Monday, October 14, 2019
Home > Entertainment > ਜਦੋਂ ਮਹਾਤਮਾ ਗਾਂਧੀ ਨੇ ਮੰਗੀ ਸਿੱਖ ਕੌਮ ਕੋਲੋਂ ਮੁਆਫੀ …ਗੁਰੂ ਗੋਬਿੰਦ ਸਿੰਘ ਬਾਰੇ ਗਲਤ ਬੋਲਣ ਦਾ ਮਾਮਲਾ ..

ਜਦੋਂ ਮਹਾਤਮਾ ਗਾਂਧੀ ਨੇ ਮੰਗੀ ਸਿੱਖ ਕੌਮ ਕੋਲੋਂ ਮੁਆਫੀ …ਗੁਰੂ ਗੋਬਿੰਦ ਸਿੰਘ ਬਾਰੇ ਗਲਤ ਬੋਲਣ ਦਾ ਮਾਮਲਾ ..

ਬਹੁਤ ਪੁਰਾਣੀ ਗੱਲ ਹੈ,ਬੜੌਦਾ ਦੇ ਇੱਕ ਬਹੁਤ ਵੱਡੇ ਸਮਾਗਮ ਵਿੱਚ ਮਹਾਤਮਾ ਗਾਧੀ ਨੇ ਕਿਹਾ ਸੀ ਕਿ ਗੁਰੂ ਗੌਬਿੰਦ ਸਿੰਘ ਇੱਕ ਭੁਲਿੱਆ ਹੌਇਆ ਰਹਿਬਰ ਹੈ,ਜਿਸਨੇ ਵਿਚਾਰਾ ਦੀ ਗੱਲ ਕਰਦੇ-ਕਰਦੇ ਤਲਵਾਰਾ ਕੱਢ ਲਈਆ,ਸ਼ਾਤੀ ਦੀ ਗੱਲ ਕਰਦੇ-ਕਰਦੇ ਤੌਪਾ ਅੱਗੇ ਲੈ ਆਇਆ।ਇਹ ਮਹਾਤਮਾ ਗਾਧੀ ਦੇ ਬੌਲ ਸਨ ਜਿਨਾਂ ਦੀ ਉਸ ਟਾਇਮ ਬੜੀ ਚਰਚਾ ਹੌਈ ਸੀ। ਖੁਸਕਿਸਮਤੀ ਸਮਝੋ ਕਿ ਸਿੱਖ ਕੌਮ ਕੋਲ ਉਸ ਵੇਲੇ ਪ੍ਰਿੰਸੀਪਲ ਗੰਗਾ ਸਿੰਘ ਮੌਜੂਦ ਵਰਗੇ ਵਿਦਵਾਨ ਮੌਜੂਦ ਸਨ।

ਪ੍ਰਿੰਸੀਪਲ ਸਾਬ ਸਿੱਧਾ ਹੀ ਚਲੇ ਗਏ ਮਹਾਤਮਾ ਗਾਧੀ ਦੇ ਸਾਬਰਮਤੀ ਆਸਰਮ ਵਿੱਚ ਤੇ ਜਾ ਕੇ ਦੱਸਿਆ ਕਿ ਮੈ ਸਿੱਖ ਹਾਂ ਤੇ ਤੁਹਾਡੇ ਨਾਲ ਇਸ ਗੱਲ ਤੇ ਚਰਚਾ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੋਲਿਆ ਹੈ। ਪਹਿਲਾ ਤਾ ਮਹਾਤਮਾ ਗਾਧੀ ਨੇ ਕਾਫੀ ਟਾਲ-ਮਟੌਲ ਕੀਤੀ ਕਿ ਮੈ ਬਹਿਸ ਨਹੀ ਕਰਨੀ,ਫਿਰ ਪ੍ਰਿੰਸੀਪਲ ਸਾਹਿਬ ਸਿੱਧੇ ਹੌ ਗਏ ਤੇ ਕਿਹਾ ਕਿ ਜੇ ਬਹਿਸ ਨਹੀ ਕਰਨੀ ਤਾ ਇਨੇ ਲਫਜ ਕਹੇ ਕਿਉ ਸਨ ?? ਵਿਚਾਰ ਤੇ ਹੁਣ ਕਰਨੀ ਪਏਗੀ।ਗਾਂਧੀ ਇਕ ਆਮ ਫ਼ਿਰਕਾਪ੍ਰਸਤ ‘ਹਿੰਦੂ’ ਸੀ। ਉਸ ਦੀ ਸੋਚ ਇਕ ਆਮ ਬਾਣੀਏ ਹਿੰਦੂ ਵਾਲੀ ਸੀ। ਹਾਲਾਂ ਕਿ ਉਹ ਦਿਲੋਂ ਧਾਰਮਿਕ ਨਹੀਂ ਸੀ। vidoe – ਉਹ ਇੰਗਲੈਂਡ ਰਹਿੰਦਿਆਂ ਸ਼ਰਾਬ ਅਤੇ ਗਾਂ ਦਾ ਮਾਸ ਤਕ ਖਾ ਚੁਕਾ ਸੀ। ਉਹ ਸ਼ਾਇਦ ਕਾਮੀ ਵੀ ਸੀ। ਜਿਹੜਾ ਸ਼ਖ਼ਸ ਮਾਂ-ਬਾਪ ਦੇ ਮਰਨ ਦੇ ਪਲਾਂ ਵਿਚ ਪਤਨੀ ਨਾਲ ਭੋਗ ਕਰ ਰਿਹਾ ਹੋਵੇ ਉਸ ਵਿਚ ਪਰਵਾਰ ਵਾਸਤੇ ਕਿੰਨਾ ਕੂ ਪਿਆਰ/ਜਜ਼ਬਾਤ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।