Thursday, July 18, 2019
Home > News > ਲਾਓ ਤਾਂ ਕੋਈ ਜਾਣਾ ਹਿਸਾਬ ਕਰੋ ਤਾਂ ਗਿਣਤੀ ਕਿੰਨੀਆਂ ਕੰਬਾਇਨਾਂ ਲੱਦੀਆਂ ਨੇ….

ਲਾਓ ਤਾਂ ਕੋਈ ਜਾਣਾ ਹਿਸਾਬ ਕਰੋ ਤਾਂ ਗਿਣਤੀ ਕਿੰਨੀਆਂ ਕੰਬਾਇਨਾਂ ਲੱਦੀਆਂ ਨੇ….

ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਕੰਬਾਈਨ ਮਾਲਕਾਂ ਦਾ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੰਬਾਈਨਾਂ ਐੱਸ.ਐੱਮ.ਐੱਸ. ਲਗਵਾਏ ਬਿਨਾਂ ਚਲਾਈਆਂ ਜਾਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਰੋਕਣ ‘ਤੇ ਜ਼ਿਲ੍ਹਾ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਹੁਣ ਸਰਕਾਰ ਵੱਲੋਂ ਕੰਬਾਈਨਾਂ ਤੇ ਐੱਸ.ਐੱਮ.ਐੱਸ. ਲਗਵਾਉਣ ਦੇ ਨਾਦਰਸ਼ਾਹੀ ਫ਼ਰਮਾਨ ਕਰਕੇ ਕਿਸਾਨਾਂ ਨੂੰ ਹੋਰ ਡੂੰਘੇ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ ਹੈ।ਕੰਬਾਈਨ ਮਾਲਕ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਕਾਕਾ ਨੇ ਕਿਹਾ ਕਿ ਨਵੇਂ ਸਰਕਾਰੀ ਹੁਕਮਾਂ ਤਹਿਤ ਕੰਬਾਈਨਾਂ ਉਪਰ ਐੱਸ.ਐੱਮ.ਐੱਸ. ਲਗਵਾਉਣ ਨਾਲ ਪਰਾਲੀ ਦਾ ਮਸਲਾ ਹੱਲ ਨਹੀਂ ਹੋਣਾ, ਸਗੋਂ ਇਸ ਨਾਲ ਕਿਸਾਨਾਂ ‘ਤੇ ਵਾਧੂ ਦਾ ਭਾਰ ਪਵੇਗਾ।

ਕੰਬਾਈਨ ਮਾਲਕਾਂ ਨੂੰ ਮਹਿੰਗੇ ਭਾਅ ਦਾ ਐੱਸ.ਐੱਮ.ਐੱਸ. ਦਾ ਖਰਚਾ ਉਠਾਉਣਾ ਪਵੇਗਾ। ਕੰਬਾਈਨ ਮਾਲਕਾਂ ਨੂੰ ਮਜਬੂਰਨ ਝੋਨੇ ਦੀ ਕਟਾਈ ਦੇ ਰੇਟ ਵਧਾਉਣੇ ਪੈਣਗੇ, ਕਿਉਂਕਿ ਇਸ ਯੰਤਰ ਉਪਰ ਲਗਭਗ ਤਿੰਨ ਲੱਖ ਰੁਪਏ ਵੱਖਰਾ ਖਰਚ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਵੱਧ ਹੁੰਦੀ ਹੈ। ਕਿਸਾਨ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਐੱਸ.ਐੱਮ.ਐੱਸ ਲਗਵਾਉਣ ਦੇ ਕਿਸੇ ਵੀ ਸਰਕਾਰੀ ਹੁਕਮ ਨੂੰ ਨਹੀਂ ਮੰਨਿਆ ਜਾਵੇਗਾਅਤੇ ਬਿਨਾਂ ਐੱਸ.ਐੱਮ.ਐੱਸ ਲਗਵਾਏ ਹੀ ਕੰਬਾਈਨਾਂ ਚਲਾਈਆਂ ਜਾਣਗੀਆਂਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਮਾਲਕਾਂ ਨੂੰ ਖੇਤਾਂ ਵਿੱਚ ਕੰਬਾਈਨਾਂ ਚਲਾਉਣ ਤੋਂ ਰੋਕਿਆ ਗਿਆ ਤਾਂ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਪਰਾਲੀ ਦੇ ਮਸਲੇ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾਵੇਗੀ। ਇਸੇ ਦੌਰਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਉਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਉਠਾਇਆ ਜਾਵੇਗਾ।

Leave a Reply

Your email address will not be published. Required fields are marked *