Monday, October 14, 2019
Home > News > ਸੁਖਬੀਰ ਦੱਸੇ ਬਹਿਬਲ ਕਲਾਂ ‘ਚ ਕਿਸਦੇ ਹੁਕਮਾਂ ‘ਤੇ ਚੱਲੀ ਗੋਲੀ : ਜਾਖੜ..

ਸੁਖਬੀਰ ਦੱਸੇ ਬਹਿਬਲ ਕਲਾਂ ‘ਚ ਕਿਸਦੇ ਹੁਕਮਾਂ ‘ਤੇ ਚੱਲੀ ਗੋਲੀ : ਜਾਖੜ..

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੀਆਂ ਕਰਤੂਤਾਂ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਉਮਰ ‘ਚ ਮਾੜੇ ਦਿਨ ਦੇਖਣੇ ਪੈ ਰਹੇ ਨੇ…ਜਾਖੜ 7 ਅਕਤੂਬਰ ਨੂੰ ਕਾਂਗਰਸ ਦੀ ਲੰਬੀ ‘ਚ ਹੋਣ ਵਾਲੀ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪਹੁੰਚੇ ਸਨ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਨਾ ਫ਼ੜੇ ਜਾਣ ਦੇ ਰੋਸ ‘ਚ ਬਰਗਾੜੀ ਵਿਖੇ ਚੱਲ ਰਿਹਾ

‘ਇਨਸਾਫ ਮੋਰਚਾ ਬਰਗਾੜੀ’ ਅੱਜ ਵੀ ਲਗਾਤਾਰ ਜਾਰੀ ਹੈ। ”ਧਰਨੇ ‘ਤੇ ਬੈਠੇ ਸਿੰਘਾਂ ਨੂੰ ਆਈ. ਐੱਸ. ਆਈ. ਦੇ ਏਜੰਟ ਜਾਂ ਅੱਤਵਾਦੀ ਕਹਿਣਾ ਸਰਾਸਰ ਗਲਤ ਹੈ”। ਇਸ ਗੱਲ ਦਾ ਪ੍ਰਗਟਾਵਾ ਮੋਰਚੇ ‘ਚ ਸ਼ਾਮਲ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਮੋਰਚੇ ਦੀ ਅਗਵਾਈ ਕਰ ਰਹੇ ਜਥੇ. ਧਿਆਨ ਸਿੰਘ ਮੰਡ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਦੇ ਲੋਕ ਇਸ ਸ਼ਾਂਤਮਈ ਮੋਰਚੇ ‘ਚ ਆਪਣੀ ਹਾਜ਼ਰੀ ਭਰ ਰਹੇ ਹਨ। ਭਾਈ ਦਾਦੂਵਾਲ ਨੇ ਦੱਸਿਆ ਕਿ 7 ਅਕਤੂਬਰ ਨੂੰ ਸ਼ਾਂਤਮਈ ਰੋਸ ਮਾਰਚ ਅਤੇ 14 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਇਸ ਦਿਨ ਬਰਗਾੜੀ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਜਾਣਗੀਆਂ। ਇਸ ਦੌਰਾਨ ਯੂ. ਪੀ. ਦੀ ਸੰਗਤ ਅਤੇ ਬੂਟਾ ਸਿੰਘ ਰਣਸ਼ੀਂਹਕੇ ਦੇ ਜਥੇ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ।ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਮਨਜੀਤ ਸਿੰਘ ਭੋਮਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ, ਭਾਈ ਮੱਖਣ ਸਿੰਘ ਨੰਗਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਰਣਜੀਤ ਸਿੰਘ ਅਤੇ ਮੰਦਰ ਸਿੰਘ ਵਲੋਂ ਨਿਭਾਈ ਗਈ।Punjab Congress President Sunil Jakhar says that due to Sukhbir Badal’s actions, Parkash Singh Badal is going to have to see bad days in this age … Jakhar had arrived on October 7 to assess the preparations for the long pending rallies of Congress. Disregarding the sacred forms of Sri Guru Granth Sahib and running the Bargari in protest of not being arrested by the Bargari incidents