ਪਰ ਉਹ ਧਾਰਮਿਕ ਨਾ ਹੋਣ ਦੇ ਬਾਵਜੂਦ ਫ਼ਿਰਕੂ ਜ਼ਰੂਰ ਸੀ। ਉਹ ਮੁਸਲਮਾਨਾਂ ਅਤੇ ਖ਼ਾਸ ਕਰ ਕੇ ਸਿੱਖਾਂ ਨੂੰ ਦਿਲੋਂ ਨਫ਼ਰਤ ਕਰਦਾ ਸੀ। ਉਹ ਤਾਂ 1920ਵਿਆਂ ਵਿਚ ਵੀ “ਰਾਮ ਰਾਜ” ਦੀਆਂ ਗੱਲਾਂ ਕਰਦਾ ਹੁੰਦਾ ਸੀ। 1923 ਵਿਚ ਜਦ ਉਸ ਨੇ ਤਕਲੀ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਸ ਨੇ ਇਹ ਪ੍ਰਚਾਰ ਵੀ ਕੀਤਾ ਕਿ ਤਕਲੀ ਵਿਚੋਂ ਨਿਕਲਣ ਵਾਲੇ ਹਰ ਧਾਗੇ ਤੇ ਰਾਮ ਤੇ ਕ੍ਰਿਸ਼ਨ ਦੀ ਮੁਹਰ ਹੋਣੀ ਚਾਹੀਦੀ ਹੈ। (ਇੰਦੂ ਲਾਲ ਕੇ. ਯਜਨੀਕ, ਗਾਂਧੀ: ਐਜ਼ ਆਈ ਨਿਊ ਹਿਮ, ਸਫ਼ਾ 302, ਜੀ.ਡੀ. ਤੇਂਦੁਲਕਰ, ਮਹਾਤਮਾ: ਲਾਈਫ਼ ਆਫ਼ ਮੋਹਨ ਦਾਸ ਕਰਮ ਚੰਦ ਗਾਂਧੀ)।ਪਹਿਲਾਂ 1921 ਵਿਚ ਨਾਨਕਾਣਾ ਸਾਹਿਬ ਦੇ ਕਤਲੇਆਮ ਬਾਰੇ ਵੀ ਗਾਂਧੀ ਦਾ ਸਲੂਕ ਤਕਰੀਬਨ ਐਂਟੀ-ਸਿੱਖ ਸੀ। ਉਸ ਦੇ ਬਿਆਨਾਂ ਵਿਚੋਂ ਸ਼ਰੇਆਮ ਮਹੰਤਾਂ ਨਾਲ ਹਮਦਰਦੀ ਦਾ ਇਸ਼ਾਰਾ ਨਜ਼ਰ ਆਉਂਦਾ ਸੀ। ਉਸ ਨੇ ਤਾਂ ਇਹ ਕੋਸ਼ਿਸ਼ ਵੀ ਕੀਤੀ ਸੀ ਕਿ ਸਿੱਖ ਗੁਰਦੁਆਰਾ ਸੁਧਾਰ ਲਹਿਰ ਬੰਦ ਕਰ ਦੇਣ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਹੀ ਹਿੱਸਾ ਪਾਉਣ। (ਇਸ ਪਿੱਛੇ ਵੀ ਉਸ ਦਾ ਮਕਸਦ ਮਹੰਤਾਂ ਦੀ ਮਦਦ ਕਰਨਾ ਹੀ ਸੀ)। ਉਂਞ ਸਿੱਖ ਲੀਡਰਾਂ ਨੇ ਉਸ ਦੀ ਇਸ ਸਲਾਹ ਨੂੰ ਰੱਦ ਕਰ ਦਿੱਤਾ ਸੀ। ਹਾਂ ਸਿੱਖਾਂ ਨੇ ਇਕ ਗ਼ਲਤੀ ਜ਼ਰੂਰ ਕੀਤੀ ਸੀ ਕਿ ਉਸ ਦੇ ਕਿਹਾਂ ਨਾਨਕਾਣਾ ਸਾਹਿਬ ਦੇ ਕਤਲੇਆਮ ਸਬੰਧੀ ਸਰਕਾਰ ਨਾਲ ਨਾਮਿਲਵਰਤਣ ਦਾ ਮਤਾ ਜ਼ਰੂਰ ਪਾਸ ਕਰ ਦਿੱਤਾ ਸੀ। ਪਰ ਇਸ ਦੇ ਬਾਵਜੂਦ ਗਾਂਧੀ ਤੇ ਕਾਂਗਰਸ ਨੇ ਨਾਨਕਾਣਾ ਸਾਹਿਬ ਦੇ ਸਬੰਧ ਵਿਚ ਸਿਰਫ਼ ਇਕ-ਦੋ ਬਿਆਨ ਦੇਣ ਤੋਂ ਸਿਵਾ ਕੁਝ ਨਹੀਂ ਸੀ ਕੀਤਾ। ਉਲਟਾ ਸਿੱਖਾਂ ਤੇ ਸਰਕਾਰ ਵਿਚ ਵਿੱਥ ਵਧਾਈ ਸੀ।ਗਾਂਧੀ ਹਮੇਸ਼ਾ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਅੰਗ ਕਿਹਾ ਕਰਦਾ ਸੀ। ਸਿੱਖ ਆਗੂਆਂ ਨੇ ਉਸ ਨੂੰ ਮਿਲ ਕੇ ਵੀ ਤੇ ਬਿਆਨਾਂ ਰਾਹੀਂ ਵੀ (ਤੇ ਇਕੱਠਾਂ ਤੇ ਮੀਟਿੰਗਾਂ ਵਿਚ ਵੀ) ਉਸ ਨੂੰ ਅਜਿਹਾ ਕਹਿਣ ਤੋਂ ਰੋਕਿਆ ਸੀ। (ਇਸ ‘ਤੇ ਇਕ ਅਖ਼ਬਾਰ ਨੇ ਗਾਂਧੀ ਬਾਰੇ ਲਿਖਿਆ ਸੀ:‘ਮਹਾਤਮਾ ਗਾਂਧੀ ਪਾਗਲ ਹੋ ਗਿਆ’(ਵੇਖੋ: ਅਖ਼ਬਾਰ ਦੀ ਕਾਪੀ, ਸਿੱਖ ਤਵਾਰੀਖ਼, ਜਿਲਦ ਤੀਜੀ ਦੇ ਸਫ਼ਾ 898 ‘ਤੇ)।। ਜਦੋਂ ਉਹ ਪੰਜਾਬ ਆਇਆ ਤਾਂ ਉਸ ਨੇ ਮੰਨ ਲਿਆ ਕਿ ਮੈਂ ਅਜਿਹਾ ਪਬਲਿਕ ਵਿਚ ਕਦੇ ਨਹੀਂ ਕਹਾਂਗਾ ਪਰ ਫਿਰ ਵੀ ਉਹ ਟਲਿਆ ਨਹੀਂ। ਉਸ ਨੇ 9 ਅਪ੍ਰੈਲ 1925 ਦੇ ‘ਯੰਗ ਇੰਡੀਆ ਵਿਚ ਇਕ ਲੇਖ ਲਿਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਿੰਦੂ ਧਰਮ ਦਾ ਰੱਖਿਅਕ ਪਰ ਇਕ ਭੁੱਲੜ ਦੇਸ਼ ਭਗਤ ਕਿਹਾ (ਪਰ ਉਸ ਨੇ ਸ਼ਿਵਾਜੀ ਮਰਹੱਟਾ ਤੇ ਰਾਣੀ ਝਾਂਸੀ ਨੂੰ ਕਦੇ ਭੁੱਲੜ ਨਹੀਂ ਕਿਹਾ)। ਜਦ ਮੰਗਲ ਸਿੰਘ ਨੇ ਉਸ ਨੂੰ ਇਸ ਬਾਰੇ ਸਪਸ਼ਟੀਕਰਨ ਵਾਸਤੇ ਕਿਹਾ ਤਾਂ ਉਸ ਨੇ ਗ਼ਲਤੀ ਨਹੀਂ ਮੰਨੀ ਤੇ ਆਪਣੀ ਗੱਲ ‘ਤੇ ਅੜਿਆ ਰਿਹਾ, ਸਗੋਂ ਉਸ ਨੇ ਕ੍ਰਿਸ਼ਨ ਬਾਰੇ ਨਵੀਂ ਟਿੱਪਣੀ ਦੇ ਦਿੱਤੀ ਕਿ ਉਹ ‘ਇਤਿਹਾਸਕ ਇਨਸਾਨ ਨਹੀਂ ਸੀ’ ਤੇ ਜੇ ਇਹ ਸਾਬਿਤ ਹੋ ਜਾਵੇ ਕਿ ਮਹਾਂਭਾਰਤ ‘ਇਤਿਹਾਸ’ ਸੀ ਤਾਂ ਮੈਂ ਕ੍ਰਿਸ਼ਨ ਨੂੰ ਰੱਬ ਦਾ ਅਵਤਾਰ ਮੰਨਣ ਤੋਂ ਸਾਫ਼ ਇਨਕਾਰ ਕਰ ਦੇਵਾਂਗਾ।’ ਉਂਞ ਗਾਂਧੀ ਨੇ ਮੰਨਿਆ ਕਿ ਉਸ ਨੇ ਸਿੱਖ ਆਗੂਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਹਿੰਦੂ ਧਰਮ ਦਾ ਅੰਗ ਨਹੀਂ ਕਹਾਂਗਾ। ਪਰ ਗਾਂਧੀ ਫਿਰ ਵੀ ਵਾਰ-ਵਾਰ ਸਿੱਖ ਧਰਮ ‘ਤੇ ਹਮਲੇ ਕਰਦਾ ਰਿਹਾ। (ਵੇਖੋ: ਗਾਂਧੀ ਦੇ ਉਸ ਲੇਖ ਤੇ ਉਸ ਦੇ ਸਪਸ਼ਟੀਕਰਨ ਬਾਰੇ 8 ਅਕਤੂਬਰ 1925 ਦੇ ਕੌਮੀ ਦਰਦ ਦੀ ਰਿਪੋਰਟਿੰਗ, ਸਿੱਖ ਤਵਾਰੀਖ਼, ਜਿਲਦ ਤੀਜੀ ਦੇ ਸਫ਼ਾ 990 ‘ਤੇ)।1929 ਦੇ ਲਾਹੌਰ ਸੈਸ਼ਨ ਵਿਚ ਕਾਂਗਰਸ ਨੇ ਮਤਾ ਪਾਸ ਕੀਤਾ ਸੀ ਕਿ ‘ਕਾਂਗਰਸ ਕੋਈ ਐਸਾ ਕਾਨੂੰਨ ਮਨਜ਼ੂਰ ਨਹੀਂ ਕਰੇਗੀ ਜੋ ਸਿੱਖਾਂ (ਤੇ ਹੋਰ ਅਕਲੀਅਤਾਂ) ਨੂੰ ਮਨਜ਼ੂਰ ਨਹੀਂ ਹੋਵੇਗਾ।’1931 ਵਿਚ ਗਾਂਧੀ ਨੇ ਸਿੱਖਾਂ ਨੂੰ ਭਰਮਾਉਣ ਵਾਸਤੇ ਇਕ ਵਾਰ ਕਿਰਪਾਨ ਦੀ ਸਿਫ਼ਤ ਵੀ ਕੀਤੀ ਸੀ। 