ਇਹ ਫੈਸਲਾ ਕੀਤਾ ਕਿ ਦੁਨੀਆਂ ਵਿਚ ਬਥੇਰੇ ਮੰਗ ਕੇ ਗੁਜ਼ਾਰਾ ਕਰ ਲੈਂਦੇ ਹਨ। ਜੇ ਨਾਮ ਜਪਣ ਦੀ ਖਾਤਰ ਮੰਗ ਕੇ ਵੀ ਖਾ ਲਿਆ ਤਾਂ ਕੀ ਡਰ ਹੈ। ਇਸ ਵਿਚਾਰ ਅਨੁਸਾਰ ਇਕ ਪਿੰਡ ਵਿਚ ਚਲੇ ਗਏ। ਅੱਗੇ ਜੱਟੀ ਰੋਟੀਆਂ ਪਕਾ ਰਹੀ ਹੈ। ਬਾਬਾ ਜੀ ਨੇ ਬਿਨਾਂ ਕਿਸੇ ਅਵਾਜ਼ ਦੇਣ ਦੇ ਕਿਹਾ,ਮੈਂ ਰੋਟੀ ਖਾਣੀ ਹੈ।ਅੱਗੋਂ ਜੱਟੀ ਨੇ ਬੁਰਾ ਭਲਾ ਕਿਹਾ ਪਰ ਬਾਬਾ ਜੀ ਚੁਪ ਰਹੇ ਤਾਂ ਜੱਟ ਨੇ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਇੰਝ ਨਹੀ ਆਖੀਦਾ।ਜਿਹੜਾ ਮੰਗਣ ਹੀ ਆ ਗਿਆ: