Monday, October 14, 2019
Home > News > ਸ਼ੇਰ ਸਿੰਘ ਘੁਬਾਇਆ ਨੇ ਸੁਖਬੀਰ ਬਾਦਲ ਦੇ ਖੋਲੇ ਵੱਡੇ ਭੇਤ , ਡੇਰਾ ਮੁਖੀ ਨੂੰ ਮੁਆਫੀ ਤੇ ਬਰਗਾੜੀ ਗੋਲੀ ਕਾਂਡ ਬਾਰੇ ਖੋਲ੍ਹੇ ਏਹ ਰਾਜ਼…..

ਸ਼ੇਰ ਸਿੰਘ ਘੁਬਾਇਆ ਨੇ ਸੁਖਬੀਰ ਬਾਦਲ ਦੇ ਖੋਲੇ ਵੱਡੇ ਭੇਤ , ਡੇਰਾ ਮੁਖੀ ਨੂੰ ਮੁਆਫੀ ਤੇ ਬਰਗਾੜੀ ਗੋਲੀ ਕਾਂਡ ਬਾਰੇ ਖੋਲ੍ਹੇ ਏਹ ਰਾਜ਼…..

ਅਕਾਲੀ ਦਲ ਵਿਚ ਛਿੜੀ ਬਗ਼ਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ। ਪਾਰਟੀ ਆਗੂ ਹੁਣ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਅਕਾਲੀ ਐਮਪੀ ਤੇ ਸੀਨੀਅਰ ਆਗੂ ਸ਼ੇਰ ਸਿੰਘ ਗੁਬਾਇਆ ਨੇ ਸੁਖਬੀਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਘੁਬਾਇਆ ਨੇ ਸੁਖਬੀਰ ਬਾਰੇ ਕਾਫੀ ਰਾਜ਼ ਖੋਲੇ ਹਨ। ਉਨ੍ਹਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਵਿਚ ਸੁਖਬੀਰ ਦਾ ਹੱਥ ਸੀ। ਸੁਖਬੀਰ ਨੇ ਤੀਜੀ ਵਾਰ ਚੋਣਾਂ ਜਿੱਤਣ ਲਈ ਡੇਰਾ ਮੁਖੀ ਨੂੰ ਮੁਆਫੀ ਦਿਵਾਈ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਉਨ੍ਹਾਂ ਨੂੰ ਚੋਣ ਹਰਾਉਣ ਲਈ ਪੂਰਾ ਟਿੱਲ ਲਾਇਆ ਸੀ।
ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੰਮ ਕਰਨ ਵਾਲਿਆਂ ਨੂੰ ਖੂੰਜੇ ਲਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਉਨ੍ਹਾਂ ਨੂੰ ਬੁਲਾਉਣਾ ਹੀ ਛੱਡ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਉਲਾਂਭਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਬੁਲਾਉਣਾ ਹੀ ਨਹੀਂ ਤਾਂ ਪਾਰਟੀ ਵਿਚੋਂ ਬਾਹਰ ਕੱਢ ਦੇਵੋ। ਸਾਂਸਦ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਰਪੰਚ ਜਿੰਨੀ ਇੱਜ਼ਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਉਨ੍ਹਾਂ ਨੂੰ ਸਿਆਸਤ ਵਿਚੋਂ ਖ਼ਤਮ ਕਰਨ ਲਈ ਪੂਰਾ ਜ਼ੋਰ ਲਾਇਆ।ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸੀਨੀਅਰ ਆਗੂਆਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਸੁਖਬੀਰ ਇਨ੍ਹਾਂ ਨੂੰ 2-2 ਘੰਟੇ ਬਾਹਰ ਬਿਠਾ ਕੇ ਰੱਖਦੇ ਹਨ।

ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿਚ ਸਾਰੇ ਲੀਡਰ ਖ਼ਿਲਾਫ਼ ਸਨ ਪਰ ਕਿਸੇ ਦੀ ਨਾ ਚੱਲਣ ਦਿੱਤੀ। ਉਨ੍ਹਾਂ ਬਰਗਾੜੀ ਵਿਚ ਗੋਲੀ ਚਲਾਉਣ ਬਾਰੇ ਵੀ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ,ਘੁਬਾਇਆ ਨੇ ਸੁਖਬੀਰ ਬਾਦਲ ਖਿਲਾਫ ਕੱਢੀ ਭੜਾਸ ਸੁਖਬੀਰ ਬਾਦਲ ਨੇ ਮੈਨੂੰ ਹਰਾਉਣ ਲਈ ਪੂਰੀ ਵਾਹ ਲਾਈ,ਪਾਰਟੀ ਵਿੱਚ ਮੇਰੀ ਸਰਪੰਚੀ ਜਿੰਨੀ ਕਦਰ ਵੀ ਨਹੀਂ ਫਿਰੋਜ਼ਪੁਰ ਤੋਂ 2019 ਚ ਚੋਣਾਂ ਜ਼ਰੂਰ ਲੜੁਗਾ,ਘੁਬਾਇਆ ਨੇ ਕਿਹਾ ਕਿ ਮੈਨੂੰ ਜੇਕਰ ਕਿਸੇ ਮੀਟਿੰਗ ਵਿੱਚ ਬੁਲਾਉਣਾ ਹੀ ਨਹੀਂ ਤਾਂ ਮੈਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢ ਦਿੰਦੇ,ਸੁਖਬੀਰ ਨੇ ਦੁਬਾਰਾ ਸਰਕਾਰ ਬਣਾਉਣ ਲਈ ਡੇਰਾ ਮੁਖੀ ਤੋਂ ਦਵਾਈ ਮੁਆਫੀ,ਸੁਖਬੀਰ ਲਈ ਮੈਂ ਜਲਾਲਾਬਾਦ ਸੀਟ ਤੱਕ ਛੱਡ ਦਿੱਤੀ ਸੀ,ਪਾਰਟੀ ਵਿੱਚ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੀ ਕੋਈ ਕਦਰ ਨਹੀਂ ਹੈ ,ਮੈਂ ਸਾਂਸਦ ਹੋਣ ਦੇ ਨਾਤੇ ਪਾਰਟੀ ਨਹੀਂ ਛੱਡ ਸਕਦਾ,ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿੱਚ ਮੈਂ ਚੋਣ ਨਹੀਂ ਲੜ ਸਕਦਾ,ਸੁਖਬੀਰ ਬਾਦਲ ਨੇ ਹੀ ਬਰਗਾੜੀ ਕਾਂਡ ਵਿੱਚ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