16 ਮਾਰਚ 1931 ਨੂੰ ਗਾਂਧੀ ਨੇ ਸੀਸ ਗੰਜ ਦਿੱਲੀ ਵਿਚ ਕਿਹਾ ਕਿ ‘‘ਕਾਂਗਰਸ ਸਿੱਖਾਂ ਨਾਲ ਕਦੀ ਵਿਸਾਹਘਾਤ ਨਹੀਂ ਕਰੇਗੀ, ਤੇ ਲਾਹੌਰ ਦੇ ਮਤੇ ਅਨੁਸਾਰ ਕੋਈ ਅਜਿਹਾ ਆਈਨ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਇਸ ਸੂਰਤ ਵਿਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿਚ ਤਲਵਾਰ ਫੜ ਕੇ ਬਗ਼ਾਵਤ ਕਰਨ, ਵਾਹਿਗੁਰੂ ਤੇ ਮਨੁਖ ਜਾਤੀ ਉਨ੍ਹਾਂ ਦੀ ਮਦਦ ਕਰਨਗੇ।”ਇਹੀ ਵਾਇਦਾ ਮਗਰੋਂ 6 ਜੁਲਾਈ 1946 ਨੂੰ ਕਲਕੱਤਾ ਵਿਚ ਨਹਿਰੂ ਵਲੋਂ ਵੀ ਦੁਹਰਾਇਆ ਗਿਆ। ਨਹਿਰੂ ਦੇ ਲਫ਼ਜ਼ ਸਨ ‘‘ਪੰਜਾਬ ਦੇ ਬਹਾਦਰ ਸਿੱਖ ਖ਼ਾਸ ਸਲੂਕ ਦੇ ਹਕਦਾਰ ਹਨ। ਮੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਦਿਸਦਾ ਕਿ ਹਿੰਦੂਸਤਾਨ ਦੇ ਉੱਤਰ ਵਿਚ ਇਕ ਅਜੇਹਾ ਇਲਾਕਾ ਵਖਰਾ ਕਰ ਦਿੱਤਾ ਜਾਵੇ ਜਿਸ ਵਿਚ ਆਜ਼ਾਦੀ ਦਾ ਨਿਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ।”1936 ਵਿਚ ਜਦ ਅੰਬੇਦਕਰ ਸਿੱਖ ਬਣਨ ਲੱਗਾ ਸੀ ਤਾਂ ਗਾਂਧੀ ਨੇ ਇਸ ਦੀ ਜ਼ਬਰਦਸਤ ਮੁਖ਼ਾਲਫ਼ਤ ਕੀਤੀ ਸੀ, ਜਿਸ ਨਾਲ ਉਸ ਨੇ ਸਿੱਖ ਬਣਨ ਤੋਂ ਨਾਂਹ ਕਰ ਦਿੱਤੀ ਸੀ। (ਇਹ ਬੇਸ਼ਕ ਅੰਬੇਦਕਰ ਦੀ ਕਮਜ਼ੋਰੀ ਸੀ ਕਿ ਉਹ ਇਕ ਹਿੰਦੂ ਆਗੂ ਅੱਗੇ ਝੁਕ ਗਿਆ ਜਿਸ ਦਾ ਨਤੀਜਾ ਉਸ ਨੂੰ ਜ਼ਿੰਦਗੀ ਭਰ ਭੋਗਣਾ ਪਿਆ ਤੇ ਉਹ ਇਕ ਨਿਰਾਸ ਆਗੂ ਵਾਂਗ ਇਸ ਦੁਨੀਆਂ ਤੋਂ ਚਲਾ ਗਿਆ)।ਅਗਸਤ 1940 ਹੀ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਪ੍ਰਧਾਨ ਅਬੂ ਕਲਮ ਮੌਲਾਨਾ ਆਜ਼ਾਦ ਨੂੰ ਲਿਖੇ ਇਕ ਖ਼ਤ ਵਿਚ ਫ਼ੌਜ ਵਿਚ ਸਿੱਖਾਂ ਦੀ ਵਧੇਰੇ ਭਰਤੀ ਦੀ ਗੱਲ ਆਖੀ ਹੋਈ ਸੀ। ਮਾਸਟਰ ਤਾਰਾ ਸਿੰਘ ਨੇ ਇਸ ਦੀ ਇਕ ਕਾਪੀ ਗਾਂਧੀ ਨੂੰ ਵੀ ਭੇਜ ਦਿਤੀ ਸੀ। ਗਾਂਧੀ ਨੇ ਮਾਸਟਰ ਤਾਰਾ ਸਿੰਘ ਦੀ ਚਿੱਠੀ ਦੇ ਜਵਾਬ ਵਿਚ ਇਹ ਵੀ ਲਿਖਿਆ ਕਿ: ‘ਤੁਹਾਡੇ ਅਤੇ ਕਾਂਗਰਸ ਵਿਚ ਕੁਝ ਵੀ ਸਾਂਝਾ ਨਹੀਂ। ਤੁਸੀਂ ਕਿਰਪਾਨ ਵਿਚ ਯਕੀਨ ਰਖਦੇ ਹੋ ਤੇ ਕਾਂਗਰਸ ਨਹੀਂ।‘ਇਸ ’ਤੇ ਮਾਸਟਰ ਤਾਰਾ ਸਿੰਘ ਨੇ ਗਾਂਧੀ ਨਾਲ ਹੋਈ ਖ਼ਤੋ-ਖ਼ਤਾਬਤ ਪ੍ਰੈਸ ਨੂੰ ਰਿਲੀਜ਼ ਕਰਨ ਦੇ ਨਾਲ ਹੀ 12 ਸਤੰਬਰ 1940 ਨੂੰ ਕੌਮੀ ਤੇ ਸੂਬਾਈ ਕਾਂਗਰਸ ਤੋਂ ਅਸਤੀਫ਼ੇ ਦੇ ਦਿੱਤੇ। ਅਸਤੀਫ਼ੇ ਵਿਚ ਮੌਲਾਨਾ ਅਤੇ ਗਾਂਧੀ ਨਾਲ ਵਿਚਾਰਾਂ ਦੇ ਫ਼ਰਕ ਅਤੇ ਰਾਜੀ ਜੀ ਦੀ ਪੇਸ਼ਕਸ਼ ਦੇ ਵਿਰੋਧ ਦਾ ਜ਼ਿਕਰ ਕੀਤਾ ਗਿਆ ਸੀ। 