Sunday, October 20, 2019
Home > News > AIG Uppal ਦਾ ਇਕ ਹੋਰ ਕਾਰਨਾਮਾ, ਬਜ਼ੁਰਗ ਜੋੜੇ ਨੇ ਲਗਾਏ ਗੰਭੀਰ ਦੋਸ਼(ਵੀਡੀਓ )

AIG Uppal ਦਾ ਇਕ ਹੋਰ ਕਾਰਨਾਮਾ, ਬਜ਼ੁਰਗ ਜੋੜੇ ਨੇ ਲਗਾਏ ਗੰਭੀਰ ਦੋਸ਼(ਵੀਡੀਓ )

ਬੀਤੇ ਦਿਨੀਂ ਪੁਲਸ ਦੇ ਏ.ਆਈ.ਜੀ. ਰਣਧੀਰ ਸਿੰਘ ਉੱਪਲ ਖਿਲਾਫ ਲਾਅ ਦੀ ਇਕ ਵਿਦਿਆਰਥਣ ਵਲੋਂ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਸਬੰਧੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਮਗਰੋਂ ਪੁਲਸ ਨੇ ਉਕਤ ਅਧਿਕਾਰੀ ਨੂੰ ਦੋਸ਼ੀ ਮੰਨਦਿਆਂ ਉਸ ਦੇ ਖਿਲਾਫ ਜਬਰ-ਜ਼ਨਾਹ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।


ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਅਤੇ ਉਸ ਦੇ ਖਿਲਾਫ ਲੁਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਲੁੱਕਆਊਟ ਕੀ ਹੁੰਦਾ ਹੈ ਲੁੱਕਆਊਟ ਨੋਟਿਸ ਇਕ ਇੰਟਰਨਲ ਸਰਕੁਲਰ ਦੀ ਤਰ੍ਹਾਂ ਹੁੰਦਾ ਹੈ, ਜਿਸ ‘ਚ ਜਾਂਚ ਏਜੰਸੀ ਨੂੰ ਕਿਸੇ ਸ਼ਖਸ ਦੇ ਬਾਰੇ ‘ਚ ਜਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੁੰਦੀ ਹੈ, ਉਸ ਹਿਸਾਬ ਨਾਲ ਜਾਰੀ ਕੀਤਾ ਜਾਂਦਾ ਹੈ। ਇਸ ‘ਚ ਉਸ ਨੂੰ ਰੋਕਣ ਤੋਂ ਲੈ ਕੇ ਗ੍ਰਿਫਤਾਰੀ ਤੱਕ ਸ਼ਾਮਲ ਹੈ।

ਲੁੱਕਆਊਟ ਨੋਟਿਸ ਸਿੱਧਾ ਏਅਰਪੋਰਟ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਿਆ ਜਾਂਦਾ ਹੈ ਅਤੇ ਉਸ ‘ਚ ਜਿਸ ਸ਼ਖਸ ਨੂੰ ਰੋਕਣਾ ਹੁੰਦਾ ਹੈ ਉਸ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਨਿਰਦੇਸ਼ ਦਿੱਤੇ ਜਾਂਦੇ ਹਨ, ਜਿਵੇਂ ਏਅਰਪੋਰਟ ਦੇ ਅੰਦਰ ਜਾਣ ਤੋਂ ਰੋਕਣਾ, ਜਹਾਜ਼ ‘ਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਸ਼ਖਸ ਦੇ ਆਉਣ ‘ਤੇ ਸੂਚਨਾ ਦੇਣਾ, ਤਾਂ ਕਿ ਉਸ ਨੂੰ ਹਿਰਾਸਤ ‘ਚ ਲਿਆ ਜਾਵੇ।