Sunday, October 20, 2019
Home > News > ਨੌਕਰੀ ਛੱਡ ਕੇ ਇਸ ਵਿਅਕਤੀ ਨੇ ਸ਼ੁਰੂ ਕੀਤੀ ਮੋਤੀ ਦੀ ਖੇਤੀ, ਹੁਣ ਕਮਾ ਰਿਹਾ ਹੈ ਲੱਖਾਂ ਰੁਪਏ…..

ਨੌਕਰੀ ਛੱਡ ਕੇ ਇਸ ਵਿਅਕਤੀ ਨੇ ਸ਼ੁਰੂ ਕੀਤੀ ਮੋਤੀ ਦੀ ਖੇਤੀ, ਹੁਣ ਕਮਾ ਰਿਹਾ ਹੈ ਲੱਖਾਂ ਰੁਪਏ…..

ਜਦ ਕਿਸੇ ਵਿਚ ਕੁੱਝ ਕਰਨ ਦੀ ਚਾਹਤ ਹੁੰਦੀ ਹੈ ਤਾਂ ਉਹ ਛੋਟੇ ਕੰਮਾਂ ਤੋਂ ਵੀ ਆਪਣੀ ਪਹਿਚਾਣ ਬਣਾ ਲੈਂਦਾ ਹੈ |ਅਜਿਹਾ ਹੀ ਕੁੱਝ ਗੁੜਗਾਓ ਦੇ ਫਰੂਖਨਗਰ ਤਹਸੀਲ ਦੇ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਵਿਨੋਦ ਕੁਮਾਰ ਨੇ ਕਰ ਦਿਖਾਇਆ ਹੈ |ਵਿਨੋਦ ਨੇ ਇੰਜੀਨੀਅਰ ਦੀ ਨੌਕਰੀ ਛੱਡ ਕੇ ਮੋਤੀ ਦੀ ਖੇਤੀ ਸ਼ੁਰੂ ਕੀਤੀ |ਜਿਸ ਤੋਂ ਉਹ ਸਾਲਾਨਾ 5 ਲੱਖ ਰੁਪਏ ਕਮਾ ਰਿਹਾ ਹੈ |ਇੰਨਾਂ ਹੀ ਨਹੀਂ ਦੂਸਰੇ ਕਿਸਾਨਾਂ ਨੂੰ ਵੀ ਇਸ ਖੇਤੀ ਦੀ ਸਿੱਖਿਆ ਦੇ ਰਿਹਾ ਹੈ |27 ਸਾਲਾ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਉਸਨੇ ਸਾਲ 2013 ਵਿਚ ਮਾਨੇਸਰ ਪਾੱਲਿਟਟੇਕਿਨਕ ਤੋਂ ਮੈਕੇਨਿਕਲ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ |ਇਸ ਤੋਂ ਬਾਅਦ ਦੋ ਸਾਲ ਤੱਕ ਨੌਕਰੀ ਕੀਤੀ |ਉਸਦੇ ਪਿਤਾ ਵੀ ਕਿਸਾਨ ਸੀ |ਪ੍ਰਾਈਵੇਟ ਨੌਕਰੀ ਦੇ ਨਾਲ ਥੋੜੀ ਰੁਚੀ ਖੇਤੀ ਵਿਚ ਵੀ ਸੀ |ਇੰਟਰਨੈੱਟ ਤੇ ਖੇਤੀ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦੇ ਬਾਰੇ ਪੜ੍ਹਦੇ-ਪੜ੍ਹਦੇ ਮੋਤੀ ਦੀ ਖੇਤੀ ਦੇ ਬਾਰੇ ਪੜਿਆ |

ਕੁੱਝ ਜਾਣਕਾਰੀ ਇੰਟਰਨੈੱਟ ਤੋਂ ਮਿਲੀ ਅਤੇ ਪਤਾ ਚੱਲਿਆ ਕਿ ਘੱਟ ਪੈਸੇ ਅਤੇ ਘੱਟ ਜਗ੍ਹਾ ਵਿਚ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ |ਮੋਤੀ ਦੀ ਖੇਤੀ ਦੀ ਸਿੱਖਿਆ ਦੇਣ ਵਾਲਾ ਦੇਸ਼ ਦਾ ਇੱਕ ਸਥਾਨ ਸੈਂਟਰਲ ਇੰਸਟੀਚਿਊਟ ਆੱਫ਼ ਫਰੈਸ਼ ਵਾਟਰ ਏਕਵਾਕਲਚਰ ਭੁਵਨੇਸ਼ਵਰ ਤੋਂ ਮਈ 2016 ਵਿਚ ਇੱਕ ਹਫਤੇ ਦੀ ਸਿੱਖਿਆ ਲਈ ਅਤੇ 20 ਗੁਣਾਂ 10 ਫੁੱਟ ਏਰੀਏ ਵਿਚ 1 ਹਜਾਰ ਸੀਪ ਦੇ ਨਾਲ ਮੋਤੀ ਦੀ ਖੇਤੀ ਸ਼ੁਰੂ ਕਰ ਲਈ |ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਖੇਤੀ ਸ਼ੁਰੂ ਕਰਨ ਦੇ ਲਈ ਪਾਣੀ ਦੇ ਟੈਂਕ ਦੀ ਜਰੂਰਤ ਪੈਂਦੀ ਹੈ |ਮੇਰਠ ਅਲੀਗੜ੍ਹ ਅਤੇ ਸਾਊਥ ਤੋਂ 5 ਰੁਪਏ ਤੋਂ 15 ਰੁਪਏ ਵਿਚ ਸੀਪ ਖਰੀਦੀ ਜਾ ਸਕਦੀ ਹੈ |ਇਹ ਮਛੁਆਰਿਆਂ ਦੇ ਕੋਲ ਮਿਲਦੀ ਹੈ |ਇਹਨਾਂ ਸੀਪ ਨੂੰ 10 ਤੋਂ 12 ਮਹੀਨੇ ਤੱਕ ਪਾਣੀ ਦੇ ਟੈਂਕ ਵਿਚ ਰੱਖਿਆ ਜਾਂਦਾ ਹੈ |ਜਦ ਸੀਪ ਦਾ ਰੰਗ ਸਿਲਵਰ ਹੋ ਜਾਂਦਾ ਹੈ ਤਾਂ ਮੰਨ ਲਵੋ ਤੁਹਾਡਾ ਮੋਤੀ ਤਿਆਰ ਹੋ ਗਿਆ ਹੈ |

