Sunday, October 20, 2019
Home > News > ਭਾਰਤ ਵਾਸੀਆਂ ਨੂੰ ਵੱਡੀ ਰਾਹਤ, ਸਰਕਾਰ ਨੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਲਿਆ ਅਹਿਮ ਫੈਸਲਾ ! ਪੜੋ ਪੂਰੀ ਖ਼ਬਰ

ਭਾਰਤ ਵਾਸੀਆਂ ਨੂੰ ਵੱਡੀ ਰਾਹਤ, ਸਰਕਾਰ ਨੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਲਿਆ ਅਹਿਮ ਫੈਸਲਾ ! ਪੜੋ ਪੂਰੀ ਖ਼ਬਰ

ਭਾਰਤ ਸਰਕਾਰ ਤੇ ਤੇਲ ਉਤਪਾਦਕ ਕੰਪਨੀਆਂ ਨੇ ਮਿਲ ਕੇ ਅੱਜ ਤੇਲ ਦੀ ਕੀਮਤ ਵਿੱਚ ਢਾਈ ਰੁਪਏ ਦੀ ਕਮੀ ਕਰ ਦਿੱਤੀ। ਇਹ ਐਲਾਨ ਅੱਜ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕੀਤਾ। ਸ੍ਰੀ ਜੇਤਲੀ ਨੇ ਦੱਸਿਆ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੋਵਾਂ `ਤੇ ਐਕਸਾਈਜ਼ ਡਿਊਟੀ `ਚ 1.50 ਰੁਪਏ ਪ੍ਰਤੀ ਲਿਟਰ ਕਮੀ ਕੀਤੀ ਹੈ

ਤੇ 1 ਰੁਪਿਆ ਤੇਲ ਉਤਪਾਦਕ ਕੰਪਨੀਆਂ ਨੇ ਘਟਾਇਆ ਹੈ। ਇਸ ਵੇਲੇ ਤੇਲ ਕੀਮਤਾਂ ਰੋਜ਼ਾਨਾ ਵਧਦੀਆਂ ਹੋਣ ਕਾਰਨ ਆਮ ਜਨਤਾ `ਚ ਹਾਹਾਕਾਰ ਮਚੀ ਹੋਈ ਹੈ। ਤੇਲ ਮਹਿੰਗਾ ਹੋਣ ਕਾਰਨ ਆਵਾਜਾਈ ਦੇ ਸਾਧਨਾਂੵ ਵੀ ਮਹਿੰਗੇ ਹੋ ਰਹੇ ਹਨ ਤੇ ਮਾਲ ਦੀ

ਢੋਆ-ਢੁਆਈ ਵੀ ਨਾਲ ਹੀ ਮਹਿੰਗੀ ਹੋ ਰਹੀ ਹੈ। ਇਸ ਮਹਿੰਗਾਈ ਨੇ ਅੱਗਿਓਂ ਗ਼ਰੀਬਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਹੁਣ ਤੇਲ ਕੀਮਤਾਂ `ਚ ਕੁਝ ਕਮੀ ਆਉਣ ਨਾਲ ਜਨਤਾ ਨੂੰ ਕੁਝ ਰਾਹਤ ਤਾਂ ਮਿਲੇਗੀ।