Monday, October 14, 2019
Home > News > ਮੰਡਿਆਂ ਨੇ ਪੂਰਾ Risk ਲੈ ਕੇ ਸੱਪ ਤੋਂ ਇਸ ਖਾਸ ਜਾਨਵਰ ਦੀ ਜਾਨ ਬਚਾੲੀ ..ਸ਼ੇਅਰ ਕਰੋ

ਮੰਡਿਆਂ ਨੇ ਪੂਰਾ Risk ਲੈ ਕੇ ਸੱਪ ਤੋਂ ਇਸ ਖਾਸ ਜਾਨਵਰ ਦੀ ਜਾਨ ਬਚਾੲੀ ..ਸ਼ੇਅਰ ਕਰੋ

ਸੰਸਾਰ ਦੇ ਸਾਰੇ ਧਰਮ ਹੀ ਮਾਨਵੀ ਕਦਰਾਂ-ਕੀਮਤਾਂ ਦਾ ਉਪਦੇਸ਼ ਦਿੰਦੇ ਹਨ। ਧਰਮ ਦਾ ਮੂਲ ਮਕਸਦ ਹੀ ਜੋੜਨਾ ਹੈ ਨਾ ਕਿ ਤੋੜਨਾ। ਪਿਆਰ, ਮੁਹੱਬਤ, ਭਾਈਚਾਰਕ ਸਾਂਝ, ਨੈਤਿਕਤਾ, ਸਦਾਚਾਰ, ਆਪਾ ਸਮਰਪਣ ਦੀ ਭਾਵਨਾ, ਹੳੁਮੈ ਤੋਂ ਰਹਿਤ ਹੋਣਾ, ਸਹਿਣਸ਼ੀਲਤਾ ਅਤੇ ਹੱਕ ਸੱਚ ਤੇ ਇਨਸਾਫ਼ ਲਈ ਜੂਝਣਾ ਕਿਸੇ ਵੀ ਧਰਮ ਦੀ ਸਿੱਖਿਆ ਦੇ ਮੂਲ ਸਰੋਕਾਰ ਹੋ ਸਕਦੇ ਹਨ। ਇਨ੍ਹਾਂ ਮਾਨਵੀ ਕਦਰਾਂ-ਕੀਮਤਾਂ ਤੋਂ ਸੱਖਣਾ ਮਨੁੱਖ ਭਾਵੇਂ ਕਿਸੇ ਵੀ ਧਰਮ ਦਾ ਕਿੰਨਾ ਵੱਡਾ ਪੈਰੋਕਾਰ ਕਿਉਂ ਨਾ ਹੋਵੇ,

ਅਸਲ ਵਿੱਚ ਉਹ ਇਨਸਾਨੀਅਤ ਦੇ ਤਕਾਜ਼ਿਆਂ ਤੋਂ ਦੂਰ ਹੀ ਹੋਵੇਗਾ।ਅਜੋਕੇ ਮਨੁੱਖ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕੀਤੀਆਂ ਹਨ। ਖੇਤੀ, ਵਿੱਦਿਆ, ਵਪਾਰ, ਵਿਗਿਆਨ, ਆਵਾਜਾਈ, ਸੰਚਾਰ ਤੇ ਅਨੇਕਾਂ ਖੇਤਰਾਂ ਵਿੱਚ ਹੋਈ ਹੈਰਾਨੀਜਨਕ ਪ੍ਰਗਤੀ ਮਨੁੱਖੀ ਬੁੱਧੀ ਦੇ ਕਮਾਲ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ। ਜਿਉਂ-ਜਿਉਂ ਵਿੱਦਿਆ ਦਾ ਪਸਾਰ ਹੋਇਆ ਹੈ, ਮਨੁੱਖ ਸਾਹਮਣੇ ਗਿਆਨ ਦੇ ਅਸੀਮ ਭੰਡਾਰ ਖੁੱਲ੍ਹ ਗਏ ਹਨ। ਜਿਹੜੀਆਂ ਗੱਲਾਂ ਕੁਝ ਸਾਲ ਪਹਿਲਾਂ ਤਕ ਹੈਰਾਨੀਜਨਕ ਤੇ ਭੇਦਭਰੀਆਂ ਲੱਗਦੀਆਂ ਸਨ, ਅੱਜ ਮਨੁੱਖੀ ਬੁੱਧੀ ਨੇ ਉਨ੍ਹਾਂ ਦੀ ਥਾਹ ਪਾ ਲਈ ਹੈ। ਸੂਚਨਾ ਖੇਤਰ ਵਿੱਚ ਆਈ ਕ੍ਰਾਂਤੀ ਨੇ ਤਾਂ ਵਿਸ਼ਾਲ ਸੰਸਾਰ ਨੂੰ ਬਹੁਤ ਸੀਮਤ ਕਰ ਦਿੱਤਾ ਹੈ। ਧਰਮ ਦੇ ਖੇਤਰ ਵਿੱਚ ਵੀ ਮਨੁੱਖ ਪਿੱਛੇ ਨਹੀਂ ਰਿਹਾ। ਧਰਮਾਂ ਦੇ ਪੈਰੋਕਾਰਾਂ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਪੂਰਤੀ ਲਈ ਆਲੀਸ਼ਾਨ ਧਾਰਮਿਕ ਅਸਥਾਨਾਂ ਦੀ ਉਸਾਰੀ ਵਿੱਚ ਇੱਕ ਦੂਜੇ ਤੋਂ ਵਧ ਕੇ ਹਿੱਸਾ ਪਾਇਆ ਹੈ। ਧਾਰਮਿਕ ਰਹਿਬਰਾਂ ਦੇ ਨਾਂ ਨਾਲ ਜੁੜੇ ਵਿਸ਼ੇਸ਼ ਦਿਨਾਂ ਨੂੰ ਅਪਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੁਣ ਧਾਰਮਿਕ ਸਮਾਗਮ ਵੱਡੀ ਪੱਧਰ ’ਤੇ ਅਤੇ ਬਹੁਤ ਜ਼ਿਆਦਾ ਹੋਣ ਲੱਗੇ ਹਨ ਅਤੇ ਅਪਾਰ ਸ਼ਰਧਾ ਨਾਲ ਲੋਕ ਇਨ੍ਹਾਂ ਵਿੱਚ ਸ਼ਾਮਲ ਵੀ ਹੁੰਦੇ ਹਨ। ਅਜਿਹੇ ਸਮਾਗਮਾਂ ਸਮੇਂ ਸਾਧ ਸੰਗਤ ਦੀ ਆਉ ਭਗਤ ਲਈ ਵੱਡੀ ਪੱਧਰ ’ਤੇ ਚਾਹ ਪਕੌੜੇ, ਛਬੀਲਾਂ, ਜਲੇਬੀਆਂ, ਖੀਰ ਕੜਾਹ ਤੇ ਅਨੇਕਾਂ ਪ੍ਰਕਾਰ ਦੀਆਂ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਲਗਾਏ ਜਾਂਦੇ ਹਨ। ਆਪਣੇ ਧਰਮ ਵਿੱਚ ਸ਼ਰਧਾ ਹੋਣੀ ਕੋਈ ਮਾੜੀ ਗੱਲ ਨਹੀਂ ਹੈ। ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਆਪਣੀ ਆਸਥਾ ਅਨੁਸਾਰ ਵਿਚਰ ਸਕੇ। ਦੁਖਦਾਈ ਸਥਿਤੀ ਇਹ ਹੈ ਕਿ ਬਹੁਤੇ ਲੋਕਾਂ ਦੀ ਸ਼ਰਧਾ ਕੇਵਲ ਧਰਮ ਦੀਆਂ ਬਾਹਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤਕ ਹੀ ਸੀਮਤ ਹੈ। ਵਿਰਲੇ ਲੋਕ ਹੀ ਹਨ ਜਿਹੜੇ ਧਰਮ ਦੀਆਂ ਸਿੱਖਿਆਵਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਂਦੇ ਹਨ।ਅਸਲ ਵਿੱਚ ਧਰਮ ਕਿਸੇ ਵਿਖਾਵੇ ਦਾ ਨਾਂ ਨਹੀਂ ਹੈ, ਇਹ ਤਾਂ ਵਿਚਾਰਨ ਦਾ ਮੁੱਦਾ ਹੈ। ਅਜੋਕੇ ਸਮੇਂ ਵਿੱਚ ਇਨਸਾਨੀ ਕਦਰਾਂ-ਕੀਮਤਾਂ ਨੂੰ ਇਸ ਕਦਰ ਖੋਰਾ ਲੱਗ ਚੁੱਕਾ ਹੈ ਕਿ ਮਨੁੱਖ ਦੇ ਮਾਨਵੀ ਚਿਹਰੇ ਪਿੱਛੇ ਛੁਪੀ ਕਰੂਰਤਾ ਹੈਵਾਨਾਂ ਨੂੰ ਵੀ ਮਾਤ ਪਾ ਰਹੀ ਹੈ। ਮਨੁੱਖ ਪਦਾਰਥਵਾਦ ਦੀ ਦੌੜ ਵਿੱਚ ਇਸ ਤਰ੍ਹਾਂ ਗ਼ਲਤਾਨ ਹੋ ਚੁੱਕਾ ਹੈ ਕਿ ਕਿਸੇ ਦੁਖਿਆਰੇ ਦਾ ਦੁੱਖ ਦਰਦ ਸੁਣਨ ਜਾਂ ਜਾਣਨ ਦੀ ਉਸ ਪਾਸ ਉੱਕਾ ਹੀ ਵਿਹਲ ਨਹੀਂ ਹੈ। ਸੜਕ ’ਤੇ ਪਏ ਕਿਸੇ ਜ਼ਖ਼ਮੀ ਕੋਲੋਂ ਲੋਕ ਇਸ ਤਰ੍ਹਾਂ ਲੰਘ ਜਾਂਦੇ ਹਨ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਸੜਕ ਹਾਦਸਿਆਂ ਵਿੱਚ ਨਿੱਤ-ਦਿਨ ਹਜ਼ਾਰਾਂ ਲੋਕ ਜ਼ਖ਼ਮੀ ਹੁੰਦੇ ਹਨ, ਪਰ ਇਨ੍ਹਾਂ ਵਿੱਚੋਂ ਬਹੁਤੇ ਇਸ ਕਾਰਨ ਦਮ ਤੋੜ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਹੀਂ ਮਿਲੀ ਹੁੰਦੀ।