Monday, October 14, 2019
Home > News > ਓਸੇ ਗੁਰਦਵਾਰੇ ਜਾ ਕੇ ਮੰਗੋ ਮੁਆਫੀ

ਓਸੇ ਗੁਰਦਵਾਰੇ ਜਾ ਕੇ ਮੰਗੋ ਮੁਆਫੀ

ਓਸੇ ਗੁਰਦਵਾਰੇ ਜਾ ਕੇ ਮੰਗੋ ਮੁਆਫੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਕਰਨਾਲ ਜਿਲੇ ਦੇ ਪਿੰਡ ਡਾਚਰ ਵਿਚ ਦੌਰੇ ਨੂੰ ਇਸ ਕਰਕੇ ਰੱਦ ਕੀਤਾ ਗਿਆ ਕਿ ਪਿੰਡ ਦੇ ਗੁਰਦਵਾਰਾ ਸਾਹਿਬ ਵਿਚ ਓਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਸੀ ਇਹ ਮਾਮਲਾ ਹੁਣ ਤੂਲ਼ ਫੜਦਾ ਜਾ ਰਿਹਾ ਹੈ। ਖੱਟਰ ਦੇ ਇਸ ਬਿਆਨ ਤੋਂ ਬਾਅਦ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ। ਇਸਤੇ ਉਪਰੋਕਤ ਗੁਰਦਵਾਰਾ

ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੰਤ ਜੀ ਦੀ ਫੋਟੋ ਪਹਿਲਾਂ ਵੀ ਲੱਗੀ ਸੀ ਅੱਗੇ ਵੀ ਲੱਗੀ ਰਹੂ ਤੇ ਖਾਲਿਸਤਾਨ ਦੇ ਨਾਹਰੇ ਪਹਿਲਾਂ ਵੀ ਲਗਦੇ ਸੀ ਤੇ ਅੱਗੋਂ ਵੀ ਲਗਦੇ ਰਹਿਣਗੇ। ਅਕਸਰ ਆਪਾਂ ਢਾਡੀ ਸਿੰਘਾਂ ਤੋਂ ਵਾਰਾਂ ਸੁਣੀਆਂ ਹੋਣਗੀਆਂ ਕਿ ਅੱਜ ਵੀ ਵੈਰੀ ਸੰਤ ਜਰਨੈਲ ਸਿੰਘ ਦੀ ਤਸਵੀਰ ਤੋਂ ਡਰਦੇ ਨੇ,ਇਹ ਸਭ ਸੱਚ ਹੁੰਦਾ ਇਸ ਵਾਕੇ ਤੋਂ ਲੱਗ ਰਿਹਾ ਕਿ ਭਾਜਪਾ ਦਾ ਮੁੱਖ ਮੰਤਰੀ ਜੋ ਸਿੱਖ ਵਿਰੋਧੀ ਜਮਾਤ RSS ਦਾ ਮੈਂਬਰ ਵੀ ਹੈ,ਅੱਜ ਵੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਖੌਫ ਖਾ ਰਿਹਾ ਤੇ ਇਹੀ ਹਾਲ ਬਾਕੀਆਂ ਦਾ ਵੀ ਹੈ। ਇਹ ਵੀਡੀਓ ਹਰਿਆਣੇ ਦੇ ਕਰਨਾਲ ਜਿਲੇ ਦੀ ਹੈ। ਜਾਣਕਾਰੀ ਅਨੁਸਾਰ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਰਨਾਲ ਦੇ ਕਈ ਪਿੰਡਾਂ ਦੇ ਦੌਰਿਆਂ ਤੇ ਸੀ ਜਿਸ ਦੌਰਾਨ ਪਿੰਡ ਡਾਚਰ ਦਾ ਵੀ ਪ੍ਰੋਗਰਾਮ ਸੀ। ਜਿਸ ਗੁਰੂਘਰ ਪ੍ਰੋਗਰਾਮ ਸੀਉਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਲੱਗੀ ਤਸਵੀਰ ਲੱਗੀ ਸੀ ਜਿਸਨੂੰ ਖੱਟਰ ਦੇ ਮੁਲਾਜ਼ਮਾਂ ਨੇ ਲਾਹੁਣ ਨੂੰ ਆਖਿਆ ਪਰ ਪਿੰਡ ਵਾਸੀਆਂ ਨੇ ਮਨ੍ਹਾ ਕਰ ਦਿੱਤਾ। ਇਸ ਕਾਰਨ ਮੁੱਖ ਮੰਤਰੀ ਨੇ ਇਸ ਪਿੰਡ ਦੇ ਗੁਰੂ ਘਰ ਦਾ ਦੌਰਾ ਮੌਕੇ ਤੇ ਰੱਦ ਕਰ ਦਿੱਤਾ। ਇਸ ਨੂੰ ਆਪਣਾ ਅਪਮਾਨ ਸਮਝਦੀ ਹੋਈ ਸਿੱਖ ਸੰਗਤ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਦੀ ਅੱਗ ਬੁਝਾਊ ਤੇ ਐੱਫ.ਐੱਸ.ਐੱਲ ਟੀਮ ਦੀ ਗੱਡੀ ਦੀ ਭੰਨਤੋੜ ਕਰਦਿਆਂ ਆਪਣਾ ਰੋਸ ਪ੍ਰਗਟਾਵਾ ਕਰਨ ਲਈ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ।ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ ।ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ ।ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ ।ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।