15 ਸਤੰਬਰ 1940 ਨੂੰ ਉਰਦੂ ਅਖਬਾਰਾਂ ‘ਪ੍ਰਤਾਪ’, ‘ਮਿਲਾਪ’ ਤੇ ‘ਵੀਰ ਭਾਰਤ’ ਨੇ ਗਾਂਧੀ ਦਾ ਵਿਰੋਧ ਤੇ ਮਾਸਟਰ ਤਾਰਾ ਸਿੰਘ ਦੀ ਹਿਮਾਇਤ ਕੀਤੀ। ਅਖ਼ਬਾਰਾਂ ਨੇ ਮੌਲਾਨਾ ਅਜ਼ਾਦ ਨੂੰ ਮਾਸਟਰ ਤਾਰਾ ਸਿੰਘ ਤੋਂ ਮੁਆਫ਼ੀ ਮੰਗਣ ਵਾਸਤੇ ਕਿਹਾ (ਗਾਂਧੀ ਨੂੰ ਮੁਆਫ਼ੀ ਮੰਗਣ ਵਾਸਤੇ ਨਹੀਂ ਕਿਹਾ ਗਿਆ ਸੀ, ਹਾਲਾਂ ਕਿ ਸਿੱਖ ਧਰਮ ਦੇ ਖ਼ਿਲਾਫ਼ ਲਫ਼ਜ਼ ਗਾਂਧੀ ਨੇ ਵਰਤੇ ਸਨ)। ਅਖ਼ਬਾਰਾਂ ਨੇ ਕਿਹਾ ਕਿ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਅੱਖੋਂ ਓਹਲੇ ਕੀਤਾ ਗਿਆ ਹੈ। ਪਰ 18 ਸਤੰਬਰ 1940 ਨੂੰ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਕਾਂਗਰਸ ਤੋਂ ਮੇਰਾ ਅਸਤੀਫ਼ਾ ਸ਼ਖ਼ਸੀ ਹੈ ਅਕਾਲੀ ਦਲ ਕਾਂਗਰਸ ਦੇ ਨਾਲ ਹੀ ਰਹੇਗਾ। ਮਾਸਟਰ ਤਾਰਾ ਸਿੰਘ ਦਾ ਇਹ ਬਿਆਨ ਗ਼ਲਤ ਸੀ ਕਿਉਂਕਿ ਗਾਂਧੀ ਨੇ ਮਾਸਟਰ ਤਾਰਾ ਸਿੰਘ ਦੇ ਖ਼ਿਲਾਫ਼ ਕੁਝ ਨਹੀਂ ਸੀ ਕਿਹਾ ਬਲਕਿ ਸਿੱਖ ਧਰਮ ਦੀ ਕਿਰਪਾਨ ਦੇ ਖ਼ਿਲਾਫ਼ ਨਫ਼ਰਤ ਉਗਲੀ ਸੀ। ਬਣਦਾ ਤਾਂ ਇਹ ਸੀ ਕਿ ਸਾਰੀ ਸਿੱਖ ਕੌਮ ਗਾਂਧੀ ਦੇ ਖ਼ਿਲਾਫ਼ ਉੱਠ ਖੜੋਂਦੀ ਪਰ ਅਹਿਮਕ ਤੇ ਬੁਜ਼ਦਿਲ ਸਿੱਖ ਆਗੂ ਸੁਸਰੀ ਵਾਂਗ ਸੁੱਤੇ ਰਹੇ।28 ਸਤੰਬਰ 1940 ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਗਾਂਧੀ ਦੇ ਸਿੱਖਾਂ ਸਬੰਧੀ ਲਫ਼ਜ਼ਾਂ ਦੀ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਕਾਂਗਰਸ ਮੌਲਾਨਾ ਆਜ਼ਾਦ (ਗਾਂਧੀ ਦੇ ਨਹੀਂ) ਦੇ ਬਿਆਨ ਬਾਰੇ ਆਪਣੀ ਪੁਜ਼ੀਸ਼ਨ ਸਾਫ਼ ਕਰੇ। ਅਕਾਲੀ ਦਲ ਨੇ 1929 ਦੇ ਸਿੱਖਾਂ ਨੂੰ ਦਿੱਤੇ ਭਰੋਸੇ ਯਾਦ ਰੱਖਣ ਲਈ ਕਿਹਾ ਅਤੇ ਰਾਜਾ ਜੀ ਦੀ ਪੇਸ਼ਕਸ਼ ਦਾ ਵਿਰੋਧ ਕੀਤਾ। 