ਵਿਨੋਦ ਨੇ ਦੱਸਿਆ ਕਿ ਮੋਤੀ ਦੀ ਕੀਮਤ ਉਸਦੀ ਕੁਆਲਿਟੀ ਦੇਖ ਕੇ ਤੈਅ ਕੀਤੀ ਜਾਂਦੀ ਹੈ |ਇੱਕ ਮੋਤੀ ਦੀ ਕੀਮਤ 300 ਰੁਪਏ ਤੋਂ ਸ਼ੁਰੂ ਹੋ ਕੇ 1500 ਰੁਪਏ ਤੱਕ ਹੈ |ਇਸਦੀ ਬਾਜਾਰ ਸੂਰਤ, ਦਿੱਲੀ, ਮੁੰਬਈ, ਹੈਦਰਾਬਾਦ ਅਤੇ ਕਲਕਤਤਾ ਵਿਚ ਹੈ |ਉਹ ਸਾਲ 2016 ਤੋਂ ਹੀ ਅਲੱਗ-ਅਲੱਗ ਜਗ੍ਹਾ ਤੇ ਮੋਤੀ ਭੇਜਦੇ ਸਨ |ਇੱਕ ਵਾਰ ਮਾਲ ਲੈ ਕੇ ਜਾਣ ਲੱਗੇ ਤਾਂ ਖਰੀਦਦਾਰ ਖੁਦ ਸੰਪਰਕ ਵਿਚ ਰਹਿੰਦੇ ਹਨ |ਵਿਦੇਸ਼ਾਂ ਵਿਚ ਵੀ ਇਸਦੀ ਬਹੁਤ ਮੰਗ ਹੈ ਪਰ ਉਸਦੇ ਲਈ ਤੁਹਾਡੇ ਕੋਲ ਪੈਦਾਵਾਰ ਜ਼ਿਆਦਾ ਹੋਣੀ ਚਾਹੀਦੀ ਹੈ ਤਦ ਐਕਸਪੋਰਟ ਦਾ ਕੰਮ ਕਰ ਸਕਦੇ ਹੋ |ਉਹ ਖੁੱਡ 2000 ਸੀਪ ਦੇ ਵਪਾਰ ਤੋਂ 5 ਲੱਖ ਰੁਪਏ ਤੋਂ ਜ਼ਿਆਦਾ ਦੀ ਆਮਦਨੀ ਲੈ ਰਹੇ ਹਨ |ਵਿਨੋਦ ਖੁਦ ਵੀ ਕਿਸਾਨਾਂ ਨੂੰ ਸਿੱਖਿਆ ਦਿੰਦਾ ਹੈ |ਕਿਸਾਨ ਉਸਦੇ ਕੋਲ ਇਸ ਖੇਤੀ ਦੀ ਸਿੱਖਿਆ ਲੈਣ ਦੇ ਲਈ ਆਉਂਦੇ ਹਨ |ਵਿਨੋਦ ਦਾ ਕਿਹਾ ਹੈ ਕਿ ਇਸ ਖੇਤੀ ਨੂੰ ਬਹੁਤ ਹੀ ਘੱਟ ਲਾਗਤ ਨਾਲ ਸ਼ੁਰੂ ਕਰਕੇ ਹਰ ਇੱਕ ਕਿਸਾਨ ਧੇਰੇ ਪੈਸੇ ਕਮਾ ਸਕਦਾ ਹੈ ਅਤੇ ਇਸਦੀ ਖੇਤੀ ਕਰਨੀ ਕੋਈ ਜ਼ਿਆਦਾ ਔਖੀ ਵੀ ਨਹੀਂ ਹੈ ਹਰ ਕਿਸਾਨ ਇਸਨੂੰ ਇੱਕ ਵਾਰ ਸਮਝ ਕੇ ਆਸਾਨੀ ਨਾਲ ਕਰ ਸਕਦਾ ਹੈ |