Friday, July 19, 2019
Home > News > ਮਰਦੀ ਇਨਸਾਨੀਅਤ- ਸਿਰਫ 100 ਰੁਪਏ ਦੇਣੇ ਸਨ ਤਾਂ ਕਰ ਦਿੱਤਾ ਕਤਲ!!

ਮਰਦੀ ਇਨਸਾਨੀਅਤ- ਸਿਰਫ 100 ਰੁਪਏ ਦੇਣੇ ਸਨ ਤਾਂ ਕਰ ਦਿੱਤਾ ਕਤਲ!!

ਮਰਦੀ ਇਨਸਾਨੀਅਤ- ਸਿਰਫ 100 ਰੁਪਏ ਦੇਣੇ ਸਨ ਤਾਂ ਕਰ ਦਿੱਤਾ ਮੁਰਦਾਰ ਇਨਸਾਨਾਂ ਦੀ ਭੀੜ ਵੱਧ ਰਹੀ ਹੈ। ਪਰ ਇਨਸਾਨੀਅਤ ਖਤਮ ਹੋ ਰਹੀ ਹੈ। ਜਦਕਿ ਇਨਸਾਨੀਅਤ ਮੁੱਕ ਜਾਣ ’ਤੇ ਮਨੁੱਖਾਂ ਤੇ ਪੱਥਰਾਂ ’ਚ ਕੋਈ ਫਰਕ ਨਹੀਂ ਰਹਿ ਜਾਂਦਾ। ਧਰਮ ਦਾ ਪਾਸਾਰ ਅੱਜ ਅਸੀਮ ਹੈ। ਲੇਕਿਨ, ਬਾਵਜੂਦ ਇਸ ਦੇ ਧਰਮਾਂ ਦਾ ‘ਧਰਮ’ ਇਨਸਾਨੀਅਤ ਮਨੁੱਖੀ ਮਾਨਸਿਕਤਾਵਾਂ ’ਚ ਮੁੱਕ ਰਿਹੈ। ਕਿਉਂ ਅੱਜ ਹਰ ਕੋਈ ਜਖਮ ਲਾਉਣ ਵਾਲਾ ਹੈ,