15 ਅਕਤੂਬਰ 1940 ਨੂੰ ਨਹਿਰੂ ਨੇ ਵੀ ਇਕ ਬਿਆਨ ਵਿਚ ਸਿੱਖ ਆਗੂਆਂ ਨੂੰ ਅੰਗਰੇਜ਼ਾਂ ਨਾਲ ਮਿਲਵਰਤਣ ਜਾਂ ਕਾਂਗਰਸ ਦਾ ਸਾਥ ਵਿਚੋਂ ਇੱਕ ਰਾਹ ਚੁਣਨ ਵਾਸਤੇ ਕਿਹਾ। ਪਰ, ਗਾਂਧੀ ਅਤੇ ਨਹਿਰੂ ਦੇ ਵਤੀਰੇ ਦੇ ਬਾਵਜੂਦ ਅਕਾਲੀ ਦਲ ਤੇ ਕਾਂਗਰਸ ਇਕੱਠੇ ਚਲਦੇ ਰਹੇ ਨਾ ਫ਼ੁਰਮਾਨੀ ਦੀ ਹਿਮਾਇਤ ਬਾਰੇ ਮਤਾ ਪਾਸ ਕੀਤਾ। ਇਸ ਵੇਲੇ ਅਕਾਲੀ ਦਲ ਦੇ ਪਰਧਾਨ ਤੇਜਾ ਸਿੰਘ ਅਕਰਪੁਰੀ ਸਨ।31 ਦਸੰਬਰ 1940 ਨੂੰ ਅਕਾਲੀ ਕਾਨਫ਼ਰੰਸ ਫ਼ਤਿਹਗੜ੍ਹ ਵਿਚ ਹੋਈ। ਇਸ ਵਿਚ ਗਿਆਨੀ ਕਰਤਾਰ ਸਿੰਘ, ਈਸ਼ਰ ਸਿੰਘ ਮਝੈਲ ਆਦਿਕ ਨੇ ਕਾਂਗਰਸੀ ਰੋਲ ਨੂੰ ਨਾ-ਪਸੰਦ ਕਰਨ ਸਬੰਧੀ ਤਕਰੀਰਾਂ ਕੀਤੀਆਂ। ਮਾਸਟਰ ਅਜੀਤ ਸਿੰਘ ਅੰਬਾਲਵੀ ਨੇ ਕਿਹਾ ਕਿ ‘‘ਅਹਿੰਸਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਸਿੱਖ ਗੁਰੂਆਂ ਨੇ ਕਈ ਵਾਰੀ ਆਪਣੇ ਸਿਧਾਂਤਾਂ ਦੀ ਰਾਖੀ ਵਾਸਤੇ ਤੇ ਜ਼ਾਲਮ ਨਾਲ ਮੁਕਾਬਲਾ ਕਰਨ ਵਾਸਤੇ ਹਿੰਸਾ ਦੀ ਵਰਤੋਂ ਕੀਤੀ ਹੈ।”ਕੁਝ ਸਿੱਖ ਆਗੂਆਂ ਨੇ ਗਾਂਧੀ ਦੇ ਖ਼ਿਲਾਫ਼ ਬਿਆਨ ਜ਼ਰੂਰ ਦਿੱਤੇ ਪਰ ਉਹ ਵੀ ਨਰਮ-ਨਰਮ ਜਿਹੇ ਪਰ ਇਸ ਦੇ ਬਾਵਜੂਦ ਉਹ ਗਾਂਧੀ ਨੂੰ ਆਪਣਾ ਲੀਡਰ ਮੰਨਦੇ ਰਹੇ। ਏਨੀ ਕੂ ਸੂਝ ਸੀ ਅਕਾਲੀ ਆਗੂਆਂ ਵਿਚ ਕਿ ਉਹ ਆਪਣਾ ਗੁੱਝਾ ਦੁਸ਼ਮਣ ਵੀ ਨਹੀਂ ਸਨ ਪਹਿਚਾਣਦੇ ਤੇ ਨਾ ਹੀ ਉਹ ਜੁਰਅਤ ਰਖਦੇ ਸਨ ਕਿ ਇਹੋ ਜਿਹੇ ਦੰਭੀ, ਬੇਈਮਾਨ ਤੇ ਧੋਖੇਬਾਜ਼ ਨੂੰ ਰੱਦ ਕਰ ਸਕਦੇ। ਸਭ ਤੋਂ ਅਜੀਬ ਰੋਲ ਸੀ ਅਮਰ ਸਿੰਘ ਝਬਾਲ ਧੜਾ, ਊਧਮ ਸਿੰਘ ਨਾਗੋਕੇ ਧੜਾ, ਮੰਗਲ ਸਿੰਘ, ਹੀਰਾ ਸਿੰਘ ਦਰਦ ਵਰਗੇ ਆਗੂਆਂ ਦਾ, ਜੋ ਇਸ ਸਭ ਕੁਝ ਦੇ ਬਾਵਜੂਦ ਗਾਂਧੀ ਨੂੰ ਹੀ ਸਭ ਕੁਝ ਮੰਨਦੇ ਸਨ ਤੇ ਉਨ੍ਹਾਂ ਨੂੰ ਉਸ ਦਾ ਫ਼ਿਰਕੂ ਤੇ ਐਂਟੀ-ਸਿੱਖ ਰੋਲ ਵੀ ਝੰਝੋੜਦਾ ਨਹੀਂ ਸੀ। ਇਹ ਹਾਲਤ ਸੀ ਅਹਿਮਕ ਸਿੱਖ ਚੌਧਰੀਆਂ ਦੀ। ਇਹ ਲੋਕ ਮੂਰਖਾਨਾ ਹੱਦ ਤੱਕ ਕਾਂਗਰਸ ਤੇ ਗਾਂਧੀ ਦੀ ਪੈਰੋਕਾਰੀ ਹੀ ਨਹੀਂ ਚਾਪਲੂਸੀ ਤਕ ਕਰਦੇ ਸਨ।ਇਸ ਮਗਰੋਂ ਵੀ ਗਾਂਧੀ ਅਕਸਰ ਸਿੱਖਾਂ ਅਤੇ ਕਿਰਪਾਨ ਬਾਰੇ ਬੋਲਿਆ ਕਰਦਾ ਸੀ। ਉਸ ਨੇ ਆਪਣੇ ਪਰਚੇ ਹਰੀਜਨ ਦੇ 5 ਅਤੇ 12 ਜੁਲਾਈ 1942 ਅੰਕਾਂ ਵਿਚ ਸ਼ਰੇਆਮ ਕਿਰਪਾਨ ਦੇ ਖ਼ਿਲਾਫ਼ ਲਿਖਿਆ।