Monday, October 14, 2019
Home > News > Punjab ਦੇ ਹਿੰਦੂਆਂ ਨੂੰ ਕੋਈ ਖਤਰਾ ਨਹੀਂ ..

Punjab ਦੇ ਹਿੰਦੂਆਂ ਨੂੰ ਕੋਈ ਖਤਰਾ ਨਹੀਂ ..

ਪੰਜਾਬ ਵਿਚ ਹਿੰਦੂ-ਸਿਖ ਏਕਤਾ ਤੇ ਅਮਨ-ਕਾਨੂੰਨ ਨੂੰ ਕੋਈ ਖਤਰਾ ਨਹੀ-ਇਹੋ ਜਿਹੀਆਂ ਦਸ ਖਬਰਾਂ ਜੇ ਲਗਾਤਾਰ ਛਪ ਜਾਣ ਤਾਂ ਪੰਜਾਬ ਵਿਚ ਫਿਰਕੂ ਹਿੰਸਾ ਭੜਕਾਉਣ ਲਈ ਜੋ ਕੁਝ ਕੀਤਾ ਜਾਵੇਗਾ,ਉਹ ਕਦੇ ਕਿਸੇ ਨੇ ਸੋਚਿਆ ਵੀ ਨਹੀ ਹੋਣਾ! ਜਿੰਨਾਂ ਦਾ ਸਿਆਸੀ ਤੋਰੀ ਫੁਲਕਾ ਚੱਲਦਾ ਹੀ ਹਿੰਦੂਆਂ ਨੂੰ ਸਿਖਾਂ ਦੇ ਕੋਲੋਂ ਖਤਰਾ ਦਿਖਾਕੇ ਹੈ,ਉਹ ਤਾ ਹੱਥਾਂ-ਪੈਰਾਂ ਵਿਚ ਆਏ ਪਏ ਨੇ ਕਿ ਹਿੰਦੂ ਕਿਉਂ ਸਿਖਾਂ ਨਾਲ ਸਾਂਝ ਵਧਾ ਰਹੇ ਨੇ

ਜਿੱਦਣ ਪੰਜਾਬ ਦੇ ਹਿੰਦੂ ਨੂੰ ਇਹ ਅਕਲ ਆ ਗਈ ਕਿ ਸਾਨੂੰ ਤਾਂ ਕਿਸੇ ਖਾਲਿਸਤਾਨੀ ਸਿਖ ਤੋਂ ਵੀ ਖਤਰਾ ਨਹੀ,ਆਮ ਸਿਖਾਂ ਦੀ ਗੱਲ ਹੀ ਬੜੀ ਦੂਰ ਹੈ,ਓਸ ਦਿਨ ਪੰਜਾਬੀ ਹਿੰਦੂ ਸਿਖਾਂ ਦੀ ਹਮਾਇਤ ਵਿਚ ਆ ਜਾਵੇਗਾ ਤੇ ਸਾਰੇ ਸਿਆਸੀ ਸਮੀਕਰਨ ਬਦਲ ਜਾਣਗੇ। Bargari Morche ਤੋਂ Punjab ਦੇ ਹਿੰਦੂਆਂ ਨੂੰ ਕੋਈ ਖਤਰਾ ਨਹੀਂ-Punjabi Hindu Support Bargari Morcha  ਪੰਜਾਬੀ ਹਿੰਦੂ ਨੂੰ ਸਿਖਾਂ ਦਾ ਝੂਠਾ ਡਰ,ਖੌਂਫ ਤੇ ਦਹਿਸ਼ਤ ਪੈਦਾਕਰਕੇ ਸਿਆਸੀ ਸਵਾਰਥ ਪੂਰਾ ਕਰਨ ਵਾਲੇ ਓਸ ਦਿਨ ਦਾ ਤਸੱਵਰ ਕਰਕੇ ਕੰਬ ਉਠਦੇ ਹਨ।ਸੋ,ਉਹ ਲਗਾਤਾਰ ਹਿੰਦੂ ਨੂੰ ਡਰਾਈ ਰੱਖਦੇ ਹਨ। ਜਦ ਹਿੰਦੂ ਉਨਾਂ ਦੇ ਜਾਲ਼ ਵਿਚ ਫਸਕੇ ਸਿਖ ਜਜਬਾਤਾਂ ਦੇ ਖਿਲਾਫ ਭੁਗਤਦੇ ਨੇ ਤਾਂ ਸਿਖਾਂ ਨੂੰ ਵੀ ਰੋਸ ਹੋ ਜਾਂਦਾ ਹੈ। ਇੰਝ ਸਿਆਸੀ ਸ਼ਤਰੰਜ ਖੇਡੀ ਜਾ ਰਹੀ ਹੈ।ਜਿੱਦਣ ਪੰਜਾਬ ਦੇ ਹਿੰਦੂ ਨੇ ਸਾਰੀ ਗੱਲ ਸਮਝ ਲਈ ਤਾਂ ਉਹਦੇ ਕੋਲ ਪੰਥ ਤੇ ਪੰਜਾਬ ਦੇ ਹੱਕਾਂ-ਹਿਤਾਂ ਵਾਲਿਆਂ ਨੂੰ ਪਿਆਰ-ਸਤਿਕਾਰ ਦੇਣ ਤੋਂ ਬਗੈਰ ਹੋਰ ਕੋਈ ਰਾਹ ਨਹੀ ਬਚਣਾ! ਪਰ ਸਿਆਸੀ ਭਲਵਾਨ ਬੇਹੱਦ ਗਰਕੇ ਹੋਏ ਹਨ ਤੇ ਫਿਰਕੂ ਅੱਗ ਲਾਈ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।