Friday, January 24, 2020
Home > News > ਭਾੲੀ ਕਾਬਲ ਸਿੰਘ ਜੀ” ਜਿਹਨਾਂ ਨੇ ਨਰਕਧਾਰੀ ਗੁਰਬਚਨੇ ਨੂੰ ਗੱਡੀ ਚੜਾੲਿਅਾ ਸੀ

ਭਾੲੀ ਕਾਬਲ ਸਿੰਘ ਜੀ” ਜਿਹਨਾਂ ਨੇ ਨਰਕਧਾਰੀ ਗੁਰਬਚਨੇ ਨੂੰ ਗੱਡੀ ਚੜਾੲਿਅਾ ਸੀ

13 ਅਪ੍ਰੈਲ 1978 ਵਾਲੇ ਦਿਨ ਨਕਲੀ ਨਿਰੰਕਾਰੀ ਮੁਖੀ ਜੋ ਕਿ ਅੰਮਿ੍ਰਤਸਰ ਵਿਖੇ ਆਪਣੇ ਕੁਸਤਸੰਗ ਵਿਚ ਸਤਿਗੁਰਾਂ ਦਾ ਅਪਮਾਨ ਕਰ ਰਿਹਾ ਸੀ ਤਾਂ ‘ਗੁਰ ਕੀ ਨਿੰਦਾ ਸੁਨੈ ਨ ਕਾਨ’ ਦੇ ਕਥਨ ਅਨੁਸਾਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਪ੍ਰੇਰਨਾ ਅਤੇ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਹੋਰਾਂ ਦੀ ਅਗਵਾਈ ’ਚ ਸਿੰਘਾਂ ਦਾ ਇਕ ਸ਼ਾਂਤਮਈ ਜਥਾ ਇਸ ਕੂੜ ਸਮਾਗਮ ਦੇ ਵਿਰੋਧ ਲਈ ਤੁਰਿਆ, ਪਰ ਜਿਸ ਵੇਲੇ ਸਿੰਘਾਂ ਨੇ ਆਣ ਕੇ ਨਕਲੀ ਨਿਰੰਕਾਰੀ ਮੁਖੀ ਗੁਰਬਚਨੇ ਨੂੰ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਤੋਂ ਵਰਜਿਆ ਤਾਂ ਇਸ ਦਾ ਜਵਾਬ ਉਨ੍ਹਾਂ ਨੇ ਸਿੰਘਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਿੱਤਾ, ਜਿਸ ਕਾਰਨ 13 ਸਿੰਘ ਸ਼ਹੀਦ ਤੇ 80 ਦੇ ਕਰੀਬ ਸਿੰਘ ਜ਼ਖਮੀ ਹੋ ਗਏ। ਸਾਡੇ ਹੀ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਕਲੀ ਨਿਰੰਕਾਰੀਏ ਸਾਡੇ ਹੀ ਸਿੰਘਾਂ ਨੂੰ ਸ਼ਹੀਦ ਕਰ ਜਾਣ ਅਤੇ ਪੰਜਾਬ ਵਿੱਚ ਅਕਾਲੀ ਸਰਕਾਰ ਹੋਵੇ ਤਾਂ ਵੀ ਦੁਨਿਆਵੀਂ ਅਦਾਲਤਾਂ ਵਿੱਚੋਂ ਇਨਸਾਫ ਦੀ ਝਾਕ ਮੁੱਕ ਜਾਵੇ ਤਾਂ ਇਸ ਤੋਂ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ? ਨਿਰੰਕਾਰੀਆਂ ਨੇ ਅਦਾਲਤ ਰਾਹੀਂ ਇਸ ਕੇਸ ਨੂੰ ਅੰਮ੍ਰਿਤਸਰ ਦੀ ਅਦਾਲਤ ਤੋਂ ਹਰਿਆਣਾ ਦੀ ਕਰਨਾਲ ਅਦਾਲਤ ਵਿੱਚ ਬਦਲ ਲਿਆ। ਸਿੱਖ ਕਤਲੇਆਮ ਦਾ ਮੁਕੱਦਮਾ ਹਾਈ ਕੋਰਟ ਦੇ ਹੁਕਮ ਨਾਲ ਪੰਜਾਬ ਤੋਂ ਬਾਹਰ ਕਰਨਾਲ ਵਿਚ ਤਬਦੀਲ ਕਰ ਦਿਤਾ ਗਿਆ। 4 ਜਨਵਰੀ 1980 ਨੂੰ ਸ਼ਰੇਆਮ ਪੱਖਪਾਤ ਕਰਦਿਆਂ ਕਰਨਾਲ ਦੀ ਅਦਾਲਤ ਨੇ ਗੁਰਬਚਨੇ ਨਰਕਧਾਰੀਏ ਨੂੰ ਬਰੀ ਕਰ ਦਿੱਤਾ। ਨਾਲ਼ ਹੀ ਬਾਕੀ ਦੇ 64 ਦੋਸ਼ੀ ਵੀ ਬਰੀ ਕਰ ਦਿੱਤੇ। ਨਿਰੰਕਾਰੀਆਂ ਨੇ ਸ਼ਰੇਆਮ ਸਿੱਖਾਂ ਦਾ ਕਤਲੇਆਮ ਕੀਤਾ ਸੀ, ਪਰ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ। ਨਿਰੰਕਾਰੀਏ ਸਿੱਖਾਂ ਦੀ ਖਿੱਲੀ ਉਡਾਉਂਦੇ ਤੇ ਕਹਿੰਦੇ ਕਿ ਸਿੱਖਾਂ ਦੇ ਗੁਰੂ ਹਰਿਗੋਬਿੰਦ ਸਾਹਿਬ ਨੇ ਤਾਂ 52 ਕੈਦੀ ਛੁਡਵਾਏ ਸੀ ਪਰ ਸਾਡਾ ਗੁਰੂ 64 ਕੈਦੀ ਛੁਡਵਾ ਲਿਆਇਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਥੇਦਾਰ ਤਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਅਤੇ ਹੋਰ ਬਹੁਤ ਸਾਰੇ ਸਰਗਰਮ ਪੰਥਕ ਕਾਰਕੁਨ, ਸਿੱਖਾਂ ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਯਕੀਨਨ ਸਜ਼ਾ ਦੇਣਾ ਚਾਹੁੰਦੇ ਸਨ। ਅਖ਼ੀਰ ਉਹ ਇਸ ਮਿਸ਼ਨ ਵਿਚ ਕਾਮਯਾਬ ਹੋ ਗਏ। 24 ਅਪ੍ਰੈਲ 1980 ਨੂੰ ਗੁਰਬਚਨੇ ਨਰਕਧਾਰੀਏ ਨੂੰ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਨੇ ਉਸ ਦੇ ਦੋ ਬਾਡੀਗਾਰਡਾਂ ਸਮੇਤ ਸੋਧਾ ਲਾ ਦਿੱਤਾ।