Monday, October 14, 2019
Home > News > ਸਿੱਖ ਧਰਮ ਖਿਲਾਫ਼ ਅਪਸ਼ਬਦ ਬੋਲਣ ਵਾਲੇ ਸੁਰਜੀਤ ਗੱਗ ਦੀ ਕੁੱਟਮਾਰ ਦੀ ਵੀਡੀਓ ਵਾਇਰਲ…..

ਸਿੱਖ ਧਰਮ ਖਿਲਾਫ਼ ਅਪਸ਼ਬਦ ਬੋਲਣ ਵਾਲੇ ਸੁਰਜੀਤ ਗੱਗ ਦੀ ਕੁੱਟਮਾਰ ਦੀ ਵੀਡੀਓ ਵਾਇਰਲ…..

ਇੱਕ ਵੀਡੀਓ ਹੋਰ ਆਈ ਆ, ਛਿੱਤਰ ਖਾ ਮੁਆਫ਼ੀ ਮੰਗਦੇ ਗੱਗ ਦੀ, ਜੋ ਸਪਸ਼ਟ ਕਰਦੀ ਕਿ ਗੱਗ ਨਾਲ ਜੋ ਬੀ ਕੁੱਟਮਾਰ ਹੋਈ ਜਨਤਕ ਥਾਂ ਤੇ ਹੋਈ ਆ। ਕਈ ਪੇਜ਼ ਲਿਖ ਰਹੇ ਸੀ ਹਥਿਆਰਬੰਦ ਪੰਜ ਛੇ ਵਿਅਕਤੀਆਂ ਨੇ ਸੁੰਨਸਾਨ ਥਾਂ ਘੇਰ ਹਮਲਾ ਕੀਤਾ। ਲੱਤਾਂ ਥੱਪੜ ਮਾਰਨ ਆਲੇ ਦੋ ਹੀ ਦਿਸ ਰਹੇ ਹਾ।

ਜਿਥੋ ਤੱਕ ਪਤਾ ਲੱਗਿਆ ਇਹਨਾਂ ਨੋਜਵਾਨਾਂ ਦੀ ਭਾਲ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ….ਹੁਣੇ ਜਾਣਕਾਰੀ ਮਿਲੀ ਹੈ ਕਿ ਕੁਝ ਵਿਅਕਤੀਆਂ ਵੱਲੋਂ ਆਨੰਦਪੁਰ ਸਾਹਿਬ ਬਾਜ਼ਾਰ ਵਿਚ ਪੰਜਾਬੀ ਕਵੀ ਸੁਰਜੀਤ ਗੱਗ (Surjit Gag) ਉੱਪਰ ਹਮਲਾ ਕਰਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਯਾਦੀ ਅਤੇ ਉਸਦੇ ਇਕ ਸਾਥੀ ਨੇ ਸੁਰਜੀਤ ਗੱਗ ਨੂੰ ਮਾਰਕੀਟ ਵਿਚ ਘੇਰਕੇ ਉਸ ਉੱਪਰ ਹਮਲਾ ਕੀਤਾ।

ਹਮਲਾ ਕਰਨ ਸਮੇਂ ਹਮਲਾਵਰ ਕਹਿ ਰਹੇ ਸਨ ਕਿ ਤੂੰ ਹਾਲੇ ਵੀ ਸਾਡੇ ਧਰਮ ਦੇ ਖਿ਼ਲਾਫ਼ ਬੋਲਣਾ ਬੰਦ ਨਹੀਂ ਕੀਤਾ!ਉੱਥੋਂ ਆਪਣਾ ਬਚਾਅ ਕਰਕੇ ਜਦੋਂ ਗੱਗ ਨੇ ਆਪਣੇ ਪਿੰਡ ਦਾ ਰਸਤਾ ਲੈਕੇ ਪਿੰਡ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਮੋਟਰ ਸਾਈਕਲ ਉੱਪਰ ਉਸਦਾ ਦੁਬਾਰਾ ਪਿੱਛਾ ਕਰਕੇ ਉਸਨੂੰ ਫਿਰ ਘੇਰ ਲਿਆ ਅਤੇ ਗੁਰਦੁਆਰਾ ਕੇਸ ਸਾਹਿਬ ਚੌਕ ਵਿਚ ਲਿਜਾਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੱਗ ਨੇ ਦੱਸਿਆ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਪਿਛਲੇ ਸਾਲ ਜੁਲਾਈ ਮਹੀਨੇ ਜੇਲ੍ਹ ਵਿਚ ਵੀ ਉਪਰ ਦੋ ਵਾਰ ਹਮਲਾ ਕੀਤਾ ਸੀ।

ਜਮਹੂਰੀ ਅਧਿਕਾਰ ਸਭਾ ਪੰਜਾਬ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਹ ਦਰਅਸਲ ਲੇਖਕ ਦੀ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ ਅਤੇ ਇਸ ਧੌਂਸਬਾਜ਼ ਕਾਰਵਾਈ ਦਾ ਸਮੂਹ ਲੋਕਪੱਖੀ ਤਾਕਤਾਂ ਨੂੰ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ। ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ ਸੁਰਜੀਤ ਗੱਗ ਉੱਪਰ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗਿਰਿਫ਼ਤਾਰ ਕੀਤਾ ਜਾਵੇ ਅਤੇ ਉਹਨਾਂ ਦੇ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।