ਕੋਈ ਭਾਈ ਘਨੱਈਆ ਬਣ ਕੇ ਇਨਸਾਨਾਂ ਹੱਥੋਂ ਜਮਖੀਂ ਹੋ ਕੇ ਸਹਿਕ ਰਹੀ ਇਨਸਾਨੀਅਤ ਦੇ ਜਖਮਾਂ ’ਤੇ ਮਲ੍ਹਮ ਨਹੀਂ ਲਾਉਂਦਾ? ‘ਸਮਾਜ ਵਿੱਚੋਂ ਗੁਆਚ ਰਹੀ ਇਨਸਾਨੀਅਤ’ ਅਸੰਵੇਦਨਸ਼ੀਲ ਹੋ ਚੁੱਕੇ ਮਨੁੱਖ ਅਤੇ ਸਮਾਜ ਨੂੰ ਪ੍ਰਤੀਬਿੰਬਤ ਕਰਦੇ ਹਨ। ਮਨੁੱਖੀ ਮਨ ਦੀ ਹੱਦੋਂ ਵੱਧ ਵਧੀ ਹੋਈ ਲਾਲਸਾ ਅਤੇ ਨਿੱਜ ਤੱਕ ਸੁੰਗਡ਼ ਚੁੱਕੀ ਮਾਨਸਿਕਤਾ ਇਸ ਰੁਝਾਨ ਦੀ ਮੁੱਖ ਵਜ੍ਹਾ ਹੋ ਸਕਦੀ ਹੈ, ਪਰ ਇਹ ਨਿਸ਼ਚੇ ਹੀ ਸਮੁੱਚੇ ਸਮਾਜ ਲਈ ਭਵਿੱਖ ਵਿੱਚ ਪੈਦਾ ਹੋਣ ਵਾਲੇ ਨਵੇਂ ਖ਼ਤਰਿਆਂ ਦੀ ਸੂਚਕ ਹੈ। ਇਸ ਨਿਰੰਤਰ ਵਾਪਰ ਰਹੇ ਘਟਨਾਕ੍ਰਮ ਤੋਂ ਮੁਕਤੀ ਲਈ ਸਿੱਖਿਆ ਦਾ ਪਾਸਾਰ, ਧਾਰਮਿਕ ਆਗੂਆ ਦੀ ਸਾਕਾਰਾਤਮਕ ਕੋਸ਼ਿਸ਼ ਅਤੇ ਸਰਕਾਰ ਦੇ ਸੁਹਿਰਦ ਯਤਨ ਸੁਚਾਰੂ ਭੂਮਿਕਾ ਨਿਭਾ ਸਕਦੇ ਹਨ।ਅੱਜ ਸੜਕਾਂ ’ਤੇ ਲੋਕ ਤੜਫਦੇ ਪਏ ਨੇ ਪਰ ਇਨਸਾਨਾਂ ਦੇ ਅੰਦਰਲੀ ਇਨਸਾਨੀਅਤ ਨਹੀਂ ਜਾਗਦੀ; ਕਿਉਂਕਿ ਇਨਸਾਨੀਅਤ ਭਾਵਨਾਵਾਂ ਦਾ ਪ੍ਰਵਾਹ ਹੈ, ਜੋ ਅੱਜ ਦੇ ਦੌਰ ’ਚ ਦਿਲਾਂ ਅੰਦਰ ਨਹੀਂ ਵਹਿੰਦਾ। ਲੋਕ ਇਹ ਵੀ ਨਹੀਂ ਸੋਚਦੇ ਕਿ ਜਿਸ ਜਮਖੀਂ ਨੂੰ ਉਹ ਤੜਫਦਾ ਛੱਡ ਆਏ, ਹੋ ਸਕਦੈ ਘਰ ਆਏ ਤੋਂ ਪਤਾ ਲੱਗੇ ਕਿ ਜਿਸ ਕੋਲੋਂ ਕਾਰ ਤੇਜ ਕਰਕੇ ਭਜਾ ਲਈ, ਉਹ ਸਾਡੀ ਹੀ ਆਂਦਰ ਸੀ। ਇਨਸਾਨੀਅਤ ਤੋਂ ਕੋਰੇ ਹੋਏ ਅੱਜ ਲੋਕ ਇਹ ਵੀ ਨਹੀਂ ਸੋਚ ਰਹੇ ਕਿ ਜੇਕਰ ਅੱਜ ਅਸੀਂ ਇਨਸਾਨੀਅਤ ਨੂੰ ਜਿੰਦਾ ਰੱਖੀਏ ਤੇ ਕਿਸੇ ਮਰਦੇ ਨੂੰ ਸੜਕ ਤੋਂ ਚੁੱਕੀਏ ਤਾਂ ਹੋ ਸਕਦੈ ਉਸ ਸਮੇਂ ਉਹੀ ਜਖਮੀਂ ਫਰਿਸ਼ਤਾ ਬਣਕੇ ਬਹੁੜ ਪਵੇ, ਜਦੋਂ ਕਿਤੇ ਅਸੀਂ ਸੜਕ ’ਤੇ ਲਹੂ-ਲੁਹਾਣ ਹੋ ਕੇ ਪਏ ਹੋਈਏ। ਇਨਸਾਨੀਅਤ ਇਹੀ ਕਰਮ ਹੈ। ਜੇ ਅਸੀਂ ਇਨਸਾਨੀਅਤ ਪਾਲਾਂਗੇ ਤਾਂ ਉਹ ਸਾਨੂੰ ਫਲ ਦੇਵੇਗੀ। ਜੋ ਦਿਲ ਦਾ ਵਿਹੜਾ ਇਨਸਾਨੀਅਤ ਦੇ ਰੁੱਖ ਤੋਂ ਸੱਖਣਾਂ ਹੈ,ਖੁਸ਼ੀਆਂ ਕਦੇ ਉਸ ਵਿਹੜੇ ’ਚ ਨਹੀਂ ਢੁੱਕਦੀਆਂ; ਕਿਉਂਕਿ ਇਹ ਇਨਸਾਨੀਅਤ ਦੇ ਰੁੱਖ ਥੱਲੇ ਹੀ ਚਹਿਕਦੀਆਂ ਹਨ। ਜੇ ਮਨਾਂ ’ਚੋਂ ਮਨੁੱਖਤਾ ਨਾ ਮਰਦੀ ਤਾਂ ਸ਼ਾਇਦ ਕਦੇ ਕੋਈ ਪੇਟ ਰਾਤ ਨੂੰ ਰੋਟੀ ਤੋਂ ਮਰਹੂਮ ਨਾ ਰਹਿੰਦਾ। ਜਿੰਨ੍ਹਾਂ ਕੋਲ ਅਪਾਰ ਦੌਲਤ ਹੈ, ਉਹ ਵੀ ਦਾਨ ਦਾ ਧਰਮ ਭੁੱਲ ਗਏ। ਕਮਾਈਆਂ ’ਚੋਂ ਹਿੱਸਾ ਕੱਢਣ ਦੀ ਰੀਤ ਧਾਰਮਿਕ ਪੁਰਸ਼ਾਂ ਨੇ ਇਸੇ ਲਈ ਤੋਰੀ ਸੀ ਕਿ ਇਨਸਾਨੀਅਤ ਲੋੜਵੰਦਾਂ ਨੂੰ ਪਾਲ਼ਦੀ ਰਹੇ। ਪਰ ਅੱਜ ਲੋਕ ਇਹ ਸੰਕਲਪ ਵਿਸਾਰ ਗਏ। ਜੋ ਥੋੜੇ ਜਿਹੇ ਇਸ ਕਾਜ ਨੂੰ ਕਰਦੇ ਹਨ, ਉਨ੍ਹਾਂ ਦਾ ਦਾਨ ਇਨਸਾਨੀਅਤ ਦੇ ਦੁਸ਼ਮਣ ਹੜੱਪ ਜਾਂਦੇ ਨੇ। ਜੇ ਹਰ ਇਨਸਾਨ ਇਨਸਾਨੀਅਤ ਦਾ ਥੋੜਾ ਜਿਹਾ ਵੀ ਕਰਮ ਕਮਾ ਲਵੇ ਤਾਂ ਭੁੱਖਿਆਂ ਨੂੰ ਰੋਟੀ, ਨੰਗਿਆਂ ਨੂੰ ਕੱਪੜਾ, ਬਿਮਾਰਾਂ ਨੂੰ ਦਵਾ ਮਿਲ ਸਕਦੀ ਹੈ।

Leave a Reply

Your email address will not be published. Required fields are marked *