ਕਾਂਗਰਸ ਵਿਚ ਸਿੱਖ-ਵਿਰੋਧੀ ਤੇ ਫ਼ਿਰਕੂ ਮਾਹੌਲ ਦੀ ਹੱਦ ਤਾਂ ਇਥੋਂ ਤਕ ਸੀ ਕਿ 1945 ਵਿਚ ਕਾਂਗਰਸ ਸੈਂਟਰਲ ਪਾਰਟੀ ਦੇ ਚੀਫ਼ ਵਿੱਪ ਨੇ ਮੰਗਲ ਸਿੰਘ ਐਮ.ਪੀ. ਨੂੰ ਇੱਥੋਂ ਤਕ ਹੁਕਮ ਜਾਰੀ ਕੀਤਾ ਸੀ ਕਿ ਉਹ ਅਸੈਂਬਲੀ ਵਿਚ ਸਿੱਖਾਂ ਬਾਰੇ ਸਵਾਲ ਨਾ ਪੁੱਛਿਆ ਕਰੇ। ਇਸ ’ਤੇ ਅਕਾਲੀ ਦਲ ਨੇ ਉਸ ਨੂੰ ਅਪੋਜ਼ੀਸ਼ਨ ਵਿਚ ਬੈਠਣ ਅਤੇ ਸਿੱਖ ਹੱਕਾਂ ਸਬੰਧੀ ਅਕਾਲੀ ਦਲ ਦੀ ਪਾਲਸੀ ਅਨੁਸਾਰ ਚਲਣ ਵਾਸਤੇ ਕਿਹਾ।15 ਅਗਸਤ 1947 ਤੋਂ ਬਾਅਦ ਗਾਂਧੀ ਸਿਰਫ਼ ਸਾਢੇ ਪੰਜ ਮਹੀਨੇ ਹੀ ਜੀਵਿਆ ਪਰ ਉਸ ਨੇ ਇਸ ਦੌਰਾਨ ਦਰਜਨਾਂ ਵਾਰ ਸਿੱਖਾਂ ਦੇ ਖ਼ਿਲਾਫ਼ ਘਟੀਆ ਕਿਸਮ ਦੇ ਬੋਲ ਬੋਲੇ। ਇਸ ਦੀਆਂ ਕੁਝ ਮਿਸਾਲਾਂ ਹਾਜ਼ਿਰ ਹਨ:ਇਕ ਵਾਰ ਉਸ ਨੇ ਸਿੱਖਾਂ ਨੂੰ ਹਿੰਦੂ ਕਿਹਾ ਅਤੇ ਨਾਲ ਹੀ ਕਹਿਣ ਲੱਗਾ ਕਿ: ਸਿੱਖਾਂ ਨੂੰ ਵਖਰਾ ਧਰਮ ਤਾਂ ਮੈਕਾਲੇ (ਉਹ ਸ਼ਾਇਦ ਕਨਿੰਘਮ ਕਹਿਣਾ ਚਾਹੁੰਦਾ ਸੀ) ਨੇ ਕਿਤਾਬ ਲਿਖ ਕੇ ਬਣਾਇਆ ਸੀ। ਗਾਂਧੀ ਦੇ ਲਫ਼ਜ਼ਾਂ ਵਿਚ: ਇਹ ਸਾਰਾ ਮੈਕਾਲੇ ਨੇ ਖੜਾ ਕੀਤਾ ਸੀ। ਉਹ ਇਤਿਹਾਸਕਾਰ ਤਾਂ ਸੀ ਹੀ ਨਹੀਂ। ਉਸ ਨੇ ਸਿੱਖਾਂ ਨੂੰ ਅਲਗ ਧਰਮ ਕਹਿਣ ਦੀ ਜ਼ਹਿਰ ਫੈਲਾਈ ਜਿਸ ਨੂੰ ਹਰ ਇਕ ਨੇ ਨਿਗਲ ਲਿਆ। (ਗਾਂਧੀ, ਕੁਲੈਕਟਡ ਵਰਕਸ, ਜਿਲਦ 88, ਸਫ਼ੇ 4-5)।ਗ੍ਰੰਥ ਸਾਹਿਬ ਕੀ ਹੈ, ਇਹ ਤਾਂ ਹਿੰਦੂ ਸ਼ਾਸ਼ਤਰਾਂ ’ਤੇ ਅਧਾਰਤ ਹੈ।…ਇਹ ਸਿੱਖਾਂ ਦਾ ਸਵਾ ਲਾਖ ਕੀ ਮਜ਼ਾਕ ਹੈ। ਐਟਮ ਬੰਬ ਦੇ ਇਸ ਜ਼ਮਾਨੇ ਵਿਚ ਸਿੱਖਾਂ ਦੀ ਕਿਰਪਾਨ ਇਕ ਜ਼ੰਗਾਲ ਲੱਗਾ ਹਥਿਆਰ ਹੈ। (ਗਾਂਧੀ, ਕੁਲੈਕਟਡ ਵਰਕਸ, ਜਿਲਦ 89, ਸਫ਼ਾ 284)।ਜਿਸ ਤਰ੍ਹਾਂ ਲੋਕ ਕਿਰਪਾਨ ਪਹਿਣੀ ਫਿਰਦੇ ਹਨ; ਇਹ ਇਕ ਜੰਗਲੀ ਵਰਤਾਰਾ ਹੈ (ਗਾਂਧੀ, ਕੁਲੈਕਟਡ ਵਰਕਸ, ਜਿਲਦ 89, ਸਫ਼ੇ 274)।ਸਿੱਖ ਕਹਿੰਦੇ ਹਨ ਕਿ ਉਹ ਪ੍ਰੀਵੀ ਕੌਂਸਲ ਦੇ ਫ਼ੈਸਲੇ ਮੁਤਾਬਿਕ ਕਿਸੇ ਵੀ ਸਾਈਜ਼ ਦੀ ਕਿਰਪਾਨ ਪਹਿਣ ਸਕਦੇ ਹਨ। ਹੁਣ ਹਿੰਦੂਆਂ ਦੀ ਹਕੂਮਤ ਹੈ ਤੇ ਪ੍ਰੀਵੀ ਕੌਂਸਲ ਦਾ ਫ਼ੈਸਲਾ ਖ਼ਤਮ ਹੋ ਚੁਕਾ ਹੈ (ਗਾਂਧੀ, ਕੁਲੈਕਟਡ ਵਰਕਸ, ਜਿਲਦ 90, ਸਫ਼ਾ 72-73)।ਇਕ ਸਿੱਖ ਜੇ ਸਵਾ ਲੱਖ ਹੈ ਤਾਂ ਉਹ ਦੁਸ਼ਮਣ ਨੂੰ ਮੁੱਕਿਆਂ ਨਾਲ ਹੀ ਮਾਰ ਸਕਦਾ ਹੈ, ਕਿਰਪਾਨ ਦੀ ਕੀ ਲੋੜ ਹੈ।