Thursday, July 18, 2019
Home > News > Sri Hazur Sahib ਦੀ ਸੰਗਤ ਨੇ ਘੇਰ ਲਈ Harsimrat Badal-ਪੁੱਛੇ Bargari ਮਾਮਲੇ ਤੇ ਤਿੱਖੇ ਸਵਾਲ

Sri Hazur Sahib ਦੀ ਸੰਗਤ ਨੇ ਘੇਰ ਲਈ Harsimrat Badal-ਪੁੱਛੇ Bargari ਮਾਮਲੇ ਤੇ ਤਿੱਖੇ ਸਵਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਨਾ ਫ਼ੜੇ ਜਾਣ ਦੇ ਰੋਸ ‘ਚ ਬਰਗਾੜੀ ਵਿਖੇ ਚੱਲ ਰਿਹਾ ‘ਇਨਸਾਫ ਮੋਰਚਾ ਬਰਗਾੜੀ’ ਅੱਜ ਵੀ ਲਗਾਤਾਰ ਜਾਰੀ ਹੈ। ”ਧਰਨੇ ‘ਤੇ ਬੈਠੇ ਸਿੰਘਾਂ ਨੂੰ ਆਈ. ਐੱਸ. ਆਈ. ਦੇ ਏਜੰਟ ਜਾਂ ਅੱਤਵਾਦੀ ਕਹਿਣਾ ਸਰਾਸਰ ਗਲਤ ਹੈ”।ਇਸ ਗੱਲ ਦਾ ਪ੍ਰਗਟਾਵਾ ਮੋਰਚੇ ‘ਚ ਸ਼ਾਮਲ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਮੋਰਚੇ ਦੀ ਅਗਵਾਈ ਕਰ ਰਹੇ

ਜਥੇ. ਧਿਆਨ ਸਿੰਘ ਮੰਡ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਦੇ ਲੋਕ ਇਸ ਸ਼ਾਂਤਮਈ ਮੋਰਚੇ ‘ਚ ਆਪਣੀ ਹਾਜ਼ਰੀ ਭਰ ਰਹੇ ਹਨ।ਭਾਈ ਦਾਦੂਵਾਲ ਨੇ ਦੱਸਿਆ ਕਿ 7 ਅਕਤੂਬਰ ਨੂੰ ਸ਼ਾਂਤਮਈ ਰੋਸ ਮਾਰਚ ਅਤੇ 14 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਇਸ ਦਿਨ ਬਰਗਾੜੀ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਜਾਣਗੀਆਂ। ਇਸ ਦੌਰਾਨ ਯੂ. ਪੀ. ਦੀ ਸੰਗਤ ਅਤੇ ਬੂਟਾ ਸਿੰਘ ਰਣਸ਼ੀਂਹਕੇ ਦੇ ਜਥੇ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਮਨਜੀਤ ਸਿੰਘ ਭੋਮਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ, ਭਾਈ ਮੱਖਣ ਸਿੰਘ ਨੰਗਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਰਣਜੀਤ ਸਿੰਘ ਅਤੇ ਮੰਦਰ ਸਿੰਘ ਵਲੋਂ ਨਿਭਾਈ ਗਈ।’Asafa Morcha Bargari’, running at Bargari in protest of the disrespect of the sacred nature of Sri Guru Granth Sahib and not being arrested by the people of the Bargari incident, is still continuing today. “They came to the dharna to the Singhs. S. I have It is wrong to say the agent or the terrorist. “The group involved in this disclosure agitation Jatha leading Bhai Baljeet Singh Daduwal and Morcha Dhian Singh Mand has been done. He said that Hindus, Muslims and people of the Sikh community are presenting their presence in this peaceful front.

Leave a Reply

Your email address will not be published. Required fields are marked *