Sunday, October 20, 2019
Home > News > ਦੇਖੋ ਸਿੱਪੀ ਦੀ ਨੱਕਾਸ਼ੀ ਨਾਲ ਤਿਆਰ ਹੋਏ ਦਰਸ਼ਨੀ ਡਿਊਢੀ ਦੇ ਦਰਵਾਜ਼ੇ

ਦੇਖੋ ਸਿੱਪੀ ਦੀ ਨੱਕਾਸ਼ੀ ਨਾਲ ਤਿਆਰ ਹੋਏ ਦਰਸ਼ਨੀ ਡਿਊਢੀ ਦੇ ਦਰਵਾਜ਼ੇ

ਸੱਚ ਖੰਡ ਸ੍ਰੀ ਹਰਿਮੰਦਿਰ ਸਾਹਿਬ… ਉਹ ਪਵਿੱਤਰ ਅਸਥਾਨ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ‘ਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਦਰਸ਼ਨਾ ਲਈ ਪਹੁੰਚਦੇ ਨੇ। ਸ਼ਰਧਾ ਤੇ ਆਸਥਾ ਦੀ ਭਾਵਨਾ ਲੈ ਕੇ ਸ਼ਰਧਾਲੂ ਦਰਸ਼ਨੀ ਡਿਊਢੀ ਚੋਂ ਗੁਜ਼ਰਦੇ ਹੋਏ ਹਰਿਮੰਦਿਰ ਸਾਹਿਬ ਦੇ ਦਰਸ਼ਨ ਲਈ ਦਰਬਾਰ ‘ਚ ਪਹੁੰਚਦੇ ਨੇ।ਦਰਸ਼ਨੀ ਡਿਊਢੀ ‘ਚ ਲੱਗੇ ਇਤਿਹਾਸਿਕ ਦਰਵਾਜ਼ਿਆਂ ਨੂੰ ਬਦਲਣ ਦੀ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ

ਕਾਰ ਸੇਵਾ ਹੁਣ ਮੁਕੰਮਲ ਹੋ ਚੁੱਕੀ ਹੈ ਤੇ ਇਹਨਾਂ ਦਰਵਾਜ਼ਿਆਂ ਦੀ ਜਗ੍ਹਾ ਹੁਣ ਨਵੇਂ ਦਰਵਾਜੇ ਸ਼ੁਸ਼ੋਭਿਤ ਕੀਤੇ ਜਾਣਗੇ।ਕਿਹਾ ਜਾਂਦਾ ਹੈ ਕਿ ਦਰਸ਼ਨੀ ਡਿਊਢੀ ‘ਚ ਲੱਗੇ ਇਤਿਹਾਸਿਕ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੌਰਾਨ ਲੱਗੇ ਸੀ ਤੇ ਇਹ ਦਰਵਾਜ਼ੇ ਹਾਥੀ ਦੇ ਦੰਦਾਂ ਤੋਂ ਤਿਆਰ ਕੀਤੇ ਗਏ ਸੀ। ਪਿਛਲੇ ਕੁਝ ਸਮੇਂ ਤੋਂ ਦਰਵਾਜ਼ੇ ਖਰਾਬ ਹੋਣ ਕਾਰਨ ਐੱਸ.ਜੀ.ਪੀ.ਸੀ ਵੱਲੋਂ ਇਹਨਾਂ ਨੂੰ ਬਦਲਣ ਦਾ ਵਿਚਾਰ ਬਣਾਇਆ ਗਿਆ ਸੀ ਪਰ ਹਾਥੀ ਦੇ ਦੰਦ ਨਾ ਮਿਲਣ ਕਾਰਨ ੫ ਸਾਲ ਪਹਿਲਾ ਇਸ ਸੇਵਾ ਨੂੰ ਰੋਕ ਦਿੱਤਾ ਗਿਆ ਸੀ। ਕੁਝ ਸਮੇਂ ਬਾਅਦ ਐੱਸ.ਜੀ.ਸੀ.ਵੱਲੋਂ ਇਹਨਾਂ ਦਰਵਾਜ਼ਿਆਂ ਨੂੰ ਮੁੜ ਤੋਂ ਬਦਲਣ ਦਾ ਵਿਚਾਰ ਬਣਾਇਆ ਗਿਆ ਤੇ ਇਸਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੋਂਪ ਦਿੱਤੀ ਗਈ।ਖਾਸ ਤੌਰ ‘ਤੇ ਤਿਆਰ ਕੀਤੇ ਗਏ ਇਹਨਾਂ ਦਰਵਾਜ਼ਿਆਂ ਦੇ ਇਕ ਪਾਸੇ ਟਾਹਲੀ ਦੀ ਲੱਕੜ ‘ਤੇ ਸਿੱਪੀ ਦੀ ਨਿਕਾਸੀ ਕੀਤੀ ਗਈ ਹੈ ਤੇ ਦੂਜੇ ਪਾਸੇ ਕਰੀਬ ੬੫ ਕਿਲੋਂ ਚਾਂਦੀ ਲਗਾਈ ਗਈ ਹੈ। ਕਾਰੀਗਰਾਂ ਵੱਲੋਂ ਦਰਵਾਜ਼ਿਆਂ ‘ਤੇ ਕੀਤੀ ਗਈ ਮੀਣਾਕਾਰੀ ਬੇਹੱਦ ਖਾਸ ਤੇ ਨਿਵੇਕਲੀ ਹੈ ਜੋ ਹਰ ਕਿਸੇ ਦੇਖਣ ਵਾਲੇ ਦੇ ਮਨ ਨੂੰ ਭਾਉਂਦੀ ਹੈ।…… ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਦਰਵਾਜੇ ਜੋ 2010 ਵਿੱਚ ਮੁਰੰਮਤ ਲਈ ਉਤਾਰੇ ਗਏ ਸਨ ਤੇ ਇਸ ਦੀ ਕਾਰਸੇਵਾ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਗਈ ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਬਣ ਕੇ ਤਿਆਰ ਹੋ ਗਏ ਹਨ ਤੇ ਜਾਣਕਾਰੀ ਮੁਤਾਬਿਕ ਅਗਲੇ ਹਫ਼ਤੇ ਇਹ ਦਰਵਾਜੇ ਇੱਕ ਵਾਰ ਫੇਰ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੀ ਸ਼ੋਭਾ ਵਧਾਉਣਗੇ। ਦਰਸ਼ਨੀ ਡਿਓੜੀ ਦੇ ਪੁਰਾਤਨ ਦਰਵਾਜੇ ਜਿਨ੍ਹਾਂ ਨੂੰ ਧਾਰਮਿਕ ਭਾਸ਼ਾ ਵਿੱਚ ਕਿਵਾੜ ਕਿਹਾ ਜਾਂਦਾ ਹੈ ਹਰਿਮੰਦਰ ਸਾਹਿਬ ਜੀ ਦੀ ਸਾਫ਼ ਸਫਾਈ ਦੇ ਮੰਤਵ ਨਾਲ ਹੀ ਕੁਝ ਘੰਟੇ ਬੰਦ ਕੀਤੇ ਜਾਂਦੇ ਹਨ ਲਗਭਗ ਸਵਾ ਦੋ ਸੌ ਸਾਲ ਪੁਰਾਤਨ ਹਨ ਜਿਸ ਕਰਕੇ ਇਨ੍ਹਾਂ ਦੀ ਹਾਲਤ ਖ਼ਰਾਬ ਹੋ ਚੁੱਕੀ ਸੀ ਤੇ ਮੁਰੰਮਤ ਦੇ ਲਿਹਾਜ਼ ਨਾਲ ਉਤਾਰੇ ਗਏ ਸਨ ਤੇ ਇਨ੍ਹਾਂ ਦੀ ਜਗ੍ਹਾ ਤੇ ਆਰਜ਼ੀ ਦਰਵਾਜੇ ਲਗਾਏ ਗਏ ਸਨ। ਪੁਰਾਤਨ ਦਰਵਾਜਿਆਂ ਤੇ ਪਹਿਲਾਂ ਹਾਥੀ ਦੰਦਾਂ ਨਾਲ ਵਰਕ ਕਰਕੇ ਸੁੰਦਰ ਬਣਾਏ ਗਏ ਸਨ ਪਰ ਭਾਰਤ ਸਰਕਾਰ ਵੱਲੋਂ ਹਾਥੀ ਦੰਦਾਂ ਦੀ ਵਰਤੋਂ ਦੀ ਮਨਾਹੀ ਦੇ ਚਲਦਿਆਂ ਕਾਰਸੇਵਾ ਵਾਲੇ ਸੰਤਾਂ ਨੇ ਪੁਰਾਤਤਵ ਅਤੇ ਸਿੱਖ ਇਮਾਰਤਸਾਜ਼ੀ ਦੇ ਮਾਹਿਰਾਂ ਦੀ ਸਲਾਹ ਲੈ ਕੇ ਹੁਣ ਇਨ੍ਹਾਂ ਦਰਵਾਜਿਆਂ ਤੇ ਸਮੁੰਦਰੀ ਸਿੱਪੀ ਦੀ ਵਰਤੋਂ ਕੀਤੀ ਹੈ ਜਿਸ ਦੀ ਚਮਕ ਵੀ ਹਾਥੀ ਦੰਦਾਂ ਵਰਗੀ ਹੀ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਨਵੇਂ ਦਰਵਾਜਿਆਂ ਦੀ ਕਾਰਸੇਵਾ ਮੁਕੰਮਲ ਹੋ ਚੁੱਕੀ ਹੈ ਤੇ ਅਗਲੇ ਹਫ਼ਤੇ ਇੱਕ ਧਾਰਮਿਕ ਸਮਾਗਮ ਦੌਰਾਨ ਇਹ ਦਰਵਾਜੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਖੇ ਲਗਾ ਦਿੱਤੇ ਜਾਣਗੇ।