ਗੁਰੂ ਨਾਨਕ ਨੇ ਕਦੇ ਨਹੀਂ ਸੀ ਕਿਹਾ ਕਿ ਮੈਂ ਹਿੰਦੂ ਨਹੀਂ, ਨਾ ਹੀ ਕਿਸੇ ਹੋਰ ਗੁਰੂ ਨੇ ਅਜਿਹਾ ਕਿਹਾ। ਸਿੱਖ, ਹਿੰਦੂ, ਬੋਧੀ, ਜੈਨੀ ਧਰਮਾਂ ਨੂੰ ਅਲਗ ਨਹੀਂ ਮੰਨਿਆ ਜਾ ਸਕਦਾ। ਇਹ ਸਾਰੇ ਇਸ ਹਿੰਦੂ ਧਰਮ ਦੀਆਂ ਸ਼ਾਖ਼ਾਵਾਂ ਹਨ। ਹਿੰਦੂ ਧਰਮ ਇਕ ਸਮੁੰਦਰ ਹੈ ਜਿਸ ਵਿਚ ਸਾਰੇ ਦਰਿਆ ਸਮਾ ਜਾਂਦੇ ਹਨ (ਗਾਂਧੀ, ਕੁਲੈਕਟਡ ਵਰਕਸ, ਜਿਲਦ 90, ਸਫ਼ਾ 177)।ਮੈਂ ਤੁਹਾਡਾ ਗ੍ਰੰਥ ਸਾਹਿਬ ਪੜ੍ਹਦਾ ਹਾਂ ਪਰ ਮੈਂ ਇਹ ਤੁਹਾਨੂੰ ਖ਼ੁਸ਼ ਕਰਨ ਵਾਸਤੇ ਨਹੀਂ ਪੜ੍ਹਦਾ। ਨਾ ਹੀ ਅਜਿਹਾ ਕਰਨ ਵਾਸਤੇ ਮੈਨੂੰ ਤੁਹਾਡੀ ਇਜਾਜ਼ਤ ਦੀ ਲੋੜ ਹੈ। ਪਰ ਗੁਰੂ ਜੀ ਨੇ ਕਿਤੇ ਵੀ ਨਹੀਂ ਕਿਹਾ ਕਿ ਤੁਹਾਨੂੰ ਦਾੜ੍ਹੀ ਜ਼ਰੂਰ ਉਗਾਉਣੀ ਚਾਹੀਦੀ ਹੈ ਤੇ ਕਿਰਪਾਨ ਜ਼ਰੂਰ ਚੁੱਕਣੀ ਚਾਹੀਦੀ ਹੈ। (ਗਾਂਧੀ, ਕੁਲੈਕਟਡ ਵਰਕਸ, ਜਿਲਦ 90, ਸਫ਼ਾ 470)।ਮੌਲਾਣਾ ਆਜ਼ਾਦ (ਜੋ ਸਾਰੀ ਉਮਰ ਗਾਂਧੀ ਦਾ ਵਫ਼ਾਦਾਰ ਰਿਹਾ ਤੇ ਮੁਸਲਮਾਣ ਉਸ ਨੂੰ “ਸ਼ੋਅ ਬੁਆਏ ਆਫ਼ ਕਾਂਗਰਸ” ਕਿਹਾ ਕਰਦੇ ਸਨ) ਨੇ ਵੀ ਆਪਣੀ ਕਿਤਾਬ ਇੰਡੀਆ ਵਿਨਜ਼ ਫ਼ਰੀਡਮ (ਇਸ ਦੇ ਉਨ੍ਹਾਂ 30 ਸਫ਼ਿਆਂ ਵਿਚ ਜੋ ਉਸ ਦੀ ਮੌਤ ਤੋਂ ਤੀਹ ਸਾਲ ਮਗਰੋਂ ਛਾਪੇ ਗਏ ਸਨ) ਵਿਚ ਗਾਂਧੀ ਤੇ ਨਹਿਰੂ ਦੀ ਫ਼ਿਰਕਾਪਰਸਤੀ ਦਾ ਪਰਦਾ ਫ਼ਾਸ਼ ਕੀਤਾ ਹੈ।ਗਾਂਧੀ ਸਿੱਖ ਧਰਮ ਦੇ ਖ਼ਿਲਾਫ਼ ਅਜਿਹੀ ਘਟੀਆ ਬੋਲੀ ਅਕਸਰ ਬੋਲਦਾ ਹੀ ਰਹਿੰਦਾ ਸੀ ਪਰ ਬੇਗ਼ੈਰਤ ਕਾਂਗਰਸੀ ‘ਸਿੱਖ’ ਵਜ਼ੀਰੀਆਂ ਤੇ ਹੋਰ ਲਾਲਚਾਂ ਕਾਰਨ ਇਹ ਸਭ ਕੁਝ ਚੁਪ ਕਰ ਕੇ ਸੁਣ ਲੈਂਦੇ ਸਨ ਤੇ ਕੰਨ ਬੰਦ ਕਰ ਲੈਂਦੇ ਸਨ ਤੇ ਕਬੂਤਰ ਵਾਂਗ ਬਿੱਲੀ ਵੇਖ ਕੇ ਅੱਖਾਂ ਮੀਟ ਲੈਂਦੇ ਸਨ ਤੇ ਗੂੰਗੇ ਬਣੇ ਰਹਿੰਦੇ ਸਨ। ਖ਼ਾਸ ਕਰ ਕੇ ਪ੍ਰਤਾਪ ਸਿੰਘ ਕੈਰੋਂ, ਮੰਗਲ ਸਿੰਘ ਗਿੱਲ, ਅਮਰ ਸਿੰਘ ਝਬਾਲ, ਸਵਰਨ ਸਿੰਘ ਜਲੰਧਰ, ਗੁਰਦਿਆਲ ਸਿੰਘ ਢਿੱਲੋਂ, ਜ਼ੈਲ ਸਿੰਘ, ਊਧਮ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ ਵਗ਼ੈਰਾ ਤਾਂ ਇਸ ਜ਼ਲਾਲਤ ਨੂੰ ਮਿੱਠਾ ਕਰ ਕੇ ਪੀਂਦੇ ਸਨ।
ਡਾ: ਹਰਜਿੰਦਰ ਸਿੰਘ ਦਿਲਗੀਰ