Monday, October 14, 2019
Home > News > ਖੂਹੀ ਭਾੲੀ ਲਾਲੋ ਰੋੜ੍ਹੀ ਸਾਹਿਬ .. ਸ਼ੇਅਰ ਕਰੋ ..

ਖੂਹੀ ਭਾੲੀ ਲਾਲੋ ਰੋੜ੍ਹੀ ਸਾਹਿਬ .. ਸ਼ੇਅਰ ਕਰੋ ..

ਖੂਹੀ ਭਾੲੀ ਲਾਲੋ ਰੋੜ੍ਹੀ ਸਾਹਿਬ ਸ਼ੇਅਰ ਕਰੋ ਮਹਾਪੁਰਸ਼ ਭਾਈ ਲਾਲੋ ਜੀ ਮਹਾਂਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਆਉਣ ਤੇ ੰਿਜੰਦਗੀ ਜਿਉਣ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਆਦਿ, ਇਸ ਬਾਰੇ ਉਹ

ਸਭ ਤੋਂ ਪਹਿਲਾਂ ਇਸਦੀ ਵਿਚਾਰ ਕਿਸੇ ਐਸੇ ਵਿਅਕਤੀ ਨਾਲ ਕਰਨੀ ਚਾਹੁੰਦੇ ਸਨ ਜੋ ਪਹਿਲਾਂ ਹੀ ਇਸਤਰਾਂ ਦਾ ਜੀਵਨ ਜਿਉ ਰਿਹਾ ਹੋਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਧਿਆਨ ਹੋਏ ਤਾਂ ਉਹਨਾਂ ਨੇ ਭਾਈ ਲਾਲੋ ਜੀ ਨੂੰ ਆਪਣੇ ਵਿਚਾਰਾਂ ਮੁਤਾਬਕ ਪਾਇਆ ਤਾਂ ਉਹਨਾਂ ਨੇ ਇਸ ਨੇਕ ਕਮਾਈ ਕਰਨ ਵਾਲੇ ਇਨਸਾਨ ਨੂੰ ਮਿਲ ਕੇ ਆਪਣੇ ਫਲਸਫੇ ਤੋਂ ਜਾਣੂ ਕਰਾਇਆ ਅਤੇ ਇਸਦਾ ਪ੍ਰਚਾਰ ਸਾਰੇ ਸੰਸਾਰ ਨੂੰ ਕਰਨ ਦਾ ਵਿਚਾਰ ਵੀ ਦੱਸਿਆ ਤਾ ਕਿ ਬਾਕੀ ਸੰਸਾਰ ਨੂੰ ਭਰਮ-ਭੁਲੇਖੇ, ਝੂਠ ਤੇ ਜੋਰ ਜੁਲਮ ਦੀ ਦੁਨੀਆਂ ਤੋਂ ਮੋੜ ਕੇ ਵਾਹਿਗੁਰੂ ਦੀ ਯਾਦ, ਸੱਚ, ਪਿਆਰ ਤੇਨੇਕ ਕਮਾਈ ਵੱਲ ਲਾਇਆ ਜਾਵੇ। ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਕਰਨਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਗਏ ਸਨ। ਭਾਈ ਲਾਲੋ ਜੀ ਗੁਰੂ ਜੀ ਤੋਂ ਉਮਰ ਵਿਚ ਤਕਰੀਬਨ 17 ਕੁ ਸਾਲ ਵੱਡੇ ਸਨ। ਇਤਹਾਸ ਮੁਤਾਬਕ ਭਾਈ ਲਾਲੋ ਜੀ ਦਾ ਜਨਮ ਮੰਗਲਵਾਰ 11 ਅੱਸੂ, ਸੰਮਤ 1509, ਈਸਵੀ ਸੰਨ 1452 ਨੂੰ ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ), ਏਮਨਾਬਾਦ (ਜਿਸਨੂੰ ਉਸ ਵੇਲੇ ਸੈਦਪੁਰ ਆਖਦੇ ਸਨ) ਵਿਖੇ ਮਾਤਾ ਬੀਬੀ ਖੇਮੋਂ ਦੀ ਕੁੱਖੋਂ ਪਿਤਾ ਭਾਈ ਜਗਤ ਰਾਮ ਘਟਾਉੜੇ ਦੇ ਘਰ ਹੋਇਆ। ਆਪਜੀ ਸ਼ੁਰੂ ਤੋਂ ਹੀ ਸਾਧੂ ਸੁਭਾ ਤੇ ਰਹਿਮ ਦਿਲ ਵਾਲੇ ਸਨ । ਹਰਇਕ ਦੇ ਕੰਮ ਆਉਣ ਵਾਲੇ ਤੇ ਪਰਮਾਤਮਾਂ ਨੂੰ ਹਰ ਵੇਲੇ ਯਾਦ ਰਖਦੇ ਸਨ। ਆਪਜੀ ਲਕੜੀ ਦੇ ਕੰਮ ਦੇ ਮਾਹਿਰ ਸਨ ਅਤੇ ਹਕੀਮੀ ਦਾ ਵੀ ਸ਼ੌਕ ਸੀ ।ਆਪਣੇ ਲਕੜੀ ਦੇ ਕੰਮ ਤੋਂ ਜੋ ਕਮਾਈ ਹੁੰਦੀ ਸੀ ਉਸ ਨਾਲ ਲੋਕਾਂ ਦਾ ਦਵਾ-ਦਾਰੂ ਮੁਫਤ ਕਰਦੇ ਸਨ। ਇਸਤਰਾਂ ਮਨੁਖਤਾ ਦੀ ਸੇਵਾ ਕਰਨਾ ਆਪਦਾ ਨਿਯਮ ਬਣਿਆ ਹੋਇਆ ਸੀ।ਇਸਦੇ ਨਾਲ ਹੀ ਆਪਣੇ ਘਰ ਦੇ ਵਿਹੜੇ ਵਿਚ ਇਕ ਖੂਹੀ ਵੀ ਬਨਵਾਈ ਹੋਈ ਸੀ ਜਿਸਦੇ ਠੰਡੇ ਮਿਠੇ ਪਾਣੀ ਨਾਲ ਹਰ ਆਏ ਗਏ ਦੀ ਪਿਆਸ ਵੀ ਬੁਝਾਂਦੇ ਸਨ। ਕਹਿੰਦੇ ਹਨ ਕਿ ਅਜ ਵੀ ਇਸ ਖੂਹੀ ਦਾ ਜਲ ਇਕ ਅਕਸੀਰ ਦੀ ਤਰਾਂ ਹੈ ਜੋ ਵੀ ਰੋਗੀ ਇਸਦੇ ਜਲ ਨੂੰ ਛਕਦਾ ਹੈ ਜਾਂ ਇਸ ਨਾਲ ਅਸ਼ਨਾਨ ਕਰਦਾ ਹੈ ਉਸਦੇ ਕਈ ਰੋਗ ਕੱਟੇ ਜਾਂਦੇ ਹਨ। ਇਸਤਰਾਂ ਆਪਜੀ ਆਪਣੇ ਇਲਾਕੇ ਵਿਚ ਬਹੁਤ ਹਰਮਨ ਪਿਆਰੇ ਸਨ ਅਤੇ ਹਰ ਕੋਈ ਆਪਜੀ ਦੀ ਉਸਤਤ ਕਰਦਾ ਸੀ। ਤਈਏ ਤਾਪ (ਜਿਸਨੂੰ ਅਜਕਲ ਅਸੀਂ ਟਾਈਫਾਈਡ ਬੁਖਾਰ ਕਹਿੰਦੇ ਹਾਂ) ਦੀ ਦੁਆਈ ਲਈ ਆਪਜੀ ਇਨ੍ਹੇ ਮਸ਼ਹੂਰ ਸਨ ਕਿ ਕਹਿੰਦੇ ਹਨ ਕਿ ਤਈਆ ਤਾਪ ਆਪਜੀ ਦਾ ਨਾਮ ਸੁਣ ਕੇ ਹੀ ਭੱਜ ਜਾਂਦਾ ਸੀ।