Sunday, October 20, 2019
Home > News > ਆਹ ਦੇਖੋ ਕਿਵੇਂ ਅਤੇ ਕਿਸ ਬਾਬਾ ਜੀ ਨੇ ਸੁਨਾਮੀ (Tsunami) ਆਉਣ ਤੋਂ ਰੋਕ ਦਿੱਤੀ …

ਆਹ ਦੇਖੋ ਕਿਵੇਂ ਅਤੇ ਕਿਸ ਬਾਬਾ ਜੀ ਨੇ ਸੁਨਾਮੀ (Tsunami) ਆਉਣ ਤੋਂ ਰੋਕ ਦਿੱਤੀ …

ਸੁਨਾਮੀ ( ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।

ਨਾਨੀ ਇਤਿਹਾਸਕਾਰ ਥੂਸੀਡਾਈਡਸ ਨੇ ੪੨੬ ਈ.ਪੂ. ਵਿੱਚ ਸੁਝਾਅ ਦਿੱਤਾ ਸੀ ਕਿ ਸੁਨਾਮੀ ਸਮੁੰਦਰ-ਹੇਠਲੇ ਭੁਚਾਲਾਂ ਨਾਲ ਸਬੰਧਤ ਹੈ।[ ਪਰ ਸੁਨਾਮੀ ਦੇ ਸੁਭਾਅ ਦੀ ਸਮਝ ੨੦ਵੀਂ ਸਦੀ ਤੱਕ ਬਹੁਤ ਹੀ ਤੁੱਛ ਰਹੀ ਅਤੇ ਅਜੇ ਵੀ ਬਹੁਤ ਕੁਝ ਸਮਝਣਾ ਬਾਕੀ ਹੈ। ਆਧੁਨਿਕ ਘੋਖ ਦੇ ਪ੍ਰਮੁੱਖ ਕਾਰਜ-ਖੇਤਰਾਂ ਵਿੱਚ ਇਹ ਪਤਾ ਲਗਾਉਣਾ ਸ਼ਾਮਲ ਹੈ ਕਿ ਕੁਝ ਬਹੁਤ ਵੱਡੇ ਭੁਚਾਲ ਸੁਨਾਮੀ ਪੈਦਾ ਕਿਉਂ ਨਹੀਂ ਕਰਦੇ ਜਦਕਿ ਕਈ ਛੋਟੇ ਭੁਚਾਲ ਕਰਦੇ ਹਨ; ਮਹਾਂਸਾਗਰਾਂ ਵਿੱਚ ਸੁਨਾਮੀ ਦੀ ਰਾਹਦਾਰੀ ਦਾ ਸਹੀ ਪੂਰਵ-ਅਨੁਮਾਨ ਲਗਾਉਣਾ; ਅਤੇ ਇਸਦਾ ਸਹੀ ਪੂਰਵ-ਅਨੁਮਾਨ ਲਗਾਉਣਾ ਕਿ ਸੁਨਾਮੀ ਕਿਸੇ ਖ਼ਾਸ ਤਟਰੇਖਾ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਛੱਡੇਗੀ। ਇੰਡੋਨੇਸ਼ੀਆ ਵਿਚ ਭੁਚਾਲ ਤੋਂ ਬਾਅਦ ਆਈ ਸੁਨਾਮੀ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮੌਤਾਂ ਦੀ ਗਿਣਤੀ ਵਧ ਕੇ 832 ਹੋ ਗਈ ਹੈ। ਭੂਚਾਲ ਤੇ ਸੁਨਾਮੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਲੂ ਸ਼ਹਿਰ ਵਿੱਚ ਰਾਹਤ ਅਤੇ ਬਚਾਅ ਕਰਮੀਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ।ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਭੂਚਾਲ ਅਤੇ ਸੁਨਾਮੀ ਵਿੱਚ ਪੰਜ–ਪੰਜ ਫੁੱਟ ਉੱਚੀ ਉੱਠੀਆਂ ਲਹਿਰਾਂ ਦੀ ਚਪੇਟ ਵਿੱਚ ਆਉਣ ਕਾਰਨ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਸਰਕਾਰੀ ਬੁਲਾਰੇ ਨੇ ਕਿਹਾ ਕਿ ਘੱਟ ਤੋਂ ਘੱਟ 540 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਹਸਪਤਾਲਾਂ ਨੂੰ ਵੱਡੀ ਗਿਣਤੀ ਜ਼ਖ਼ਮੀਆਂ ਦੇ ਇਲਾਜ ਵਿੱਚ ਬਹੁਤ ਸਮੱਸਿਆ ਦ ਸਾਹਮਣਾ ਕਰਨਾ ਪੈ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਨੇ ਕਿਹਾ ਕਿ ਫ਼ੌਜ ਨੂੰ ਬੁਲਾਇਆ ਗਿਆ ਹੈ ਤਾਂ ਕਿ ਉਹ ਪੀੜਤਾਂ ਤੱਕ ਪਹੁੰਚਣ ਅਤੇ ਮ੍ਰਿਤਕ ਸਰੀਰਾਂ ਨੂੰ ਲੱਭਣ ਅਤੇ ਬਚਾਅ ਟੀਮਾਂ ਦੀ ਮਦਦ ਕਰ ਸਕਣ। ਕੁਝ ਸਰਕਾਰੀ ਜਹਾਜ਼ ਰਾਹਤ ਸਮੱਗਰੀ ਲੈ ਕੇ ਪਾਲੂ ਦੇ ਪ੍ਰਮੁੱਖ ਹਵਾਈ ਅੱਡੇ ਤੱਕ ਪਹੁੰਚੇ ਹਨ। ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਤੱਕ ਇਹ ਹਵਾਈ ਅੱਡਾ ਵਪਾਰਕ ਉਡਾਣਾਂ ਲਈ ਬੰਦ ਰਹੇਗਾ। ਸਮੁੰਦਰ ਤਟ ਉੱਤੇ ਜਸ਼ਨ ਦੀ ਤਿਆਰੀ ਵਿੱਚ ਜੁਟੇ ਲੋਕ ਲਾਪਤਾ ਦੱਸੇ ਜਾ ਰਹੇ ਹਨ।ਉਨ੍ਹਾਂ ਦੇ ਬਾਰੇ ਵਿੱਚ ਹੁਣ ਤੱਕ ਕੋਈ ਜਾਣਕਾਰੀ ਨਾ ਮਿਲਣ ਤੋਂ ਚਿੰਤਾ ਦੀ ਹਾਲਤ ਬਣੀ ਹੋਈ ਹੈ। ਇਹ ਜਾਣਕਾਰੀ ਆਪਦਾ ਏਜੰਸੀ ਨੇ ਦਿੱਤੀ। ਕਰੀਬ ਸਾਢੇ ਤਿੰਨ ਲੱਖ ਦੀ ਆਬਾਦੀ ਵਾਲੇ ਪਾਲੂ ਵਿੱਚ ਸ਼ੁੱਕਰਵਾਰ ਨੂੰ ਸੁਨਾਮੀ ਦੀ ਚਪੇਟ ਵਿੱਚ ਆਉਣ ਨਾਲ ਮਾਰੇ ਗਏ ਲੋਕਾਂ ਦੇ ਮ੍ਰਿਤਕ ਸਰੀਰ ਸਮੁੰਦਰ ਤਟ ਉੱਤੇ ਨਜ਼ਰ ਆ ਰਹੇ ਹਨ। ‘ ਤੁਹਾਨੂੰ ਦੱਸ ਦਈਏ ਕਿ ਇੱਥੇ ਬੀਤੇ ਦਿਨ 7.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਤੋਂ ਬਾਅਦ ਸੁਨਾਮੀ ਆਈ ਅਤੇ ਸੁਨਾਮੀ ਦੀਆਂ 5 ਫੁੱਟ ਉੱਚੀਆਂ ਲਹਿਰਾਂ ‘ਚ ਕਈ ਘਰ ਅਤੇ ਲੋਕ ਰੁੜ੍ਹ ਗਏ। ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ ਅਤੇ ਫਿਲਹਾਲ ਇਨ੍ਹਾਂ ਨੂੰ ਕੈਂਪਾਂ ‘ਚ ਸ਼ਰਣ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇੱਥੇ ਆਏ ਭੂਚਾਲ ਦਾ ਕੇਂਦਰ ਪਾਲੂ ਸ਼ਹਿਰ ਤੋਂ 78 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਹ ਮੱਧ ਸੁਲਾਵੇਸੀ ਸੂਬੇ ਦੀ ਰਾਜਧਾਨੀ ਹੈ। ਭੂਚਾਲ ਦੀ ਤੀਬਰਤਾ ਇੰਨੀ ਵਧੇਰੇ ਸੀ ਕਿ ਇਸ ਦਾ ਪ੍ਰਭਾਵ ਦੂਰ-ਦੂਰ ਤਕ ਪਿਆ।ਪਾਲੂ ਦੇ ਦੱਖਣ ‘ਚ ਤਕਰੀਬਨ 175 ਕਿਲੋਮੀਟਰ ਦੀ ਦੂਰੀ ‘ਤੇ ਤੋਰਾਜਾ ਦੀ ਨਿਵਾਸੀ ਲੀਸਾ ਸੋਬਾ ਪਾਲੋਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਖਰੀ ਝਟਕਾ ਬਹੁਤ ਤੇਜ਼ ਸੀ। ਇੰਡੋਨੇਸ਼ੀਆ ਦੀ ਭੂਗੋਲਿਕ ਸਥਿਤੀ ਕਾਰਨ ਇੱਥੇ ਭੂਚਾਲ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਦਸੰਬਰ 2004 ‘ਚ ਪੱਛਮੀ ਇੰਡੋਨੇਸ਼ੀਆ ਦੇ ਸੁਮਾਰਾ ‘ਚ 9.3 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ‘ਚ 2,20,000 ਲੋਕ ਮਾਰੇ ਗਏ ਸਨ।ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿੱਚ ਸ਼ੁੱਕਰਵਾਰ ਨੂੰ ਆਏ 7.5 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਤੋਂ ਬਾਅਦ ਉੱਠੀ ਸੁਨਾਮੀ ਨੇ ਦੇਸ਼ ਵਿੱਚ ਭਾਰੀ ਤਬਾਹੀ ਲਿਆਂਦੀ ਹੈ।