Sunday, October 20, 2019
Home > News > ਸਿੱਖ ਵਿਅਕਤੀ ਹਮੇਸ਼ਾ ਕਿਰਤ ਕਰਨ ਚ ਵਿਸ਼ਵਾਸ਼ ਰੱਖਦਾ ਹੈ ਕਦੇ ਮੰਗਕੇ ਨੀ ਖਾਂਦਾ ਦੇਖੋ ਬਾਬਾ ਜੀ ਦਾ ਜਜ਼ਬਾ…..

ਸਿੱਖ ਵਿਅਕਤੀ ਹਮੇਸ਼ਾ ਕਿਰਤ ਕਰਨ ਚ ਵਿਸ਼ਵਾਸ਼ ਰੱਖਦਾ ਹੈ ਕਦੇ ਮੰਗਕੇ ਨੀ ਖਾਂਦਾ ਦੇਖੋ ਬਾਬਾ ਜੀ ਦਾ ਜਜ਼ਬਾ…..

ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਾਲੇ ਵਿਸ਼ੇ ਨੂੰ ਜੇਕਰ ਕੁੱਝ ਹੀ ਲਫ਼ਜ਼ਾਂ `ਚ ਬਿਆਨਣਾ ਹੋਵੇ ਤਾਂ ਇਹ ਸਮਝਣਾ ਹੈ ਕਿ “ਨਾਮ” ਦਾ ਹੀ ਸੰਪੂਰਣ ਸਰੂਪ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। ਇਸਤਰ੍ਹਾਂ ਗੁਰਬਾਣੀ ਅਨੁਸਾਰ ‘ਨਾਮ ਜਪੋ’ ਦਾ ਅਰਥ ਹੈ-ਅਪਣੇ ਜੀਵਨ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿਖਿਆ ਅਨੁਸਾਰ ਤਿਆਰ ਕਰਨਾ-ਤਾਬਿਆ ਚਲਾਣਾ ਅਤੇ ਗੁਰਬਾਣੀ ਜੀਵਨ ਜਾਚ ਦਾ ਅਨੁਸਾਰੀ ਬਨਾਉਣਾ। ਇਸਤਰ੍ਹਾਂ ਜੇਕਰ ਜੀਵਨ ਦੀ ਇਹੋ ਜਿਹੀ ਉਚੀ-ਆਤਮਿਕ ਅਵਸਥਾ ਬਣ ਆਵੇ ਤਾਂ ਹੀ ਸਮਝ ਆ ਸਕੇਗਾ ਕਿ “ਕਿਰਤ ਕਰਨਾ” ਦੇ ਅਰਥ ਕੀ ਹਨ? ਉਸਤੋਂ ਪਹਿਲਾਂ ਨਹੀਂ। ਇਹ ਤਾਂ ਕੇਵਲ ਗੁਰਬਾਣੀ ਨੇ ਸਾਬਤ ਕਰਨਾ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ “ਕਿਰਤ” ਹੈ ਵੀ ਜਾਂ ਨਹੀਂ।

ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਰਾਹ “ਸਭ ਮਹਿ ਜੋਤਿ ਜੋਤਿ ਹੈ ਸੋਇ” (ਪੰ: 13) ਅਨੁਸਾਰ ਸਚਮੁੱਚ ਹੀ ਗੁਰਬਾਣੀ ਸਿਖਿਆ ਵਾਲਾ ਹੁੰਦਾ ਜਾਵੇਗਾ ਤਾਂ ਸਾਡਾ ਜੀਵਨ ਸੁਆਰਥੀ ਜਾਂ ਮੱਤਲਬੀ ਜੀਵਨ ਨਹੀਂ ਰਹਿ ਜਾਵੇਗਾ। ਕਿਉਂਕਿ ਉਸ ਵੇਲੇ ਸੰਤੋਖ-ਪਰੋਪਕਾਰ ਤਾਂ ਸਾਡੇ ਜੀਵਨ ਦਾ ਹਿੱਸਾ ਹੋਣਗੇ। ਸੇ ਦਾ ਨਤੀਜਾ ਹੋਵੇਗਾ ਕਿ ‘ਵੰਡ ਛਕੋ’ ਵਾਲਾ ਰੱਬੀ ਉਤਸਾਹ ਸਾਡੇ ਜੀਵਨ `ਚ ਆਪ ਮੁਹਾਰੇ ਪਣਪੇਗਾ। ਉਸ ਸਮੇਂ ‘ਵੰਡ ਛਕੋ’ ਦੇ ਵੀ ਸਾਡੇ ਕੋਲ ਦਾਨ-ਪੁੰਨ ਵਾਲੇ ਬਨਾਵਟੀ, ਪੁਰਾਤਨ, ਕੱਚੇ ਜਾਂ ਗੁਰਮਤਿ ਵਿਰੋਧੀ ਬ੍ਰਾਹਮਣੀ ਅਰਥ ਨਹੀਂ ਹੋਣਗੇ। ਨਹੀਂ ਤਾਂ ਅਸੀਂ ਵੀ, ‘ਵੰਡ ਛਕੋ’ ਦੇ ਉਹੀ ਪੁਰਾਤਨ ਬ੍ਰਾਹਮਣੀ ਅਤੇ ਮਨ-ਮਰਜ਼ੀ ਦੇ ਬਨਾਵਟੀ ਅਰਥਾਂ `ਚ ਹੀ ਡੁੱਬੇ ਰਵਾਂਗੇ, ਜਿਸ ਚਿੱਕੜ ਚੋਂ ਗੁਰਦੇਵ ਨੇ ਸਾਨੂੰ ਦਸ ਜਾਮੇ ਧਾਰਨ ਕਰਕੇ, ਅਨੇਕਾਂ ਘਾਲਣਾ ਘਾਲਕੇ ਕਢਿਆ। ਇਸਤਰ੍ਹਾਂ ‘ਨਾਮ ਜਪੋ’ ਦੇ ਗੁਰਬਾਣੀ ਅਰਥਾਂ ਨਾਲ ਤਿਆਰ ਹੋਇਆ ਜੀਵਨ ਹੀ ਸਾਨੂੰ ‘ਕਿਰਤ ਕਰੋ’ ਅਤੇ ‘ਵੰਡ ਛਕੋ’ ਦੋਨਾਂ ਦੇ ਵੀ ਸਹੀ ਅਰਥ ਦੇ ਸਕੇਗਾ।ਭਿੰਨ ਭਿੰਨ ਨਹੀਂ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” – ਦਰਅਸਲ ਇਹ ਗੁਰਮਤਿ ਦੇ ਤਿੰਨ ਸਿਧਾਂਤ ਨਹੀਂ ਹਨ, ਜਿਵੇਂ ਕਿ ਅਪਣੀ ਨਾਸਮਝੀ ਕਾਰਣ ਅਜ ਅਸੀਂ ਬਣਾਈ ਬੈਠੇ ਹਾਂ। ਅਜ ਗੁਰਬਾਣੀ ਜੀਵਨ ਬਾਰੇ ਸਾਡੀ ਬਣ ਚੁਕੀ ਦੂਰੀ ਦਾ ਹੀ ਨਤੀਜਾ ਹੈ ਕਿ ਗੁਰਦੇਵ ਰਾਹੀਂ ਇਸ ਮਹਾਨ ਸਿਧਾਂਤਕ ਦੇਣ ਤੋਂ ਨਾ ਤਾਂ ਅਸੀਂ ਕੁੱਝ ਲੈ ਰਹੇ ਹਾਂ ਅਤੇ ਨਾ ਹੀ ਸੰਸਾਰ ਨੂੰ ਕੁੱਝ ਦੇਣ `ਚ ਸਫ਼ਲ ਹੋ ਰਹੇ ਹਾਂ, ਬਲਕਿ ਇਕੋ ਹੀ ਗੁਰਮਤਿ ਸਿਧਾਂਤ ਨੂੰ ਤਿੰਨ ਮੰਨ ਕੇ ਚਲ ਰਹੇ ਹਾਂ। ਅਸਲ `ਚ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਗੁਰਮਤਿ ਦਾ ਲੜੀਬੱਧ ਇਕੋ ਹੀ ਨਿਵੇਕਲਾ ਅਤੇ ਸਾਡੇ ਜੀਵਨ ਲਈ ਵੱਡਮੁਲਾ ਸਿਧਾਂਤ ਹੈ ਜਿਥੇ “ਕਿਰਤ ਕਰੋ” ਅਤੇ “ਵੰਡ ਛਕੋ” – “ਨਾਮ ਜਪੋ” ਦਾ ਹੀ ਵਿਸਤਾਰ ਹਨ। ਸ਼ਰਤ ਹੈ, ਜਦੋਂ ਅਸਾਂ “ਨਾਮ ਜਪੋ” ਦੇ ਅਰਥ ਵੀ ਨਿਰੋਲ ਗੁਰਬਾਣੀ ਤੋਂ ਹੀ ਲਏ ਹੋਣ। ਇਥੋਂ ਤੀਕ ਕਿ ਗੁਰਦੇਵ ਨੇ ਤਾਂ ਗੁਰਬਾਣੀ `ਚ ਵੀ ਇਸ ਸਿਧਾਂਤ ਨੂੰ ਬਿਆਨਿਆ ਹੈ ਜਿਵੇਂ “ਘਾਲਿ ਖਾਇ ਕਿਛੁ ਹਥਹੁ ਦੇਇ॥